ਸਿਵਲ ਵੈਟਰਨਰੀ ਹਸਪਤਾਲ ਵਿਖੇ ਕੈਂਪ ਜਰੀਏ 110 ਅਵਾਰਾ ਕੁੱਤਿਆਂ ਦੀ ਕਰਵਾਈ ਐਂਟੀਰੇਬੀਜ ਵੈਕਸੀਨੇਸ਼ਨ

Oct6,2025 | Jagrati Lahar Bureau | Ludhiana

ਕੁੱਤਾ ਕੱਟਣ ਤੇ ਵਿਅਕਤੀ ਨੂੰ ਪੋਸਟ ਬਾਈਟ ਵੈਕਸੀਨੇਸ਼ਨ ਦੇ 5 ਟੀਕੇ  ਲਗਵਾਉਣੇ ਜਰੂਰੀ-ਡਾ. ਹਰਵੀਨ ਕੌਰ ਧਾਲੀਵਾਲ
ਅਵਾਰਾ ਕੁੱਤਿਆਂ ਨੂੰ ਹਲਕਾਅ ਦੀ ਬਿਮਾਰੀ ਤੋ ਬਚਾਅ ਲਈ ਟੀਕਾਕਰਨ ਬਹੁਤ ਜਰੂਰੀ ਹੈ। ਪਸ਼ੂ ਪਾਲਣ ਵਿਭਾਗ ਵੱਲੋਂ ਸਮੇਂ ਸਮੇਂ ਉਪਰ ਇਸ ਦਿਸ਼ਾ ਵਿੱਚ ਕੰਮ  ਕੀਤਾ ਜਾਂਦਾ ਹੈ। 
    ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਡਿਪਟੀ ਡਾਇਰੈਕਟਰ,ਪਸ਼ੂ ਪਾਲਣ ਵਿਭਾਗ ਮੋਗਾ ਡਾ. ਹਰਵੀਨ ਕੌਰ ਧਾਲੀਵਾਲ ਨੇ ਸਿਵਲ ਵੈਟਰਨਰੀ ਹਸਪਤਾਲ ਮੋਗਾ ਵਿਖੇ ਲਗਾਏ ਗਏ ਗਏ ਕੈਂਪ ਦੇ ਉਦਘਾਟਨ ਮੌਕੇ ਕੀਤਾ। ਇਸ ਕੈਂਪ ਦਾ ਆਯੋਜਨ ਨਗਰ ਨਿਗਮ ਮੋਗਾ, ਐਨ.ਜੀ.ਓ ਦੀ ਕੇਅਰ ਆਫ ਐਨੀਮਲ ਐਂਡ ਸੋਸਾਇਟੀ, ਅਤੇ ਦਰਵੇਸ਼ ਐਂਨੀਮਲ ਵੈਲਫੇਅਰ ਸੋਸਾਇਟੀ ਲੰਡੇਕੇ ਮੋਗਾ ਦੀ ਸਹਾਇਤਾ ਨਾਲ ਕੀਤਾ ਗਿਆ।  ਕੈਂਪ ਵਿੱਚ 110 ਕੁੱਤਿਆ ਨੂੰ ਐਂਟੀਰੇਬਿਜ਼ ਹਲਕਾਅ ਤੋਂ ਬਚਾਅ ਦੀ ਵੈਕਸੀਨ ਲਗਾਈ ਗਈ। 
    ਡਾ:ਹਰਵੀਨ ਕੌਰ ਧਾਲੀਵਾਲ ਨੇ ਦੱਸਿਆ ਕਿ ਮਨੁੱਖਾਂ ਨੂੰ ਹੋਣ ਵਾਲੀਆ 70 ਫੀਸਦੀ ਬਿਮਾਰੀਆਂ ਪਸ਼ੂਆਂ ਤੋ ਆਉਂਦੀਆਂ ਹਨ, ਜਿਹਨਾਂ ਵਿੱਚੋਂ ਹਲਕਾਅ ਇੱਕ ਪ੍ਰੱਮੁਖ ਬਿਮਾਰੀ ਹੈ ਜੋ ਕਿ ਹਲਕੇ ਹੋਏ ਕੁੱਤੇ ਦੇ ਕੱਟਣ ਨਾਲ ਹੁੰਦੀ ਹੈ। ਜੇਕਰ ਕਿਸੇ ਵਿਕਅਤੀ ਨੂੰ ਕੁੱਤਾ ਕਟਦਾ ਹੈ ਤਾਂ ਉਸਨੂੰ ਪੋਸਟ ਬਾਈਟ ਵੈਕਸੀਨੇਸ਼ਨ ਦੇ 5 ਟੀਕੇ ਜਰੂਰ ਲਗਾਵਾਉਣੇ ਚਾਹੀਦੇ ਹਨ। ਹਲਕਾਅ ਤੋ ਬਚਾਅ ਲਈ ਅਵਾਰਾ ਕੁੱਤਿਆਂ ਦੀ ਵੈਕਸੀਨੇਸ਼ਨ ਨਾਲ ਇਸ ਬਿਮਾਰੀ ਤੋਂ ਕਾਬੂ ਪਾਇਆ ਜਾ ਸਕਦਾ ਹੈ।
    ਨਗਰ ਨਿਗਮ ਦੇ ਸੈਨਟਰੀ ਇੰਸਪੈਕਟਰ ਬਲਵਿੰਦਰ ਕੌਰ ਨੇ ਦੱਸਿਆ ਕਿ ਨਗਰ ਨਿਗਮ ਮੋਗਾ ਦਾ ਐਨੀਮਲ ਬਰਥ ਕੰਟਰੋਲ ਸੈਂਟਰ ਸਫਲਤਾ ਪੂਰਵਕ ਚੱਲ ਰਿਹਾ ਹੈ, ਜਿਸ ਵਿੱਚ ਹੁਣ ਤੱਕ 1700 ਅਵਾਰਾ ਕੁੱਤਿਆ ਦੀ ਨਸਬੰਦੀ ਹੋ ਚੁੱਕੀ ਹੈ, ਜਿਸ ਨਾਲ ਭੱਵਿਖ ਵਿੱਚ ਅਵਾਰਾ ਕੁੱਤਿਆ ਦੀ ਗਿਣਤੀ ਵਿੱਚ ਕਮੀ ਆਵੇਗੀ।
    ਇਸ ਵਿੱਚ ਕੈਂਪ ਵਿੱਚ ਡਾ. ਹਰਜਿੰਦਰ ਸਿੰਘ ਐਸ.ਵੀ.ਓ ਮੋਗਾ, ਡਾ. ਰੁਪਿੰਦਰ ਸਿੰਘ ਵੀ.ਓ ਮੋਗਾ, ਡਾ. ਸ਼ਿਵਦੀਪ ਵਧਾਵਨ ਵੀ.ਓ ਡਾਲਾ ਅਤੇ ਡਾ. ਹਰਜਾਪ ਸਿੰਘ ਏ.ਬੀ.ਸੀ ਐਕਸਪਰਟ ਨਗਰ ਨਿਗਮ ਮੋਗਾ ਦੀ ਟੀਮ ਨੇ ਵੈਕਸੀਨੇਸ਼ਨ ਦੀ ਸੇਵਾ ਨਿਭਾਈ। ਇਸ ਸਮੇਂ ਵੈਟਰਨਰੀ ਇੰਸਪੈਕਟਰ ਪੂਜਾ ਰਾਣੀ, ਭਿੰਦਰ ਸਿੰਘ, ਨਵਨੀਤ ਸਿੰਘ, ਸਮਾਜ ਸੇਵੀ ਐਸ.ਕੇ ਬਾਂਸਲ, ਵੀਨਾ ਚਿਸਤੀ ਅਤੇ ਮਾਲਤੀ ਪਹੁੰਚੇ।

Powered by Froala Editor

Civil-Hospital-Malerkotla



TOP HEADLINES


ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਦੇ
ਪੰਜਾਬ ਉਦਯੋਗ ਅਤੇ ਵਣਜ ਨੂੰ ਹੁਲਾਰਾ ਦੇਣ ਲਈ ਲੁਧਿਆਣਾ, ਨਿਊ ਚੰਡ
*ਅਮਨ ਅਰੋੜਾ ਨੇ ਮੋਗਾ ਰੈਲੀ ਤੋਂ ਪਹਿਲਾਂ ਫੰਡਾਂ, ਕਿਸਾਨਾਂ, ਉਦਯ
*ਸਾਨੂੰ ਉਮੀਦ ਸੀ ਕਿ ਅਮਿਤ ਸ਼ਾਹ ਪੰਜਾਬ ਲਈ ਐਮ.ਐਸ.ਪੀ, ਕਰਜ਼ਾ ਮ
*ਉਦਯੋਗ ਦੇ ਆਲਮੀ ਦਿੱਗਜ਼ਾਂ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ
*ਪੰਜਾਬ ਸਰਕਾਰ ਦੇ ਮਹਿਲਾ ਵਿੱਤੀ ਸਹਾਇਤਾ ਐਲਾਨ ਨਾਲ ਖੁਸ਼ੀ ਦੀ ਲ
*ਅਰਵਿੰਦ ਕੇਜਰੀਵਾਲ ਦੀ ਉਦਯੋਗ ਨੂੰ ਗਾਰੰਟੀ, ਚੀਨ ਨਾਲ ਮੁਕਾਬਲਾ
ਨਿਵੇਸ਼ ਸੰਮੇਲਨ ਦੌਰਾਨ ਮਾਰਕਫੈੱਡ ਦੇ ਉਤਪਾਦਾਂ ਵਿੱਚ ਲੋਕਾਂ ਨੇ
*delegates Showed Keen Interest In Markfed Products Du
ਕਮਿਸ਼ਨਰੇਟ ਪੁਲਿਸ ਲੁਧਿਆਣਾ ਵੱਲੋਂ ਨਸ਼ਾ ਤਸਕਰਾਂ ਵਿਰੁੱਧ ਕਾਰਵਾ
*ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਰਹਿਨੁਮਾਈ ਹੇਠ ਪਾਇਲ ਹਲਕੇ ਦ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸ਼ਹੀਦ-ਏ-ਆਜ਼ਮ ਭਗਤ ਸਿੰਘ
ਐਡਵੋਕੇਟ ਧਾਮੀ ਨੇ ਭਾਈ ਗੁਰਬਖਸ਼ ਸਿੰਘ ਖਾਲਸਾ ਨੂੰ ਵੀ ਸ਼੍ਰੋਮਣੀ
*ਪੰਜਾਬ ਵਿਧਾਨ ਸਭਾ ਨੇ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੀ
*ਪੰਜਾਬ ਸਰਕਾਰ ਐਲਪੀਜੀ ਸੰਕਟ ਨੂੰ ਲੈ ਕੇ ਪੂਰੀ ਤਰ੍ਹਾਂ ਸੁਚੇਤ:
*ਕੇਂਦਰੀ ਏਜੰਸੀਆਂ ਦੇ ਤਾਲਮੇਲ ਨਾਲ ਪੰਜਾਬ ਪੁਲਿਸ ਨੇ ਮੱਧ ਏਸ਼ੀਆ
ਇਨਫੋਸਿਸ ਮੁਹਾਲੀ ਵਿੱਚ 2700 ਨੌਜਵਾਨਾਂ ਨੂੰ ਸਿੱਧਾ ਰੋਜ਼ਗਾਰ ਅਤੇ
*ਭਗਵੰਤ ਮਾਨ ਸਰਕਾਰ ਦੀ ਮੁੱਖ ਮੰਤਰੀ ਸਿਹਤ ਯੋਜਨਾ ਨੇ ਮੰਡੋਲੀ ਦੇ
ਪੰਜਾਬ ਸਰਕਾਰ ਸੂਬੇ ਅੰਦਰ ਰਸੋਈ ਗੈਸ ਦੀ ਸਥਿਤੀ ਸਪਸਟ ਕਰੇ: ਵੜਿੰ
*ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ 2026 ਵਿਆਪਕ ਸੰਭਾਵਨਾਵਾਂ

Run by: WebHead
National Punjab International Sports Entertainment Health Business Women Crime Life style Media Politics Religious Technology Education Nri Defence Court Literature Citizen reporter Agriculture Environment Railway Weather Sikh Animal Pollution Accident Election Mc election 2017-18 Local body Art Litrature Financial Tax Happy birthday Marriage anniversary Transfer Lok sabha election-2019 Uttar pradesh Kisan andolan Haryana

About Us


Jagrati Lahar Editor Image

Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.

Gautam Jalandhari (Editor)

Subscribe Us


Vists Counter

HITS : 49455474

Hindi news rss fee image RSS FEED

Address


Jagrati Lahar
Jalandhar Bypass Chowk, G T Road (West), Ludhiana - 141008.
Mobile: +91 161 5010161 Mobile: +91 81462 00161
Land Line: +91 161 5010161
Email: gautamk05@gmail.com, @: jagratilahar@gmail.com
Share your info with Us