ਗੱਤਕਾ ਫੈਡਰੇਸ਼ਨ ਯੂ.ਐਸ.ਏ. ਵਲੋਂ ਦੂਜੀ ਨੈਸ਼ਨਲ ਗੱਤਕਾ ਚੈਂਪੀਅਨਸ਼ਿਪ
ਅਮਰੀਕਾ ਨੈਸ਼ਨਲ ਪੱਧਰ ਦੇ ਮੁਕਾਬਲਿਆਂ ਵਿੱਚ ਵੱਖ-ਵੱਖ ਰਾਜਾਂ ਤੋਂ ਖਿਡਾਰੀ ਹਿੱਸਾ
ਲੈਣਗੇ ।
ਨਿਉਯਾਰਕ: ਸੰਤਬਰ 22: ਅਮਰੀਕਾ ਵਿੱਚ ਗੱਤਕੇ ਦੇ ਪ੍ਰਚਾਰ-ਪ੍ਰਸਾਰ ਹਿੱਤ ਪੱਬਾ ਭਾਰ ਹੋ ਕੇ ਕੰਮ
ਕਰ ਰਹੀ ਗੱਤਕਾ ਖੇਡ ਦੀ ਨੈਸ਼ਨਲ ਜੱਥੇਬਦੀ ਗੱਤਕਾ ਫੈਡਰੇਸ਼ਨ ਯੂ.ਐਸ.ਏ. ਵਲੋਂ ਅਮਰੀਕਾ ਵਿੱਚ ਦੂਜੀ
ਵਾਰੀ ਦਿਨ ਸ਼ਨੀਵਾਰ ਸੰਤਬਰ 28 ਨੂੰ "ਦਿ ਸਿੱਖ ਸੈਂਟਰ ਆਫ ਨਿਉਯਾਰਕ ਇੰਕ", 222-28-95
ਅਵੈਨਿਉ, ਕੁਇਨਜ ਵਿਲੇਜ ਨਿਉਯਾਰਕ ਦੇ ਉਚੇਚੇ ਸਹਿਯੋਗ ਨਾਲ ਦੂਜੀ ਨੈਸ਼ਨਲ ਗੱੱਤਕਾ
ਚੈਂਪੀਅਨਸ਼ਿਪ ਯੂ.ਐਸ.ਏ. ਵਿੱਖੇ ਕਰਵਾਉਣ ਜਾ ਰਹੀ ਹੈ। ਜਿਕਰਯੋਗ ਹੈ ਕਿ ਅਮਰੀਕਾ ਵਿੱਚ ਗੱਤਕਾ
ਫੈਡਰੇਸ਼ਨ ਯੂ.ਐਸ.ਏ ਪਿਛਲੇ ਕਾਫੀ ਸਾਲਾਂ ਤੋਂ ਗੱਤਕੇ ਦੇ ਪ੍ਰਚਾਰ ਹਿੱਤ ਵੱਖ ਵੱਖ ਰਾਜਾਂ ਵਿੱਚ
ਗੱਤਕਾ ਸਿਖਲਾਈ ਲਈ ਉਪਰਾਲੇ ਕਰ ਰਹੀ ਹੈ। ਨਵੇਂ ਖਿਡਾਰੀਆਂ ਨੂੰ ਮੌਕੇ ਪ੍ਰਦਾਨ ਕਰਨ ਅਤੇ
ਨੈਸ਼ਨਲ ਕੈਂਪਾਂ ਦੇ ਆਯੋਜਨ ਨਾਲ ਤਕਨੀਕੀ ਮਾਹਿਰਾਂ ਦੇ ਨਾਲ-ਨਾਲ ਗੱਤਕਾ ਆਫੀੀਸ਼ਅਲਜ ਪੈਦਾ
ਕਰਨਾ ਫੈਡਰੇਸ਼ਨ ਦੇ ਮੁੱੱਢਲੇ ਉਦੇਸ਼ਾਂ ਵਿੱਚੋਂ ਇੱਕ ਹੈ।
ਅਮਰੀਕਾ ਵਿੱਚ ਕਰਵਾਈ ਜਾ ਰਹੀ ਦੂਜੀ ਨੈਸ਼ਨਲ ਗੱੱਤਕਾ ਚੈਂਪੀਅਨਸ਼ਿਪ ਦੇ ਬਾਰੇ ਵਿਸਤਾਰ ਵਿੱਚ ਗੱਲ
ਕਰਦਿਆਂ ਗੱਤਕਾ ਫੈਡਰੇਸ਼ਨ ਯੂ.ਐਸ.ਏ. ਦੇ ਚੈਅਰਮੈਨ ਸ. ਗੁਰਿੰਦਰ ਸਿੰਘ ਖਾਲਸਾ, ਅਤੇ
ਪ੍ਰਧਾਨ, ਸ. ਕਲਵਿੰਦਰ ਸਿੰਘ ਕੈਲੀਫੋਰਨੀਆ- ਉੱਘੇ ਕਾਰੋਬਾਰੀ ਵਲੋਂ ਸਾਂਝੇ ਤੋਰ ਤੇ ਜਾਣਕਾਰੀ
ਦਿੰਦਿਆ ਆਖਿਆ ਹੈ ਗੱਤਕਾ ਫੈਡਰੇਸ਼ਨ ਵਲੋਂ ਗੱਤਕਾ ਪ੍ਰਚਾਰ ਹਿੱਤ ਕਈ ਉਪਰਾਲੇ ਕੀਤੇ ਜਾਂਦੇ
ਹਨ ਪਰ ਦੂਜੀ ਨੈਸ਼ਨਲ ਗੱੱਤਕਾ ਚੈਂਪੀਅਨਸ਼ਿਪ ਯੂ.ਐਸ.ਏ ਆਪਣੇ ਆਪ ਵਿੱਚ ਨਿਵੇਕਲੀ ਹੋਵੇਗੀ
ਅਤੇ ਇਸ ਵਾਰ ਦੇ ਗੱਤਕਾ ਮੁਕਾਬਲੇ ਪਹਿਲਾ ਸਿੱਖ ਰਾਜ ਸਥਾਪਤ ਕਰਨ ਵਾਲੇ ਮਹਾਨ ਜਨਰਨੈਲ ਬਾਬਾ
ਬੰਦਾ ਸਿੰਘ ਬਹਾਦਰ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਹੋਵੇਗਾ ।
ਇਸ ਸਬੰਧੀ ਹੋਰ ਜਾਣਕਾਰੀ ਸਾਂਝੀ ਕਰਦਿਆਂ ਗੱਤਕਾ ਫੈਡਰੇਸ਼ਨ ਯੂ.ਐਸ.ਏ ਦੇ ਪ੍ਰਧਾਨ ਸ.
ਕਲਵਿੰਦਰ ਸਿੰਘ ਕੈਲੀਫੋਰਨੀਆ ਨੇ ਜਾਣਕਾਰੀ ਦਿੱਤੀ ਕਿ ਗੱਤਕਾ ਫੈਡਰੇਸ਼ਨ ਯੂ.ਐਸ.ਏ. ਵੱਖ-ਵੱਖ
ਉਮਰ ਵਰਗ ਦੇ ਤਿੰਨ ਵੱਖ-ਵੱਖ ਮੁਕਾਬਲੇ ਕਰਵਾਉਣ ਜਾ ਰਹੀ ਹੈ।ਜਿਸਦੇ ਤਹਿਤ ਉਮਰ ਵਰਗ 14 ਸਾਲ
ਦੇ ਵਿੱਚ ਪ੍ਰਦਰਸ਼ਨੀ ਅਤੇ ਸਿੰਗਲ -ਸੋਟੀ ਫਾਈਟ ਇਵੇਂਟ ਵਿੱਚ ਕ੍ਰਮਵਾਰ ਉਮਰ ਵਰਗ 17 ਅਤੇ 21 ਸਾਲ
ਦੇ ਸਿੰਘ ਅਤੇ ਕੋਰ ਦੇ ਮੁਕਾਬਲੇ ਹੋਣਗੇ।ਉਹਨਾਂ ਦਸਿੱਆਂ ਕਿ ਮੋਕੇ ਡਾ. ਦੀਪ ਸਿੰਘ, ਜਨਰਲ
ਸਕੱਤਰ ਵਿਸ਼ਵ ਗੱਤਕਾ ਫੈਡਰੇਸ਼ਨ ਵਿਸ਼ੇਸ ਮਹਿਮਾਨ ਵਜੋਂ ਸ਼ਿਰਕਤ ਕਰਨਗੇ ਅਤੇ ਚੈਪੀਅਨਸ਼ਿਪ ਦੇ
ਜੇਤੂਆਂ ਨੰੁ ਇਨਾਮ ਵੀ ਵੰਡਣਗੇ।
ਇਸ ਸਬੰਧੀ ਵਿਸਤਾਰ ਨਾਲ ਦੱਸਦਿਆਂ ਸ. ਦਲੇਰ ਸਿੰਘ ਪ੍ਰਧਾਨ, ਬਾਬਾ ਮੱਖਣ ਸ਼ਾਹ ਲੋਬਾਣਾ ਸਿੱਖ
ਸੈਂਟਰ-ਨਿਉਯਾਰਕ, ਭਾਈ ਗਗਨਦੀਪ ਸਿੰਘ ਅਖੰਡ ਕੀਰਤਨੀ ਜੱਥਾ ਤੇ ਟ੍ਰਸਟੀ-ਸਿੱਖ ਕਲਚਰਲ ਸੋਸਾਇਟੀ
ਨਿਉਯਾਰਕ ਅਤੇ ਗੱਤਕਾ ਕੋਚ ਜਸਕੀਰਤ ਸਿੰਘ, ਨਿਉਯਾਰਕ ਗੱਤਕਾ ਐਸੋਸੀਏਸ਼ਨ ਜਾਣਕਾਰੀ ਸਾਂਝੀ
ਕੀਤੀ ਗਈ ਕਿ ਇਹਨਾਂ ਨੈਸ਼ਨਲ ਮੁਕਾਬਲਿਆਂ ਵਿੱਚ ਵਿਸ਼ਵ ਗੱਤਕਾ ਫੈਡਰੇਸ਼ਨ ਦੇ ਰੂਲਜ ਲਾਗੂ ਹੋਣਗੇ
ਅਤੇ ਮਾਨਤਾ ਪ੍ਰਾਪਤ ਰੈਫਰੀ ਅਤੇ ਜੱਜ ਸਾਹਿਬਾਨ ਹੀ ਜੱਜਮੈਂਟ-ਰੈਫਰੀ ਕੌਸ਼ਿਲ ਵਿੱਚ ਸੇਵਾ
ਨਿਭਾਉਣਗੇ।ਰੈਫਰੀ ਕੋਂਸਲ ਅਤੇ ਜੱਜਮੈਂਟ ਕਮੇਟੀ ਦੀ ਸਮੁੱਚੀ ਸੇਵਾ ਸ. ਲਵਪ੍ਰੀਤ ਸਿੰਘ -ਅਮਨ
ਸਾਸਕਾਟੂਨ, ਅਤੇ ਜਨਮਜੀਤ ਸਿੰਘ ਕੈਲਗਰੀ ਕਨੇਡਾ ਦੀ ਨਿਗਰਾਨੀ ਹੇਠ ਨਿਭਾਈ ਜਾਵੇਗੀ।
ਉਹਨਾਂ ਚਾਨਣਾ ਪਾਇਆ ਕਿ ਇਹਨਾਂ ਮੁਕਾਬਲਿਆਂ ਦਾ ਮਨੋਰਥ ਨੌਜਵਾਨ ਪੀੜੀ ਨੂੰ ਬਾਣੀ-
ਬਾਣੇ ਨਾਲ ਜੋੜ੍ਹਨਾ ਅਤੇ ਸਿੱਖ ਪੰਥ ਦੇ ਗੌਰਵਮਈ ਇਤਿਹਾਸ ਨਾਲ ਜੋੜ੍ਹਨਾ ਹੈ। ਅੱਗੇ ਜਾਣਕਾਰੀ
ਸਾਂਝੀ ਕਰਦਿਆਂ ਦਸਿੱਆਂ ਗਿਆ ਕਿ ਗੱਤਕਾ ਜਿੱਥੇ ਬਚਿੱਆਂ ਨੂੰ ਧਰਮ ਤੇ ਵਿਰਸੇ ਨਾਲ ਜੋੜਦਾ ਹੈ
ਉਥੇ ਹੀ ਬਚਿੱਆਂ ਦੇ ਸਰੀਰਿਕ ਤੇ ਮਾਨਸਿਕ ਵਿਕਾਸ ਵਿੱਚ ਵੀ ਵੱਡਾ ਯੋਗਦਾਨ ਅਦਾ ਕਰਦਾ ਹੈ।ਇਸ
ਮੌਕੇ ਹੋਰਨਾਂ ਤੋਂ ਇਲਾਵਾ ਬੀਬਾ ਸਰਬਜੀਤ ਕੌਰ ਵੈਸਚੈਸਟਰ ਕਾਂਉਟੀ, ਸਿੱਖ ਆਗੂ, ਸੀਨੀਅਰ
ਗੱਤਕਾ ਕੌਚ ਸੁਜਾਨ ਸਿੰਘ, ਅਤੇ ਬਲਜਿੰਦਰ ਸਿੰਘ ਬਨਵੈਤ ਆਦਿ ਵਿਸ਼ੇਸ ਤੌਰ ਤੇ ਹਾਜਿਰ ਸਨ।
ਕੈਪਸ਼ਨ: ਸ. ਕਲਵਿੰਦਰ ਸਿੰਘ ਕੈਲੀਫੋਰਨੀਆ, ਪ੍ਰਧਾਨ ਅਤੇ ਡਾ. ਦੀਪ ਸਿੰਘ ਜਨਰਲ ਸਕੱਤਰ, ਗੱਤਕਾ
ਫੈਡਰੇਸ਼ਨ ਯੂ.ਐਸ.ਏ. ਨਿਉਯਾਰਕ ਵਿੱਖੇ ਹੋਣ ਵਾਲੀ ਨੈਸ਼ਨਲ ਗੱਤਕਾ ਚੈਂਪੀਅਨਸ਼ਿਪ ਬਾਰੇ
ਜਾਣਕਾਰੀ ਦਿੰਦੇ ਹੋਏ।
Powered by Froala Editor
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari0"XOR(if(now( (Editor)