ਸ੍ਰੀ ਰੁਪਿੰਦਰ ਸਿੰਘ ਬਰਾੜ ਜਿਲ੍ਹਾ ਖੇਡ ਅਫਸਰ ਫਾਜਿਲਕਾ ਵੱਲੋ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਜਾਬ ਸਰਕਾਰ, ਖੇਡ ਵਿਭਾਗ ਪੰਜਾਬ ਵੱਲੋ 3 ਫੇਜਾਂ ਵਿੱਚ ਮਿਤੀ 11—10—2024 ਤੋ 09—11—2024 ਤੱਕ ਵੱਖ—ਵੱਖ ਗੇਮਾਂ ਦੇ ਰਾਜ ਪੱਧਰੀ ਖੇਡ ਮੁਕਾਬਲੇ ਕਰਵਾਏ ਜਾ ਰਹੇ ਹਨ।ਜਿਨ੍ਹਾ ਗੇਮਾਂ ਦੇ ਬਲਾਕ, ਜਿਲ੍ਹਾ ਪੱਧਰ ਖੇਡ ਮੁਕਾਬਲੇ ਨਹੀਂ ਕਰਵਾਏ ਗਏ, ਉਨ੍ਹਾਂ ਗੇਮਾਂ ਦੇ ਖੇਡਾਂ ਵਤਨ ਪੰਜਾਬ ਦੀਆਂ—2024(ਸੀਜਨ—3)ਸਿੱਧੇ ਸਟੇਟ ਪੱਧਰ ਖੇਡਾਂ ਲਈ ਟ੍ਰਾਇਲ ਮਿਤੀ 29—09—2024 ਨੂੰ ਸਵੇਰੇ 9:00 ਵਜੇ ਤੋ ਜਿਲ੍ਹਾ ਫਾਜਿਲਕਾ ਦੇ ਵੱਖ—ਵੱਖ ਸਥਾਨਾਂ ਤੇ ਕਰਵਾਏ ਜਾਣਗੇ।
ਉਨ੍ਹਾਂ ਜਾਣਕਾਰੀ ਦਿੰਦਿਆ ਦੱਸਿਆ ਕਿ ਇਨ੍ਹਾਂ ਟ੍ਰਾਇਲਾਂ ਵਿੱਚ ਵਧੀਆਂ ਪ੍ਰਦਰਸ਼ਨ ਕਰਨ ਵਾਲੇ ਮੈਰਿਟ ਦੇ ਆਧਾਰ ਤੇ ਖਿਡਾਰੀ ਰਾਜ ਪੱਧਰੀ ਖੇਡ ਮੁਕਾਬਲਿਆਂ ਵਿੱਚ ਭਾਗ ਲੈ ਸਕਣਗੇ। ਟ੍ਰਾਇਲਾਂ ਵਿੱਚ ਭਾਗ ਲੈਣ ਵਾਲੇ ਖਿਡਾਰੀ ਰਿਹਾਇਸ਼ ਸਬੰਧੀ ਸਬੂਤ ਲਈ ਰਿਹਾਇਸ਼ੀ ਸਰਟੀਫਿਕੇਟ/ਆਧਾਰ ਕਾਰਡ ,ਆਪਣੀ ਪਾਸਪੋਰਟ ਸਾਈਜ ਫੋਟੋ ਲੈ ਕੇ ਟ੍ਰਾਇਲਾਂ ਵਾਲੇ ਸਥਾਨ ਤੇ ਹਾਜਿਰ ਹੋਣਗੇ।ਖਿਡਾਰੀ ਆਪਣੇ ਉਮਰ ਦੇ ਸਬੂਤ ਸਬੰਧੀ ਵੀ ਪਰੂਫ ਨਾਲ ਲੈ ਕੇ ਆਉਣਗੇ।
ਇਸ ਤੋ ਇਲਾਵਾ ਟ੍ਰਾਇਲ ਸਥਾਨ ਤੇ ਆਪਣੇ ਬੈਂਕ ਅਕਾਊਟ ਦੀ ਪਾਸ ਬੁੱਕ ਦੀ ਕਾਪੀ ਨਾਲ ਲੈ ਕੇ ਆਉਣਗੇ।ਇੱਕ ਖਿਡਾਰੀ ਸਿਰਫ ਇੱਕ ਉਮਰ ਵਰਗ ਵਿੱਚ ਹਿੱਸਾ ਲੈ ਸਕਦਾ ਹੈ ਅਤੇ ਵਿਅਕਤੀਗਤ ਖੇਡ ਵਿੱਚ ਇਕ ਖੇਡ ਦੇ ਵੱਧ ਤੋ ਵੱਧ ਦੋ ਈਵੈਟਾਂ ਵਿੱਚ ਭਾਗ ਲੈ ਸਕਦਾ ਹੈ।ਟ੍ਰਾਇਲਾਂ ਵਿੱਚ ਭਾਗ ਲੈਣ ਵਾਲੇ ਖਿਡਾਰੀਆਂ ਨੂੰ ਕਿਸੇ ਪ੍ਰਕਾਰ ਦਾ ਕੋਈ ਖਰਚਾ ਨਹੀਂ ਦਿੱਤਾ ਜਾਵੇਗਾ।ਟ੍ਰਾਇਲਾਂ ਦਾ ਸ਼ਡਿਊਲ ਅਨੁਸਾਰ ਤੈਰਾਕੀ ਗੇਮ ਦੇ ਲਈ ਉਮਰ ਵਰਗ(ਲੜਕੇ—ਲੜਕੀਆਂ) ਲਈ ਅੰ:14,17,21,21—30 ਅਤੇ 31 ਤੋ 40 ਤੱਕ, ਮਿਤੀ 28—09—2024 ਨੂੰ ਕੇਵਲ ਲੜਕੇ ਅਤੇ ਮਿਤੀ 29—09—2024 ਨੂੰ ਕੇਵਲ ਲੜਕੀਆਂ ਲਈ ਸਥਾਨ ਰੀਕਰੇਸ਼ਨ ਕਲੱਬ ਫਾਜਿਲਕਾ, ਫੈਨਸਿੰਗ ਗੇਮ ਦੇ ਲਈ ਉਮਰ ਵਰਗ(ਲੜਕੇ—ਲੜਕੀਆਂ) ਇਕੋ ਦਿਨ ਅੰ:14,17,21,21—30 ਅਤੇ 31 ਤੋ 40 ਤੱਕ ਸਥਾਨ ਸ਼ਹੀਦ ਭਗਤ ਸਿੰਘ ਬਹੁਮੰਤਵੀ ਖੇਡ ਸਟੇਡੀਅਮ ਫਾਜਿਲਕਾ, ਸਾਈਕਲਿੰਗ ਗੇਮ ਦੇ ਲਈ ਉਮਰ ਵਰਗ(ਲੜਕੇ—ਲੜਕੀਆਂ) ਇਕੋ ਦਿਨ ਰੋਡ ਰੇਸ—ਅੰ:14,17,21,21—30 ਅਤੇ 31 ਤੋ 40 ਤੱਕ ਅਤੇ ਟਰੈਕ ਸਾਈਕਲਿੰਗ ਅੰ:14,17,21,21—30 ਅਤੇ 30 ਤੋ ਉਪਰ ਸਥਾਨ ਸ਼ਹੀਦ ਭਗਤ ਸਿੰਘ ਬਹੁਮੰਤਵੀ ਖੇਡ ਸਟੇਡੀਅਮ ਫਾਜਿਲਕਾ, ਤਾਇਕਵਾਂਡੋ ਗੇਮ ਦੇ ਲਈ ਉਮਰ ਵਰਗ(ਲੜਕੇ—ਲੜਕੀਆਂ) ਇਕੋ ਦਿਨ ਅੰ:14,17,21,21—30 ਅਤੇ 31 ਤੋ 40 ਤੱਕ ਸਥਾਨ ਸ਼ਹੀਦ ਭਗਤ ਸਿੰਘ ਬਹੁਮੰਤਵੀ ਖੇਡ ਸਟੇਡੀਅਮ ਫਾਜਿਲਕਾ, ਜਿਮਨਾਸਟਿਕ ਗੇਮ ਦੇ ਲਈ ਉਮਰ ਵਰਗ(ਲੜਕੇ—ਲੜਕੀਆਂ) ਇਕੋ ਦਿਨ ਅੰ:14,17,21 ਅਤੇ 21—30 ਤੱਕ ਸਥਾਨ ਸ਼ਹੀਦ ਭਗਤ ਸਿੰਘ ਬਹੁਮੰਤਵੀ ਖੇਡ ਸਟੇਡੀਅਮ ਫਾਜਿਲਕਾ,ਸੂਟਿੰਗ ਗੇਮ ਦੇ ਲਈ ਉਮਰ ਵਰਗ(ਲੜਕੇ—ਲੜਕੀਆਂ) ਇਕੋ ਦਿਨ ਅੰ:14,17,21,21—30, 31 ਤੋ 40 ,41 ਤੋ 50,51 ਤੋ 60,61 ਤੋ 70 ਅਤੇ 70 ਤੋ ਉਪਰ ਸਥਾਨ 10x ਸਪੋਰਟਸ ਸੂਟਿੰਗ ਰੇਂਜ ਅਬੋਹਰ, ਰੇਲਰ ਸਕੇਟਿੰਗ ਗੇਮ ਦੇ ਲਈ ਉਮਰ ਵਰਗ(ਲੜਕੇ—ਲੜਕੀਆਂ) ਇਕੋ ਦਿਨ ਸਪੀਡ ਲਾਈਨ ਅੰ:14,17,21 ਅਤੇ 21 ਤੋ 30 ਤੱਕ ਅਤੇ ਹਾਕੀ ਕੁਆਡ ਅੰ:14,17 ਸਥਾਨ ਕੌਟਨ ਮੰਡੀ ਫਾਜਿਲਕਾ,ਵੁਸੂ ਗੇਮ ਦੇ ਲਈ ਉਮਰ ਵਰਗ(ਲੜਕੇ—ਲੜਕੀਆਂ) ਇਕੋ ਦਿਨ ਅੰ:14,17,21,21—30 ਅਤੇ 31 ਤੋ 40 ਤੱਕ ਸਥਾਨ ਗੌਡਵਿਨ ਸਕੂਲ ਪਿੰਡ ਘੱਲੂ, ਆਰਚਰੀ ਗੇਮ ਦੇ ਲਈ ਉਮਰ ਵਰਗ(ਲੜਕੇ—ਲੜਕੀਆਂ) ਇਕੋ ਦਿਨ ਅੰ:14,17,21 ਅਤੇ 21 ਤੋ ਉਪਰ ਸਥਾਨ ਖੇਡ ਗਰਾਊਂਡ ਪਿੰਡ ਬੱਲੂਆਣਾ,ਬੇਸਬਾਲ ਗੇਮ ਦੇ ਲਈ ਉਮਰ ਵਰਗ(ਲੜਕੇ—ਲੜਕੀਆਂ) ਇਕੋ ਦਿਨ ਅੰ:14,17,21,21—30 ਅਤੇ 31 ਤੋ 40 ਤੱਕ ਸਥਾਨ ਗੌਡਵਿਨ ਸਕੂਲ ਪਿੰਡ ਘੱਲੂ, ਰਗਬੀ ਗੇਮ ਦੇ ਲਈ ਉਮਰ ਵਰਗ(ਲੜਕੇ—ਲੜਕੀਆਂ) ਇਕੋ ਦਿਨ ਅੰ:14,17,21 ਅਤੇ 21—30 ਤੱਕ ਸਥਾਨ ਬਹੁਮੰਤਵੀ ਖੇਡ ਸਟੇਡੀਅਮ ਜਲਾਲਾਬਾਦ ਵਿਖੇ ਕਰਵਾਈ ਜਾਵੇਗੀ।