ਫਾਜ਼ਿਲਕਾ ਦੇ ਆਰਟੀਓ ਸ੍ਰੀ ਵਿਪਨ ਭੰਡਾਰੀ ਪੀਸੀਐਸ ਨੇ ਸਟੇਟ ਟਰਾਂਸਪੋਰਟ ਕਮਿਸ਼ਨਰ ਪੰਜਾਬ ਦੀਆਂ ਹਦਾਇਤਾਂ ਦੇ ਮੱਦੇਨਜਰ ਕਿਹਾ ਹੈ ਕਿ ਆਟੋ ਰਿਕਸ਼ਿਆਂ/ਈ ਰਿਕਸ਼ਿਆਂ ਅਤੇ ਸਵਾਰੀਆਂ ਢੋਹਣ ਵਾਲੇ ਵਾਹਨਾਂ ਦੇ ਡਰਾਇਵਰਾਂ ਲਈ ਵਰਦੀ ਪਾਉਣਾ ਲਾਜਮੀ ਹੈ। ਉਨਾਂ ਨੇ ਕਿਹਾ ਕਿ ਇਸ ਲਈ ਹਦਾਇਤਾਂ ਅਨੁਸਾਰ ਗ੍ਰੇਅ ਰੰਗ ਦੀ ਵਰਦੀ ਪਾਉਣੀ ਲਾਜਮੀ ਹੈ। ਉਨ੍ਹਾਂ ਨੇ ਕਿਹਾ ਕਿ ਜਨਤਕ ਟਰਾਂਸਪੋਰਟ ਨਾਲ ਸਬੰਧਤ ਵਾਹਨਾਂ ਦੇ ਡਰਾਇਵਰ ਇੰਨ੍ਹਾਂ ਹਦਾਇਤਾਂ ਦੀ ਸਖ਼ਤੀ ਨਾਲ ਪਾਲਣਾ ਕਰਨ। ਇਸਤੋਂ ਬਿਨ੍ਹਾਂ ਉਨ੍ਹਾਂ ਦੀ ਵਰਦੀ ਤੇ ਡਰਾਇਵਰ ਦਾ ਨਾਂਅ ਅਤੇ ਡਰਾਇਵਰ ਲਾਇਸੈਂਸ ਦਾ ਨੰਬਰ ਵੀ ਲਿਖਿਆ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਸਬੰਧੀ ਅਜਿਹੇ ਡਰਾਇਵਰਾਂ ਨੂੰ ਵਿਭਾਗ ਵੱਲੋਂ ਜਾਗਰੂਕ ਵੀ ਕੀਤਾ ਜਾ ਰਿਹਾ ਹੈ ਅਤੇ ਜੇਕਰ ਇੰਨ੍ਹਾਂ ਹਦਾਇਤਾਂ ਦੀ ਪਾਲਣਾ ਨਹੀਂ ਕੀਤੀ ਜਾਵੇਗੀ ਤਾਂ ਜਲਦ ਹੀ ਵਿਭਾਗ ਮੋਟਰ ਵਾਹਨ ਐਕਟ 1988 ਤਹਿਤ ਬਣਾਏ ਰੂਲਜ਼ ਮੁਤਾਬਿਕ ਕਾਰਵਾਈ ਅਮਲ ਵਿਚ ਲਿਆਵੇਗਾ।
Powered by Froala Editor
Fazilka-Rto-Vipan-Bhandari-Pcs-Auto-Dress-E-ricshaw
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari (Editor)