*ਏਸ਼ੀਆ ਦੀ ਦੂਜੀ ਸਭ ਤੋਂ ਵੱਡੀ ਅਨਾਜ ਮੰਡੀ ਜਗਰਾਵਾਂ ’ਚ ਕਣਕ ਦੀ ਸਰਕਾਰੀ ਖਰੀਦ ਦਾ ਰਸਮੀ ਆਗਾਜ਼*

Apr7,2026 | Davinder Jain | Jagraon



*- ਵਿਧਾਇਕ ਸਰਬਜੀਤ ਕੌਰ ਮਾਣੂੰਕੇ ਦੀ ਮੌਜੂਦਗੀ ’ਚ ਪਹਿਲੀ ਢੇਰੀ ਦੀ ਖਰੀਦ*

*- ਪ੍ਰਸ਼ਾਸਨ ਦਾ ਦਾਅਵਾ! ਕਿਸਾਨਾਂ ਨੂੰ ਮੰਡੀਆਂ ’ਚ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ*

 ਏਸ਼ੀਆ ਦੀ ਦੂਜੀ ਸਭ ਤੋਂ ਵੱਡੀ ਅਨਾਜ ਮੰਡੀ ਦੇ ਰੂਪ ਵਿੱਚ ਮਸ਼ਹੂਰ ਜਗਰਾਵਾਂ ਦੀ ਦਾਨਾ ਮੰਡੀ ਵਿਖੇ ਅੱਜ ਰਬੀ ਸੀਜਨ ਦੀ ਮੁੱਖ ਫਸਲ ਕਣਕ ਦੀ ਸਰਕਾਰੀ ਖਰੀਦ ਦਾ ਰਸਮੀ ਤੌਰ 'ਤੇ ਸ਼ੁਭ ਆਰੰਭ ਹੋਇਆ। ਇਸ ਮੌਕੇ ਵਿਧਾਨ ਸਭਾ ਹਲਕਾ ਜਗਰਾਉਂ ਤੋਂ ਵਿਧਾਇਕ ਬੀਬੀ ਸਰਬਜੀਤ ਕੌਰ ਮਾਣੂੰਕੇ ਵਿਸ਼ੇਸ਼ ਤੌਰ 'ਤੇ ਪਹੁੰਚੇ ਅਤੇ ਪ੍ਰਸ਼ਾਸਨ ਵੱਲੋਂ ਉਨ੍ਹਾਂ ਦੇ ਹਾਜ਼ਰੀ ਵਿੱਚ ਕਣਕ ਦੀ ਪਹਿਲੀ ਬੋਲੀ ਲਗਾ ਕੇ ਸੀਜ਼ਨ ਦੀ ਸ਼ੁਰੂਆਤ ਕੀਤੀ ਗਈ।

ਮੰਡੀ ਵਿੱਚ ਕਣਕ ਦੀ ਫਸਲ ਲੈ ਕੇ ਪਹੁੰਚੇ ਪਿੰਡ ਰਾਊਵਾਲ ਦੇ ਕਿਸਾਨ ਰਵਿੰਦਰ ਸਿੰਘ (ਪੁਤਰ ਸੁਰਿੰਦਰ ਸਿੰਘ) ਦੀ ਫਸਲ ਦੀ ਖਰੀਦ ‘ਜਮੀਂਦਾਰ ਟਰੇਡਰਜ਼’ (ਆੜਤੀ) ਰਾਹੀਂ ਕੀਤੀ ਗਈ। ਇਹ ਖਰੀਦ ਸਰਕਾਰ ਦੁਆਰਾ ਨਿਰਧਾਰਿਤ ਸਮਰਥਨ ਮੁੱਲ 2585 ਰੁਪਏ ਪ੍ਰਤੀ ਕਵਿੰਟਲ ਦੇ ਹਿਸਾਬ ਨਾਲ ਕੀਤੀ ਗਈ। ਕਣਕ ਦੀ ਖਰੀਦ ਦੀ ਸ਼ੁਰੂਆਤ ਮੌਕੇ ਵਿਧਾਇਕ ਮਾਣੂੰਕੇ ਨੇ ਹਾਜ਼ਰੀ ਭਰੀ ਅਤੇ ਆੜ੍ਹਤੀਆਂ ਦਾ ਮੁੰਹ ਮਿੱਠਾ ਕਰਵਾ ਕੇ ਸੀਜਨ ਦੀ ਸਫਲਤਾ ਦੀ ਅਰਦਾਸ ਕੀਤੀ। 

ਇਸ ਮੌਕੇ ਵੱਖ-ਵੱਖ ਸਰਕਾਰੀ ਖਰੀਦ ਏਜੇਂਸੀਆਂ ਦੇ ਨੁਮਾਇੰਦੇ ਵੀ ਮੌਜੂਦ ਸਨ ਜਿਨ੍ਹਾਂ ਵਿੱਚ ਪਨਗ੍ਰੇਨ ਦੇ ਡੀ ਐਫ ਐਸ ਓ ਬੇਅੰਤ ਸਿੰਘ ਅਤੇ ਜਸਪਾਲ ਸਿੰਘ, ਮਾਰਕਫੈਡ ਦੇ ਮੈਨੇਜਰ ਜਸਵੰਤ ਸਿੰਘ, ਪਨਸਪ ਦੇ ਮੈਨੇਜਰ ਹਰਪ੍ਰੀਤ ਸਿੰਘ, ਵੇਅਰਹਾਊਸ ਤੋਂ ਵਿਜੇ ਕੁਮਾਰ, ਮਾਰਕੀਟ ਕਮੇਟੀ ਦੇ ਸਕੱਤਰ ਗੁਰਵਿੰਦਰ ਸਿੰਘ ਅਤੇ ਲੇਖਕਾਰ ਰਵਿੰਦਰ ਪੱਬੀ ਵੀ ਮੌਜੂਦ ਸਨ।

*ਕਿਸਾਨਾਂ ਨੂੰ ਮੰਡੀ ’ਚ ਖੱਜਲ-ਖੁਆਰ ਨਹੀਂ ਹੋਣ ਦਿੱਤਾ ਜਾਵੇਗੀ : ਵਿਧਾਇਕ ਮਾਣੂੰਕੇ*

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਸਰਬਜੀਤ ਕੌਰ ਮਾਣੂੰਕੇ ਨੇ ਸਪੱਸ਼ਟ ਕੀਤਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਕਿਸਾਨਾਂ ਅਤੇ ਆੜ੍ਹਤੀਆਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੀ ਹੈ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਵੱਲੋਂ ਸਾਰੇ ਅਧਿਕਾਰੀਆਂ ਨੂੰ ਸਖਤ ਨਿਰਦੇਸ਼ ਦਿੱਤੇ ਗਏ ਕਿ ਮੰਡੀਆਂ ਵਿੱਚ ਕਿਸਾਨ ਵੱਲੋਂ ਸਖ਼ਤ ਮਿਹਨਤ ਕਰਕੇ ਲਿਆਂਦੀ ਫਸਲ ਨੂੰ ਵੇਚਣ ਵਿੱਚ ਕੋਈ ਔਕੜ ਨਾ ਆਵੇ। ਉਨ੍ਹਾਂ ਭਰੋਸਾ ਦਿੱਤਾ ਕਿ ਜੇਕਰ ਕਿਸਾਨਾਂ ਜਾਂ ਆੜ੍ਹਤੀਆਂ ਨੂੰ ਕੋਈ ਸਮੱਸਿਆ ਆਉਂਦੀ ਹੈ ਤਾਂ ਪਹਿਲ ਦੇ ਆਧਾਰ ’ਤੇ ਉਸਦਾ ਨਿਪਟਾਰਾ ਕੀਤਾ ਜਾਵੇਗਾ ਕਿਉਂਕਿ ਸਰਕਾਰ ਕਿਸਾਨਾਂ ਦੀ ਉਪਜ ਦਾ ਇੱਕ-ਇੱਕ ਦਾਣਾ ਖਰੀਦਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ।

*ਸਾਰੇ ਪ੍ਰਬੰਧ ਮੁਕੰਮਲ, ਬਾਰਦਾਨੇ ਕੀ ਕੋਈ ਘੱਟ ਨਹੀਂ:*

ਖਰੀਦ ਪ੍ਰਬੰਧਾਂ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਪਨਗ੍ਰੇਨ ਦੇ ਡੀ ਐਫ ਐਸ ਓ ਬੇਅੰਤ ਸਿੰਘ ਨੇ ਕਿਹਾ ਕਿ ਕਣਕ ਦੇ ਮੌਜੂਦਾ ਸੀਜਨ ਨੂੰ ਧਿਆਨ ਵਿੱਚ ਰੱਖਦਿਆਂ ਸਬੰਧਤ ਏਜੇਂਸੀਆਂ ਦੁਆਰਾ ਸਾਰੀਆਂ ਜ਼ਰੂਰੀ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ। ਉਨ੍ਹਾਂ ਭਰੋਸਾ ਦਿੱਤਾ ਕਿ ਮੰਡੀਆਂ ਵਿੱਚ ਬਾਰਦਾਨੇ ਜਾਂ ਹੋਰ ਜ਼ਰੂਰੀ ਸਮੱਗਰੀ ਦੀ ਕੋਈ ਘਾਟ ਨਹੀਂ ਆਉਣ ਦਿੱਤੀ ਜਾਵੇਗੀ।

ਦੂਜੇ ਪਾਸੇ, ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਜਗਪਾਲ ਸਿੰਘ ਨੇ ਕਿਹਾ ਕਿ ਆੜ੍ਹਤੀ ਭਾਈਚਾਰਾ ਕਿਸਾਨਾਂ ਦੇ ਹਿੱਤਾਂ ਦੀ ਲਈ ਹਮੇਸ਼ਾਂ ਤੱਤਪਰ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਸਰਕਾਰ ਅਤੇ ਪ੍ਰਸ਼ਾਸਨ ਦੇ ਨਾਲ ਪੂਰਾ ਤਾਲਮੇਲ ਬਣਾਕੇ ਕੰਮ ਕਰਨਗੇ ਤਾਂ ਜੋ ਕਿਸਾਨਾਂ ਨੂੰ ਮੰਡੀਆਂ ਵਿੱਚ ਦਰਪੇਸ਼ ਮੁਸ਼ਕਿਲਾਂ ਦਾ ਤੁਰੰਤ ਨਿਪਟਾਰਾ ਕੀਤਾ ਜਾ ਸਕੇ। 

ਇਸ ਮੌਕੇ ਹੋਰਨਾਂ ਤੋਂ ਇਲਾਵਾ ਆੜ੍ਹਤੀਆ ਐਸੋਸੀਏਸ਼ਨ ਦੇ ਸਰਪ੍ਰਸਤ ਪ੍ਰੋ: ਸੁਖਵਿੰਦਰ ਸਿੰਘ 'ਸੁੱਖੀ', ਚੇਅਰਮੈਨ ਸੁਰਜੀਤ ਸਿੰਘ ਕਲੇਰ, ਸਕੱਤਰ ਪ੍ਰਹਿਲਾਦ ਸਿੰਗਲਾ, ਦਰਸ਼ਨ ਸਿੰਘ ਸਿੱਧਵਾਂ, ਹਰਪਾਲ ਸਿੰਘ ਹਾਂਸ, ਮਨਜਿੰਦਰ ਸਿੰਘ ਖਹਿਰਾ, ਵਿਸ਼ਵਾ ਰਤਨ, ਧਰਮਿੰਦਰ ਭਾਰਦਵਾਜ, ਰਾਜੇਸ਼ ਬਾਂਸਲ, ਮੰਗਤ ਰਾਏ ਬਾਂਸਲ, ਦੀਦਾਰ ਸਿੰਘ ਮਲਿਕ, ਨਿਤਿਨ ਬੱਬਲੂ, ਧੀਰਜ਼ ਵਰਮਾ, ਅਰੁਣ ਕੋਹਲੀ, ਕੁਲਵਿੰਦਰ ਸਿੰਘ, ਰਮੇਸ਼ ਬਾਂਸਲ, ਜਗਮੀਤ ਸਿੰਘ ਬੁੱਟਰ, ਮਨੋਜ ਕੁਮਾਰ, ਸੰਦੀਪ ਬਾਂਸਲ, ਵਿਨੀਤ ਕੁਮਾਰ, ਨੀਟਾ ਅਗਰਵਾਲ, ਗੌਰਵ ਮੈਣੀ, ਬਲਵਿੰਦਰ ਸਿੰਘ ਭੰਮੀਪੁਰਾ, ਕਰਨ ਮਿੱਤਲ, ਪਰਮਜੀਤ ਸਿੰਘ ਪੰਮਾ, ਮਹਿੰਦਰ ਸਿੰਘ ਖੁਦਾਈ ਚੱਕ, ਪਰਮਜੀਤ ਸਿੰਘ ਹਾਂਸ, ਰਮੇਸ਼ ਕੁਮਾਰ ਗੋਇਲ, ਸੋਨੂੰ ਢੰਡ, ਨਿਰਮਲ ਕੁੰਦਰਾ, ਤਰਸੇਮ ਲਾਲ, ਬੂਟਾ ਸਿੰਘ ਵਿਰਕ, ਰਾਹੁਲ ਸਿੰਘ, ਕੁਲਦੀਪ ਸਿੰਘ ਸ਼ੇਖ ਦੌਲਤ, ਜਰਨੈਲ ਸਿੰਘ ਰਸੂਲਪੁਰ, ਰਣਜੀਤ ਸਿੰਘ ਬੱਲ, ਨਰੇਸ਼ ਥਾਪਰ ਅਤੇ ਰਾਹੁਲ ਬਾਂਸਲ ਦੇ ਨਾਲ ਕਾਕੇ ਕਲਾਂ ਤੋਂ ਕਿਸਾਨ ਯੂਨੀਅਨ ਦੇ ਪ੍ਰਧਾਨ ਜਗਰੂਪ ਸਿੰਘ ਆਪਣੇ ਸਾਥੀਆਂ ਸਮੇਤ ਮੌਜੂਦ ਸਨ।

Jagraon-News-



TOP HEADLINES


ਭਗਵੰਤ ਮਾਨ ਸਰਕਾਰ ਦੀ ‘ਮੁੱਖ ਮੰਤਰੀ ਸਿਹਤ ਯੋਜਨਾ’ ਨੇ ਗਰਮੀ ਨਾਲ
​live : ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵਲੋਂ ਕੀਤੀ ਜਾ ਰਹੀ ਪ
ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦੇ ਮੈਨੇਜਰ ਦੇ ਘਰ 'ਤੇ ਹੋਏ ਹਮਲੇ
ਖੰਨਾ ’ਚ ਆਦਮਖੋਰ ਕੁੱਤਿਆਂ ਦਾ ਕਹਿਰ, ਮਜ਼ਦੂਰ ਨੂੰ ਜਿੰਦਾ ਨੋਚ ਕ
*ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਯਤਨਾਂ ਨੂੰ ਪਿਆ ਬੂਰ, ਪੰਜਾਬ
*ਨੀਟ ਪੇਪਰ ਲੀਕ ਨਾਲ ਲੱਖਾਂ ਵਿਦਿਆਰਥੀਆਂ ਦੇ ਸੁਪਨੇ ਟੁੱਟੇ, ਕੇਂ
ਪੰਜਾਬ ਦੇ ਕਿਸਾਨਾਂ ਲਈ ਖੁਸ਼ਖਬਰੀ, ਭਗਵੰਤ ਮਾਨ ਸਰਕਾਰ ਸੂਬੇ ਵਿੱ
*ਬਿਸਤ ਦੁਆਬ ਨਹਿਰੀ ਨੈਟਵਰਕ ਹੇਠ ਸਾਲ 2025-26 ਵਿੱਚ ਸਿੰਜਾਈ ਅਧ
· ਝੋਨੇ ਦੇ Msp ਵਿੱਚ ਵਾਧਾ ਕਿਸਾਨਾਂ ਨਾਲ ਮਜ਼ਾਕ: ਅਮਰਿੰਦਰ ਸਿੰ
40000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਵਿਜੀਲੈਂਸ ਬਿਊਰੋ ਵੱਲੋਂ
*ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਪੀਐਸਪੀਸੀਐਲ ਮੁੱਖ ਦ
ਬਟਾਲਾ ਦੋਹਰਾ ਕਤਲ ਕਾਂਡ: ਗੈਂਗਸਟਰ ਹੈਪੀ ਜੱਟ ਦੇ ਤਿੰਨ ਕਾਰਕੁਨ
ਭਾਜਪਾ ਨੇ ਭਾਰਤ ਦੀ ਸਿੱਖਿਆ ਪ੍ਰਣਾਲੀ ਨੂੰ ਪੇਪਰ ਲੀਕ ਅਤੇ ਭ੍ਰਿਸ
ਆਪ ਮੰਤਰੀ ਸੰਜੀਵ ਅਰੋੜਾ ਦੀ ਈਡੀ ਵੱਲੋਂ ਗ੍ਰਿਫ਼ਤਾਰੀ ਸਿਆਸਤ ਤੋਂ
ਆਪ' ਨੇ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦੇ ਮੈਨੇਜਰ ਦੇ ਘਰ 'ਤੇ ਹ
*12ਵੀਂ ਜਮਾਤ ਦੇ ਨਤੀਜਿਆਂ ਵਿੱਚ ਕੁੜੀਆਂ ਨੇ ਮਾਰੀ ਬਾਜ਼ੀ, 500 ਵ
ਇੰਨੋਸੈਂਟ ਹਾਰਟਸ ਦੇ ਵਿਦਿਆਰਥੀਆਂ ਦਾ ਸੀ.ਬੀ.ਐੱਸ.ਈ 12ਵੀਂ ਜਮਾਤ
ਪੰਜਾਬ ਸਟੇਟ ਕਰਮਚਾਰੀ ਯੂਨੀਅਨ ਦੇ ਵਫਦ ਵੱਲੋਂ ਡਿਪਟੀ ਕਮਿਸ਼ਨਰ ਹਿ
*ਹਰਜੋਤ ਸਿੰਘ ਬੈਂਸ ਨੇ ਸਥਾਨਕ ਸਰਕਾਰਾਂ ਮੰਤਰੀ ਵਜੋਂ ਅਹੁਦਾ ਸੰਭ
*ਡਾ. ਰਵਜੋਤ ਸਿੰਘ ਨੇ ਆਨਲਾਈਨ ਮਿਲਣੀ ਦੌਰਾਨ ਵਿਦੇਸ਼ਾਂ ਵਿੱਚ ਵੱ

Run by: WebHead
National Punjab International Sports Entertainment Health Business Women Crime Life style Media Politics Religious Technology Education Nri Defence Court Literature Citizen reporter Agriculture Environment Railway Weather Sikh Animal Pollution Accident Election Mc election 2017-18 Local body Art Litrature Financial Tax Happy birthday Marriage anniversary Transfer Lok sabha election-2019 Uttar pradesh Kisan andolan Haryana

About Us


Jagrati Lahar Editor Image

Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.

Gautam Jalandhari (Editor)

Subscribe Us


Vists Counter

HITS : 50072868

Hindi news rss fee image RSS FEED

Address


Jagrati Lahar
Jalandhar Bypass Chowk, G T Road (West), Ludhiana - 141008.
Mobile: +91 161 5010161 Mobile: +91 81462 00161
Land Line: +91 161 5010161
Email: gautamk05@gmail.com, @: jagratilahar@gmail.com
Share your info with Us