ਨਗਰ ਨਿਗਮ ਅਤੇ ਪਸ਼ੂ ਪਾਲਣ ਵਿਭਾਗ ਵੱਲੋਂ ਅਬੋਹਰ ਦੀ ਹਦੂਦ ਅੰਦਰ ਆਵਾਰਾ ਕੁੱਤਿਆਂ ਦੀ ਰੋਕਥਾਮ ਲਈ ਟੀਕਾਕਰਨ ਮੁਹਿੰਮ ਲਗਾਤਾਰ ਜਾਰੀ ਹੈ। ਕਮਿਸ਼ਨਰ ਨਗਰ ਨਿਗਮ ਅਬੋਹਰ-ਕਮ-ਡਿਪਟੀ ਕਮਿਸ਼ਨਰ ਡਾ: ਸੇਨੂੰ ਦੁੱਗਲ ਦੇ ਦਿਸ਼ਾ-ਨਿਰਦੇਸ਼ਾਂ 'ਤੇ ਨਗਰ ਨਿਗਮ ਅਤੇ ਪਸ਼ੂ ਪਾਲਣ ਵਿਭਾਗ ਵੱਲੋਂ ਲੋਕਾਂ ਨੂੰ ਆਵਾਰਾ ਕੂਤਿਆਂ ਦੇ ਹਲਕਾਅ ਤੋਂ ਬਚਾਉਣ ਲਈ ਲਗਾਤਾਰ ਟੀਕਾਕਰਨ ਕੀਤਾ ਜਾ ਰਿਹਾ ਹੈ।
ਨਗਰ ਨਿਗਮ ਦੇ ਚੀਫ ਸੈਨੇਟਰੀ ਜਸਵਿੰਦਰ ਸਿੰਘ ਤੇ ਸੈਨੇਟਰੀ ਇੰਸਪੈਕਟਰ ਕਰਤਾਰ ਸਿੰਘ ਨੇ ਦੱਸਿਆ ਕਿ ਇਹ ਅਭਿਆਨ ਸਮੇਂ-ਸਮੇਂ *ਤੇ ਚਲਾਏ ਜਾ ਰਹੇ ਹਨ ਜਿਸ ਤਹਿਤ ਹੁਣ ਤੱਕ 703 ਆਵਾਰਾ ਕੁੱਤਿਆਂ ਦਾ ਟੀਕਾਕਰਨ ਕੀਤਾ ਜਾ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਕੁਤਿਆਂ ਦੇ ਹਲਕਾਅ ਹੋਣ ਤੋਂ ਰੋਕਣ ਲਈ ਇਹ ਟੀਕਾਕਰਨ ਲਾਜਮੀ ਹੈ।
ਉਨ੍ਹਾਂ ਦੱਸਿਆ ਕਿ ਸੰਤ ਨਗਰ, ਠਾਕਰ ਅਬਾਦੀ, ਅਜ਼ੀਮਗੜ੍ਹ, ਵਰਿਆਮ ਨਗਰ, ਸਾਊਥ ਐਵੀਨਿਊ, ਨਿਊ ਸੂਰਜ ਨਗਰੀ, ਸਾਈਂ ਵਿਹਾਰ, ਸ਼ਾਰਦਾ ਵਿਹਾਰ, ਬਸੰਤ ਨਗਰ, ਪੁਰਾਣੀ ਫਾਜ਼ਿਲਕਾ ਰੋਡ, ਈਦਗਾਹ ਬਸਤੀ, ਸੇਤੀਆ ਕਲੋਨੀ ਗੋਵਿੰਦ ਨਗਰੀ, ਨਾਨਕ ਨਗਰੀ, ਆਨੰਦ ਨਗਰੀ, ਪਟੇਲ ਨਗਰ, ਏਕਤਾ ਕਲੋਨੀ, ਸਾਊਥ ਸਰਕੂਲਰ ਰੋਡ, ਮੰਡੀ ਨੰਬਰ 1, ਮੰਡੀ ਨੰਬਰ 2 ਫਾਜ਼ਿਲਕਾ ਰੋਡ ਇਲਾਕੇ ਸਮੇਤ ਹੋਰ ਥਾਵਾਂ 'ਤੇ ਕੀਤਾ ਗਿਆ।
ਇਹ ਟੀਕਾਕਰਨ ਮੁਹਿੰਮ ਪਸ਼ੂ ਹਸਪਤਾਲ ਦੇ ਡਾਕਟਰ ਮਨਦੀਪ ਸਿੰਘ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਦੇ ਸਹਿਯੋਗ ਨਾਲ ਚਲਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਆਵਾਰਾ ਕੁੱਤਿਆਂ ਨੂੰ ਕਾਬੂ ਕਰਨ ਉਪਰੰਤ ਉਨ੍ਹਾਂ ਦਾ ਟੀਕਾਕਰਨ ਕਰਕੇ ਨਿਸ਼ਾਨਦੇਹੀ ਕੀਤੀ ਜਾਂਦੀ ਹੈ, ਤਾਂ ਜੋ ਟੀਕਾਕਰਨ ਵਾਲੇ ਕੁੱਤਿਆਂ ਦੀ ਪਛਾਣ ਹੋ ਸਕੇ |
ਇਸ ਮੌਕੇ ਮੁੱਖ ਸੱਕਤਰ ਇੰਸਪੈਕਟਰ ਜਸਵਿੰਦਰ ਸਿੰਘ, ਸੈਨੇਟਰੀ ਇੰਸਪੈਕਟਰ ਕਰਤਾਰ ਸਿੰਘ, ਸੁਪਰਵਾਈਜ਼ਰ ਸੋਨੂੰ ਬੁਲੰਦੀ ਆਦਿ ਨੇ ਭਰਪੂਰ ਯੋਗਦਾਨ ਪਾਇਆ।
Powered by Froala Editor
Dog-Sterilization-Dog-Bite-Immunization-Fazilka-
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari (Editor)