ਜੰਡਿਆਲਾ ਗੁਰੂ 23 ਨਵੰਬਰ (ਵਰੁਣ ਸੋਨੀ) ਅੱਜ ਸੰਜੁਕਤ ਕਿਸਾਨ ਮੋਰਚਾ ਗੈਰ-ਰਾਜਨਿਤਕ ਦੇ ਸੱਦੇ ਤੇ ਅੱਜ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟ ਬੁੱਢਾ ਨੇ ਅਮਿ੍ਤਸਰ -ਦਿੱਲੀ ਮਾਰਗ ਨਿੱਜਰਪੁਰਾ ਟੋਲ ਤੇ ਦਵਿੰਦਰ ਸਿੰਘ ਚਾਟੀਵਿੰਡ ਮੰਗਲ ਸਿੰਘ ਰਾਮਪੁਰਾ ਸ੍ਰ ਸਤਨਾਮ ਸਿੰਘ ਜੰਡਿਆਲਾ ਗੁਰੂ ਦੀ ਪ੍ਰਧਾਨਗੀ ਹੇਠ ਪੁਤਲਾ ਸਾੜਿਆ ਗਿਆ ਇਸ ਮੌਕੇ ਕਿਸਾਨ ਆਗੂ ਬੋਲਦਿਆਂ ਕਿਹਾ ਕਿ ਮਾਨ ਸਰਕਾਰ ਧਰਨਿਆਂ ਵਿੱਚੋਂ ਨਿਕਲੀ ਪਾਰਟੀ ਹੋਣ ਦੇ ਬਾਵਜੂਦ ਮੀਟਿੰਗ ਦੌਰਾਨ ਮੰਨੀਆਂ ਹੋਈਆਂ ਮੰਗਾਂ ਲਾਗੂ ਕਰਵਾਉਣ ਲਈ ਅਸਫਲ ਰਹੀ ਪਰਾਲੀ ਸਾੜਨ ਵਾਲੇ ਕਿਸਾਨਾਂ ਦੇ ਮਾਲ ਵਿਭਾਗ ਵਿੱਚ ਰੈਡ ਐਂਟਰੀ ਬੇਮੌਸਮੀ ਬਰਸਾਤ ਨਾਲ ਨਰਮਾ ਝੋਨਾ ਕਿੰਨਾ ਆਲੂ ਸਬਜ਼ੀਆਂ ਹੋਰ ਫਸਲਾਂ ਅਤੇ ਲੰਪੀ ਸਕਿਨ ਨਾਲ ਹੋਏ ਪਸ਼ੂ ਧਨ ਦਾ ਅੱਜ ਤੱਕ ਕੋਈ ਮੁਆਵਜ਼ਾ ਨਹੀਂ ਦਿੱਤਾ ਗਿਆ ਜੁਮਲਾ ਮੁਸਤਰਕਾ ਅਤੇ ਅਬਾਦਕਾਰ ਕਿਸਾਨਾਂ ਦੇ ਹੱਕ ਖੋਹੇ ਜਾ ਰਹੇ ਨੇ ਕਿਸਾਨੀ ਅੰਦੋਲਨ ਦੌਰਾਨ ਸ਼ਹੀਦ ਹੋਏ ਰਹਿੰਦੇ ਪਰਿਵਾਰਾਂ ਨੂੰ ਅੱਜ ਤੱਕ ਨਾ ਕੋਈ ਮੁਆਵਜ਼ਾ ਤੇ ਨਾ ਹੀ ਕੋਈ ਨੌਕਰੀ ਦਿੱਤੀ ਗਈ ਭਾਰਤ ਮਾਲਾ ਪ੍ਰੋਜੈਕਟ ਤਹਿਤ ਅਸਲ ਮਾਲਕਾਂ ਨੂੰ ਮੁਆਵਜਾ ਦਿੱਤਾ ਜਾਵੇ ਪੰਜਾਬ ਵਿੱਚ ਨਸ਼ਾ ਧੜੱਲੇ ਨਾਲ ਵਿਕਦਾ ਹੋਣ ਕਰਕੇ ਜਵਾਨੀ ਬਰਬਾਦੀ ਦੇ ਕੰਢੇ ਤੇ ਪਹੁੰਚ ਚੁੱਕੀ ਸਰਕਾਰ ਨਸ਼ਾ ਰੋਕਣ ਵਿੱਚ ਅਸਫਲ ਰਹੀ ਇਸੇ ਹੀ ਤਰਾਂ ਦੀਆਂ ਕਈ ਹੋਰ ਮੰਗਾਂ ਜਿਹੜੀਆਂ ਮੁੱਖ ਮੰਤਰੀ ਨੇ ਮੰਨ ਕੇ ਅੱਜ ਤੱਕ ਲਾਗੂ ਨਹੀਂ ਕੀਤੀਆਂ ਇਸ ਮੌਕੇ ਕਿਸਾਨ ਆਗੂਆਂ ਬੋਲਦਿਆਂ ਕਿਹਾ ਕਿ ਮੰਨੀਆਂ ਹੋਈਆਂ ਮੰਗਾਂ ਲਾਗੂ ਕਰਵਾਉਣ ਵਾਸਤੇ ਸੰਜੁਕਤ ਕਿਸਾਨ ਮੋਰਚਾ ਗੈਰਰਾਜਨੀਤਕ ਦਾ ਦਿੱਤਾ ਹੋਇਆ ਪ੍ਰੋਗਰਾਮ ਜਥੇਬੰਦੀ ਲਾਗੂ ਕਰੇ ਇਸ ਮੌਕੇ ਹੋਰਨਾਂ ਤੋਂ ਇਲਾਵਾ ਸੂਬਾ ਪ੍ਰੈੱਸ ਸਕੱਤਰ ਗੁਰਸਾਹਿਬ ਸਿੰਘ ਚਾਟੀਵਿੰਡ ਰੁਪਿੰਦਰਜੀਤ ਸਿੰਘ ਸੁਲਤਾਨਵਿੰਡ ਸੰਦੀਪ ਸਿੰਘ ਮਿੱਠਾ ਸਰਬਜੀਤ ਸਿੰਘ ਰਾਮਪੁਰਾ ਰਾਜਪਾਲ ਸਿੰਘ ਸੁਲਤਾਨਵਿੰਡ ਭੁਪਿੰਦਰ ਸਿੰਘ ਬੰਡਾਲਾ ਕੁਲਦੀਪ ਸਿੰਘ ਨਿੱਜਰਪੁਰਾ ਗੁਰਮੇਜ ਸਿੰਘ ਚਾਟੀਵਿੰਡ ਪਰਮਜੀਤ ਸਿੰਘ ਬਾਘਾ ਮਲੂਕ ਸਿੰਘ ਸੁੱਖੇਵਾਲ ਜਗਦੀਪ ਸਿੰਘ ਚੱਬਾ ਰਣਜੀਤ ਕੌਰ ਮੰਜੀ ਸਾਹਿਬ ਰਣਜੀਤ ਸਿੰਘ ਸੁੱਖੇਵਾਲਾ ਆਦਿ ਆਗੂ ਹਾਜਰ ਸਨ
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari (Editor)