ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਦੇ ਸੈਕਸ਼ਨ 6(1)(ਈ) ਤਹਿਤ ਮਿਲੀਆਂ ਸ਼ਕਤੀਆਂ ਦੀ ਵਰਤੋ ਕਰਦੇ ਹੋਏ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਸ੍ਰੀਮਤੀ ਗੀਤਿਕਾ ਸਿੰਘ ਵੱਲੋਂ ਮੈਸਰਜ਼ ਈਰਮ ਓਵਰਸ਼ੀਜ਼ ਫਰਮ ਐਸ.ਸੀ.ਓ. ਨੰ: 02, ਪਹਿਲੀ ਮੰਜ਼ਿਲ, ਨਿਊ ਸੰਨੀ ਇੰਨਕਲੇਵ,ਸੈਕਟਰ 125, ਖਰੜ, ਜ਼ਿਲ੍ਹਾ-ਸਾਹਿਬਜ਼ਾਦਾ ਅਜੀਤ ਸਿੰਘ ਨਗਰ ਨੂੰ ਕੰਸਲਟੈਂਸੀ, ਕੋਚਿੰਗ ਇੰਸਚਿਊਟ ਆਫ ਆਈਲੈਟਸ ਦੇ ਕੰਮ ਲਈ ਜਾਰੀ ਲਾਇਸੰਸ ਤੁਰੰਤ ਪ੍ਰਭਾਵ ਨਾਲ ਤਿੰਨ ਮਹੀਨੇ ਲਈ ਮੁਅੱਤਲ ਕਰ ਦਿੱਤਾ ਗਿਆ ਹੈ।
ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਸ੍ਰੀਮਤੀ ਗੀਤਿਕਾ ਸਿੰਘ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਮੈਸਰਜ਼ ਈਰਮ ਓਵਰਸ਼ੀਜ਼ ਫਰਮ ਦੀ ਮਾਲਕਣ ਸ੍ਰੀਮਤੀ ਈਰਮ ਨਵਾਜ਼ ਪਤਨੀ ਸ. ਮੁਹੰਮਦ ਬੀਲਾਲ, ਮਕਾਨ ਨੰ: 504/1, ਫੇਜ਼-01 ਮੋਹਾਲੀ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਨੂੰ ਕੰਸਲਟੈਂਸੀ, ਕੋਚਿੰਗ ਇੰਸਚਿਊਟ ਆਫ ਆਈਲੈਟਸ ਦੇ ਕੰਮ ਲਈ ਲਾਇਸੰਸ ਨੰਬਰ ਲਾਇਸੰਸ ਨੰ: 684/ਆਈ.ਸੀ. ਮਿਤੀ 26-06-2024 ਜਾਰੀ ਕੀਤਾ ਗਿਆ ਹੈ। ਜਿਸ ਦੀ ਮਿਆਦ ਮਿਤੀ 25.06.2029 ਤੱਕ ਹੈ।
ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਸ੍ਰੀਮਤੀ ਗੀਤਿਕਾ ਸਿੰਘ ਨੇ ਕਿਹਾ ਕਿ ਤਹਿਸੀਲਦਾਰ ਖਰੜ ਨੇ ਉਕਤ ਪਤੇ ਤੇ ਤਮੀਲੀ ਰਿਪੋਰਟ ਭੇਜੀ ਤੇ ਮੌਕੇ ਤੇ ਦਫਤਰ ਬੰਦ ਮਿਲਿਆ। ਕਾਪੀ ਉਸ ਦੇ ਦਫਤਰ ਤੇ ਚਸਪਾ ਕਰ ਦਿੱਤੀ ਗਈ ਸੀ। ਉਨ੍ਹਾਂ ਕਿਹਾ ਕਿ ਫਰਮ ਵੱਲੋਂ ਮਹੀਨਾਵਾਰ ਰਿਪੋਰਟ ਜਮ੍ਹਾਂ ਨਾ ਕਰਵਾਉਣ ਕਰਕੇ ਅਤੇ ਦਫਤਰ ਬੰਦ ਹੋਣ ਕਰਕੇ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਦੇ ਸੈਕਸ਼ਨ 6(1)(ਈ) ਦੇ ਉਪਬੰਧਾਂ ਅਧੀਨ ਉਲੰਘਣਾ ਕੀਤੀ ਗਈ।
ਇਸ ਲਈ ਪੰਜਾਬ ਟਰੈਵਲ ਪ੍ਰੋਫੈਸ਼ਨਲ ਐਕਟ-2012 ਦੇ ਸੈਕਸ਼ਨ 6(1)(ਈ) ਦੇ ਉਪਬੰਧਾਂ ਤਹਿਤ ਮਿਲੀਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਫਰਮ ਮੈਸਰਜ਼ ਈਰਮ ਓਵਰਸ਼ੀਜ਼ ਨੂੰ ਜਾਰੀ ਲਾਇਸੰਸ ਨੰ: 684/ਆਈ.ਸੀ. ਮਿਤੀ 26-06-2024 ਨੂੰ ਮਿਤੀ 24.10.2025 ਤੋਂ ਤਿੰਨ ਮਹੀਨੇ ਲਈ ਮੁਅੱਤਲ ਕਰ ਦਿੱਤਾ ਗਿਆ ਹੈ।
ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਦੇ ਸੈਕਸ਼ਨ 6(1)(ਈ) ਤਹਿਤ ਲਾਇਸੰਸੀ ਨੂੰ ਆਪਣੀ ਸਥਿਤੀ ਸਪੱਸ਼ਟ ਕਰਨ ਲਈ 15 ਦਿਨਾਂ ਦਾ ਸਮਾਂ ਦਿੰਦੇ ਹੋਏ ਨੋਟਿਸ ਜਾਰੀ ਕੀਤਾ ਗਿਆ ਹੈ।
Powered by Froala Editor
Punjab-Travel-Professional-Regulation-Act-2025-Eram-Overseas-Firm-Sas-Nagar-Licence-Suspended-
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari (Editor)