ਪ੍ਰੀਤ ਸਾਹਿਤ ਸਦਨ ਵੱਲੋਂ ਪੁਸਤਕ ਰਿਲੀਜ਼ ਅਤੇ ਕਾਵਿ-ਗੋਸ਼ਟੀ ਦਾ ਆਯੋਜਨ ਮਨੋਜ ਧੀਮਾਨ ਅਤੇ ਮਨਜੀਤ ਕੌਰ ‘ਮੀਤ’ ਵੱਲੋਂ ਲਿਖੀਆਂ ਪੁਸਤਕਾਂ ਬਾਰੇ ਪੜ੍ਹੇ ਗਏ ਪੇਪਰ

Sep30,2024 | Gautam Jalandhari | Ludhiana

ਪ੍ਰੀਤ ਸਾਹਿਤ ਸਦਨ, ਲੁਧਿਆਣਾ ਵੱਲੋਂ ਐਤਵਾਰ ਸ਼ਾਮ ਨੂੰ ਇੱਕ ਪੁਸਤਕ ਲੋਕ ਅਰਪਣ ਅਤੇ ਕਾਵਿ-ਗੋਸ਼ਟੀ ਸਮਾਗਮ ਆਯੋਜਿਤ ਕੀਤਾ ਗਿਆ, ਜਿਸ ਦੀ ਪ੍ਰਧਾਨਗੀ ਡਾ: ਪੂਨਮ ਸਪਰਾ ਨੇ ਕੀਤਾ।

ਇਸ ਸਮਾਗਮ ਵਿੱਚ ਰਮਾ ਸ਼ਰਮਾ ਨੇ ਮਨੋਜ ਧੀਮਾਨ ਦੀ ਪੁਸਤਕ ‘ਬਿਰਜੂ ਨਾਈ ਦੀ ਦੁਕਾਨ’ (ਨਾਵਲ) ’ਤੇ ਪੇਪਰ ਪੜ੍ਹਿਆ। ਰਮਾ ਸ਼ਰਮਾ ਨੇ ਹੀ ਮਨੋਜ ਧੀਮਾਨ ਦੀ ਦੂਜੀ ਪੁਸਤਕ 'ਜਾਗਤੇ ਰਹੋ' (ਲਘੂ ਕਹਾਣੀ ਸੰਗ੍ਰਹਿ) 'ਤੇ ਮਮਤਾ ਜੈਨ ਵੱਲੋਂ ਉਨ੍ਹਾਂ ਦੀ ਗੈਰ-ਹਾਜ਼ਰੀ ਵਿੱਚ ਲਿਖਿਆ ਪੇਪਰ ਪੜ੍ਹਿਆ। ਪੜ੍ਹੇ ਗਏ ਪੇਪਰਾਂ ਵਿੱਚ ਮਨੋਜ ਧੀਮਾਨ ਦੀਆਂ ਪੁਸਤਕਾਂ ਬਾਰੇ ਵਿਸਥਾਰ ਵਿੱਚ ਚਰਚਾ ਕੀਤੀ ਗਈ। ਚਰਚਾ ਕੀਤੀ ਗਈ ਕਿ ਕਿਵੇਂ ‘ਬਿਰਜੂ ਨਾਈ ਦੀ ਦੁਕਾਨ’ ਵਿੱਚ ਕਈ ਕਹਾਣੀਆਂ ਨੂੰ ਨਾਵਲ ਦੇ ਰੂਪ ਵਿੱਚ ਪਰੋਇਆ ਗਿਆ ਹੈ ਅਤੇ ਕਈ ਮੁੱਦਿਆਂ ਨੂੰ ਨਾਲੋ-ਨਾਲ ਉਠਾਉਣ ਦਾ ਯਤਨ ਕੀਤਾ ਗਿਆ ਹੈ। ਪੁਸਤਕ ‘ਜਾਗਤੇ ਰਹੋ’ ਵਿੱਚ ਦਰਜ ਕਈ ਲਘੂ ਕਹਾਣੀਆਂ ਦੀਆਂ ਅੰਦਰਲੀਆਂ ਪਰਤਾਂ ਨੂੰ ਇੱਕ-ਇੱਕ ਕਰਕੇ ਖੋਲ੍ਹਿਆ ਗਿਆ।

ਸੀਮਾ ਭਾਟੀਆ ਨੇ ਮਨਜੀਤ ਕੌਰ `ਮੀਤ' ਦੀ ਪੁਸਤਕ ‘ਆਵਾਜ਼’ (ਕਹਾਣੀ ਸੰਗ੍ਰਹਿ) ’ਤੇ ਪੇਪਰ ਪੜ੍ਹਿਆ ਅਤੇ ਕਹਾਣੀਆਂ ਦੀਆਂ ਵਿਸ਼ੇਸ਼ਤਾਵਾਂ ਬਾਰੇ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਇਸ ਪੁਸਤਕ ਵਿੱਚ ਔਰਤਾਂ ਅਤੇ ਸਮਾਜ ਨਾਲ ਸਬੰਧਤ ਸਮੱਸਿਆਵਾਂ ਅਤੇ ਮੁੱਦਿਆਂ ਨੂੰ ਉਭਾਰਿਆ ਗਿਆ ਹੈ। ਪ੍ਰੋਗਰਾਮ ਨੂੰ ਮਨੋਜ ਧੀਮਾਨ ਅਤੇ ਮਨਜੀਤ ਕੌਰ `ਮੀਤ` ਨੇ ਵੀ ਸੰਬੋਧਨ ਕੀਤਾ ਅਤੇ ਆਪਣੇ ਬਾਰੇ ਅਤੇ ਆਪਣੀਆਂ ਲਿਖਤਾਂ ਬਾਰੇ ਦੱਸਿਆ। ਦੋਵਾਂ ਨੇ ਕਿਹਾ ਕਿ ਉਹ ਸਮਾਜ, ਦੇਸ਼, ਸੰਸਾਰ ਅਤੇ ਆਲੇ-ਦੁਆਲੇ ਦੇ ਮਾਹੌਲ ਵਿਚ ਵਾਪਰ ਰਹੀਆਂ ਘਟਨਾਵਾਂ ਤੋਂ ਆਪਣੀਆਂ ਰਚਨਾਵਾਂ ਦਾ ਵਿਸ਼ਾ ਲੈਂਦੇ ਹਨ। ਮਨੋਜ ਧੀਮਾਨ ਨੇ ਦੱਸਿਆ ਕਿ ਉਨ੍ਹਾਂ ਦਾ ਅਗਲਾ ਨਾਵਲ ਤਕਨੀਕ 'ਤੇ ਆਧਾਰਿਤ ਹੋਵੇਗਾ ਜਿਸ 'ਤੇ ਉਨ੍ਹਾਂ ਕਾਫੀ ਕੰਮ ਕਰ ਚੁੱਕੇ ਹਨ। ਉਨ੍ਹਾਂ ਆਸ ਪ੍ਰਗਟਾਈ ਕਿ ਅਗਲੇ ਸਾਲ ਇਹ ਨਾਵਲ ਪਾਠਕਾਂ ਦੇ ਹੱਥਾਂ ਵਿੱਚ ਹੋਵੇਗਾ।

ਸਟੇਜ ਸੰਚਾਲਕ ਮਨੋਜ ਪ੍ਰੀਤ ਨੇ ਮਨੋਜ ਧੀਮਾਨ ਅਤੇ ਮਨਜੀਤ ਕੌਰ ‘ਮੀਤ’ ਨੂੰ ਉਨ੍ਹਾਂ ਦੀਆਂ ਨਵੀਆਂ ਪੁਸਤਕਾਂ ਲਈ ਵਧਾਈ ਦਿੱਤੀ ਅਤੇ ਪ੍ਰੀਤ ਸਾਹਿਤ ਸਦਨ ਦੀਆਂ ਗਤੀਵਿਧੀਆਂ ਬਾਰੇ ਦੱਸਿਆ ਕਿ ਪਿਛਲੇ 30-35 ਸਾਲਾਂ ਤੋਂ ਅਜਿਹੇ ਸਾਹਿਤਕ ਪ੍ਰੋਗਰਾਮ ਕਰਵਾਏ ਜਾ ਰਹੇ ਹਨ।

ਪ੍ਰੋਗਰਾਮ ਦੇ ਪਹਿਲੇ ਸੈਸ਼ਨ ਵਿੱਚ ਪੁਸਤਕਾਂ ਬਾਰੇ ਪੇਪਰ ਪੜ੍ਹੇ ਗਏ ਅਤੇ ਦੂਜੇ ਸੈਸ਼ਨ ਵਿੱਚ  ਕਾਵਿ-ਗੋਸ਼ਟੀ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਸੰਜੀਵ ਡਾਵਰ ਅਤੇ ਹੋਰਨਾਂ ਨੇ ਆਪਣੀਆਂ ਕਾਵਿ ਰਚਨਾਵਾਂ ਸੁਣਾਈਆਂ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਪਿ੍ੰਸੀਪਲ ਸੰਜੀਵ ਡਾਵਰ, ਜ਼ੋਰਾਵਰ ਸਿੰਘ ਪੰਛੀ, ਕਾਜਲ, ਜਗਜੀਤ ਸਿੰਘ ਗੁਰਮ, ਦਰਸ਼ਨ ਸਿੰਘ ਬੋਪਾਰਾਏ, ਜਸਵੀਰ ਸਿੰਘ ਝੱਜ, ਅਸ਼ਫਾਕ ਜਿਗਰ, ਦਲੀਪ ਕੁਮਾਰ, ਸ਼ਰੀਫ਼ ਅਹਿਮਦ ਸ਼ਰੀਫ਼, ਪਰਮਜੀਤ ਸਿੰਘ, ਆਸ਼ਾ, ਪਾਲ ਕੇ ਚੰਦ, ਕੇਵਲ ਦੀਵਾਨਾ, ਨਰਿੰਦਰ ਸੋਨੀ, ਅਵਿਨਾਸ਼ਦੀਪ ਸਿੰਘ, ਸਤੀਸ਼ ਚੰਦ ਆਦਿ ਹਾਜ਼ਰ ਸਨ।

Powered by Froala Editor

Preet-Sahitya-Sadan-Release-Books-Authored-By-Manoj-Dhiman-And-Manjit-Kaur-meet-



TOP HEADLINES


ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਪਿੰਡ ਅਜੋਲੀ ਵਿਖੇ ਕੀਤਾ ਧ
ਤਖ਼ਤ ਸਾਹਿਬ ਦੇ ਜਥੇਦਾਰ ਦੀ ਅਥਾਰਟੀ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕ
ਡੀ.ਸੀ ਨੇ ਝੋਨੇ ਦੀ ਚੱਲ ਰਹੀ ਖਰੀਦ ਦੀ ਸਮੀਖਿਆ ਕੀਤੀ
ਭਾਰਤੀ ਚੋਣ ਕਮਿਸ਼ਨ ਵੱਲੋਂ ਪੰਜਾਬ ਦੀਆਂ ਚਾਰ ਵਿਧਾਨ ਸਭਾ ਸੀਟਾਂ
ਭਗਵਾਨ ਸ੍ਰੀ ਵਾਲਮੀਕਿ ਜੀ ਦੇ ਪ੍ਰਕਾਸ ਪਰਵ ਤੇ ਆਯੋਜਿਤ ਸਮਾਰੋਹ ਵ
ਨਾਇਬ ਸਿੰਘ ਸੈਣੀ ਬਣੇ ਹਰਿਆਣਾ ਦੇ ਮੁੱਖ ਮੰਤਰੀ ਪ੍ਰਧਾਨ ਮੰਤਰੀ
*ਮਹਿਲਾ ਏਸ਼ੀਅਨ ਚੈਂਪੀਅਨਜ਼ ਮੁਕਾਬਲੇ ਦੀ ਟਰਾਫੀ ਦਾ ਮੋਹਾਲੀ ਪੁੱ
ਚੋਰੀ ਦੀਆਂ ਸਕੂਟਰੀਆਂ ਅਤੇ ਮੋਬਾਇਲ ਫੋਨ ਸਮੇਤ ਦੋ ਮੁਲਜਮ ਗ੍ਰਿਫਤ
72 ਅਧਿਆਪਕਾਂ ਨੂੰ ਸਿਖਲਾਈ ਲਈ ਫਿਨਲੈਂਡ ਭੇਜਣ 'ਤੇ ਸਿੱਖਿਆ ਮੰਤਰ
ਭਗਵਾਨ ਵਾਲਮੀਕਿ ਜੀ ਦੇ ਦਰਸਾਏ ਮਾਰਗ 'ਤੇ ਚੱਲ ਕੇ ਬਰਾਬਰੀ ਵਾਲੇ
Nri ਔਰਤ ਨਾਲ ਮੋਹਾਲੀ ’ਚ ਹੋਈ ਲੁੱਟ: ਢਾਈ ਤੋਲੇ ਸੋਨੇ ਦੀ ਚੇਨ ਖ
ਆਮ ਆਦਮੀ ਪਾਰਟੀ ਨੇ ਵਿਰਸਾ ਸਿੰਘ ਵਲਟੋਹਾ ਵੱਲੋਂ ਗਿਆਨੀ ਹਰਪ੍ਰੀਤ
ਲਾਲਜੀਤ ਸਿੰਘ ਭੁੱਲਰ ਵੱਲੋਂ ਸੂਬੇ ਦੀਆਂ ਜੇਲਾਂ ਨੂੰ ਹੋਰ ਸੁਰੱਖਿ
ਪੰਜਾਬ ਦੀਆਂ ਮੰਡੀਆਂ ਵਿੱਚ ਝੋਨੇ ਦੀ ਬੰਪਰ ਆਮਦ ਸ਼ੁਰੂ – ਹਰਚੰਦ ਸ
ਭਗਵੰਤ ਮਾਨ ਸਰਕਾਰ ਦਾ ਦੀਵਾਲੀ ਦਾ ਤੋਹਫਾ; ਸਹਿਕਾਰੀ ਬੈਂਕ ਵੱਲੋਂ
ਮੁੱਖ ਮੰਤਰੀ ਨੇ ਭਗਵਾਨ ਸ੍ਰੀ ਵਾਲਮੀਕਿ ਤੀਰਥ ਸਥਲ (ਰਾਮ ਤੀਰਥ),
ਮਾਲੇਰਕੋਟਲਾ ਪੁਲਿਸ ਵੱਲੋਂ ਲੁੱਟ ਖੋਹ ਦੀ ਵਾਰਦਾਤ ਨੂੰ ਅੰਜਾਮ ਦੇ
ਲਾਡੋਵਾਲ ਟੋਲ ਪਲਾਜ਼ਾ ਤੇ ਕਿਸਾਨਾਂ ਵੱਲੋ 48 ਘੰਟਿਆਂ ਲਈ ਧਰਨੇ ਨ
ਜਥੇਦਾਰ ਧਾਮੀ ਗਿਆਨੀ ਹਰਪ੍ਰੀਤ ਸਿੰਘ ਜੀ ਦਾ ਅਸਤੀਫ਼ਾ ਨਾਮਨਜ਼ੂਰ
ਵਿਜੀਲੈਂਸ ਬਿਊਰੋ ਵੱਲੋਂ ਪਲਾਟ ਦੇ ਇੰਤਕਾਲ ਬਦਲੇ 50 ਹਜ਼ਾਰ ਰੁਪਏ

Run by: WebHead
National Punjab International Sports Entertainment Health Business Women Crime Life style Media Politics Religious Technology Education Nri Defence Court Literature Citizen reporter Agriculture Environment Railway Weather Sikh Animal Pollution Accident Election Mc election 2017-18 Local body Art Litrature Financial Tax Happy birthday Marriage anniversary Transfer Lok sabha election-2019 Uttar pradesh Kisan andolan
News in Hindi Ad Image

About Us


Jagrati Lahar Editor Image

Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.

Gautam Jalandhari (Editor)

Subscribe Us


Vists Counter

HITS : 43420359

Hindi news rss fee image RSS FEED

Address


Jagrati Lahar
Jalandhar Bypass Chowk, G T Road (West), Ludhiana - 141008.
Mobile: +91 161 5010161 Mobile: +91 81462 00161
Land Line: +91 161 5010161
Email: gautamk05@gmail.com, @: jagratilahar@gmail.com
Share your info with Us