ਗਰੀਬ ਪਰਿਵਾਰ ਨਾਲ ਸੰਬੰਧਿਤ ਘਰ ਵਿਚ ਕਪੜੇ ਸੀਨ ਵਾਲੀ ਮਹਿਲਾ ਕੁਸਮ ਦੀ ਨਿਕਲੀ 50 ਲੱਖ ਦੀ ਲਾਟਰੀ
Apr14,2026
| Surinder Arora Soni | Ludhiana
ਮਹਿਲਾ ਨੇ ਪਹਿਲੀ ਵਾਰ ਖਰੀਦੀ ਸੀ ਲਾਟਰੀ, ਪਰਿਵਾਰ ਚ ਖੁਸ਼ੀ ਦਾ ਮਾਹੌਲ
ਲੁਧਿਆਣਾ ਚ ਲਾਟਰੀ ਵਿਕਰੇਤਾ ਨੇ ਕੀਤਾ ਸਵਾਗਤ।
ਲੁਧਿਆਣਾ ਦੇ ਚੰਦਰ ਨਗਰ ਨਾਲ ਸੰਬੰਧਿਤ ਗਰੀਬ ਪਰਿਵਾਰ ਦੀ ਕੁਸਮ ਰਾਣੀ ਜੋ ਪੇਸ਼ੇ ਵਜੋਂ ਘਰ ਵਿੱਚ ਸਿਲਾਈ ਦਾ ਕੰਮ ਕਰਦੀ ਹੈ ਅਤੇ ਉਸ ਦੇ ਵੱਲੋਂ ਕੁਾਰਟਰਲੀ ਡੀਅਰ ਲਾਟਰੀ ਖਰੀਦੀ ਗਈ ਸੀ। ਜਿਸ ਵਿੱਚ ਟਿਕਟ ਨੰਬਰ ਬੀ 5073 ਜਿਸ ਦਾ ਇਨਾਮ 50 ਲੱਖ ਰੁਪਏ ਦਾ ਲੱਗਿਆ ਹੈ। ਦੱਸ ਦੀਏ ਕਿ ਇਸ ਨੂੰ ਲੈ ਕੇ ਜਿੱਥੇ ਪਰਿਵਾਰਿਕ ਮੈਂਬਰਾਂ ਵਿੱਚ ਖੁਸ਼ੀ ਦਾ ਮਾਹੌਲ ਹੈ ਤਾਂ ਉੱਥੇ ਹੀ ਲਾਟਰੀ ਵਿਕਰੇਤਾ BHANNOT ਇੰਟਰਪ੍ਰਾਈਜਿਸ ਤੇ ਉਸਦਾ ਵਿਸ਼ੇਸ਼ ਤੌਰ ਤੇ ਸਵਾਗਤ ਕੀਤਾ ਗਿਆ ਹੈ।
ਉਧਰ ਲੋਟਰੀ ਵਿਜੇਤਾ ਕੁਸਮ ਨੇ ਦੱਸਿਆ ਕਿ ਉਸ ਦੇ ਵੱਲੋਂ ਇਹ ਡੇਅਰ ਲਾਟਰੀ 1000 ਦੀ ਪਾਈ ਗਈ ਸੀ ਅਤੇ ਇਹ ਪਹਿਲੀ ਵਾਰ ਉਸ ਨੇ ਲਾਟਰੀ ਪਾਈ ਹੈ ਕਿਹਾ ਕਿ ਉਹ ਘਰ ਦੇ ਵਿੱਚ ਹੀ ਸਿਲਾਈ ਮਸ਼ੀਨ ਦੇ ਜਰੀਏ ਕੱਪੜੇ ਸੀ ਕੇ ਆਪਣਾ ਗੁਜ਼ਾਰਾ ਕਰਦੀ ਹੈ ਉਸ ਨੇ ਦੱਸਿਆ ਕਿ ਉਸਦੀ 50 ਲੱਖ ਰੁਪਏ ਦੀ ਲਾਟਰੀ ਲੱਗੀ ਹੈ ਜਿਸ ਨਾਲ ਉਸਦੇ ਪਰਿਵਾਰ ਨੂੰ ਇੱਕ ਉਮੀਦ ਵੱਜੀ ਹੈ। ਕਿਹਾ ਕਿ ਉਹ ਚੰਗੇ ਕੰਮਾਂ ਅਤੇ ਪਰਿਵਾਰ ਦੀ ਬਿਹਤਰੀ ਲਈ ਇਹਨਾਂ ਪੈਸਿਆਂ ਨੂੰ ਇਸਤੇਮਾਲ ਕਰੇਗੀ।
ਉਧਰ BHANNOT ਇੰਟਰਪ੍ਰਾਈਜਿਸ ਦੇ ਮੁਖੀ ਸ਼ਾਮ ਭਨੋਟ ਨੇ ਕਿਹਾ ਕਿ ਉਹਨਾਂ ਦੇ ਕਾਊਂਟਰ ਤੋਂ ਇਹ ਲਾਟਰੀ ਕੁਸਮ ਦੇਵੀ ਨੇ ਖਰੀਦੀ ਸੀ ਜੋ ਕਾਫੀ ਗਰੀਬ ਪਰਿਵਾਰ ਤੋਂ ਹੈ ਕਿਹਾ ਕਿ ਉਹ ਫਗਵਾੜੇ ਤੋਂ ਹੀ ਉਹਨਾਂ ਨੂੰ ਜਾਣਦੇ ਨੇ ਪਰ ਉਹਨਾਂ ਦੀ ਇਹ 50 ਲੱਖ ਦੀ ਲੋਟਰੀ ਨਿਕਲੀ ਹੈ ਜਿਸ ਦਾ ਟਿਕਟ ਨੰਬਰ 20 5073 ਹੈ ਉਹਨਾਂ ਕਿਹਾ ਕਿ ਪਹਿਲੀ ਵਾਰ ਹੀ ਪਰਿਵਾਰ ਨੇ ਇਹ ਲਾਟਰੀ ਪਾਈ ਸੀ।
Poor-Family-Woman-Win-50-Lakh-Dear-Bumper-Lottery-