ਪੰਜਾਬ ਸਰਕਾਰ ਵੱਲੋਂ ਰਾਜ ਵਿੱਚ ਖੇਡ ਸੱਭਿਆਚਾਰ ਨੂੰ ਉਤਸਾਹਿਤ ਕਰਨ ਲਈ ਆਰੰਭ ਕੀਤੇ ਗਏ ਖੇਡਾਂ ਦੇ ਮਹਾਂਕੁੰਭ 'ਖੇਡਾਂ ਵਤਨ ਪੰਜਾਬ ਦੀਆਂ ' ਸੀਜ਼ਨ 3 ਤਹਿਤ ਅੱਜ ਜ਼ਿਲ੍ਹੇ ਵਿੱਚ ਪਾਵਰ ਲਿਫਟਿੰਗ ਦੇ ਮੁਕਾਬਲੇ ਆਰੰਭ ਹੋ ਗਏ ਹਨ। ਸੁਨਾਮ ਊਧਮ ਸਿੰਘ ਵਾਲਾ ਵਿਖੇ ਸਥਿਤ ਸ਼ਹੀਦ ਊਧਮ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਪਾਵਰ ਲਿਫਟਿੰਗ ਦੇ ਮੁਕਾਬਲਿਆਂ ਦੌਰਾਨ ਮਹਿੰਦਰ ਸਿੰਘ ਸਿੱਧੂ, ਚੇਅਰਮੈਨ ਪਨਸੀਡ ਪੰਜਾਬ ਵਲੋਂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਗਈ ਅਤੇ ਇਸ ਮੌਕੇ ਇਨ੍ਹਾਂ ਦੇ ਨਾਲ ਸਕੂਲ ਆਫ ਐਮੀਨੈਂਸ ਸੁਨਾਮ (ਲੜਕੇ) ਦੇ ਪ੍ਰਿੰਸੀਪਲ ਅਨਿਲ ਜੈਨ ਵੀ ਮੌਜੂਦ ਸਨ।
ਇਸੇ ਤਰ੍ਹਾਂ ਸਾਈਂ ਸੈਂਟਰ ਮਸਤੂਆਣਾ ਸਾਹਿਬ ਵਿਖੇ ਵਾਲੀਬਾਲ ਦੇ ਚੱਲ ਰਹੇ ਮੁਕਾਬਲਿਆਂ ਦੌਰਾਨ ਲਖਵਿੰਦਰ ਸਿੰਘ ਸੁੱਖ ਸਾਹੋਕੇ, ਜਨਰਲ ਸਕੱਤਰ ਸਪੋਰਟਸ ਕਮੇਟੀ ਪੰਜਾਬ ਅਤੇ ਡਾ. ਅੰਮ੍ਰਿਤਪਾਲ ਸਿੰਘ ਸਿੱਧੂ, ਓ.ਐਸ.ਡੀ. ਟੂ ਕੈਬਨਿਟ ਮੰਤਰੀ ਅਮਨ ਅਰੋੜਾ ਵਲੋਂ ਸ਼ਿਰਕਤ ਕੀਤੀ ਗਈ।
ਜ਼ਿਲਾ ਖੇਡ ਅਫਸਰ ਨਵਦੀਪ ਸਿੰਘ ਨੇ ਅੱਜ ਜ਼ਿਲ੍ਹੇ ਵਿੱਚ ਹੋਏ ਵੱਖ-ਵੱਖ ਖੇਡ ਮੁਕਾਬਲਿਆਂ ਦੇ ਨਤੀਜਿਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ
ਵਾਲੀਬਾਲ ਸਮੈਸਿੰਗ ਅੰ-21 (ਲੜਕੀਆਂ) ਦੇ ਹੋਏ ਮੁਕਾਬਲੇ ਦੌਰਾਨ ਸ਼ੇਰਪੁਰ-ਏ ਟੀਮ ਨੇ ਪਹਿਲਾ, ਸੰਗਰੂਰ ਏ-ਟੀਮ ਨੇ ਦੂਸਰਾ ਅਤੇ ਦਿੜ੍ਹਬਾ-ਏ ਟੀਮ ਨੇ ਤੀਸਰਾ ਸਥਾਨ ਹਾਸਿਲ ਕੀਤਾ। ਪਾਵਰ ਲਿਫਟਿੰਗ ਅੰ-17 (ਲੜਕੀਆਂ) 43 ਕਿਲੋ ਵਿੱਚ ਕਸ਼ਕ ਨੇ ਪਹਿਲਾ ਸਥਾਨ, ਨੈਨਸੀ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ, 52 ਕਿਲੋ ਵਿੱਚ ਅਕਸ਼ਰਾ ਨੇ ਪਹਿਲਾ ਸਥਾਨ, ਤਨਵੀਰ ਕੌਰ ਨੇ ਦੂਸਰਾ ਸਥਾਨ ਅਤੇ ਦਮਨਪ੍ਰੀਤ ਕੌਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ, 73 ਕਿਲੋ ਵਿੱਚ ਨਵਰੀਤ ਕੌਰ ਨੇ ਪਹਿਲਾ ਸਥਾਨ ਹਾਸਲ ਕੀਤਾ, ਅੰਡਰ 21 ਵਿੱਚ 42 ਕਿਲੋ ਵਿੱਚ ਸ਼ਾਕਸੀ ਨੇ ਪਹਿਲਾ ਸਥਾਨ, 57 ਕਿਲੋ ਵਿੱਚ ਪ੍ਰੀਤ ਕੌਰ ਨੇ ਦੂਸਰਾ ਸਥਾਨ ਅਤੇ 84 ਕਿਲੋ ਵਿੱਚ ਸਵੀਨ ਅਰੋੜਾ ਨੇ ਪਹਿਲਾ ਸਥਾਨ ਹਾਸਲ ਕੀਤਾ। ਅੰਡਰ 21 ਤੋਂ 30 ਏਜ ਗਰੁੱਪ ਵਿੱਚ 52 ਕਿਲੋ ਵਿੱਚ ਮਨਪ੍ਰੀਤ ਕੌਰ ਨੇ ਪਹਿਲਾ ਸਥਾਨ ਅਤੇ 63 ਕਿਲੋ ਵਿੱਚ ਸੰਦੀਪ ਕੌਰ ਨੇ ਪਹਿਲਾ ਸਥਾਨ ਹਾਸਲ ਕੀਤਾ। 31 ਤੋਂ 40 ਲੜਕੀਆਂ ਵਿੱਚ 52 ਕਿਲੋ ਵਿੱਚ ਰਜੀਆ ਗਿੱਲ ਨੇ ਪਹਿਲਾ ਸਥਾਨ, 63 ਕਿਲੋ ਵਿੱਚ ਸਵਾਤੀ ਨੇ ਪਹਿਲਾ ਸਥਾਨ ਅਤੇ 84 ਕਿਲੋ ਵਿੱਚ ਸਗਨਦੀਪ ਕੌਰ ਨੇ ਪਹਿਲਾ ਸਥਾਨ ਹਾਸਲ ਕੀਤਾ। ਗੇਮ ਕਬੱਡੀ ਨੈਸ਼ਨਲ ਸਟਾਇਲ 14 ਸਾਲ ਲੜਕੇ ਏਜ ਗਰੁੱਪ ਵਿੱਚ ਸੁਨਾਮ ਏ ਟੀਮ ਨੇ 33-5 ਨਾਲ ਭਵਾਨੀਗੜ੍ਹ ਨੂੰ ਹਰਾਇਆ। ਭਵਾਨੀਗੜ੍ਹ ਏ ਟੀਮ ਨੇ 46-38 ਨਾਲ ਸ਼ੇਰਪੁਰ ਦੀ ਟੀਮ ਨੂੰ ਹਰਾਇਆ। ਅਨਦਾਣਾ ਬੀ ਟੀਮ ਨੇ 44-41 ਨਾਲ ਸੰਗਰੂਰ ਏ ਨੂੰ ਹਰਾਇਆ। ਅਨਦਾਣਾ ਏ ਟੀਮ ਨੇ 59-47 ਨਾਲ ਦਿੜ੍ਹਬਾ ਏ ਨੂੰ ਹਰਾਇਆ ਅਤੇ ਜੇਤੂ ਟੀਮਾਂ ਫਾਈਨਲ ਵਿੱਚ ਪਹੁੰਚ ਚੁੱਕੀਆ ਹਨ। 14 ਸਾਲ ਲੜਕੀਆਂ ਵਿੱਚ ਭਵਾਨੀਗੜ੍ਹ ਏ ਟੀਮ ਨੇ 24-21 ਨਾਲ ਧੂਰੀ ਬੀ ਨੂੰ ਹਰਾਇਆ। ਲਹਿਰਾ ਬੀ ਟੀਮ ਨੇ 21-8 ਨਾਲ ਅਨਦਾਣਾ ਬੀ ਨੂੰ ਹਰਾਇਆ। ਸੁਨਾਮ ਏ ਨੇ 20-08 ਨਾਲ ਧੂਰੀ ਏ ਟੀਮ ਨੂੰ ਹਰਾਇਆ। ਕਿੱਕ ਬਾਕਸਿੰਗ ਅੰਡਰ 21 ਲੜਕਿਆ ਵਿੱਚ 51 ਕਿਲੋ ਵਿੱਚ ਮਨਪ੍ਰੀਤ ਸਿੰਘ ਨੇ ਪਹਿਲਾ ਸਥਾਨ, ਜਸਵਿੰਦਰ ਸਿੰਘ ਨੇ ਦੂਸਰਾ ਸਥਾਨ ਅਤੇ ਗੌਰਵ ਕੁਮਾਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। -63 ਕਿਲੋ ਵਿੱਚ ਸੁਜਲ ਕੁਮਾਰ ਨੇ ਪਹਿਲਾ ਸਥਾਨ, ਮਨੀ ਸਿੰਘ ਨੇ ਦੂਜਾ ਅਤੇ ਵਾਸਤਵ ਨੇ ਤੀਸਰਾ ਸਥਾਨ ਹਾਸਲ ਕੀਤਾ। -57 ਕਿਲੋ ਵਿੱਚ ਇਸ਼ੂ ਨੇ ਪਹਿਲਾ, ਜਸਕਰਨ ਸਿੰਘ ਨੇ ਦੂਜਾ, ਮਨਿੰਦਰ ਸਿੰਘ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਖੋਹ-ਖੋਹ ਅੰ-21 (ਲੜਕੇ) ਦੇ ਮੁਕਾਬਲੇ ਵਿੱਚ ਅਨਦਾਣਾ ਏ ਟੀਮ ਨੇ ਪਹਿਲਾ, ਸ਼ੇਰਪੁਰ ਏ ਟੀਮ ਨੇ ਦੂਸਰਾ ਅਤੇ ਲਹਿਰਾਗਾਗਾ ਏ ਟੀਮ ਨੇ ਤੀਸਰਾ ਸਥਾਨ ਹਾਸਿਲ ਕੀਤਾ। ਉਮਰ ਵਰਗ 21-30 ਸਾਲ (ਮੈਨ) ਦੇ ਹੋਏ ਮੁਕਾਬਲੇ ਵਿੱਚ ਅਨਦਾਣਾ ਏ ਟੀਮ ਨੇ ਪਹਿਲਾ, ਭਵਾਨੀਗੜ੍ਹ ਏ ਟੀਮ ਨੇ ਦੂਸਰਾ ਅਤੇ ਸੁਨਾਮ ਏ ਟੀਮ ਨੇ ਤੀਸਰਾ ਸਥਾਨ ਹਾਸਿਲ ਕੀਤਾ।