ਐਸਡੀਐਮ ਨੇ ਖੁਦ ਬੁਝਾਈ ਪਰਾਲੀ ਨੂੰ ਲੱਗੀ ਅੱਗ
Nov4,2025
| Reetwal | Lehragaga
ਜਿੱਥੇ ਪੰਜਾਬ ਸਰਕਾਰ ਕਿਸਾਨਾਂ ਨੂੰ ਪਰਾਲੀ ਨਾਂ ਜਲਾਉਣ ਸਬੰਧੀ ਲਗਾਤਾਰ ਸਚੇਤ ਅਤੇ ਅਪੀਲ ਕਰਦੀ ਆ ਰਹੀ ਹੈ, ਉੱਥੇ ਹੀ ਉੱਚ ਅਧਿਕਾਰੀ ਪਰਾਲੀ ਨੂੰ ਲੱਗੀ ਅੱਗ ਆਪ ਬੁਝਾਉਣ ਤੋਂ ਵੀ ਨਹੀਂ ਹਿਚਕਚਾ ਰਹੇ। ਜਿਸਦੇ ਚਲਦਿਆਂ ਲਹਿਰਾਗਾਗਾ ਦੇ ਪਿੰਡ ਲੇਹਲ ਖੁਰਦ, ਜਵਾਹਰਵਾਲਾ, ਗੁਰਨੇ, ਚੋਟੀਆਂ ਅਤੇ ਚੂੜਲ ਕਲਾਂ ਵਿਖੇ ਕਿਸਾਨਾਂ ਵੱਲੋਂ ਝੋਨੇ ਦੀ ਰਹਿੰਦ ਖੂੰਹਦ ਨੂੰ ਲੱਗੀ ਅੱਗ ਐਸਡੀਐਮ ਲਹਿਰਾ ਸ. ਸੂਬਾ ਸਿੰਘ , ਪੁਲਿਸ ਮੁਲਾਜ਼ਮ ਅਤੇ ਹੋਰ ਅਧਿਕਾਰੀਆਂ ਨੇ ਮਿਲ ਕੇ ਬੁਝਾਈ। ਇਸ ਸਮੇਂ ਐਸਡੀਐਮ ਲਹਿਰਾ ਨੇ ਕਿਸਾਨਾਂ ਨੂੰ ਕਿਹਾ, ਕਿ ਪਰਾਲੀ ਨੂੰ ਅੱਗ ਨਾਂ ਲਾਈ ਜਾਵੇ, ਕਿਉਂਕਿ ਪ੍ਰਦੂਸ਼ਣ ਪਹਿਲਾਂ ਹੀ ਬਹੁਤ ਜਿਆਦਾ ਫੈਲ ਚੁੱਕਿਆ ਹੈ। ਜਿਸ ਕਾਰਨ ਜਿੱਥੇ ਡੇਂਗੂ, ਚਿਕਨਗੁਣੀਆਂ ਆਦਿ ਦੇ ਮਰੀਜ਼ਾਂ ਵਿੱਚ ਵਾਧਾ ਹੋ ਰਿਹਾ ਹੈ, ਉਥੇ ਹੀ ਸਾਂਹ ਨਾਲ ਪੀੜਤ ਮਰੀਜ਼ਾਂ ਨੂੰ ਸਾਹ ਲੈਣਾ ਵੀ ਔਖਾ ਹੋਇਆ ਪਿਆ ਹੈ। ਉਨ੍ਹਾਂ ਕਿਹਾ ਕਿ ਪਰਾਲੀ ਨੂੰ ਅੱਗ ਲਾਉਣ ਦੀ ਬਜਾਏ ਇਸਦੀ ਸੁਚੱਜੇ ਢੰਗ ਨਾਲ ਸਾਂਭ ਸੰਭਾਲ ਕੀਤੀ ਜਾਵੇ ਜਾਂ ਇਸ ਦੀਆਂ ਗੱਠਾਂ ਬਣਾਈਆਂ ਜਾਣ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਜਿੱਥੇ ਸੋਸਾਇਟੀਆਂ ਨੂੰ ਪਰਾਲੀ ਦੀ ਸਾਂਭ ਸੰਭਾਲ ਸਬੰਧੀ ਸੰਦ ਮੁਹਈਆ ਕਰਵਾਏ ਗਏ ਹਨ, ਉਥੇ ਹੀ ਸਰਕਾਰ ਕਿਸਾਨਾਂ ਨੂੰ ਸਬਸਿਡੀ ਤੇ ਬੇਲਰ ਮਸ਼ੀਨਾਂ ਆਦਿ ਦੇ ਰਹੀ ਹੈ ਜਿਸਦਾ ਕਿਸਾਨਾਂ ਨੂੰ ਫਾਇਦਾ ਉਠਾਣਾ ਚਾਹੀਦਾ ਹੈ। ਉਨਾ ਇਹ ਵੀ ਕਿਹਾ ਕਿ ਅੱਗ ਲਾਉਣ ਨਾਲ ਐਕਸੀਡੈਂਟ ਵਰਗੀਆਂ ਦੁਰਘਟਨਾਵਾਂ ਵੀ ਵਾਪਰ ਜਾਂਦੀਆਂ ਹਨ ਜਿਸ ਨਾਲ ਜਾਨੀ ਨੁਕਸਾਨ ਵੀ ਹੋ ਸਕਦਾ ਹੈ, ਇਸ ਲਈ ਪਰਾਲੀ ਨੂੰ ਅੱਗ ਨਾ ਲਾਈ ਜਾਵੇ। ਅੱਗ ਲਾਉਣ ਵਾਲਿਆਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਵੀ ਕੀਤੀ ਜਾ ਸਕਦੀ ਹੈ।
Powered by Froala Editor
Sdm-Stubble-Burning-Fire