ਪੰਜਾਬ ਟੈਕਸ ਬਾਰ ਐਸੋਸੀਏਸ਼ਨ (PTBA) ਦੇ ਅਹੁਦੇਦਾਰਾਂ ਅਤੇ ਵੱਖ-ਵੱਖ ਵਪਾਰਕ ਜਥੇਬੰਦੀਆਂ ਦੀ ਇੱਕ ਮਹੱਤਵਪੂਰਨ ਮੀਟਿੰਗ ਅਨਿਲ ਸਰੀਨ, ਪ੍ਰਧਾਨ ਪੰਜਾਬ ਟੈਕਸ ਬਾਰ ਐਸੋਸੀਏਸ਼ਨ, ਦੀ ਅਗਵਾਈ ਹੇਠ ਟੈਕਸੇਸ਼ਨ ਕਮਿਸ਼ਨਰ ਪੰਜਾਬ ਸ਼੍ਰੀ ਜਤਿੰਦਰ ਜੋਰਵਾਲ ਨਾਲ ਹੋਈ। ਮੀਟਿੰਗ ਦਾ ਮੁੱਖ ਉਦੇਸ਼ ਪੰਜਾਬ ਭਰ ਦੇ ਵਪਾਰੀਆਂ ਅਤੇ ਟੈਕਸ ਪੇਸ਼ੇਵਰਾਂ ਨੂੰ ਦਰਪੇਸ਼ ਲੰਬੇ ਸਮੇਂ ਤੋਂ ਬਕਾਇਆ GST ਅਤੇ VAT ਰਿਫੰਡਾਂ ਦੀ ਸਮੱਸਿਆ ਬਾਰੇ ਵਿਚਾਰ-ਵਟਾਂਦਰਾ ਕਰਨਾ ਸੀ। ਮੀਟਿੰਗ ਦੌਰਾਨ ਪੰਜਾਬ ਟੈਕਸ ਬਾਰ ਐਸੋਸੀਏਸ਼ਨ ਅਤੇ ਵਪਾਰਕ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਰਿਫੰਡਾਂ ਵਿੱਚ ਹੋ ਰਹੀ ਦੇਰੀ ਅਤੇ ਫਾਈਲਾਂ ਦੀ ਲਟਕਣ ਕਾਰਨ ਪੈਦਾ ਹੋ ਰਹੀਆਂ ਗੰਭੀਰ ਸਮੱਸਿਆਵਾਂ ਨੂੰ ਵਿਸਥਾਰ ਨਾਲ ਰੱਖਿਆ। ਇਸ ਮੌਕੇ ਸਭ ਪੈਂਡਿੰਗ ਰਿਫੰਡ ਕੇਸਾਂ ਦੇ ਸਮੇਂ-ਬੱਧ ਨਿਪਟਾਰੇ ਦੀ ਲੋੜ ’ਤੇ ਖ਼ਾਸ ਜ਼ੋਰ ਦਿੱਤਾ ਗਿਆ। ਅਨਿਲ ਸਰੀਨ ਨੇ ਦੱਸਿਆ ਕਿ ਟੈਕਸੇਸ਼ਨ ਕਮਿਸ਼ਨਰ ਵੱਲੋਂ ਭਰੋਸਾ ਦਿਵਾਇਆ ਗਿਆ ਹੈ ਕਿ ਸਤੰਬਰ 2025 ਤੱਕ ਦੀਆਂ ਸਾਰੀਆਂ ਬਕਾਇਆ GST ਅਤੇ VAT ਰਿਫੰਡ ਫਾਈਲਾਂ 15 ਦਸੰਬਰ 2025 ਤੱਕ, ਜਦਕਿ ਨਵੰਬਰ 2025 ਤੱਕ ਦੀਆਂ ਸਾਰੀਆਂ ਪੈਂਡਿੰਗ ਫਾਈਲਾਂ 31 ਦਸੰਬਰ 2025 ਤੱਕ ਨਿਪਟਾ ਦਿੱਤੀਆਂ ਜਾਣਗੀਆਂ। ਅਨਿਲ ਸਰੀਨ ਨੇ ਕਿਹਾ ਕਿ ਇਸ ਭਰੋਸੇ ਦੇ ਮੱਦੇਨਜ਼ਰ ਪੰਜਾਬ ਟੈਕਸ ਬਾਰ ਐਸੋਸੀਏਸ਼ਨ ਅਤੇ ਵਪਾਰਕ ਜਥੇਬੰਦੀਆਂ ਵੱਲੋਂ 12 ਦਸੰਬਰ ਨੂੰ ਸੂਬੇ ਭਰ ਦੇ ਜ਼ਿਲ੍ਹਾ ਟੈਕਸੇਸ਼ਨ ਦਫ਼ਤਰਾਂ ਦੇ ਬਾਹਰ ਕਰਨ ਵਾਲੇ ਧਰਨੇ ਨੂੰ ਰੱਦ ਕਰ ਦਿੱਤਾ ਗਿਆ ਹੈ । ਉਨ੍ਹਾਂ ਉਮੀਦ ਜਤਾਈ ਕਿ ਸਰਕਾਰ ਆਪਣੇ ਵਾਅਦਿਆਂ ’ਤੇ ਪੂਰੀ ਤਰ੍ਹਾਂ ਕਾਇਮ ਰਹੇਗੀ ਅਤੇ ਵਪਾਰੀਆਂ ਤੇ ਟੈਕਸ ਪੇਸ਼ੇਵਰਾਂ ਨੂੰ ਭਵਿੱਖ ਵਿੱਚ ਕਿਸੇ ਵੀ ਕਿਸਮ ਦੀ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਮੀਟਿੰਗ ਵਿੱਚ ਪੰਜਾਬ ਟੈਕਸ ਬਾਰ ਐਸੋਸੀਏਸ਼ਨ ਦੇ ਅਹੁਦੇਦਾਰਾਂ ਤੋਂ ਇਲਾਵਾ ਯੂਨਾਈਟਡ ਸਾਈਕਲ ਪਾਰਟਸ ਦੇ ਚੇਅਰਮੈਨ ਸ਼੍ਰੀ ਜਤਿੰਦਰ ਮਿੱਤਲ, ਪੰਜਾਬ ਡਾਇਰਜ਼ ਐਸੋਸੀਏਸ਼ਨ (PDA) ਦੇ ਜਨਰਲ ਸੈਕਟਰੀ ਸ਼੍ਰੀ ਬੌਬੀ ਜਿੰਦਲ ਅਤੇ ਅਡਵੋਕੇਟ ਰੁਪਿੰਦਰ ਕਾਂਸਲ, ਅਰੁਣ ਕੰਵਲ, ਸੁਨੀਲ ਸ਼ਰਮਾ, ਰਾਕੇਸ਼ ਕਾਜਲਾ, ਮਨਮੋਹਰ ਗੁਪਤਾ, ਸਕੇਤ ਗਰਗ, ਲਲਿਤ ਮੋਹਨ ਗੁਪਤਾ, ਰਾਮ ਬੰਸਲ ਅਤੇ ਮਨੋਜ ਬਜਾਜ ਵੀ ਮੌਜੂਦ ਰਹੇ।
Taxation-Commissioner-Assures-Clearance-Of-Pending-Gst-Vat-Refunds-By-December-31-2025
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari (Editor)