- ਖੇਡਾਂ ਵਤਨ ਪੰਜਾਬ ਦੀਆਂ 2024 - ਖੇਡ ਸਟੇਡੀਅਮ, ਰਾਏਕੋਟ ਦੀਆਂ ਖੇਡਾਂ 'ਚ ਵਿਧਾਇਕ ਹਾਕਮ ਸਿੰਘ ਠੇਕੇਦਾਰ ਵੱਲੋ ਮੁੱਖ ਮਹਿਮਾਨ ਵਜੋਂ ਸ਼ਿਰਕਤ
Sep10,2024
| Balraj Khanna | Ludhiana
- ਬਲਾਕ ਪੱਧਰੀ ਖੇਡਾਂ ਦੇ ਤੀਸਰੇ ਪੜਾਅ 'ਚ ਡੇਹਲੋ ਅਤੇ ਰਾਏਕੋਟ 'ਚ ਪਹਿਲੇ ਦਿਨ ਖੇਡ ਮੁਕਾਬਲੇ ਸੁਰੂ ਕਰਵਾਏ ਗਏ
- ਲੁਧਿਆਣਾ-2, ਦੋਰਾਹਾ ਅਤੇ ਸਮਰਾਲਾ 'ਚ ਭਲਕੇ 11 ਸਤੰਬਰ ਨੂੰ ਹੋਵੇਗੀ ਖੇਡਾਂ ਦੀ ਸ਼ੁਰੂਆਤ
ਜ਼ਿਲ੍ਹਾ ਖੇਡ ਅਫ਼ਸਰ ਕੁਲਦੀਪ ਚੁੱਘ ਵਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਖੇਡਾਂ ਵਤਨ ਪੰਜਾਬ ਦੀਆਂ ਸੀਜਨ-3 ਅਧੀਨ ਡਾਇਰੈਕਟਰ ਸਪੋਰਟਸ ਪੰਜਾਬ ਦੇ ਆਦੇਸਾਂ ਅਤੇ ਜਿਲ੍ਹਾ ਪ੍ਰਸਾਸਨ ਦੀ ਯੋਗ ਰਹਿਨੁਮਾਈ ਹੇਠ ਜਿਲ੍ਹਾ ਲੁਧਿਆਣਾ ਦੇ 14 ਬਲਾਕਾਂ ਵਿੱਚ ਹੋ ਰਹੀਆਂ ਬਲਾਕ ਪੱਧਰੀ ਖੇਡਾਂ ਦੇ ਬਲਾਕ ਡੇਹਲੋ ਅਤੇ ਰਾਏਕੋਟ ਵਿੱਚ ਤੀਸਰੇ ਪੜਾਅ ਦੇ ਪਹਿਲੇ ਦਿਨ ਖੇਡ ਮੁਕਾਬਲੇ ਸੁਰੂ ਕਰਵਾਏ ਗਏ।
ਖੇਡ ਸਟੇਡੀਅਮ, ਰਾਏਕੋਟ ਦੀਆਂ ਖੇਡਾਂ ਵਿੱਚ ਵਿਧਾਨ ਸਭਾ ਹਲਕਾ ਰਾਏਕੋਟ ਵਿਧਾਇਕ ਹਾਕਮ ਸਿੰਘ ਠੇਕੇਦਾਰ ਵੱਲੋ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਗਈ।
ਜ਼ਿਲ੍ਹਾ ਖੇਡ ਅਫ਼ਸਰ ਚੁੱਘ ਨੇ ਦੱਸਿਆ ਕਿ ਅਖੀਰਲੇ ਤੀਜੇ ਪੜਾਅ ਦੇ 5 ਬਲਾਕ - ਲੁਧਿਆਣਾ-2, ਡੇਹਲੋਂ, ਦੋਰਾਹਾ, ਰਾਏਕੋਟ ਅਤੇ ਸਮਰਾਲਾ ਵਿੱਚ ਸੁਰੂ ਕਰਵਾਏ ਜਾਣੇ ਸਨ ਪ੍ਰੰਤੂ 3 ਬਲਾਕ ਲੁਧਿਆਣਾ-2, ਦੋਰਾਹਾ ਅਤੇ ਸਮਰਾਲਾ ਵਿੱਚ ਬਰਸਾਤ ਹੋਣ ਕਾਰਨ ਇਹਨਾਂ ਬਲਾਕਾਂ ਦੇ ਟੂਰਨਾਂਮੈਂਟ ਭਲਕੇ 11 ਸਤੰਬਰ 2024 ਤੋਂ ਸੁਰੂ ਕਰਵਾਏ ਜਾਣਗੇ।
1 ਬਲਾਕ ਡੇਹਲੋਂ ਦੀਆਂ ਖੇਡਾਂ ਖੇਡ ਸਟੇਡੀਅਮ, ਕਿਲ੍ਹਾ ਰਾਏਪੁਰ ਵਿਖੇ ਹੋਈਆਂ ਜਿੱਥੇ ਜ਼ਿਲ੍ਹਾ ਖੇਡ ਅਫਸਰ, ਲੁਧਿਆਣਾ ਕੁਲਦੀਪ ਚੁੱਘ ਦੇ ਨਾਲ ਬਲਾਕ ਕਨਵੀਨਰ ਗੁਰਸਤਿੰਦਰ ਸਿੰਘ ਹਾਕੀ ਕੋਚ, ਬਲਾਕ ਕੋ ਕਨਵੀਨਰ ਸੁਨੀਲ ਕੁਮਾਰ ਵਾਲੀਬਾਲ ਕੋਚ, ਪ੍ਰਵੀਨ ਠਾਕੁਰ ਜੂਡੋ ਕੋਚ, ਗੁਰਵਿੰਦਰ ਸਿੰਘ ਕਿਲ੍ਹਾਰਾਏਪੁਰ ਸ਼ਾਮਲ ਸਨ।
ਜ਼ਿਲ੍ਹਾ ਖੇਡ ਅਫ਼ਸਰ ਵੱਲੋਂ ਨਤੀਜਿਆਂ ਦਾ ਵੇਰਵਾ ਸਾਂਝਾ ਕਰਦਿਆਂ ਦੱਸਿਆ ਕਿ ਫੁੱਟਬਾਲ ਅੰ-14 ਲੜਕਿਆਂ ਦੇ ਮੁਕਾਬਲਿਆਂ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੁਟਾਰੀ ਦੀ ਟੀਮ ਨੇ ਦ੍ਰਿਸਟੀ ਪਬਲਿਕ ਸਕੂਲ ਨਾਰੰਗਵਾਲ ਦੀ ਟੀਮ ਨੂੰ 1-0 ਦੇ ਫਰਕ ਨਾਲ ਹਰਾਇਆ। ਐਥਲੈਟਿਕਸ ਅੰ-17 ਲੜਕਿਆਂ ਦੇ ਮੁਕਾਬਲਿਆਂ ਵਿੱਚ 100 ਮੀਟਰ ਵਿੱਚ - ਜਸਕਰਨ ਸਿੰਘ ਨੇ ਪਹਿਲਾ, ਹਰਮਨਦੀਪ ਸਿੰਘ ਨੇ ਦੂਜਾ ਅਤੇ ਜਸਮੀਤ ਸਿੰਘ ਨੇ ਤੀਜਾ ਸਥਾਨ; 400 ਮੀਟਰ ਵਿੱਚ - ਗੁਰਮਨ ਸਿੰਘ ਨੇ ਪਹਿਲਾ, ਅਕਾਸਦੀਪ ਸਿੰਘ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਅੰ-17 ਲੜਕੀਆਂ ਦੇ ਮੁਕਾਬਲਿਆਂ ਵਿੱਚ 100 ਮੀਟਰ ਵਿੱਚ - ਬਨਕਿਰਨਜੀਤ ਕੌਰ ਨੇ ਪਹਿਲਾ, ਅਮਨਜੋਤ ਕੌਰ ਨੇ ਦੂਜਾ ਅਤੇ ਅਰਮਾਨਪ੍ਰੀਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਕਬੱਡੀ ਸਰਕਲ ਸਟਾਇਲ ਅੰ-14 ਲੜਕਿਆਂ ਦੇ ਮੁਕਾਬਲਿਆਂ ਵਿੱਚ ਪਿੰਡ ਸਾਇਆਂ ਦੀ ਟੀਮ ਨੇ ਪਹਿਲਾ ਅਤੇ ਮੁਕੰਦਪੁਰ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ।
2. ਬਲਾਕ ਰਾਏਕੋਟ ਦੀਆਂ ਖੇਡਾਂ, ਖੇਡ ਸਟੇਡੀਅਮ, ਰਾਏਕੋਟ ਵਿਖੇ ਹੋਈਆਂ ਜਿੱਥੇ ਹਲਕਾ ਰਾਏਕੋਟ ਵਿਧਾਇਕ ਹਾਕਮ ਸਿੰਘ ਠੇਕੇਦਾਰ ਵੱਲੋ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਗਈ। ਉਹਨਾਂ ਵੱਲੋਂ ਸਿੱਖਿਆ ਵਿਭਾਗ ਅਤੇ ਪਿੰਡ ਵਾਸੀਆਂ ਦੁਆਰਾ ਟੂਰਨਾਂਮੈਂਟ ਪ੍ਰਤੀ ਕੀਤੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਖਿਡਾਰੀਆਂ ਨਾਲ ਮਿਲਕੇ ਉਹਨਾਂ ਦੀ ਹੌਂਸਲਾ ਅਫਜਾਈ ਕੀਤੀ। ਕਬੱਡੀ ਨੈਸਨਲ ਅੰ-14 ਲੜਕਿਆਂ ਦੇ ਮੁਕਾਬਲਿਆਂ ਵਿੱਚ ਐਸ.ਜੀ.ਐਨ.ਡੀ. ਪਬਲਿਕ ਸ.ਸ.ਸ. ਆਂਡਲੂ ਦੀ ਟੀਮ ਨੇ ਪਹਿਲਾ ਸਥਾਨ, ਸੈਕਰਡ ਹਾਰਟ ਕਾਨਵੈਂਟ ਸਕੂਲ ਰਾਏਕੋਟ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਜਦਕਿ ਲੜਕੀਆਂ ਦੇ ਮੁਕਾਬਲਿਆਂ ਵਿੱਚ ਸੈਕਰਡ ਹਾਰਟ ਕਾਨਵੈਂਟ ਸਕੂਲ, ਰਾਏਕੋਟ ਦੀ ਟੀਮ ਨੇ ਪਹਿਲਾ, ਸਰਕਾਰੀ ਮਿਡਲ ਸਕੂਲ ਗੋਂਦਵਾਲ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ।
ਐਥਲੈਟਿਕਸ ਅੰ-17 ਲੜਕਿਆਂ ਦੇ ਮੁਕਾਬਲਿਆਂ ਵਿੱਚ 100 ਮੀਟਰ ਵਿੱਚ - ਗਗਨਦੀਪ ਸਿੰਘ ਨੇ ਪਹਿਲਾ, ਅਭਿਜੀਤ ਸਿੱਧੂ ਨੇ ਦੂਜਾ ਅਤੇ ਅਭਿਜੋਤ ਸਿੰਘ ਨੇ ਤੀਜਾ ਸਥਾਨ; 400ਮੀਟਰ ਵਿੱਚ - ਅਰਮਾਨ ਸਿੰਘ ਨੇ ਪਹਿਲਾ, ਸੁਭਾਸ ਕੁਮਾਰ ਨੇ ਦੂਜਾ ਅਤੇ ਅਮਰਿੰਦਰ ਸਿੰਘ ਨੇ ਤੀਜਾ ਸਥਾਨ; 1500 ਮੀਟਰ - ਅਸੀਸ ਸਿੰਘ ਨੇ ਪਹਿਲਾ, ਪਰਮਜੋਤ ਸਿੰਘ ਨੇ ਦੂਜਾ ਅਤੇ ਜਗਿਆਸੂ ਜਿੰਦਲ ਨੇ ਤੀਜਾ ਸਥਾਨ; ਸਾਟਪੁੱਟ ਈਵੈਂਟ ਵਿੱਚ - ਰਣਵਿਜੇ ਸਿੰਘ ਨੇ ਪਹਿਲਾ, ਮਨਜੋਤ ਸਿੰਘ ਨੇ ਦੂਜਾ ਅਤੇ ਏਵਨਦੀਪ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਅੰ-21 ਲੜਕਿਆਂ ਦੇ ਮੁਕਾਬਲਿਆਂ ਵਿੱਚ 100 ਮੀਟਰ ਵਿੱਚ - ਮਹਿਤਾਬ ਸਿੰਘ ਨੇ ਪਹਿਲਾ, ਲਵਜੀਤ ਸਿੰਘ ਨੇ ਦੂਜਾ ਅਤੇ ਹਰਮਨਪ੍ਰੀਤ ਸਿੰਘ ਨੇ ਤੀਜਾ ਸਥਾਨ; 400 ਮੀਟਰ ਵਿੱਚ - ਪਰਮਵੀਰ ਸਿੰਘ ਨੇ ਪਹਿਲਾ, ਹਰਮਨਪ੍ਰੀਤ ਸਿੰਘ ਨੇ ਦੂਜਾ ਅਤੇ ਕਰਨਪ੍ਰੀਤ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। 21-30 ਲੜਕਿਆਂ ਦੇ ਮੁਕਾਬਲਿਆਂ ਵਿੱਚ -400 ਮੀਟਰ ਵਿੱਚ- ਮਨਪ੍ਰੀਤ ਸਿੰਘ ਨੇ ਪਹਿਲਾ, ਬਲਦੇਵ ਸਿੰਘ ਨੇ ਦੂਜਾ ਅਤੇ ਪਲਵਿੰਦਰ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਐਥਲੈਟਿਕਸ ਲੜਕੀਆਂ ਦੇ ਅੰ-17 ਦੇ ਮੁਕਾਬਲਿਆਂ ਵਿੱਚ 100 ਮੀਟਰ ਵਿੱਚ - ਗੁਰਲੀਨ ਕੌਰ ਨੇ ਪਹਿਲਾ, ਮਨਜੋਤ ਕੌਰ ਨੇ ਦੂਜਾ ਅਤੇ ਸਿਮਰਨਜੋਤ ਕੌਰ ਨੇ ਤੀਜਾ ਸਥਾਨ; 400 ਮੀਟਰ ਵਿੱਚ - ਪੂਜਾ ਦੇਵੀ ਨੇ ਪਹਿਲਾ, ਮਨਵੀਰ ਕੌਰ ਨੇ ਦੂਜਾ ਅਤੇ ਪਵਨਪ੍ਰੀਤ ਕੌਰ ਨੇ ਤੀਜਾ ਸਥਾਨ; 1500 ਮੀਟਰ ਵਿੱਚ - ਕਾਲੀ ਨੇ ਪਹਿਲਾ, ਰਮਨਦੀਪ ਕੌਰ ਨੇ ਦੂਜਾ ਅਤੇ ਮਨਵੀਰ ਕੌਰ ਨੇ ਤੀਜਾ ਸਥਾਨ; ਸਾਟਪੁੱਟ ਵਿੱਚ - ਤਨਰੀਤ ਕੌਰ ਨੇ ਪਹਿਲਾ, ਅਰਸਵੀਰ ਕੌਰ ਨੇ ਦੂਜਾ ਅਤੇ ਹਰਸਿਮਰਨਜੀਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਅੰ-21 ਦੇ ਮੁਕਾਬਲਿਆਂ ਵਿੱਚ 400 ਮੀਟਰ ਵਿੱਚ - ਰਾਧਿਕਾ ਨੇ ਪਹਿਲਾ, ਤਰਨਵੀਰ ਕੌਰ ਨੇ ਦੂਜਾ ਸਥਾਨ; 1500 ਮੀਟਰ ਵਿੱਚ - ਜਸਨਪ੍ਰੀਤ ਕੌਰ ਨੇ ਪਹਿਲਾ, ਪ੍ਰਭਜੋਤ ਕੌਰ ਨੇ ਦੂਜਾ ਸਥਾਨ; ਸਾਟਪੁੱਟ ਵਿੱਚ - ਇਸਪ੍ਰੀਤ ਕੌਰ ਨੇ ਪਹਿਲਾ, ਗੁਰਲੀਨ ਕੌਰ ਨੇ ਦੂਜਾ ਅਤੇ ਲਖਵਿੰਦਰ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਖੋ-ਖੋ ਅੰ-14 ਲੜਕੀਆਂ ਦੇ ਮੁਕਾਬਲਿਆਂ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਹਿਬਾਜਪੁਰਾ ਦੀ ਟੀਮ ਨੇ ਪਹਿਲਾ ਅਤੇ ਸੈਕਰਡ ਹਾਰਟ ਕਾਨਵੈਂਟ ਸਕੂਲ ਰਾਏਕੋਟ ਦੀ ਟੀਮ ਨੇ ਦੂਜਾ ਅਤੇ ਜੀ.ਐਨ.ਪੀ.ਐਸ. ਬੱਸੀਆਂ ਦੀ ਟੀਮ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਫੁੱਟਬਾਲ ਅੰ-14 ਲੜਕੀਆਂ ਦੇ ਮੁਕਾਬਲਿਆਂ ਵਿੱਚ ਬੱਸੀਆਂ ਦੀ ਟੀਮ ਨੇ ਪਹਿਲਾ, ਸੈਕਰਡ ਹਾਰਟ ਕਾਨਵੈਂਟ ਸਕੂਲ ਰਾਏਕੋਟ ਦੀ ਟੀਮ ਨੇ ਦੂਜਾ ਸਥਾਨ ਅਤੇ ਸਰਕਾਰੀ ਹਾਈ ਸਕੂਲ ਜੋਹਲ੍ਹਾਂ ਦੀ ਟੀਮ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
Powered by Froala Editor
Kheda-Watan-Punjab-Diyan-2024-Season-3-Registration-Start-Eservices-punjab-