ਸ੍ਰੀ ਗੌਰਵ ਯਾਦਵ ਆਈ.ਪੀ.ਐਸ ਡਾਇਰੈਕਟਰ ਜਨਰਲ ਆਫ ਪੁਲਿਸ ਪੰਜਾਬ ਚੰਡੀਗੜ੍ਹ ਜੀ ਦੀਆਂ ਹਦਾਇਤਾਂ ਮੁਤਾਬਿਕ, ਸ੍ਰੀ ਵਰਿੰਦਰ ਸਿੰਘ ਬਰਾੜ ਸੀਨੀਅਰ ਕਪਤਾਨ ਪੁਲਿਸ ਫਾਜਿਲਕਾ ਜੀ ਦੀ ਅਗਵਾਈ ਹੇਠ ਇੰਸਪੈਕਟਰ ਮਨਜੀਤ ਸਿੰਘ ਮੁੱਖ ਅਫਸਰ ਥਾਣਾ ਸਾਈਬਰ ਕਰਾਈਮ ਫਾਲਿਜਕਾ ਦੀ ਨਿਗਰਾਨੀ ਹੇਠ ਥਾਣਾ ਸਾਈਬਰ ਕਰਾਈਮ ਦੀ ਟੀਮ ਵੱਲੋਂ ਸਾਈਬਰ ਧੋਖਾਧੜੀ ਕਰਨ ਵਾਲਿਆਂ ਦੇ ਖਿਲਾਫ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਮੁੱਕਦਮਾ ਨੰਬਰ 03 ਮਿਤੀ 18-09-2024 ਜੁਰਮ 316,318,61 (2) BNS ਥਾਣਾ ਸਾਈਬਰ ਕ੍ਰਾਈਮ ਫਾਜ਼ਿਲਕਾ ਬਰ ਬਿਆਨ ਕ੍ਰਿਸ਼ਨ ਲਾਲ ਨਾਗਪਾਲ ਵਾਸੀ ਸਰਕੂਲਰ ਰੋਡ ਅਬੋਹਰ ਬਰਖਿਲਾਫ ਯਸ਼ਪਾਲ ਵਗੈਰਾ ਜੋ ਕਿ ਮੁੱਦਈ ਮੁਕੱਦਮਾ ਨਾਲ 60,23000/- ਰੂਪੈ ਦੀ ਧੋਖਾਧੜੀ ਕਰਨ ਸੰਬੰਧੀ INSP/SHO ਮਨਜੀਤ ਸਿੰਘ ਵੱਲੋ ਦਰਜ ਰਜਿਸਟਰ ਕੀਤਾ ਗਿਆ ਸੀ । ਦੌਰਾਨੇ ਤਫਤੀਸ਼ ਮੁਕੱਦਮਾ ਉਕਤ ਦੇ ਦੋਸ਼ੀ ਨਾਇਕ ਰਾਹੁਲ ਕੁਮਾਰ ਉਰਫ ਯਸ਼ਪਾਲ ਪੁੱਤਰ ਜਸਵੰਤ ਭਾਈ ਪੁੱਤਰ ਨਟਵਰ ਲਾਲ ਵਾਸੀ ਨਿਊ ਕ੍ਰਿਸ਼ਨਾਪਾਰੂ, ਜਵੇਰੀਆਪਾਰੂ ਤਹਿਸੀਲ ਉਨਜਾਂ ਜਿਲਾ ਮਹਿਸਾਨਾ ਸਟੇਟ ਗੁਜਰਾਤ ਨੂੰ ਮਿਤੀ 27.10.2024 ਨੂੰ ASI ਸੁਖਪਾਲ ਸਿੰਘ ਵੱਲੋਂ ਸਮੇਤ ਸਾਥੀ ਕਰਮਚਾਰੀਆਂ ਗ੍ਰਿਫਤਾਰ ਕਰਕੇ ਮਿਤੀ 28.10.2024 ਨੂੰ ਮਾਨਯੋਗ ਅਦਾਲਤ ਸਟੇਟ ਗੁਜਰਾਤ ਦੇ ਪੇਸ਼ ਕਰਕੇ ਮਿਤੀ 31.10.2024 ਤੱਕ ਟਰਾਂਜਿਟ ਰਿਮਾਂਡ ਹਾਸਿਲ ਕੀਤਾ ਗਿਆ ਸੀ । ਦੌਰਾਨੇ ਰਿਮਾਂਡ ਮੁਸੱਮੀ ਨਾਇਕ ਰਾਹੁਲ ਕੁਮਾਰ ਉਰਫ ਯਸ਼ਪਾਲ ਉਕਤ ਨੇ ਆਪਣਾ ਬਿਆਨ ਅ/ਧ 23(2) BSA ਕੀਤਾ ਕਿ " ਮੇਰਾ ਇੱਕ ਦੋਸਤ ਰਾਵਲ ਅੰਕਿਤ ਪੁੱਤਰ ਬਾਬੂ ਲਾਲ ਵਾਸੀ ਸਾਸ਼ਤਰੀ ਨਗਰ ਉੜਕਾ ਵੀਸਟ ਚੌਕੜੀ ਤਹਿਸੀਲ ਉਨਜਾਂ ਜਿਲਾ ਮਹਿਸਾਨਾ ਹੈ, ਜਿਸਨੇ ਮੈਨੂੰ ਦੱਸਿਆ ਕਿ ਅੱਜਕੱਲ ਲੋਕ ਟ੍ਰੇਡਿੰਗ ਦਾ ਕੰਮਕਾਰ ਕਰਕੇ ਕਾਫੀ ਪੈਸੇ ਕਮਾ ਰਹੇ ਹਨ ਅਤੇ ਆਪਾ ਵੀ ਮਿਲ ਕੇ ਟ੍ਰੈਡਿੰਗ ਦਾ ਕੰਮਕਾਰ ਕਰਦੇ ਹਾਂ। ਮੈ ਆਪਣੇ ਦੋਸਤ ਦੀ ਗੱਲਬਾਤ ਸੁਣ ਕੇ ਲਾਲਚ ਵਿੱਚ ਆ ਕੇ ਸਹਿਮਤੀ ਦੇ ਦਿੱਤੀ ਤੇ ਬੈਂਕ ਖਾਤਾ ਖੋਲਣ ਲਈ ਮੈਨੇ ਆਪਣਾ ਅਧਾਰ ਕਾਰਡ ਤੇ ਪੈੱਨ ਕਾਰਡ ਆਪਣੇ ਦੋਸਤ ਰਾਵਲ ਅੰਕਿਤ ਨੂੰ ਦੇ ਦਿੱਤਾ ਸੀ। ਜਿਸਨੇ INDIAN ਬੈਂਕ ਮੇਰੇ ਨਾਮ ਪਰ ਖਾਤਾ ਨੰਬਰ 7772992802 ਖੁਲ੍ਹਵਾ ਦਿੱਤਾ ਤੇ ਅੰਕਿਤ ਰਾਵਲ ਨੇ ਮੇਰੇ ਨਾਮ ਪਰ ਖੋਹਲੇ ਬੈਂਕ ਖਾਤੇ ਦੀ ਚੈੱਕ ਬੁੱਕ ਪਰ ਮੇਰੇ ਦਸਤਖਤ ਕਰਵਾ ਲਏ ਸੀ ਤੇ ਚੈੱਕ ਬੁੱਕ ਆਪਣੇ ਪਾਸ ਰੱਖ ਲਈ ਤੇ ਮੈਨੂੰ ਬੋਲਿਆ ਕਿ ਮੈਂ ਆਪ ਨੂੰ 10,000/- ਰੂਪ ਮਹੀਨਾ ਦੇ ਦੇਵਾਗਾ ਕਰਾਗਾਂ। ਜਿਸਤੇ ਰਾਵਲ ਅੰਕਿਤ ਉਕਤ ਮੈਨੂੰ ਮਹੀਨੇ ਬਾਅਦ ਦਸ ਹਾਜ਼ਰ ਰੁਪਏ ਦੇ ਦਿੰਦਾ ਸੀ ਤੇ ਹੁਣ ਤੱਕ 3,07,70,175/- ਰੂਪੈ ਦਾ ਲੈਣ ਦੇਣ ਮੇਰੇ ਖਾਤੇ ਵਿੱਚ ਹੋਇਆ ਹੈ, ਉਸ ਲੈਣ ਦੇਣ ਬਾਰੇ ਮੇਰੇ ਦੋਸਤ ਅੰਕਿਤ ਰਾਵਲ ਨੂੰ ਹੀ ਪਤਾ ਹੈ।" ਜਿਸਤੇ ਮੁਕੱਦਮਾ ਵਿੱਚ ਅੰਕਿਤ ਰਾਵਲ ਉਕਤ ਨੂੰ ਮਿਤੀ 01.11.2024 ਅੰਕਿਤ ਰਾਵਲ ਉਕਤ ਦੇਸੀ ਨਾਮਜ਼ਦ ਕੀਤਾ ਗਿਆ ਸੀ ।
ਦੋਰਾਨੇ ਤਫਤੀਸ਼ ਦੋਸ਼ੀ ਅੰਕਿਤ ਰਾਵਲ ਨੂੰ ਮਿਤੀ 24-11-2024 ਨੂੰ ਊਂਝਾ ਗੁਜਰਾਤ ਸਟੇਟ ਤੋਂ ਇੰਸਪੈਕਟਰ ਮਨਜੀਤ ਸਿੰਘ ਮੁੱਖ ਅਫਸਰ ਥਾਣਾ ਸਾਈਬਰ ਕਰਾਈਮ ਸਮੇਤ ਪੁਲਿਸ ਪਾਰਟੀ ਗ੍ਰਿਫਤਾਰ ਕਰਕੇ ਮਾਨਯੋਗ ਅਦਾਲਤ ਵਿੱਚੋਂ 04 ਦਿਨ ਦਾ ਰਿਮਾਂਡ ਹਾਸਲ ਕਰਕੇ ਮਿਤੀ 28-11-2024 ਨੂੰ ਮਾਨਯੋਗ ਅਦਾਲਤ ਫਾਜਿਲਕਾ ਵਿਖੇ ਪੇਸ਼ ਕਰਕੇ ਇੱਕ ਦਿਨ ਦਾ ਪੁਲਿਸ ਰਿਮਾਂਡ
ਹਾਸਲ ਕੀਤਾ ਗਿਆ ਹੈ। ਦੌਰਾਨੇ ਤਫਤੀਸ਼ ਮੁਦਈ ਮੁੱਕਦਮਾ ਸੁਸ਼ਾਤ ਨਾਗਪਾਲ ਉਕਤ ਨੂੰ 15,50,000/- ਰੁਪਏ ਦੀ ਰਕਮ ਉਸਦੇ ਖਾਤੇ ਵਿੱਚ RTGS ਰਾਹੀਂ ਵਾਪਸ ਕਰਵਾਈ ਗਈ ਹੈ। ਇਸਤੋਂ ਇਲਾਵਾ ਦੋਸ਼ੀ ਦੇ ਖਾਤੇ ਵਿੱਚ ਪਈ ਰਕਮ ਕਰੀਬ 5,50,000 ਰੁਪਏ ਫਰੀਜ ਕਰਵਾਈ ਗਈ ਹੈ, ਜੋ ਜਲਦ ਅਨਫਰੀਜ ਰਕਵਾ ਕੇ ਮੁਦਈ ਮੁਕੱਦਮਾ ਨੂੰ ਵਾਪਸ ਕਰਵਾਈ ਜਾਵੇਗੀ । ਮੁਕੱਦਮਾ ਦੀ ਤਫਤੀਸ਼ ਜਾਰੀ ਹੈ।
Powered by Froala Editor
Fazilka-Police-Arrested-Cyber-Fraud-Accused-
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari (Editor)