*ਡੀ.ਪੀ.ਆਈ.ਆਈ.ਟੀ. ਸਟੇਟ ਸਟਾਰਟਅੱਪ ਰੈਂਕਿੰਗ ਵਿੱਚ ਪੰਜਾਬ ਨੂੰ ਫਿਰ ਟੌਪ ਪਰਫਾਰਮਰ ਸਟੇਟ ਵਜੋਂ ਮਿਲੀ ਮਾਨਤਾ : ਸੰਜੀਵ ਅਰੋੜਾ*

Jan22,2026 | Jagrati Lahar Bureau | Chandigarh


ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਦੱਸਿਆ ਕਿ ਭਾਰਤ ਸਰਕਾਰ ਦੇ ਉਦਯੋਗ ਅਤੇ ਅੰਦਰੂਨੀ ਵਪਾਰ ਵਿਭਾਗ (ਡੀ.ਪੀ.ਆਈ.ਆਈ.ਟੀ.) ਵੱਲੋਂ ਕਰਵਾਏ ਗਏ ਸਟੇਟ ਸਟਾਰਟਅੱਪ ਰੈਂਕਿੰਗ ਦੇ 5ਵੇਂ ਐਡੀਸ਼ਨ ਵਿੱਚ ਪੰਜਾਬ ਨੂੰ ਇੱਕ ਵਾਰ ਫਿਰ ਤੋਂ ਸ਼੍ਰੇਣੀ ਏ ਵਿੱਚ ‘ਟੌਪ ਪਰਫਾਰਮਰ ਸਟੇਟ’ ਵਜੋਂ ਮਾਨਤਾ ਦਿੱਤੀ ਗਈ ਹੈ। ਇਹ ਲਗਾਤਾਰ ਦੂਜੀ ਵਾਰ ਹੈ ਜਦੋਂ ਸੂਬੇ ਨੇ ਸ਼ਾਨਦਾਰ ਕਰਗੁਜ਼ਾਰੀ ਸਦਕਾ ਇਹ  ਪ੍ਰਾਪਤੀ ਦਰਜ ਕੀਤੀ ਹੈ । ਇਹ ਮਾਣਮੱਤੀ ਪ੍ਰਾਪਤੀ ਮਜ਼ਬੂਤ ਅਤੇ ਗਤੀਸ਼ੀਲ ਸਟਾਰਟਅੱਪ ਈਕੋਸਿਸਟਮ ਸਿਰਜਣ ਵਿੱਚ ਪੰਜਾਬ ਦੀ ਨਿਰੰਤਰ ਪ੍ਰਗਤੀ ਦਾ ਪ੍ਰਤੱਖ ਪ੍ਰਮਾਣ ਹੈ।

ਉਨ੍ਹਾਂ ਅੱਗੇ ਕਿਹਾ ਕਿ ਵਣਜ ਅਤੇ ਉਦਯੋਗ ਮੰਤਰਾਲੇ ਅਧੀਨ ਡੀ.ਪੀ.ਆਈ.ਆਈ.ਟੀ. ਵੱਲੋਂ ਕੀਤੇ ਇਸ ਸਟੇਟ ਸਟਾਰਟਅੱਪ ਰੈਂਕਿੰਗ ਅਭਿਆਸ ਦਾ ਉਦੇਸ਼ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਸਟਾਰਟਅੱਪ ਈਕੋਸਿਸਟਮ  ਮਜ਼ਬੂਤ ਕਰਨ ਲਈ ਸਰਗਰਮ ਸੁਧਾਰਾਂ ਨੂੰ ਅਪਣਾਉਣ ਵੱਲ ਉਤਸ਼ਾਹਿਤ ਕਰਨਾ ਹੈ। ਮੌਜੂਦਾ ਐਡੀਸ਼ਨ ਵਿੱਚ 36 ਵਿੱਚੋਂ 34 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੇ ਹਿੱਸਾ ਲਿਆ, ਜੋ ਨਵੀਨਤਾ ਅਤੇ ਉੱਦਮਤਾ ਵੱਲ ਵਧ ਰਹੇ ਭਾਰਤ ਦੇ ਯਤਨਾਂ ਅਤੇ ਕੌਮੀ ਤਰਜੀਹ ਨੂੰ ਦਰਸਾਉਂਦਾ ਹੈ।  ਇਸ ਰੈਂਕਿੰਗ ਵਿੱਚ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਪੰਜ ਸਮੂਹਾਂ ਵਿੱਚ ਸ਼੍ਰੇਣੀਬੱਧ ਕੀਤਾ ਜਾਂਦਾ ਹੈ – ਬੈਸਟ ਪਰਫਾਰਮਰ, ਟਾਪ ਪਰਫਾਰਮਰ,  ਲੀਡਰ, ਅਸਪਾਇਰਿੰਗ ਲੀਡਰ ਅਤੇ ਇਮਰਜਿੰਗ ਸਟੇਟ। 1 ਜਨਵਰੀ 2023 ਤੋਂ 31 ਅਕਤੂਬਰ 2024 ਤੱਕ ਦੀ  ਮਿਆਦ ਨਾਲ, ਸਟਾਰਟਅੱਪ ਈਕੋਸਿਸਟਮ ਗਰੋਥ ਨੂੰ  6 ਅਹਿਮ ਤੇ ਮੁੱਖ ਸੁਧਾਰ ਖੇਤਰਾਂ ਵਿੱਚ ਪ੍ਰਦਰਸ਼ਨ  ਨਾਲ ਮੁਲਾਂਕਣ ਕੀਤਾ ਗਿਆ।

ਮਾਣਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਦੂਰਅੰਦੇਸ਼ ਅਗਵਾਈ ਅਤੇ ਉਦਯੋਗ ਤੇ ਵਣਜ ਮੰਤਰੀ ਸੰਜੀਵ ਅਰੋੜਾ ਦੀ ਗਤੀਸ਼ੀਲ ਨਿਗਰਾਨੀ ਹੇਠ ਪੰਜਾਬ ਨੇ ਸਟਾਰਟਅੱਪ, ਨਵੀਨਤਾ ਅਤੇ ਉੱਦਮਤਾ ਲਈ ਇੱਕ ਪ੍ਰਗਤੀਸ਼ੀਲ ਅਤੇ ਸਮਰੱਥ ਨੀਤੀਗਤ ਵਾਤਾਵਰਣ ਨੂੰ ਤਰਜੀਹ ਦਿੱਤੀ ਹੈ।

ਸਟਾਰਟਅੱਪ ਪੰਜਾਬ ਰਾਹੀਂ, ਸ਼੍ਰੀਮਤੀ ਸੁਰਭੀ ਮਲਿਕ, ਆਈ.ਏ.ਐਸ., ਡਾਇਰੈਕਟਰ ਉਦਯੋਗ ਅਤੇ ਵਣਜ ਅਤੇ ਸਟੇਟ ਸਟਾਰਟਅੱਪ ਨੋਡਲ ਅਫਸਰ, ਪੰਜਾਬ ਦੀ ਅਗਵਾਈ ਵਾਲੀ ਸਟਾਰਟਅੱਪ ਲਈ ਸਟੇਟ ਨੋਡਲ ਏਜੰਸੀ ਨੇ ਡੀਪੀਆਈਆਈਟੀ ਰੈਂਕਿੰਗ ਅਭਿਆਸ ਵਿੱਚ ਲਗਾਤਾਰ ਹਿੱਸਾ ਲਿਆ ਹੈ ਅਤੇ ਲਗਾਤਾਰ ਐਡੀਸ਼ਨਾਂ ਵਿੱਚ ਤਰੱਕੀ ਦਾ ਪ੍ਰਦਰਸ਼ਨ ਕੀਤਾ ਹੈ। ਸ਼੍ਰੀ ਕੇ.ਕੇ. ਯਾਦਵ, ਆਈਏਐਸ, ਪ੍ਰਸ਼ਾਸਕੀ ਸਕੱਤਰ, ਉਦਯੋਗ ਅਤੇ ਵਣਜ ਅਤੇ ਨਿਵੇਸ਼ ਪ੍ਰਮੋਸ਼ਨ ਵਿਭਾਗ, ਨੇ ਸਟਾਰਟਅੱਪ ਪੰਜਾਬ ਟੀਮ ਨੂੰ ਇਸ ਵੱਕਾਰੀ ਪ੍ਰਾਪਤੀ ’ਤੇ ਵਧਾਈ ਦਿੱਤੀ।

 ਡੀ.ਪੀ.ਆਈ.ਆਈ. ਟੀ. ਸਟੇਟ ਸਟਾਰਟਅੱਪ ਰੈਂਕਿੰਗ ਐਡੀਸ਼ਨਾਂ ਵਿੱਚ ਪੰਜਾਬ ਦਾ ਪ੍ਰਦਰਸ਼ਨ:

*ਐਡੀਸ਼ਨ -ਸਟੇਟ ਸਟਾਰਟਅੱਪ ਰੈਂਕਿੰਗ ਫਰੇਮਵਰਕ (ਐਸ. ਆਰ. ਐਫ.) - ਪ੍ਰਾਪਤ ਕੀਤੀ  ਸ੍ਰੇਣੀ*

*ਪਹਿਲਾ ਐਡੀਸ਼ਨ-ਐਸ.ਆਰ.ਐਫ. 2018- ਇਮਰਜਿੰਗ ਸਟਾਰਟਅੱਪ ਈਕੋਸਿਸਟਮ*

*ਦੂਜਾ ਐਡੀਸ਼ਨ-ਐਸ.ਆਰ.ਐਫ. 2019- ਐਸਪਾਇਰਿੰਗ ਲੀਡਰ ਸਟੇਟ*

*ਤੀਜਾ ਐਡੀਸ਼ਨ-ਐਸ. ਆਰ. ਐਫ. 2020- ਲੀਡਰ ਸਟੇਟ*

*ਚੌਥਾ ਐਡੀਸ਼ਨ-ਐਸ. ਆਰ. ਐਫ. 2022- ਟਾਪ ਪਰਫਾਰਮਰ ਸਟੇਟ*

*5ਵਾਂ ਐਡੀਸ਼ਨ-ਐਸ. ਆਰ. ਐਫ.2024- ਟਾਪ ਪਰਫਾਰਮਰ ਸਟੇਟ*

 ਸਟਾਰਟਅੱਪ ਵਿਕਾਸ, ਨੀਤੀ ਨਿਰੰਤਰਤਾ ਅਤੇ ਈਕੋਸਿਸਟਮ ਦੀ ਮਜ਼ਬੂਤੀ ਨਾਲ ਇੰਜ ਲਗਾਤਰ ਪ੍ਰਗਤੀ ਵੱਲ ਵਧਣਾ ਪੰਜਾਬ ਦੀ ਦ੍ਰਿੜ ਵਚਨਬੱਧਤਾ ਨੂੰ ਦਰਸਾਉਂਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਦੇ ਸ਼ਾਨਦਾਰ ਪ੍ਰਦਰਸ਼ਨ ਵਿੱਚ ਯੋਗਦਾਨ ਪਾਉਣ ਵਾਲੇ ਮੁੱਖ ਖੇਤਰਾਂ ਵਿੱਚ ਬੁਨਿਆਦੀ ਢਾਂਚਾ ਸਹਾਇਤਾ, ਫੰਡਿੰਗ ਮੌਕਿਆਂ ਵਿਚ ਵਾਧਾ ਅਤੇ ਨਵੀਨਤਾ ਤੇ ਸਥਿਰਤਾ ’ਤੇ ਵਿਸ਼ੇਸ਼ ਧਿਆਨ ਦੇਣਾ ਸ਼ਾਮਲ ਹੈ।

ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਦੱਸਿਆ ਕਿ ਸੂਬੇ ਵੱਲੋਂ ਸਟਾਰਟਅੱਪ ਪੰਜਾਬ ਰਾਹੀਂ, ਸਟਾਰਟਅੱਪਾਂ ਨੂੰ ਕਾਫ਼ੀ ਵਿੱਤੀ ਪ੍ਰੋਤਸਾਹਨ ਦਿੱਤਾ ਜਾਂਦਾ ਹੈ, ਜਿਸ ਵਿੱਚ 3 ਲੱਖ ਦੀ ਸੀਡ ਗ੍ਰਾਂਟ, ਕਰਜ਼ਿਆਂ ’ਤੇ ਵਿਆਜ ਸਬਸਿਡੀ, ਅਤੇ ਲੀਜ਼ ਰੈਂਟਲ ਰੀਇੰਬਰਸਮੈਂਟ ਸ਼ਾਮਲ ਹਨ।  ਰੈਂਕਿੰਗ ਵਿਚਾਰਨ ਦੀ ਮਿਆਦ ਦੇ ਦੌਰਾਨ, 200 ਤੋਂ ਵੱਧ ਸਟਾਰਅੱਪਸ ਨੂੰ ਫੰਡ ਦਿੱਤਾ ਗਿਆ ਹੈ, ਜਿਸ ਨਾਲ ਸਾਰੇ ਖੇਤਰਾਂ ਵਿੱਚ ਉੱਦਮੀ ਗਤੀਵਿਧੀਆਂ ਨੂੰ ਮਹੱਤਵਪੂਰਨ ਤੌਰ ’ਤੇ ਮਜ਼ਬੂਤੀ ਮਿਲੀ ਹੈ। ਇਸ ਸਮੇਂ ਪੰਜਾਬ ਦੇ 2,000 ਤੋਂ ਵੱਧ ਸਟਾਰਟਅੱਪ ਡੀਪੀਆਈਆਈਟੀ ਨਾਲ ਰਜਿਸਟਰਡ ਹਨ ਜੋ ਰਾਜ ਦੇ ਸਟਾਰਟਅੱਪ-ਅਨੁਕੂਲ ਈਕੋਸਿਸਟਮ ਵਿੱਚ ਵਧ ਰਹੇ ਭਰੋਸੇ ਨੂੰ ਦਰਸਾਉਂਦਾ ਹੈ।

ਸਟਾਰਟਅੱਪ ਇੰਡੀਆ ਦੇ ਡਾਇਰੈਕਟਰ ਵੱਲੋਂ ਸਟਾਰਟਅੱਪ ਪੰਜਾਬ ਟੀਮ ਨੂੰ ਪ੍ਰਸ਼ੰਸਾ ਸਰਟੀਫਿਕੇਟ ਪੇਸ਼ ਕੀਤਾ ਗਿਆ। ਇਹ ਮਾਨਤਾ ਪੰਜਾਬ ਸਰਕਾਰ ਵੱਲੋਂ ਅਪਣਾਈਆਂ ਸਰਗਰਮ ਨੀਤੀਆਂ, ਪ੍ਰਭਾਵਸ਼ਾਲੀ ਲਾਗੂਕਰਨ ਅਤੇ ਮਜ਼ਬੂਤ ਸਹਿਯੋਗੀ ਪਹੁੰਚ ਦੀ ਪੁਸ਼ਟੀ ਕਰਦੀ ਹੈ।

ਉਨ੍ਹਾਂ ਕਿਹਾ ਕਿ ਇਹ ਪ੍ਰਾਪਤੀ ਸਟਾਰਟਅੱਪ ਪੰਜਾਬ ਅਤੇ ਵਿਆਪਕ ਸਟਾਰਟਅੱਪ ਈਕੋਸਿਸਟਮ, ਜਿਸ ਵਿੱਚ ਇਨਕਿਊਬੇਟਰ, ਐਕਸਲੇਟਰ, ਅਕਾਦਮਿਕ ਸੰਸਥਾਵਾਂ, ਉਦਯੋਗ ਸੰਸਥਾਵਾਂ, ਨਿਵੇਸ਼ਕ, ਸਲਾਹਕਾਰ ਅਤੇ ਭਾਈਵਾਲ ਸੰਗਠਨ ਸ਼ਾਮਲ ਹਨ, ਦੇ ਸਮੂਹਿਕ ਯਤਨਾਂ ਦਾ ਨਤੀਜਾ ਹੈ। ਪੰਜਾਬ ਸਰਕਾਰ ਨੇ ਭਾਰਤ ਵਿੱਚ ਸਟਾਰਟਅੱਪਸ ਅਤੇ ਨਵੀਨਤਾ ਲਈ ਇੱਕ ਮੋਹਰੀ ਕੇਂਦਰ ਵਜੋਂ ਪੰਜਾਬ ਨੂੰ ਸਥਾਪਤ ਕਰਨ ਦੇ ਉਦੇਸ਼ ਨਾਲ, ਨਿਰੰਤਰ ਨੀਤੀ ਸਹਾਇਤਾ, ਬੁਨਿਆਦੀ ਢਾਂਚਾ ਵਿਕਾਸ, ਫੰਡਿੰਗ ਸਹੂਲਤ ਅਤੇ ਸਲਾਹਕਾਰ ਪਹਿਲਕਦਮੀਆਂ ਰਾਹੀਂ ਈਕੋਸਿਸਟਮ ਨੂੰ ਹੋਰ ਮਜ਼ਬੂਤ ਕਰਨ ਦੀ ਆਪਣੀ ਵਚਨਬੱਧਤਾ ਦੁਹਰਾਈ ਹੈ।

Powered by Froala Editor

Punjab-Again-Recognized-As-Top-Performer-State-In-Dpiit-State-Startup-Ranking-Sanjeev-Arora



TOP HEADLINES


*ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਵੱਡੀ ਸਫ਼ਲਤਾ* *ਕਲਾਨੌਰ ਦ
*ਬਟਾਲਾ ਵਿੱਚ ਹੈਰੋਇਨ ਲੈਂਦੇ ਫੜੇ ਗਏ ਕਾਂਗਰਸੀ ਆਗੂ ਨੇ ਪਾਰਟੀ ਦ
ਪੰਜਾਬ ਰਾਜ ਹਿਊਮਨ ਰਾਇਟਸ ਕਮਿਸ਼ਨ ਦੇ ਮੈਂਬਰ ਪਦਮ ਸ੍ਰੀ ਜਤਿੰਦਰ
*ਆਪ ਨੇ ਦੇਸ਼ ਭਗਤ ਯੂਨੀਵਰਸਿਟੀ ਦੇ ਬਾਹਰ ਹਰਿਆਣਾ ਦੇ ਸੀਐਮ ਨਾਇਬ
ਇਕਾਈ ਹਸਪਤਾਲ ਨੇ ਰਚਿਆ ਇਤਿਹਾਸ – ਪੰਜਾਬ ਵਿੱਚ ਪਹਿਲੀ ਰੋਬੋਟਿਕ
*ਲੁਧਿਆਣਾ ਸ਼ਹਿਰ ਦੇ ਪ੍ਰਸਿੱਧ ਕਾਰੋਬਾਰੀ ਨੂੰ ਡਿਜੀਟਲ ਅਰੈਸਟ ਕਰਨ
*ਭਾਜਪਾ ਪੰਜਾਬ ਐਸਸੀ ਵਿੰਗ ਦੇ ਵਿੱਤ ਸਕੱਤਰ ਅਮਰਜੀਤ ਸਿੰਘ ਕੋਕਰੀ
ਪੰਜਾਬ ਮਾਰਚ-2026 ਦੀਆਂ ਬੋਰਡ ਪ੍ਰੀਖਿਆਵਾਂ ਲਈ ਐਂਡ-ਟੂ-ਐਂਡ ਡਿਜ
*ਦਲਿਤ ਵਿਰੋਧੀ ਕਾਂਗਰਸ ਖਿਲਾਫ ਆਪ ਨੇ ਪੰਜਾਬ ਭਰ ਵਿੱਚ ਕੀਤੇ ਵਿਰ
*ਭਗਵੰਤ ਮਾਨ ਸਰਕਾਰ ਵੱਲੋਂ ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ
*ਭਗਵੰਤ ਮਾਨ ਸਰਕਾਰ ਵੱਲੋਂ 180 ਈ.ਟੀ.ਟੀ. ਅਧਿਆਪਕ ਐਸੋਸੀਏਸ਼ਨ ਦੇ
ਵਿਜੀਲੈਂਸ ਬਿਊਰੋ ਵੱਲੋਂ ਦੋ ਸੀਨੀਅਰ ਇੰਡਸਟਰੀਅਲ ਪ੍ਰਮੋਸ਼ਨਲ ਅਫ਼ਸ
*ਭਾਰਤ-ਅਮਰੀਕਾ ਵਪਾਰ ਸਮਝੌਤੇ ਖ਼ਿਲਾਫ਼ ਆਪ ਦਾ ਪੰਜਾਬ ਭਰ ਵਿੱਚ ਜ
ਕਸਟਮਜ਼ ਵਿਭਾਗ ਨੇ ਜਬਤ ਕੀਤੀਆਂ 35 ਕਿਰਪਾਨਾਂ ਤੇ ਗਾਤਰੇ ਕੀਤੇ ਵ
*ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਕ ਮਹੀਨੇ ਵਿੱਚ ਦੂਜੀ ਵਾਰ ਜਲੰਧ
*ਹਰਜੋਤ ਸਿੰਘ ਬੈਂਸ ਵੱਲੋਂ ਮੋਹਾਲੀ ਦੇ ਸਰਕਾਰੀ ਸਕੂਲ ਦਾ ਅਚਨਚੇਤ
*ਭਾਜਪਾ ਦਾ ਅਮਰ
*ਲੁਧਿਆਣਾ ਪੁਲਿਸ ਵੱਲੋਂ ਮਜ਼ਬੂਤ ਭਾਈਚਾਰਕ ਸਾਂਝ ਲਈ ਇਤਿਹਾਸਕ ਜਨਤ
*ਅੰਮ੍ਰਿਤਸਰ ਵਿੱਚ ਸਰਹੱਦ ਪਾਰੋਂ ਚੱਲ ਰਹੇ ਨਾਰਕੋ-ਤਸਕਰੀ ਨੈੱਟਵਰ
*ਆਪ ਵਿਧਾਇਕਾ ਨਰਿੰਦਰ ਕੌਰ ਭਰਾਜ ਦਾ ਵੱਡਾ ਖੁਲਾਸਾ- 'ਆਪਰੇਸ਼ਨ ਲ

Run by: WebHead
National Punjab International Sports Entertainment Health Business Women Crime Life style Media Politics Religious Technology Education Nri Defence Court Literature Citizen reporter Agriculture Environment Railway Weather Sikh Animal Pollution Accident Election Mc election 2017-18 Local body Art Litrature Financial Tax Happy birthday Marriage anniversary Transfer Lok sabha election-2019 Uttar pradesh Kisan andolan Haryana

About Us


Jagrati Lahar Editor Image

Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.

Gautam Jalandhari (Editor)

Subscribe Us


Vists Counter

HITS : 49173755

Hindi news rss fee image RSS FEED

Address


Jagrati Lahar
Jalandhar Bypass Chowk, G T Road (West), Ludhiana - 141008.
Mobile: +91 161 5010161 Mobile: +91 81462 00161
Land Line: +91 161 5010161
Email: gautamk05@gmail.com, @: jagratilahar@gmail.com
Share your info with Us