ਦਵਿੰਦਰ ਸਿੰਘ ਲੋਟੇ, ਸਹਾਇਕ ਡਾਇਰੈਕਟਰ, ਯੁਵਕ ਸੇਵਾਵਾਂ, ਲੁਧਿਆਣਾ ਅਤੇ ਮੇਰਾ ਬਚਪਨ ਐਨ.ਜੀ.ਓ. ਦੇ ਪ੍ਰਧਾਨ ਰਜਤ ਸ਼ਰਮਾ ਦੇ ਸਾਂਝੇ ਯਤਨਾਂ ਸਦਕਾ ਸਰਕਾਰੀ ਕਾਲਜ (ਲੜਕੀਆਂ), ਲੁਧਿਆਣਾ ਵਿਖੇ ਯੁਵਕ ਸੇਵਾਵਾਂ ਵਿਭਾਗ ਵੱਲੋਂ ਜ਼ਿਲ੍ਹਾ ਪੱਧਰੀ ਅੰਤਰ-ਰਾਸ਼ਟਰੀ ਮਹਿਲਾ ਦਿਵਸ ਮਨਾਇਆ ਗਿਆ। ਇਸ ਸਮਾਗਮ ਮੌਕੇ ਡਾ. ਰਜਿੰਦਰ ਕੌਰ, ਆਈ.ਆਰ.ਐੱਸ. ਇਨਕਮ ਟੈਕਸ ਕਮਿਸ਼ਨਰ, ਲੁਧਿਆਣਾ ਮੁੱਖ ਮਹਿਮਾਨ ਸਨ। ਸਮਾਗਮ ਦੀ ਸ਼ੁਰੂਆਤ ਵਿੱਚ ਇੰਦਰਪ੍ਰੀਤ ਕੌਰ, ਅਸਿਸਟੈਂਟ ਪ੍ਰੋਫੈਸਰ, ਜਿਨ੍ਹਾਂ ਵੱਲੋਂ ਸਟੇਜ ਦੀ ਕਾਰਵਾਈ ਨਿਭਾਈ ਗਈ, ਵੱਲੋਂ ਸਮਾਗਮ ਵਿੱਚ ਹਾਜ਼ਰ ਹੋਏ ਜ਼ਿਲ੍ਹਾ ਲੁਧਿਆਣਾ ਦੇ ਪਤਵੰਤੇ ਸੱਜਣਾਂ ਨੂੰ ਜੀ ਆਇਆਂ ਆਖਿਆ ਗਿਆ। ਇਸ ਮੌਕੇ ਤੇ ਦਵਿੰਦਰ ਸਿੰਘ ਲੋਟੇ ਵੱਲੋਂ ਹਾਜ਼ਰੀਨ ਨੂੰ ਸੰਬੋਧਨ ਕਰਦੇ ਹੋਏ ਅੰਤਰ-ਰਾਸ਼ਟਰੀ ਮਹਿਲਾ ਦਿਵਸ ਦਾ ਇਤਿਹਾਸਕ ਪਿਛੋਕੜ ਸਾਂਝਾ ਕੀਤਾ ਗਿਆ ਅਤੇ ਅਜੋਕੇ ਸਮੇਂ ਵਿੱਚ ਮਹਿਲਾਵਾਂ ਦੇ ਸਮਾਜ ਵਿੱਚ ਯੋਗਦਾਨ ਨੂੰ ਮਹੱਤਵਪੂਰਨ ਦੱਸਿਆ ਗਿਆ। ਡਾ. ਰਜਿੰਦਰ ਕੌਰ ਵੱਲੋਂ ਮਹਿਲਾਵਾਂ ਰਾਹੀਂ ਸਮਾਜ ਅਤੇ ਦੇਸ਼ ਨਿਰਮਾਣ ਵਿੱਚ ਬਰਾਬਰੀ ਦਾ ਹਿੱਸਾ ਪਾਉਣ ਲਈ ਵਿਸ਼ੇਸ਼ ਤੌਰ ਤੇ ਸ਼ਲਾਘਾ ਕੀਤੀ ਗਈ। ਇਸ ਸਮਾਗਮ ਦੌਰਾਨ ਵਿਸ਼ੇਸ਼ ਤੌਰ ਤੇ ਡਾ. ਰਜਿੰਦਰ ਕੌਰ (ਆਈ.ਆਰ.ਐੱਸ. ਇਨਕਮ ਟੈਕਸ ਕਮਿਸ਼ਨਰ, ਲੁਧਿਆਣਾ), ਸੁਮਨ ਲਤਾ (ਪ੍ਰਿੰਸੀਪਲ ਸਰਕਾਰੀ ਗਰਲਜ਼ ਕਾਲਜ ਲੁਧਿਆਣਾ), ਕਮਲਜੀਤ ਕੌਰ (ਸੀਡੀਪੀਓ), ਡਾ. ਇਰਾਦੀਪ ਕੌਰ (ਸਹਾਇਕ ਪ੍ਰੋਫੈਸਰ), ਸੁਰਿੰਦਰਜੀਤ ਕੌਰ (ਲੈਕਚਰਾਰ), ਜਸਵੀਰ ਕੌਰ (ਸ਼ੋਸ਼ਲ ਵਰਕਰ), ਮੱਲਿਕਾ ਖੁੱਲ੍ਹਰ (ਫੈਸ਼ਨ ਡੀਜ਼ਾਈਨਰ), ਰਮਨਦੀਪ ਕੌਰ ( ਨੈਸ਼ਨਲ ਵੇਟ ਲਿਫਟਰ), ਸੁਮਨਦੀਪ ਕੌਰ (ਜੀ.ਐੱਸ.ਟੀ. ਵਿਭਾਗ), ਮੋਨਾ ਸਿੰਘ (ਪ੍ਰਿੰਸੀਪਲ ਗੁਰੂ ਨਾਨਕ ਸੀ. ਸੈ. ਸਕੂਲ ਲੁਧਿਆਣਾ) ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਗੁਰਵਿੰਦਰ ਸਿੰਘ, ਨਿਸ਼ਾ ਸੰਘਵਾਲ, ਸੁਖਵੀਰ ਸਿੰਘ, ਰਘਬੀਰ ਸਿੰਘ, ਸੁਰਿੰਦਰ ਸਿੰਘ, ਡਾ. ਔਲਖ, ਬਲਕੌਰ ਸਿੰਘ, ਆਰ ਪੀ ਸਿੰਘ ਅਤੇ ਹੋਰ ਪ੍ਰਮੁੱਖ ਸਖ਼ਸ਼ੀਅਤਾਂ ਵੀ ਹਾਜ਼ਰ ਸਨ।
International-Woman-Day-youth-Servies-Department-Punjab-Government-Girls-College-Ludhiana
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari (Editor)