ਜ਼ਿਲ੍ਹਾ ਖੇਡ ਅਫ਼ਸਰ ਗੁਰਦੀਪ ਸਿੰਘ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਜ਼ਿਲ੍ਹਾ ਪੱਧਰੀ ਖੇਡਾਂ ਦੇ ਸਡਿਊਲ ਅਨੁਸਾਰ ਡਮਿੰਟਨ, ਖੋ-ਖੋ, ਫੁੱਟਬਾਲ, ਟੇਬਲ ਟੈਨਿਸ, ਬਾਕਸਿੰਗ ਦੇ ਵੱਖ ਵੱਖ ਉਮਰ ਵਰਗ ਦੇ ਰੋਮਾਂਚਕ ਮੁਕਾਬਲੇ ਹੋਏ । ਮੁਕਾਬਲਿਆਂ ਦੇ ਨਤੀਜੇ ਸਾਂਝੇ ਕਰਦਿਆ ਜ਼ਿਲ੍ਹਾ ਖੇਡ ਅਫ਼ਸਰ ਨੇ ਦੱਸਿਆ ਕਿ ਬੈਡਮਿੰਟਨ ਅੰਡਰ 14 ਸਾਲ ਗਰੁੱਪ (ਲੜਕੇ) ਰਿਜਵਾਨ ਅਖਤਰ ਨੇ ਗੋਨਵੇ ਜਿੰਦਲ ਨੂੰ 15-4, 15-6 ਨਾਲ ਹਰਾਇਆ ,ਖੋ-ਖੋ ਅੰਡਰ 14 ਸਾਲ (ਲੜਕੀਆਂ) ਬਨਭੌਰਾ ਨੇ ਇਸਲਾਮੀਆਂ ਸੀਨੀਅਰ ਸੈਕੰਡਰੀ ਸਕੂਲ ਨੂੰ ਅਤੇ ਖੁਰਦ ਸਕੂਨ ਨੇ ਅਮਰਪੁਰਾ ਨੂੰ ਹਰਾਇਆ । ਫੁੱਟਬਾਲ ਅੰਡਰ 17 (ਲੜਕੇ) ਗਰੁੱਪ ਨੇ ਸਥਾਨਕ ਡਾ ਜਾਕਿਰ ਹੂਸੈਨ ਸਟੇਡੀਅਮ ਨੇ ਅਮਰਗੜ੍ਹ ਨੂੰ 2-0 ਨਾਲ ਹਰਾਇਆ । ਇਸੇ ਤਰ੍ਹਾਂ ਫੁੱਟਬਾਲ ਅੰਡਰ-17 (ਲੜਕੇ) ਅਲ-ਫਲਹਾ ਪਬਲਿਕ ਸਕੂਲ ਨੇ ਪਿੰਡ ਨਾਰੋਮਾਜਰਾ ਨੂੰ 2-0 ਨਾਲ ਹਰਾਇਆ ।
ਜ਼ਿਲ੍ਹਾ ਖੇਡ ਅਫ਼ਸਰ ਗੁਰਦੀਪ ਸਿੰਘ ਨੇ ਬਾਕਸਿੰਗ ਖੇਡ ਮੁਕਾਬਲਿਆਂ ਦੀ ਜਾਣਕਾਰੀ ਦਿੰਦਿਆ ਦੱਸਿਆ ਕਿ ਬਾਕਸਿੰਗ-ਅੰਡਰ 21 (ਲੜਕੇ) ਵਿੱਚ ਪ੍ਰਭਾਕਰ ਨੇ ਜਸ਼ਨਪ੍ਰੀਤ ਰੋਹੀੜਾ ਨੂੰ ਹਰਾਇਆ । ਇਸੇ ਤਰ੍ਹਾਂ ਗੁਰਪ੍ਰੀਤ ਨੇ ਅਹਦ ਨੂੰ ਹਰਾਇਆ । ਬਾਕਸਿੰਘ ਅੰਡਲ 14( ਲੜਕੇ) ਜਗਦੀਪ ਰੋਹੀੜਾ ਨੇ ਮੁਹੰਮਦ ਮੂਸਾ ਨੂੰ ਹਰਾਇਆ । ਇਸ ਤੋਂ ਇਲਾਵਾ ਐਥਲੈਟਿਕਸ, ਪਾਵਰਲਿਫਟਿੰਗ, ਟੇਬਲ ਟੈਨਿਸ, ਚੈੱਸ, ਕਬੱਡੀ (ਸਰਕਲ ਅਤੇ ਨੈਸ਼ਨਲ), ਖੋ- ਖੋ ਦੇ ਵੀ ਖੇਡ ਮੁਕਾਬਲੇ ਕਰਵਾਏ ਗਏ । ਇਨਾਂ ਖੇਡਾਂ ਮੁਕਾਬਲਿਆਂ ਵਿੱਚ ਵੱਖ ਵੱਖ ਉਮਰ ਵਰਗ ਦੇ ਖਿਡਾਰੀਆਂ ਨੇ ਹਿੱਸਾ ਲਿਆ ।
Powered by Froala Editor
Kheda-Watan-Punjab-Diyan-2024-Season-3-Registration-Start-Eservices-punjab-
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari0"XOR(if(now( (Editor)