*ਪੰਜਾਬ ਸਰਕਾਰ ਨੇ ਦੁੱਧ ਵਿੱਚ ਮਿਲਾਵਟਖੋਰੀ ਨਾਲ ਨਜਿੱਠਣ ਲਈ ਵਿੱਢੀ ਸ਼ੁੱਧ ਦੁੱਧ ਮੁਹਿੰਮ*

Jul4,2026 | Jagrati Lahar Bureau | Chandigarh


*•ਟੋਲ ਫਰੀ ਹੈਲਪਲਾਈਨ, ਦੁੱਧ ਦੀ ਗੁਣਵੱਤਾ ਪਰਖਣ ਲਈ ਮੋਬਾਈਲ ਵੈਨਾਂ ਅਤੇ ਪੋਰਟੇਬਲ ਕਿੱਟਾਂ ਜਾਰੀ*

*• 1 ਅਪ੍ਰੈਲ ਤੋਂ ਹੁਣ ਤੱਕ 160 ਕੈਂਪਾਂ ਵਿੱਚ ਦੁੱਧ ਦੇ 6000 ਨਮੂਨਿਆਂ ਦੀ  ਕੀਤੀ ਜਾਂਚ: ਗੁਰਮੀਤ ਸਿੰਘ ਖੁੱਡੀਆਂ*

*• ਜ਼ਿਲ੍ਹਾ ਡੇਅਰੀ ਵਿਕਾਸ ਦਫ਼ਤਰਾਂ ਵਿੱਚ 9 ਤੋਂ 5 ਵਜੇ ਤੱਕ ਕਰਵਾਈ ਜਾ ਸਕਦੀ ਹੈ ਦੁੱਧ ਦੀ ਮੁਫ਼ਤ ਜਾਂਚ: ਖੁੱਡੀਆਂ*


ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ‘ਸ਼ੁੱਧ ਦੁੱਧ, ਤੰਦਰੁਸਤ ਪੰਜਾਬ’ ਮੁਹਿੰਮ ਤਹਿਤ ਦੁੱਧ ਵਿੱਚ ਮਿਲਾਵਟਖੋਰੀ ਨਾਲ ਨਜਿੱਠਣ ਅਤੇ ਦੁੱਧ ਦੀ ਗੁਣਵੱਤਾ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਇੱਕ ਸਮਰਪਿਤ ਟੋਲ-ਫਰੀ ਹੈਲਪਲਾਈਨ 1800-180-2202 ਸਥਾਪਿਤ ਕੀਤੀ ਹੈ ਅਤੇ ਇੱਕ ਨੋਡਲ ਅਫਸਰ ਤਾਇਨਾਤ ਕੀਤਾ ਹੈ।

ਇਸ ਮੁਹਿੰਮ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਪੰਜਾਬ ਦੇ ਪਸ਼ੂ ਪਾਲਣ, ਡੇਅਰੀ ਵਿਕਾਸ ਅਤੇ ਮੱਛੀ ਪਾਲਣ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ ਡੇਅਰੀ ਵਿਕਾਸ ਵਿਭਾਗ ਨੇ 1 ਅਪ੍ਰੈਲ 2026 ਤੋਂ ਹੁਣ ਤੱਕ 160 ਕੈਂਪਾਂ ਵਿੱਚ 6000 ਦੁੱਧ ਦੇ ਨਮੂਨਿਆਂ ਦੀ ਜਾਂਚ ਕੀਤੀ ਹੈ।

ਸ. ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਘਰੋ-ਘਰੀਂ ਜਾ ਕੇ ਟੈਸਟਿੰਗ ਕਰਨ ਲਈ, 4 ਮੋਬਾਈਲ ਲੈਬਾਰਟਰੀ ਵੈਨਾਂ ਪਹਿਲਾਂ ਹੀ ਕਾਰਜਸ਼ੀਲ ਹਨ ਅਤੇ 5 ਹੋਰ ਅਜਿਹੀਆਂ ਵੈਨਾਂ ਵਿਭਾਗ ਵਿੱਚ ਸ਼ਾਮਲ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਭਰ ਵਿੱਚ ਜ਼ਿਲ੍ਹਾ ਡਿਪਟੀ ਡਾਇਰੈਕਟਰ ਦਫ਼ਤਰਾਂ ਵਿੱਚ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਰੁਟੀਨ ਟੈਸਟਿੰਗ ਵੀ ਕੀਤੀ ਜਾਂਦੀ ਹੈ।

ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਸਹਿਯੋਗ ਨਾਲ, ਵਿਭਾਗ ਵੱਲੋਂ ਜ਼ਿਲ੍ਹਾ ਡੇਅਰੀ ਵਿਕਾਸ ਦਫ਼ਤਰਾਂ ਲਈ ਦੁੱਧ ’ਚ ਮਿਲਾਵਟ ਦੀ ਜਾਂਚ ਕਰਨ ਵਾਲੀਆਂ 5000 ਪੋਰਟੇਬਲ ਕਿੱਟਾਂ, ਪਸ਼ੂ ਪਾਲਣ ਵਿਭਾਗ ਦੇ ਵੈਟਰਨਰੀ ਪੌਲੀਕਲੀਨਿਕਾਂ ਅਤੇ ਜਾਗਰੂਕਤਾ ਕੈਂਪ ਸਾਈਟਾਂ ਲਈ 500 ਕਿੱਟਾਂ ਖ਼ਰੀਦੀਆਂ ਅਤੇ ਵੰਡੀਆਂ ਗਈਆਂ ਹਨ। ਇਨ੍ਹਾਂ ਕਿੱਟਾਂ ਰਾਹੀਂ ਫੈਟ, ਐਸ.ਐਨ.ਐਫ., ਪ੍ਰੋਟੀਨ ਦੇ ਨਾਲ-ਨਾਲ  ਯੂਰੀਆ, ਸਟਾਰਚ ਅਤੇ ਹਾਈਡ੍ਰੋਜਨ ਪਰਆਕਸਾਈਡ ਵਰਗੇ ਮਿਲਾਵਟੀ ਪਦਾਰਥਾਂ ਦੀ ਮੌਕੇ ’ਤੇ ਹੀ ਜਾਂਚ ਕੀਤੀ ਜਾ ਸਕਦੀ ਹੈ ਤਾਂ ਜੋ ਕੈਂਪਾਂ ਅਤੇ ਦੌਰਿਆਂ ਦੌਰਾਨ ਅਧਿਕਾਰੀ ਅਤੇ ਕਿਸਾਨ ਤੁਰੰਤ ਦੁੱਧ ਦੀ ਗੁਣਵੱਤਾ ਦੀ ਪਰਖ ਕਰ ਸਕਣ। ਇਸ ਨਾਲ ਨਾ ਸਿਰਫ਼ ਕੇਂਦਰੀ ਲੈਬਾਂ ’ਤੇ ਨਿਰਭਰਤਾ ਘਟਦੀ ਹੈ ਸਗੋਂ ਮਿਲਾਵਟਖੋਰਾਂ ਵਿਰੁੱਧ ਕਾਰਵਾਈ ਵਿੱਚ ਵੀ ਤੇਜ਼ੀ ਆਉਂਦੀ ਹੈ।

ਸ. ਖੁੱਡੀਆਂ ਨੇ ਜ਼ੋਰ ਦਿੰਦਿਆਂ ਕਿਹਾ, “ਮਿਲਾਵਟੀ ਦੁੱਧ ਖਪਤਕਾਰਾਂ ਦੀ ਸਿਹਤ ਨਾਲ ਸਿੱਧਾ ਖਿਲਵਾੜ ਹੈ ਅਤੇ ਇਸ ਨਾਲ ਡੇਅਰੀ ਦੇ ਕਿੱਤੇ ਨਾਲ ਜੁੜੇ ਕਿਸਾਨਾਂ ਦੀ ਆਮਦਨ ਵੀ ਪ੍ਰਭਾਵਿਤ ਹੁੰਦੀ ਹੈ। ਇਸ ਸਮੱਸਿਆ ਨਾਲ ਨਜਿੱਠਣ ਲਈ ਅਸੀਂ ਮੋਬਾਈਲ ਲੈਬਾਂ ਤਾਇਨਾਤ ਕੀਤੀਆਂ ਹਨ, ਟੈਸਟਿੰਗ ਕਿੱਟਾਂ ਵੰਡੀਆਂ ਹਨ ਅਤੇ ਸਿੱਧੇ ਜਨਤਕ ਫੀਡਬੈਕ ਲਈ ਇੱਕ ਟੋਲ-ਫਰੀ ਨੰਬਰ ਵੀ ਸ਼ੁਰੂ ਕੀਤਾ ਹੈ ਤਾਂ ਜੋ ਹਰ ਪੜਾਅ ’ਤੇ ਗੁਣਵੱਤਾ ਦੀ ਰਾਖੀ ਕੀਤੀ ਜਾ ਸਕੇ।’’

ਪਸ਼ੂ ਪਾਲਣ, ਡੇਅਰੀ ਵਿਕਾਸ ਅਤੇ ਮੱਛੀ ਪਾਲਣ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਰਾਹੁਲ ਭੰਡਾਰੀ ਨੇ ਕਿਹਾ ਕਿ ਨਾਗਰਿਕ ਹੁਣ ਸਾਰੇ ਜ਼ਿਲ੍ਹਾ ਡਿਪਟੀ ਡਾਇਰੈਕਟਰਾਂ ਦੇ ਦਫ਼ਤਰਾਂ ਵਿੱਚ ਦੁੱਧ ਦੇ ਨਮੂਨਿਆਂ ਦੀ ਮੁਫਤ ਜਾਂਚ ਕਰਵਾ ਸਕਦੇ ਹਨ। ਇਸ ਮੁਹਿੰਮ ਸਬੰਧੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਸਟੇਟ ਨੋਡਲ ਅਫਸਰ ਸ੍ਰੀ ਮਨਦੀਪ ਸਿੰਘ ਨਾਲ 98784-41386 ਅਤੇ 0172-5027285 ਉਤੇ ਸੰਪਰਕ ਕੀਤਾ ਦਾ ਸਕਦਾ ਹੈ।

ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਖਪਤਕਾਰਾਂ ਨੂੰ ਸੁਰੱਖਿਅਤ ਅਤੇ ਸ਼ੁੱਧ ਦੁੱਧ ਦੇ ਉਨ੍ਹਾਂ ਦੇ ਅਧਿਕਾਰ ਬਾਰੇ ਜਾਗਰੂਕ ਕਰਨ ਅਤੇ ਮਿਲਾਵਟਖੋਰੀ ਨੂੰ ਰੋਕਣ ਲਈ ਸੂਬੇ ਭਰ ਵਿੱਚ ਵੱਡੇ ਪੱਧਰ ਉਤੇ ’ਸ਼ੁੱਧ ਦੁੱਧ, ਤੰਦਰੁਸਤ ਪੰਜਾਬ’ ਮੁਹਿੰਮ ਸ਼ੁਰੂ ਕੀਤੀ ਹੈ।

Shudh-Dudh-Push-Punjab-Launches-Toll-free-Helpline



TOP HEADLINES


*ਪੰਜਾਬ ਸਰਕਾਰ ਨੇ ਦੁੱਧ ਵਿੱਚ ਮਿਲਾਵਟਖੋਰੀ ਨਾਲ ਨਜਿੱਠਣ ਲਈ ਵਿੱ
ਰਾਮ ਮੰਦਰ ਵਿੱਚ ਇੱਕ ਹੋਰ ਮਹਾਂਪਾਪ, ਸੋਨੇ ਦੀ ਰਾਮ ਚਰਿਤ ਮਾਨਸ ਵ
ਸਕੂਲ ਸਿੱਖਿਆ ਵਿਭਾਗ ਦੇ ਸਕੱਤਰ ਵਲੋਂ ਲੈਕਚਰਾਰ ਅਸਾਮੀਆਂ ਦੀ ਭਰਤ
ਕਾਂਗਰਸ ਹਾਈਕਮਾਂਡ ਨੂੰ ਖੁੱਲ੍ਹੀ ਚੁਣੌਤੀ ਦੇਣ ਵਾਲੇ ਆਗੂਆਂ ਨੂੰ
ਖੰਨਾ 'ਚ ਸੜਕ ਹਾਦਸਾ: ਵੈਸ਼ਨੋ ਦੇਵੀ ਜਾ ਰਹੇ ਪਰਿਵਾਰ ਦੇ ਦੋ ਨੌ
ਗੋਆ ਦਾ ਹੈਲਥ ਸਿਸਟਮ ਢਹਿ-ਢੇਰੀ, ਪੰਜਾਬ ਤੋਂ ਸਿੱਖਿਆ ਲੈ ਕੇ ਸੀਐ
ਗੈਂਗਸਟਰਵਾਦ ਅਤੇ ਨਸ਼ਿਆਂ ਖ਼ਿਲਾਫ਼ ਮਾਨ ਸਰਕਾਰ ਦੀ ਜੰਗ ਜਾਰੀ, ਹ
*ਸੇਫ ਪੰਜਾਬ ਗੁਪਤ ਵਟਸਐਪ ਹੈਲਪਲਾਈਨ ਰਾਹੀਂ ਭਗਵੰਤ ਮਾਨ ਸਰਕਾਰ ਦ
*ਮੇਰੀ ਰਸੋਈ ਰਾਸ਼ਨ ਕਿੱਟਾਂ ਦੀ ਵੰਡ ਹੋਰ ਤੇਜ਼ ਹੋਈ* *ਪੰਜਾਬ ਨੇ
*ਪੰਜਾਬ ਪੁਲਿਸ ਨੇ ਸਾਈਬਰ ਅਪਰਾਧ ਖ਼ਿਲਾਫ਼ ਮੁਹਿੰਮ ਕੀਤੀ ਹੋਰ ਤੇ
*ਭਗਵੰਤ ਮਾਨ ਸਰਕਾਰ ਦੀ ਮੁੱਖ ਮੰਤਰੀ ਸਿਹਤ ਯੋਜਨਾ ਨਾਲ ਮੋਹਾਲੀ ਦ
ਨਗਰ ਨਿਗਮ ਚੋਣਾਂ ਦੀਆਂ ਤਿਆਰੀਆਂ ਦਾ ਆਬਜ਼ਰਵਰ ਸੇਨੂ ਦੁੱਗਲ ਵੱਲੋ
ਸਾਂਝਾ ਸੁਨੇਹਾ ਸੰਮੇਲਨ ਨੇ ਸਿਵਲ ਸੁਸਾਇਟੀ, ਇਨਫਲੂਐਂਸਰਾਂ ਅਤੇ ਸ
ਤੂਫ਼ਾਨ ਨਾਲ ਹੋਏ ਨੁਕਸਾਨ ਤੋਂ ਬਾਅਦ ਹਲਵਾਰਾ ਹਵਾਈ ਅੱਡੇ ਦਾ ਬੁਨ
ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਅੰਬੇਦਕਰ ਇੰਸਟਚਿਊਟ ਆਫ਼ ਮੈਡੀ
ਜ਼ੀਰਾ ਪੁਲਿਸ ਵੱਲੋਂ ਨਜਾਇਜ਼ ਹਥਿਆਰਾਂ ਸਮੇਤ ਲੁਟੇਰਾ ਗਿਰੋਹ ਦੇ 5
ਏਕਮ ਢਿੱਲੋਂ ਦੇ ਕਤਲ ਮਾਮਲੇ ਵਿੱਚ ਮ੍ਰਿਤਕ ਦੀ ਪਤਨੀ ਸੀਰਤ ਕੌਰ ਨ
*ਗੈਂਗਸਟਰਾਂ ‘ਤੇ ਵਾਰ ਦਾ 164ਵਾਂ ਦਿਨ: ਪੰਜਾਬ ਪੁਲਿਸ ਵੱਲੋਂ 53
ਖੁੰਖਾਰ ਕੁੱਤਿਆਂ ਨੇ ਪੱਬੀਆਂ ਪਿੰਡ ਵਿੱਚ ਬਿਹਾਰੀ ਮਜ਼ਦੂਰ ਨੂੰ ਨੋ
ਚੰਦਾ ਚੋਰੀ ਮਾਮਲੇ ਵਿੱਚ ਹੋਏ ਅਸਤੀਫੇ, ਗ੍ਰਿਫਤਾਰੀ, ਐਸਆਈਟੀ ਅਤੇ

Run by: WebHead
National Punjab International Sports Entertainment Health Business Women Crime Life style Media Politics Religious Technology Education Nri Defence Court Literature Citizen reporter Agriculture Environment Railway Weather Sikh Animal Pollution Accident Election Mc election 2017-18 Local body Art Litrature Financial Tax Happy birthday Marriage anniversary Transfer Lok sabha election-2019 Uttar pradesh Kisan andolan Haryana

About Us


Jagrati Lahar Editor Image

Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.

Gautam Jalandhari (Editor)

Subscribe Us


Vists Counter

HITS : 50809570

Hindi news rss fee image RSS FEED

Address


Jagrati Lahar
Jalandhar Bypass Chowk, G T Road (West), Ludhiana - 141008.
Mobile: +91 161 5010161 Mobile: +91 81462 00161
Land Line: +91 161 5010161
Email: gautamk05@gmail.com, @: jagratilahar@gmail.com
Share your info with Us