.............ਪਿੰਡ ਵਾਸੀ ਪਿੰਡ ਵਿਚ ਬਠਿੰਡਾ, ਚੰਡੀਗੜ੍ਹ ਅਤੇ ਜਲੰਧਰ ਦੀਆਂ ਟੀਮਾਂ ਪੁੱਜੀਆਂ ਬਠਿੰਡਾ 17 ਜਨਵਰੀ, (ਪਰਵਿੰਦਰ ਜੀਤ ਸਿੰਘ)ਬਠਿੰਡਾ ਦਿਹਾਤੀ ਦੇ ਪਿੰਡ ਰਾਏ ਕੇ ਕਲਾਂ ਵਿਖੇ ਬੀਤੇ 5 ਦਿਨਾਂ ਤੋਂ ਬੇ ਭੇਤੀ ਬਿਮਾਰੀ ਕਾਰਨ ਪਸੂ ਮਰ ਰਹੇ ਹਨ। ਦੁਧਾਰੂ ਪਸ਼ੂਆਂ ਦੇ ਮਰਨ ਕਾਰਨ ਪਿੰਡ ਵਿਚ ਸਹਿਮ ਦਾ ਮੌਹਲ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਪ੍ਰਧਾਨ ਕੁਲਵੰਤ ਸ਼ਰਮਾ ਨੇ ਪੰਜਾਬੀ ਟ੍ਰਿਬਿਊਨ ਨਾਲ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਬੀਤੇ 5 ਦਿਨ ਤੋਂ ਕਿਸੇ ਭਿਆਨਕ ਬਿਮਾਰੀ ਕਾਰਨ ਪਸ਼ੂ ਮਰ ਰਹੇ ਹਨ ਜਿਸ ਕਾਰਨ ਪਿੰਡ ਵਿਚ ਹੜਕੰਪ ਮੱਚਿਆ ਹੋਇਆ ਹੈ। ਪਿੰਡ ਵਿਚ ਫੈਲੀ ਭਿਆਨਕ ਬਿਮਾਰੀ ਨੂੰ ਦੇਖਦਿਆਂ ਵੈਟਰਨਰੀ ਵਿਭਾਗ ਬਠਿੰਡਾ , ਜਲੰਧਰ ਅਤੇ ਚੰਡੀਗੜ੍ਹ ਦੀਆਂ ਟੀਮਾਂ ਪੀੜਤ ਕਿਸਾਨ ਦੇ ਘਰ ਘਰ ਜਾ ਕਿ ਮਰੇ ਹੋਏ ਪਸ਼ੂਆਂ ਦੀ ਸੈਪਲਿੰਗ ਸਮੇਤ ਰਿਪੋਰਟ ਇਕੱਠੀ ਕਰ ਰਹੀਆਂ ਹਨ। ਪਿੰਡ ਵਾਸੀਆਂ ਨੇ ਦੱਸਿਆ ਕਿ ਕਿਸੇ ਬੇ ਭੇਤੀ ਬਿਮਾਰੀ ਕਾਰਨ ਪਹਿਲਾਂ ਤਾਂ ਪਸੂ ਨੂੰ ਬੁਖ਼ਾਰ ਹੁੰਦਾ ਅਤੇ ਮੂੰਹ ਵਿਚ ਪਾਣੀ ਆਉਣ ਤੋਂ ਬਾਅਦ ਮੌਤ ਹੋ ਜਾਂਦੀ ਹੈ। ਪਿੰਡ ਦੇ ਪੀੜਤ ਕਿਸਾਨ ਦੇ ਦੱਸਣ ਮੁਤਾਬਿਕ ਕਿਸਾਨ ਮੱਖਣ ਸਿੰਘ ਦੇ 2 ਗਾਵਾਂ, ਇੱਕ ਕੱਟੀ ਦੀ ਮੌਤ ਹੋ ਗਈ ਹੈ। ਇਸ ਤਰਾਂ ਹੀ ਬੁਲੰਦ ਸਿੰਘ ਦੀ ਇੱਕ ਝੋਟੀ, ਸੀਤਾ ਸਿੰਘ 2 ਮੱਝਾਂ ਇੱਕ ਕੱਟੀ, ਬੂਟਾ ਸਿੰਘ ਦੀ ਇੱਕ ਮੱਝ ਅਤੇ ਇੱਕ ਕੱਟਾ, ਭਜਨ ਸਿੰਘ ਦੀ ਇੱਕ ਮੱਝ ਦੀ ਮੌਤ ਹੋਣ ਤੋਂ ਇਲਾਵਾ ਜਸਮੌਹਨ ਸਿੰਘ ਦੇ 4 ਪਸ਼ੂਆਂ ਦੀ ਮੌਤ ਹੋਣ ਦੀ ਖ਼ਬਰ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਸੈਂਕੜੇ ਪਸ਼ੂਆਂ ਦੀ ਮੌਤ ਹੋ ਗਈ ਹੈ। ਪਿੰਡ ਵਾਸੀਆਂ ਨੇ ਪਸ਼ੂ ਪਾਲਨ ਦੇ ਸਥਾਨਕ ਡਾਕਟਰ ਤੇ ਵਰ੍ਹਦੇ ਹੋਏ ਕਿਹਾ ਮਹਿਕਮੇ ਦੀ ਅਣਗਹਿਲੀ ਕਾਰਨ ਪਿੰਡ ਵਿਚ 80 ਦੇ ਕਰੀਬ ਪਸ਼ੂਆਂ ਦੀ ਮੌਤ ਹੋ ਗਈ ਚੁੱਕੀ ਹੈ। । ਐਤਵਾਰ ਨੂੰ ਖ਼ਫ਼ਾ ਹੋਏ ਲੋਕਾਂ ਨੇ ਪਿੰਡ ਰਾਏ ਕਲਾਂ ਦੇ ਪਸ਼ੂ ਹਸਪਤਾਲ ਵਿਖੇ ਬੀਕੇਯੂ ਉਗਰਾਹਾਂ ਦੇ ਸੰਗਤ ਬਲਾਕ ਦੇ ਪ੍ਰਧਾਨ ਕੁਲਵੰਤ ਸ਼ਰਮਾ ਦੀ ਅਗਵਾਈ ਹੇਠ ਇਕੱਠੇ ਹੋ ਕਿ ਪੰਜਾਬ ਸਰਕਾਰ ਅਤੇ ਸਥਾਨਕ ਡਾਕਟਰ ਮਨੀਸ਼ ਕੁਮਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।ਇਸ ਮੌਕੇ ਕੁਲਵੰਤ ਸ਼ਰਮਾ ਨੇ ਦੋਸ਼ ਲਗਾਏ ਕਿ ਪਿੰਡ ਵਿਚਲੇ ਪਸ਼ੂ ਹਸਪਤਾਲ ਦੇ ਡਾਕਟਰ ਮਨੀਸ਼ ਕੁਮਾਰ ਵੱਲੋਂ ਸੈਂਕੜੇ ਪਸ਼ੂ ਮਰਨ ਦੇ ਬਾਵਜੂਦ ਪਿੰਡ ਵਿਚ ਗੇੜਾ ਤੱਕ ਨਹੀਂ ਮਾਰਿਆਂ ਜਦੋਂ ਕਿ ਪਿੰਡ ਵਿਚ ਵੈਟਰਨਰੀ ਵਿਭਾਗ ਦੇ ਸੀਨੀਅਰ ਡਾਕਟਰਾਂ ਦੀਆਂ ਟੀਮਾਂ ਪਿੰਡ ਵਿਚ ਦੌਰਾ ਕਰ ਕੇ ਇਸ ਗੰਭੀਰ ਬਿਮਾਰੀ ਦੀ ਜਾਂਚ ਕਰਦੇ ਹੋਏ ਵੇਰਵੇ ਇਕੱਠੇ ਕੀਤੇ ਜਾ ਰਹੇ ਹਨ। ਇਸ ਸਬੰਧੀ ਜਦੋਂ ਪੱਖ ਜਾਣਨ ਲਈ ਵੈਟਰਨਰੀ ਡਾਕਟਰ ਮਨੀਸ਼ ਕੁਮਾਰ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਫ਼ੋਨ ਨਹੀਂ ਚੁੱਕਿਆ। ਡਿਪਟੀ ਡਾਇਰੈਕਟਰ ਦਾ ਪੱਖ ਬਠਿੰਡਾ ਵੈਟਰਨਰੀ ਵਿਭਾਗ ਦੇ ਡਿਪਟੀ ਡਾਇਰੈਕਟਰ ਰਾਜਦੀਪ ਸਿੰਘ ਦਾ ਕਹਿਣਾ ਹੈ ਕਿ ਪਿੰਡ ਵਿਚ ਮਰੇ ਹੋਏ ਪਸ਼ੂਆਂ ਦੇ ਖ਼ੂਨ ਦੇ ਨਮੂਨੇ ਲੈ ਕਿ ਕਿ ਜਾਂਚ ਲਈ ਭੇਜੇ ਗਏ ਹਨ। ਉਨ੍ਹਾਂ ਕਿਹਾ ਬਿਮਾਰੀ ਬਾਰੇ ਰਿਪੋਰਟ ਆਉਣ ਤੋ ਬਾਅਦ ਹੀ ਦੱਸ ਸਕਣਗੇ ਕਿ ਕਿਸ ਬਿਮਾਰੀ ਕਾਰਨ ਪਸ਼ੂਆਂ ਦੀ ਮੌਤ ਹੋਈ ਹੈ। ਉਨ੍ਹਾਂ ਕਿਹਾ ਸੀਨੀਅਰ ਡਾਕਟਰਾਂ ਦੀ ਟੀਮ ਇਸ ਤੇ ਕੰਮ ਕਰ ਰਹੀ ਹੈ ਅਤੇ ਬਿਮਾਰੀ ਦੇ ਕਾਰਨ ਦਾ ਪਤਾ ਲਗਾਉਣ ਲਈ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ।
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari (Editor)