ਪੰਜਾਬ ਪੁਲਿਸ ਸੂਬੇ ਨੂੰ ਨਸ਼ਾ ਮੁਕਤ ਕਰਨ ਲਈ ਵਚਨਬੱਧ- ਡਾ ਸਿਮਰਤ ਕੌਰ, ਸੀਨੀਅਰ ਕਪਤਾਨ ਪੁਲਿਸ ਮਾਲੇਰਕੋਟਲਾ

Jul6,2024 | Gautam Jalandhari | Malerkotla

· ਨਸ਼ਾ ਮੁਕਤ, ਰੰਗਲਾ ਪੰਜਾਬ ਬਣਾਉਣ ਲਈ ਨੌਜਵਾਨਾਂ ਦੀ ਉਰਜਾ ਨੂੰ ਸਹੀ ਦਿਸ਼ਾ ਪ੍ਰਦਾਨ ਕਰਨ ਲਈ ਖੇਡਾਂ ਨਾਲ ਜੋੜ੍ਹਨਾ ਅਤਿ ਜਰੂਰੀ-ਐਸ.ਐਸ.ਪੀ · ਕ੍ਰਿਕਟ ਟੂਰਨਾਮੈਂਟ ਵਿੱਚ ਕੋਚਿੰਗ ਸੈਂਟਰ ਮਾਲੇਰਕੋਟਲਾ ਦੀ ਟੀਮ ਪਹਿਲਾਂ ਸਥਾਨ ਤੇ ਅਤੇ ਤਾਰਾ ਕਾਨਵੈਂਟ ਸਕੂਲ ਦੀ ਟੀਮ ਦੂਸਰਾ ਸਥਾਨ ਤੇ ਰਹੀ · ਫੁੱਟਬਾਲ (ਲੜਕੀਆਂ) ਡਾ. ਜ਼ਾਕਿਰ ਹੁਸੈਨ ਸਟੇਡੀਅਮ ਦੀ ਟੀਮ ਪਹਿਲੇ ਸਥਾਨ ਤੇ ਰਹੀ ਕਿਸੇ ਵੀ ਦੇਸ਼,ਸਮਾਜ ਦਾ ਭਵਿੱਖ ਦਾ ਅਨੁਮਾਨ, ਉਸ ਦੇ ਨੌਜਵਾਨਾਂ ਤੋਂ ਲਗਾਇਆ ਜਾ ਸਕਦਾ ਹੈ। ਇਸ ਲਈ ਸੂਬੇ ਨੂੰ ਨਸ਼ਾ ਮੁਕਤ, ਰੰਗਲਾ ਪੰਜਾਬ ਬਣਾਉਣ ਦਾ ਬੀੜਾ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਅਤੇ ਡਾਇਰੈਕਟਰ ਜਨਰਲ ਪੁਲਿਸ,ਪੰਜਾਬ ਗੋਰਵ ਯਾਦਵ ਦੇ ਦਿਸ਼ਾ ਨਿਰਦੇਸ਼ਾ ਤਹਿਤ ਨਸ਼ਿਆਂ ਨੂੰ ਪੰਜਾਬ ਵਿੱਚੋ ਜੜ੍ਹ ਤੋਂ ਖਤਮ ਕਰਨ ,ਨੌਜਵਾਨਾਂ ਦੀ ਉਰਜਾ ਨੂੰ ਸਹੀ ਦਿਸ਼ਾ ਪ੍ਰਦਾਨ ਕਰਨ ਲਈ ਖੇਡਾਂ ਨਾਲ ਜੋੜ੍ਹਨ ਦੇ ਸਾਰਥਕ ਉਪਰਾਲੇ ਕੀਤੇ ਜਾ ਰਹੇ ਹਨ । ਸਮਾਪਤੀ ਸਮਾਰੋਹ ਦੌਰਾਨ ਸੀਨੀਅਰ ਕਪਤਾਨ ਪੁਲਿਸ ਮਾਲੇਰਕੋਟਲਾ ਡਾ. ਸਿਮਰਤ ਕੌਰ ਨੇ ਕਿਹਾ ਕਿ ਨੌਜਵਾਨਾਂ ਨੂੰ ਨਸਿਆ ਦੇ ਮਾੜੇ ਪ੍ਰਭਾਵਾਂ ਪ੍ਰਤੀ ਜਾਗਰੂਕ ਕਰਨ ਅਤੇ ਖੇਡਾਂ ਨਾਲ ਜੋੜ੍ਹਨ ਲਈ ਖੇਡ ਵਿਭਾਗ ਪੰਜਾਬ ਅਤੇ ਹੋਰ ਸਮਾਜਿਕ ਸੰਸਥਾਵਾਂ ਦੇ ਸਹਿਯੋਗ ਨਾਲ ਜ਼ਿਲ੍ਹੇ ਦੀਆਂ ਤਿੰਨੇ ਸਬ ਡਵੀਜਨਾਂ ਵਿੱਚ ਖੇਡ ਮੁਕਾਬਲੇ ਕਰਵਾਏ ਜਾ ਰਹੇ ਹਨ । ਮਾਲੇਰਕੋਟਲਾ ਵਿਖੇ ਕਰਵਾਏ ਗਏ ਖੇਡ ਮੁਕਾਬਲਿਆਂ ਸਫਲਤਾ ਪੂਰਵਕ ਸੰਪਨ ਹੋ ਗਏ ਹਨ । ਇਨ੍ਹਾਂ ਖੇਡ ਮੁਕਾਬਲਿਆਂ ਵਿੱਚ ਕੁਸ਼ਤੀ (ਲੜਕੇ-ਲੜਕੀਆਂ), ਫੁੱਟਬਾਲ, ਬਾਕਸਿੰਗ, ਰੱਸਾਕਸ਼ੀ, ਵਾਲੀਬਾਲ, ਕ੍ਰਿਕਟ, ਜੂਡੋ, ਬੈਡਮਿੰਟਨ ਦੇ ਮੈਚਾਂ ਦੌਰਾਨ ਸਬੰਧਤ ਸਬ ਡਵੀਜਨ ਦੀਆਂ ਟੀਮਾਂ ਨੇ ਭਾਗ ਲਿਆ । ਨੌਜਵਾਨਾਂ ਨੂੰ ਪ੍ਰੇਰਿਤ ਕਰਦਿਆ ਡਾ ਸਿਮਰਤ ਕੌਰ ਨੇ ਕਿਹਾ ਕਿ ਨਸ਼ਿਆਂ ਦੀ ਬਿਮਾਰੀ ਨੂੰ ਸਮਾਜ ਵਿੱਚੋਂ ਜੜ੍ਹ ਤੋਂ ਪੁੱਟਣਾ ਬਹੁਤ ਹੀ ਜ਼ਰੂਰੀ ਹੈ । ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਵਿੱਢੀ ਗਈ ਮੁਹਿੰਮ ਵਿੱਚ ਸਾਨੂੰ ਸਾਰਿਆਂ ਨੂੰ ਆਪਣਾ ਬਣਦਾ ਯੋਗਦਾਨ ਪਾਉਣਾ ਚਾਹੀਦਾ ਹੈ ਤਾਂ ਜੋ ਪੰਜਾਬ ਦੀ ਜਵਾਨੀ ਨੂੰ ਬਚਾਇਆ ਜਾ ਸਕੇ । ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਸੂਬੇ ਨੂੰ ਨਸ਼ਾ ਮੁਕਤ ਕਰਨ ਲਈ ਵਚਨਬੱਧ ਹੈ। ਉਹ ਦਿਨ ਦੂਰ ਨਹੀਂ ਹੈ,ਜਦੋ ਪੰਜਾਬ ਸ਼ਹੀਦਾਂ ਦੇ ਸੁਪਨਿਆਂ ਦਾ ਪੰਜਾਬ ਵਜੋ ਉਭਰਕੇ ਦੁਨੀਆਂ ਦੇ ਨਕਸ਼ੇ ਵਿੱਚ ਆਪਣਾ ਨਾਮ ਹਰ ਖੇਤਰ ਵਿੱਚ ਦਰਜ ਕਰੇਗਾ । ਕੇਵਲ ਖੇਡਾਂ ਨਾਲ ਜੋੜ ਕੇ ਹੀ ਅਸੀ ਆਪਣੀ ਜਵਾਨੀ ਨੂੰ ਸਹੀ ਦਿਸ਼ਾ ਪ੍ਰਦਾਨ ਕਰਕੇ ਅਨੁਸਾਸ਼ਤ ਸਮਾਜ ਦੀ ਉਸਾਰੀ ਕਰ ਸਕਦੇ ਹਾਂ । ਡਾ. ਸਿਮਰਤ ਕੌਰ ਨੇ ਦੱਸਿਆ ਕਿ ਇਨ੍ਹਾਂ ਖੇਡ ਮੁਕਾਬਲਿਆਂ ਦੌਰਾਨ ਕਰਵਾਏ ਗਏ ਕ੍ਰਿਕਟ ਟੂਰਨਾਮੈਂਟ ਵਿੱਚ ਕੋਚਿੰਗ ਸੈਂਟਰ ਮਾਲੇਰਕੋਟਲਾ ਦੀ ਟੀਮ ਵੱਲੋਂ ਪਹਿਲਾਂ ਸਥਾਨ ਅਤੇ ਤਾਰਾ ਕਾਨਵੈਂਟ ਸਕੂਲ ਮਾਲੇਰਕੋਟਲਾ ਦੀ ਟੀਮ ਵੱਲੋਂ ਦੂਸਰਾ ਸਥਾਨ, ਫੁੱਟਬਾਲ (ਲੜਕੀਆਂ) ਡਾ. ਜ਼ਾਕਿਰ ਹੁਸੈਨ ਸਟੇਡੀਅਮ ਮਾਲੇਰਕੋਟਲਾ ਦੀ ਟੀਮ ਵੱਲੋਂ ਪਹਿਲਾ, ਸਰਕਾਰੀ ਕੰਨਿਆ ਸੀਨੀਅਰ. ਸੈਕੰ. ਸਕੂਲ ਮਾਲੇਰਕੋਟਲਾ ਦੀ ਟੀਮ ਵੱਲੋਂ ਦੂਸਰਾ ਸਥਾਨ ਹਾਸ਼ਲ ਕੀਤਾ ਗਿਆ । ਇਸੇ ਤਰ੍ਹਾਂ ਬਾਕਸਿੰਗ ਦੇ ਵੱਖ ਵੱਖ ਵਰਗ ਦੇ ਖੇਡ ਮੁਕਾਬਲਿਆਂ ਵਿੱਚ ਮੁਹੰਮਦ ਅਨਸ, ਹੂਮਾ, ਤਾਸਬੀਆ, ਕਰਨਵੀਰ ਸਿੰਘ, ਜਸਲੀਨ ਕੌਰ, ਜਸਕਰਨ ਸਿੰਘ, ਅਰੀਬਾ, ਮਨਪ੍ਰੀਤ ਕੌਰ, ਮੁਰਤਜਾ ਵੱਲੋਂ ਪਹਿਲਾਂ ਅਤੇ ਗੁਰਿੰਦਰ ਸਿੰਘ, ਨਮਾਰਾ, ਸਿਮਰਨ, ਹੰਸੂ, ਸਫੀਆ, ਗੁਰਮਨ ਸਿੰਘ, ਅਨੂ, ਸੱਬਾ, ਜਤਿਨ ਵੱਲੋਂ ਦੂਸਰਾ ਸਥਾਨ ਹਾਸਲ ਕੀਤਾ ਗਿਆ ਅਤੇ ਪਟਕੇ ਦੀਆਂ ਤਿੰਨ ਕੁਸਤੀਆਂ ਵਿੱਚ ਸੈਫ, ਗੁਫਾਰ(ਕਾਲੀਆ) ਅਤੇ ਅਨਸ ਆਪਣੇ ਵਿਰੋਧੀ ਪਹਿਲਵਾਨਾਂ ਨੂੰ ਹਰਾ ਕੇ ਜੇਤੂ ਹੋਏ। ਇਸੇ ਤਰਾਂ ਜੂਡੋ ਲੜਕੀਆਂ ਵਿੱਚ ਕਿਰਨਜੋਤ ਕੌਰ, ਇਸਵਾ, ਵਿਦਿਆ ਅਤੇ ਹਾਦੀਆ ਨੇ ਆਪਣੀਆਂ ਵਿਰੋਧੀ ਖਿਡਾਰਣਾ ਨੂੰ ਹਰਾ ਕੇ ਜੇਤੂ ਮੁਕਾਮ ਹਾਸਲ ਕੀਤਾ। ਜੇਤੂ ਖਿਡਾਰੀਆਂ ਦੀ ਹੌਸਲਾਂ ਅਫਜਾਈ ਲਈ ਉਹਨਾਂ ਨੂੰ ਇਨਾਮਾਂ ਨਾਲ ਸਨਮਾਨਿਤ ਕੀਤਾ ਗਿਆ ਅਤੇ ਖਿਡਾਰੀਆਂ ਨੂੰ ਰਿਫਰੈਸ਼ਮੈਂਟ ਦਿੱਤੀ ਗਈ।

Ssp-Malerkotla-



TOP HEADLINES


ਦੁੱਧ ਸਪਲਾਈ ਦੀ ਆੜ ਵਿੱਚ ਕਰਦਾ ਸੀ ਨਸ਼ੇ ਦਾ ਕਾਰੋਬਾਰ, ਮਾਮਲਾ ਦ
ਪੰਜਾਬ ਸਰਕਾਰ ਅਤੇ ਕਿਸਾਨ ਯੂਨੀਅਨਾਂ ਦਰਮਿਆਨ ਮੀਟਿੰਗ; ਮੁੱਖ ਮੁੱ
ਪੰਚਾਇਤੀ ਚੋਣਾਂ ਲਈ ਕੁੱਲ 546 ਪਿੰਡਾਂ ਚੋਂ 1811 ਸਰਪੰਚੀ ਅਤੇ 5
ਭਗਵੰਤ ਮਾਨ ਦੇ ਯਤਨਾਂ ਸਦਕਾ ਝੋਨੇ ਦੀ ਖਰੀਦ ਲਈ ਰਾਹ ਪੱਧਰਾ ਹੋਇਆ
ਬੀ 2 ਸੀ ਵਿਕਰੀ ਵਿੱਚ ਇਨਵੌਇਸ ਜਾਰੀ ਕਰਨ ਨੂੰ ਉਤਸ਼ਾਹਿਤ ਕਰਨ ਲਈ
ਡੀ.ਸੀ ਅਤੇ ਐਸ.ਐਸ.ਪੀ ਨੇ ਕਿਸਾਨਾਂ ਨੂੰ ਵਾਤਾਵਰਨ ਬਚਾਉਣ ਲਈ ਪਰਾ
ਪੰਜਾਬ ਫੂਡ ਕਮਿਸ਼ਨ ਦੇ ਚੇਅਰਮੈਨ ਵੱਲੋਂ ਸਕੂਲ ਅਤੇ ਆਂਗਣਵਾੜੀ ਸੈ
ਸਰਕਾਰੀ ਹਸਪਤਾਲ ਵਿਖੇ ਹੁਣ ਤੱਕ ਕੁੱਲ 32 ਲੋਕ ਡਾਇਲਸਿਸ ਕਰਵਾ ਚੁ
ਪੰਜਾਬੀ ਸਹਿਤ ਅਕਾਡਮੀ ਲੁਧਿਆਣਾ ਵਲੋਂ ਅਜਾਇਬ ਚਿੱਤਰਕਾਰ ਸ਼ਤਾਬਦੀ
ਬਿਨਾਂ ਬਿੱਲ ਕੱਟੇ ਗ੍ਰਾਹਕਾਂ ਨੂੰ ਸਾਮਾਨ ਵੇਚਣ ਵਾਲੇ ਦੁਕਾਨਦਾਰਾ
ਬਿਨਾਂ ਬਿੱਲ ਕੱਟੇ ਗ੍ਰਾਹਕਾਂ ਨੂੰ ਸਾਮਾਨ ਵੇਚਣ ਵਾਲੇ ਦੁਕਾਨਦਾਰਾ
ਪੰਜਾਬ ਪੁਲਿਸ ਵੱਲੋਂ ਜੱਸਾ ਬੁਰਜ ਗੈਂਗ ਦਾ ਪਰਦਾਫਾਸ਼ ਕਰਕੇ ਡਕੈਤ
ਬਠਿੰਡਾ ਪੁਲਿਸ ਨੇ ਤਿੰਨ ਵਿਅਕਤੀਆਂ ਨੂੰ 30,000 ਨਸ਼ੀਲੀਆਂ ਗੋਲੀ
-ਪੰਚਾਇਤੀ ਚੋਣਾਂ- ਜ਼ਿਲ੍ਹੇ ਦੇ 176 ਗ੍ਰਾਮ ਪੰਚਾਇਤਾਂ ਲਈ 649
ਗ੍ਰਾਮ ਪੰਚਾਇਤ ਚੋਣਾਂ ਪੰਜਾਬ ਚੋਣ ਕਮਿਸ਼ਨ ਵੱਲੋਂ ਸਪੈਸਲ ਸਕੱਤਰ
ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਸਾਰੇ ਪ੍ਰਬੰਧ ਮੁਕੰਮਲ : ਸਕੱਤਰ ਮਾ
ਵਿਸ਼ੇਸ਼ ਗ੍ਰਹਿ ਸਕੱਤਰ ਪੰਜਾਬ ਬਣੇ ਪੰਚਾਇਤੀ ਚੋਣਾਂ ਲਈ ਫਾਜ਼ਿਲਕ
ਫਾਜਿਲਕਾ ਜ਼ਿਲ੍ਹੇ ਵਿੱਚ ਸਰਪੰਚ ਲਈ ਕੁੱਲ 2591 ਅਤੇ ਪੰਚ ਲਈ 673
5,000 ਰੁਪਏ ਰਿਸ਼ਵਤ ਲੈਂਦਾ ਮਾਲ ਪਟਵਾਰੀ ਵਿਜੀਲੈਂਸ ਬਿਊਰੋ ਵੱਲੋ
ਵਿਜੀਲੈਂਸ ਬਿਊਰੋ ਵੱਲੋਂ 40,000 ਰਿਸ਼ਵਤ ਲੈਂਦਾ ਫਾਇਰ ਅਫ਼ਸਰ ਰੰਗ

Run by: WebHead
National Punjab International Sports Entertainment Health Business Women Crime Life style Media Politics Religious Technology Education Nri Defence Court Literature Citizen reporter Agriculture Environment Railway Weather Sikh Animal Pollution Accident Election Mc election 2017-18 Local body Art Litrature Financial Tax Happy birthday Marriage anniversary Transfer Lok sabha election-2019 Uttar pradesh Kisan andolan
News in Hindi Ad Image

About Us


Jagrati Lahar Editor Image

Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.

Gautam Jalandhari (Editor)

Subscribe Us


Vists Counter

HITS : 43274315

Hindi news rss fee image RSS FEED

Address


Jagrati Lahar
Jalandhar Bypass Chowk, G T Road (West), Ludhiana - 141008.
Mobile: +91 161 5010161 Mobile: +91 81462 00161
Land Line: +91 161 5010161
Email: gautamk05@gmail.com, @: jagratilahar@gmail.com
Share your info with Us