ਜਿਸ ਵਿੱਚ 500 ਦੇ ਕਰੀਬ ਨੌਜਵਾਨ ਲੈਣਗੇ ਹਿੱਸਾ । ਇਸ ਚੈਂਪੀਅਨਸ਼ਿਪ ਵਿੱਚ 25 ਲੱਖ ਤੋਂ ਜਿਆਦਾ ਦੀ ਇਨਾਮ ਰਾਸ਼ੀ ਦੀ ਕੀਤੀ ਜਾਵੇਗੀ ਵੰਡ । ਜਿਸ ਨੂੰ ਲੈ ਕੇ ਲੁਧਿਆਣਾ ਵਿਸ਼ੇਸ਼ ਤੌਰ ਤੇ ਪਦਮ ਸ਼੍ਰੀ ਅਵਾਰਡੀ ਪ੍ਰੇਮ ਚੰਦ ਡੋਗਰਾ ਵੱਲੋਂ ਪ੍ਰੈੱਸ ਕਾਨਫਰੰਸ ਕਰ ਜਾਣਕਾਰੀ ਦਿੱਤੀ ਗਈ। ਲੁਧਿਆਣਾ ਵਿੱਚ ਹੋਣ ਜਾ ਰਹੀ 15ਵੀਂ ਮਿਸਟਰ ਇੰਡੀਆ ਚੈਂਪੀਅਨਸ਼ਿਪ । ਜਿਸ ਨੂੰ ਲੈ ਕੇ ਲੁਧਿਆਣਾ ਵਿੱਚ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਦੇ ਵਿੱਚ ਵਿਸ਼ੇਸ਼ ਤੌਰ ਤੇ ਪਦਮ ਸ਼੍ਰੀ ਅਤੇ ਅਰਜੁਨ ਅਵਾਰਡ ਹਾਸਲ ਕਰਨ ਵਾਲੇ ਪ੍ਰੇਮ ਚੰਦ ਡੋਗਰਾ ਪਹੁੰਚੇ। ਜਿੱਥੇ ਉਹਨਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 16 ਅਤੇ 17 ਮਾਰਚ ਨੂੰ ਲੁਧਿਆਣਾ ਵਿੱਚ ਹੋਣ ਜਾ ਰਹੀ ਮਿਸਟਰ ਇੰਡੀਆ ਚੈਂਪੀਅਨਸ਼ਿਪ , ਜਿਸ ਵਿੱਚ 500 ਦੇ ਕਰੀਬ ਲੋਕ ਲੈਣਗੇ ਹਿੱਸਾ ਤੇ ਇਸ ਲਈ 25 ਲੱਖ ਤੋਂ ਜ਼ਿਆਦਾ ਦੀ ਇਨਾਮ ਰਾਸ਼ੀ ਰੱਖੀ ਗਈ ਹੈ। ਜਿੱਥੇ ਉਹਨ੍ਾਂ ਨੇ ਲੁਧਿਆਣਾ ਤੇ ਪੰਜਾਬ ਵਾਸੀਆਂ ਨੂੰ ਵਿਸ਼ੇਸ਼ ਸੱਦਾ ਦਿੱਤਾ ਉੱਥੇ ਹੀ ਨੌਜਵਾਨਾਂ ਨੂੰ ਮਿਹਨਤ ਕਰਨ ਅਤੇ ਨਸ਼ਿਆਂ ਤੋਂ ਦੂਰ ਰਹਿਣਾ ਲਈ ਵੀ ਸੁਨੇਹਾ ਦਿੱਤਾ ਤੇ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਅਤੇ ਸਪਲੀਮੈਂਟ ਅੱਜ ਤੋਂ ਬਚਣਾ ਚਾਹੀਦਾ ਹੈ ਉਹਨਾਂ ਨੇ ਕਿਹਾ ਕਿ ਕੋਈ ਵੀ ਰਾਤੋ ਰਾਤ ਸਟਾਰ ਜਾਂ ਬਾਡੀ ਬਿਲਡਰ ਨਹੀਂ ਬਣ ਸਕਦਾ। ਇਸ ਦੇ ਲਈ ਕਈ ਸਾਲਾਂ ਦੀ ਮਿਹਨਤ ਲੱਗਦੀ ਹੈ। ਉਹਨਾਂ ਨੇ ਕਿਹਾ ਕਿ ਵੱਡੀ ਗਿਣਤੀ ਵਿੱਚ ਗਰੀਬ ਬੱਚੇ ਆਪਣੇ ਚੰਗੇ ਭਵਿੱਖ ਦੇ ਲਈ ਕੰਪੀਟੀਸ਼ਨ ਵਿੱਚ ਆਉਂਦੇ ਹਨ ਇਸ ਲਈ ਉਹਨਾਂ ਲਈ ਵੱਡੀ ਇਨਾਮ ਰਾਸ਼ੀ ਰੱਖੀ ਗਈ ਹੈ ਤੇ ਸਰਕਾਰੀ ਨੌਕਰੀਆਂ ਲਈ ਵੀ ਉਹਨਾਂ ਵੱਲੋਂ ਸਿਫਾਰਿਸ਼ ਕੀਤੀ ਜਾਵੇਗੀ। ਉਨਾਂ ਨੇ ਕਿਹਾ ਕਿ ਨੋਜਵਾਨ ਇਸ ਕੰਪੀਟੀਸ਼ਨ ਨੂੰ ਦੇਖਣ ਲਈ ਤਾਂ ਜੋ ਇਹਨਾਂ ਤੋਂ ਸੇਧ ਲੈ ਕੇ ਉਹ ਆਪਣਾ ਸਰੀਰ ਸਡੋਲ ਬਣਾ ਸਕਣ ਅਤੇ ਨਸ਼ਿਆਂ ਤੋਂ ਬਚ ਸਕਣ। ਇਹੀ ਉਹਨ੍ਾਂ ਨੇ ਸਮੇਂ ਦੀਆਂ ਸਰਕਾਰਾਂ ਨੂੰ ਵੀ ਅਪੀਲ ਕੀਤੀ ਕਿ ਬਾਡੀ ਬਿਲਡਿੰਗ ਬਹੁਤ ਮਿਹਨਤ ਅਤੇ ਲਾਗਤ ਵਾਲੀ ਖੇਡ ਹੈ ਇਸਦੇ ਲਈ ਸਰਕਾਰ ਨੂੰ ਵੀ ਨੌਜਵਾਨਾਂ ਦੀ ਮਦਦ ਕਰਨੀ ਚਾਹੀਦੀ ਹੈ ਤਾਂ ਜੋ ਨੌਜਵਾਨ ਨਸ਼ੇ ਆਦ ਤੋਂ ਦੂਰ ਰਹਿਣ ।
15th-Mr-India-Championship-Will-Be-Held-In-Ludhiana-On-March-16-And-17
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari (Editor)