ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਦੇ ਸੈਕਸ਼ਨ 6 (1) (ਈ) ਤਹਿਤ ਮਿਲੀਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਵਿਰਾਜ ਸ਼ਿਆਮਕਰਨ ਤਿੜਕੇ ਵੱਲੋਂ ਸਪਾਰਕਜ਼ੋ ਕੰਸਲਟੈਂਸੀ ਫਰਮ ਦਾ ਲਾਇਸੰਸ ਰੱਦ ਕਰ ਦਿੱਤਾ ਗਿਆ ਹੈ।
ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਵਿਰਾਜ ਸ਼ਿਆਮਕਰਨ ਤਿੜਕੇ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਸਪਾਰਕਜ਼ੋ ਕੰਸਲਟੈਂਸੀ ਫਰਮ ਐਸ.ਸੀ.ਐਫ ਨੰ: 61, ਪਹਿਲੀ ਮੰਜ਼ਿਲ, ਫੇਜ਼-3-ਬੀ-2, ਮੋਹਾਲੀ, ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਮਾਲਕ ਕਿਰਤਪਾਲ ਸਿੰਘ ਪੁੱਤਰ ਸੋਹਣਜੀਤ ਸਿੰਘ, ਵਾਸੀ ਹਾਊਸ ਨੰ: 1915, ਫੇਜ਼-5, ਮੋਹਾਲੀ, ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਅਤੇ ਪਾਰਟਨਰ ਮਨਤੇਗ ਸਿੰਘ ਪੁੱਤਰ ਰਾਕੇਸ਼ਵਰ ਸਿੰਘ ਕੋਂਡਲ ਵਾਸੀ ਹਾਊਸ ਨੰ: 2384, ਸੈਕਟਰ-35-ਸੀ, ਚੰਡੀਗੜ੍ਹ ਯੂ.ਟੀ. ਨੂੰ ਕੰਸਲਟੈਂਸੀ ਅਤੇ ਕੋਚਿੰਗ ਇੰਸਟੀਚਿਊਟ ਆਫ ਆਈਲੈਟਸ ਦੇ ਕੰਮਾਂ ਲਈ ਲਾਇਸੰਸ ਨੰ: 219/ਆਈ.ਸੀ ਮਿਤੀ 09.10.2018 ਜਾਰੀ ਕੀਤਾ ਗਿਆ ਸੀ। ਇਸ ਲਾਇਸੰਸ ਦੀ ਮਿਆਦ ਮਿਤੀ 08.10.2023 ਨੂੰ ਖਤਮ ਹੋ ਚੁੱਕੀ ਹੈ।
ਫਰਮ ਦੇ ਦੂਜੇ ਪਾਰਟਨਰ ਮਨਤੇਗ ਸਿੰਘ ਕੋਂਡਲ ਨੇ ਦੱਸਿਆ ਕਿ ਫਰਮ ਦੇ ਪਾਰਟਨਰ ਕਿਰਤਪਾਲ ਸਿੰਘ ਪੁੱਤਰ ਸੋਹਣਜੀਤ ਸਿੰਘ ਮਿਤੀ 31-03-2020 ਨੂੰ ਇਸ ਫਰਮ ਵਿੱਚੋਂ ਰਿਟਾਇਰ ਹੋ ਚੁੱਕੇ ਹਨ ਅਤੇ ਉਨ੍ਹਾਂ ਵੱਲੋਂ ਕੋਈ ਬਕਾਇਆ ਲੰਬਿਤ ਨਹੀ ਹੈ। ਹੁਣ ਇਸ ਫਰਮ ਵਿੱਚ ਰਾਕੇਸ਼ਵਰ ਸਿੰਘ ਕੋਂਡਲ ਪੁੱਤਰ ਪ੍ਰਸ਼ੋਤਮ ਸਿੰਘ ਕੋਡਲ ਵਾਸੀ ਮਕਾਨ ਨੰ: 410/10, ਹਰਦੋਛਿਨੀ ਰੋਡ, ਨੇੜੇ ਟਾਊਨ ਹਾਲ, ਜੀ.ਟੀ. ਰੋਡ, ਗੁਰਦਾਸਪੁਰ ਨੇ ਬਤੌਰ ਪਾਰਟਨਰ ਮਿਤੀ 23-06-2020 ਨੂੰ ਜੁਆਇੰਨ ਕਰ ਲਿਆ ਹੈ ਪ੍ਰੰਤੂ ਸਪੱਸ਼ਟੀਕਰਨ/ਦਸਤਾਵੇਜ਼ ਪੇਸ਼ ਕਰਨ ਲਈ ਕੰਪਨੀ ਨੂੰ ਪੱਤਰ ਮਿਤੀ 20-09-2021 ਰਾਹੀਂ ਲਿਖਿਆ ਗਿਆ ਸੀ ਪ੍ਰੰਤੂ ਲਾਇਸੰਸੀ ਵੱਲੋਂ ਕੋਈ ਜਵਾਬ/ਦਸਤਾਵੇਜ਼ ਪੇਸ਼ ਨਹੀਂ ਕੀਤੇ ਗਏ।
ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਲਾਇਸੰਸੀ ਵੱਲੋਂ ਐਕਟ/ਰੂਲਜ਼ ਅਤੇ ਅਡਵਾਈਜਰੀ ਅਨੁਸਾਰ ਮਹੀਨਾਵਾਰ ਰਿਪੋਰਟਾਂ ਅਤੇ ਇਸ਼ਤਿਹਾਰਾਂ ਸਬੰਧੀ ਸੂਚਨਾ ਨਾ ਭੇਜਣ ਕਰਕੇ, ਲਾਇਸੰਸੀ ਨੂੰ ਦਫਤਰੀ ਪਤੇ ਤੇ ਭੇਜਿਆ ਗਿਆ ਪੱਤਰ ਅਣਡਲੀਵਰਡ ਪ੍ਰਾਪਤ ਹੋਣ ਕਰਕੇ, ਤਹਿਸੀਲਦਾਰ ਮੋਹਾਲੀ ਦੀ ਤਮੀਲੀ ਰਿਪੋਰਟ ਅਨੁਸਾਰ ਦਫਤਰ ਬੰਦ ਹੋਣ ਕਾਰਨ, ਲਾਇਸੰਸ ਨੂੰ ਸਮੇਂ ਸਿਰ ਰਿਨਿਊ ਨਾ ਕਰਾਉਣ ਕਾਰਨ ਲਾਇਸੰਸ ਦੀ ਮਿਆਦ ਮਿਤੀ 08.10.2023 ਨੂੰ ਖਤਮ ਹੋ ਜਾਣ ਕਾਰਨ, ਲਾਇਸੰਸ ਦੀਆਂ ਧਾਰਾਵਾਂ ਦੀ ਪਾਲਣਾ ਨਾ ਕਰਨ ਕਰਕੇ, ਨੋਟਿਸ ਦਾ ਜਵਾਬ/ਸਪੱਸ਼ਟੀਕਰਨ ਨਾ ਦੇਣ ਕਰਕੇ ਕੰਪਨੀ/ਫਰਮ ਵੱਲੋਂ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਦੇ ਸੈਕਸ਼ਨ 6 (1) (ਈ) ਦੇ ਉਪਬੰਧਾਂ ਦੀ ਉਲੰਘਣਾ ਕੀਤੇ ਜਾਣ ਕਾਰਨ ਉਕਤ ਫਰਮ ਨੂੰ ਜਾਰੀ ਲਾਇਸੰਸ ਨੰਬਰ 219/ਆਈ.ਸੀ ਮਿਤੀ 09.10.2018 ਨੂੰ ਤੁਰੰਤ ਪ੍ਰਭਾਵ ਤੋਂ ਰੱਦ/ਕੈਂਸਲ ਕਰ ਦਿੱਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਐਕਟ, ਮੁਤਾਬਕ ਕਿਸੇ ਵੀ ਕਿਸਮ ਦੀ ਸ਼ਿਕਾਇਤ ਆਦਿ ਦਾ ਉਕਤ ਲਾਇਸੰਸੀ/ਫਰਮ/ਪਾਰਟਨਰਸ਼ਿਪ ਜਾਂ ਇਸ ਦੇ ਲਾਇਸੰਸੀ/ਡਾਇਰੈਕਟਰ/
ਫਰਮ ਹਰ ਪੱਖੋਂ ਜ਼ਿੰਮੇਵਾਰ ਹੋਵੇਗਾ ਅਤੇ ਇਸ ਦੀ ਭਰਪਾਈ ਕਰਨ ਦੀ ਵੀ ਜ਼ਿੰਮੇਵਾਰੀ ਹੋਵੇਗੀ ।
Powered by Froala Editor
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari (Editor)