ਸਕੂਲਾਂ ਅਤੇ ਕਾਲਜਾਂ ਵਿੱਚ ਧਾਰਮਿਕ ਚਿੰਨ੍ਹ ਦੀ ਬੇਅਦਬੀ ਕਰਨਾਂ ਮੰਦਭਾਗਾ ਸਰਕਾਰ ਦੇ ਧਿਆਨ : ਬਾਲਿਆਂਵਾਲੀ ਸ਼ਹੀਦ ਸੰਦੀਪ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਰਸਰਾਮ ਨਗਰ ਵਿਚ ਬੀਤੇ ਦਿਨ ਵਿਦਿਆਰਥੀਆਂ ਦੇ ਕੜੇ ਲਾਹੁਣ ਦੀ ਇੱਕ ਵੀਡੀਓ ਵਾਇਰਲ ਹੋਈ ਜਿਸ ਕਰਕੇ ਸਿੱਖ ਜਥੇਬੰਦੀਆਂ ਵੱਲੋਂ ਇਸ ਕਾਰਵਾਈ ਦਾ ਡੱਟ ਕੇ ਵਿਰੋਧ ਕੀਤਾ ਗਿਆ। ਅੱਜ ਸਿੱਖ ਜਥੇਬੰਦੀਆਂ ਵੱਲੋਂ ਸਕੂਲ ਦੇ ਗੇਟ ਅੱਗੇ ਧਰਨਾ ਵੀ ਦਿੱਤਾ ਗਿਆ ਅਤੇ ਸਟਾਫ ਵੱਲੋਂ ਵਿਦਿਆਰਥਣ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਕਾਰਵਾਈ ਦੀ ਮੰਗ ਕੀਤੀ। ਇਸ ਮੌਕੇ ਪਰਮਿੰਦਰ ਸਿੰਘ ਬਾਲਿਆਂ ਵਾਲੀ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਕਿਹਾ ਕਿ ਸਿੱਖਾਂ ਨੂੰ ਥਾਂ ਥਾਂ ਤੇ ਟਾਰਗੇਟ ਕੀਤਾ ਜਾ ਰਿਹਾ ਹੈ ਅਤੇ ਧਾਰਮਿਕ ਕਕਾਰਾ ਦੀ ਬੇਅਦਬੀ ਕੀਤੀ ਜਾ ਰਹੀ ਜਾ ਰਹੀ ਹੈ। ਇਸੇ ਲੜੀ ਤਹਿਤ ਇਹ ਘਟਨਾ ਸਮਾਂ ਪੁਲਿਸ ਪ੍ਰਸ਼ਾਸਨ ਵੱਲੋਂ ਘਟਨਾ ਨੂੰ ਅੰਜਾਮ ਦੇਣ ਵਾਲੇ ਲੋਕਾਂ ਖਿਲਾਫ ਸਖਤ ਕਾਰਵਾਈ ਨਹੀਂ ਕੀਤੀ ਜਾਂਦੀ ਉਹ ਚੁੱਪ ਨਹੀਂ ਬੈਠਣਗੇ . ਸ਼ਹੀਦ ਸੰਦੀਪ ਸਿੰਘ ਸਮਰਾਟ ਸਕੂਲ ਦੇ ਵਿਦਿਆਰਥੀ ਓਮ ਨਾਗਪਾਲ ਨੇ ਦੱਸਿਆ ਕਿ ਪਿਛਲੀ ਦਿਨੀਂ ਉਸਦੀ ਕਲਾਸ ਵਿੱਚ ਕੁਝ ਵਿਦਿਆਰਥੀਆਂ ਨਾਲ ਲੜਾਈ ਹੋ ਗਈ ਸੀ ਜਿਨ੍ਹਾਂ ਵੱਲੋਂ ਉਸ ਦੀ ਕੁੱਟਮਾਰ ਕੀਤੀ ਗਈ ਅਤੇ ਸਿਰ ਵਿੱਚ ਮੋਟਾ ਕੜਾ ਮਾਰਿਆ ਗਿਆ। ਜਿਸ ਕਾਰਨ ਉਸ ਦੇ ਸਿਰ ਵਿੱਚ ਚਾਰ ਟਾਂਕੇ ਲੱਗੇ ਸਨ ਅਤੇ ਉਸਦੇ ਮਾਪਿਆਂ ਵੱਲੋਂ ਬਕਾਇਦਾ ਇਸ ਚੀਜ਼ ਦੀ ਪ੍ਰਿੰਸੀਪਲ ਨੂੰ ਸ਼ਿਕਾਇਤ ਕੀਤੀ ਗਈ ਸੀ। ਜਿਸ ਤੋਂ ਬਾਅਦ ਸਕੂਲ ਪ੍ਰਿੰਸੀਪਲ ਵੱਲੋਂ ਸਕੂਲ ਵਿਦਿਆਰਥੀਆਂ ਤੇ ਐਕਸ਼ਨ ਲੈਂਦੇ ਹੋਏ ਸਮੂਹ ਸਕੂਲ ਤੇ ਉਹਨਾਂ ਵਿਦਿਆਰਥੀਆਂ ਦੇ ਖਿਲਾਫ ਐਕਸ਼ਨ ਲਿਆ ਗਿਆ ਜਿਨ੍ਹਾਂ ਦੇ ਮੋਟੇ ਕੜੇ ਪਾਏ ਹੋਏ ਸਨ। ਅਤੇ ਉਨ੍ਹਾਂ ਦੇ ਮੋਟੇ ਕੜੇ ਉਤਾਰ ਕੇ ਇਹ ਕਿਹਾ ਗਿਆ ਸੀ ਜਿੰਨਾਂ ਸਮਾਂ ਤੁਹਾਡੇ ਮਾਪੇ ਸਕੂਲ ਨਹੀਂ ਆਉਂਦੇ ਉਨ੍ਹਾਂ ਤੁਹਾਨੂੰ ਇਹ ਕੜੇ ਨਹੀਂ ਦਿੱਤੇ ਜਾਣਗੇ। ਪਰ ਵੀਡੀਓ ਵਾਇਰਲ ਹੋਣ ਤੋਂ ਬਾਅਦ ਲਗਾਤਾਰ ਸਾਡੇ ਸਕੂਲ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ। ਓਧਰ ਸਕੂਲ ਦੇ ਪ੍ਰਿੰਸੀਪਲ ਗੁਰਮੇਲ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਪਾਸ ਸਕੂਲ ਵਿਦਿਆਰਥੀਆਂ ਦੇ ਮਾਪਿਆਂ ਵੱਲੋਂ ਸ਼ਿਕਾਇਤ ਦਿੱਤੀ ਗਈ ਸੀ ਕਿ ਕੁਝ ਵਿਦਿਆਰਥੀਆਂ ਵਲੋਂ ਮੋਟੇ ਕੜੇ ਪਾਏ ਗਏ ਹਨ ਅਤੇ ਉਨ੍ਹਾਂ ਵੱਲੋਂ ਇਨ੍ਹਾਂ ਕੜਿਆਂ ਰਾਹੀਂ ਦੂਜੇ ਬੱਚਿਆਂ ਤੇ ਹਮਲਾ ਕੀਤਾ ਗਿਆ ਹੈ ਜਿਸ ਕਾਰਨ ਇੱਕ ਬੱਚਾ ਗੰਭੀਰ ਜ਼ਖ਼ਮੀ ਹੋਇਆ ਹੈ। ਸਕੂਲ ਮਾਪਿਆਂ ਦੀ ਸ਼ਿਕਾਇਤ ਤੋਂ ਬਾਅਦ ਉਨ੍ਹਾਂ ਵੱਲੋਂ ਉਨ੍ਹਾਂ ਵਿਦਿਆਰਥੀਆਂ ਦੇ ਕ ੜੇ ਲੁਹਾਏ ਗਏ ਜਿਨ੍ਹਾਂ ਦੇ ਮੋਟੇ ਕੜੇ ਪਾਏ ਹੋਏ ਉਹਨਾਂ ਦੀ ਕਿਸੇ ਧਰਮ ਪ੍ਰਤੀ ਅਜਿਹੀ ਕੋਈ ਮਨਸ਼ਾ ਨਹੀਂ ਸੀ ਕਿ ਉਹ ਕਿਸੇ ਦੇ ਮਨਾਂ ਨੂੰ ਠੇਸ ਪਹੁੰਚਾਉਣ ਸਕੂਲ ਵਿੱਚ ਵਾਪਰੀ ਘਟਨਾ ਤੋਂ ਬਾਅਦ ਮਾਪਿਆਂ ਦੀ ਸ਼ਿਕਾਇਤ ਤੇ ਹੀ ਉਨ੍ਹਾਂ ਵੱਲੋਂ ਇਹ ਕੜੇ ਲੁਹਾਏ ਗਏ ਸਨ ਅਤੇ ਤਾਕੀਦ ਕੀਤੀ ਸੀ ਕਿ ਜਿਹੜੇ ਵਿਦਿਆਰਥੀ ਇਨ੍ਹਾਂ ਕੜਿਆਂ ਨੂੰ ਲੈ ਕੇ ਜਾਣਾ ਚਾਹੁੰਦੇ ਹਨ ਉਹ ਆਪਣੇ ਮਾਪਿਆਂ ਨੂੰ ਸਕੂਲ ਵਿਚ ਲੈ ਕੇ ਆਉਣ Byte ਪ੍ਰਿੰਸੀਪਲ ਗੁਰਮੇਲ ਸਿੰਘ ਇਸ ਮੌਕੇ ਪਰਦਰਸ਼ਨਕਾਰੀਆਂ ਦੀ ਸਕੂਲ ਸਟਾਫ ਦੀਆਂ ਮਹਿਲਾ ਸਟਾਫ ਨਾਲ ਬਹਿਸ ਬਾਜ਼ੀ ਵੀ ਹੋਈ। ਇਸ ਮੌਕੇ ਪਹੁੰਚੇ ਪਰ ਪੁਲਿਸ ਅਤੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਦੇ ਦਖਲ ਤੋਂ ਬਾਅਦ ਇਸ ਮਾਮਲੇ ਤੇ ਪ੍ਰਿੰਸੀਪਲ ਅਤੇ ਸਮੂਹ ਸਟਾਫ ਵੱਲੋਂ ਮਾਫ਼ੀ ਮੰਗ ਕੇ ਮਸਲੇ ਦਾ ਹੱਲ ਕੀਤਾ ਗਿਆ। ਪਰਮਿੰਦਰ ਸਿੰਘ ਬਾਲਿਆ ਵਾਲੀ ਨੇ ਕਿਹਾ ਕਿ ਸਕੂਲਾਂ ਅਤੇ ਕਾਲਜਾਂ ਵਿੱਚ ਧਾਰਮਿਕ ਚਿੰਨ੍ਹ ਦੀ ਬੇਅਦਬੀ ਕਰਨਾ ਗਲਤ ਹੈ ਇਸ ਪਾਸੇ ਸਰਕਾਰ ਨੂੰ ਗੰਭੀਰਤਾ ਨਾਲ ਧਿਆਨ ਦੇਣਾ ਚਾਹੀਦਾ ਹੈ। ਇਸ ਮੌਕੇ ਸਕੂਲ ਸਟਾਫ ਦੇ ਮੁਲਾਜਮਾਂ ਵੱਲੋਂ ਕੜੇ ਲਾਹੌਰ ਬਾਰੇ ਆਪਣਾ ਪੱਖ ਰੱਖਦਿਆਂ ਦੱਸਿਆ ਕਿ ਵਿਦਿਆਰਥੀਆਂ ਵੱਲੋਂ ਤਿੱਖੇ ਅਤੇ ਮੋਟੇ ਕੜੇ ਪਾਏ ਹੁੰਦੇ ਹਨ। ਜਿਸ ਕਰਕੇ ਕਿਸੇ ਲੜਾਈ ਝਗੜੇ ਵਿੱਚ ਕਈ ਵਾਰ ਵਿਦਿਆਰਥੀ ਜਖਮੀ ਵੀ ਹੋ ਜਾਂਦੇ ਹਨ ਜਿਸ ਕਰਕੇ ਕੜੇ ਲੁਹਾਏ ਗਏ ਸਨ . ਵਿਦਿਆਰਥੀਆਂ ਦੇ ਕੜੇ ਲਾਹੁਣ ਦਾ ਮਾਮਲਾ ਸ਼੍ਰੋਮਣੀ ਕਮੇਟੀ ਨੇ ਭੇਜੀ ਜਾਂਚ ਟੀਮ ਸੰਗਰੂਰ,20 ਸਤੰਬਰ( ਜਗਸੀਰ ਲੌਂਗੋਵਾਲ) - ਬਠਿੰਡਾ ਦੇ ਪਰਸਰਾਮ ਨਗਰ ਸਥਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅੰਦਰ ਵਿਦਿਆਰਥੀਆਂ ਦੇ ਕੜੇ ਉਤਾਰਨ ਦਾ ਵੀਡੀਓ ਵਾਇਰਲ ਹੋਣ ਮਗਰੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਾਂਚ ਟੀਮ ਭੇਜੀ ਗਈ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਆਦੇਸ਼ ਤੇ ਧਰਮ ਪ੍ਰਚਾਰ ਕੇਂਦਰ ਤਲਵੰਡੀ ਸਾਬੋ ਦੇ ਇੰਚਾਰਜ ਸ. ਜਗਪਾਲ ਸਿੰਘ, ਪ੍ਰਚਾਰਕ ਭਾਈ ਨਿਰਭੈ ਸਿੰਘ, ਭਾਈ ਅਮਰੀਕ ਸਿੰਘ ਤੇ ਭਾਈ ਹਰਦੀਪ ਸਿੰਘ ਨੂੰ ਸਥਾਨਕ ਸਕੂਲ ਵਿਖੇ ਜਾ ਕੇ ਰਿਪੋਰਟ ਦੇਣ ਲਈ ਕਿਹਾ ਗਿਆ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਇਹ ਸਿੱਖ ਭਾਵਨਾਵਾਂ ਨਾਲ ਜੁੜਿਆ ਮਾਮਲਾ ਹੈ, ਕਿਉਂਕਿ ਜਦੋਂ ਵੀ ਕਕਾਰਾਂ ਨਾਲ ਸਬੰਧਤ ਕੋਈ ਅਜਿਹਾ ਮਾਮਲਾ ਆਉਂਦਾ ਹੈ ਤਾਂ ਸੰਗਤਾਂ ਅੰਦਰ ਰੋਸ ਫੈਲਣਾ ਕੁਦਰਤੀ ਹੈ। ਬਠਿੰਡਾ ਦੇ ਸਕੂਲ ਵੱਲੋਂ ਵਿਦਿਆਰਥੀਆਂ ਦੇ ਕੜੇ ਉਤਾਰਨ ਦੀ ਸੰਜੀਦਗੀ ਨੂੰ ਦੇਖਦਿਆਂ ਰਿਪੋਰਟ ਲਈ ਜਾ ਰਹੀ ਹੈ, ਜਿਸ ਮਗਰੋਂ ਅਗਲੀ ਵਿਚਾਰ ਕੀਤੀ ਜਾਵੇਗੀ।
Govt-school-parents-row-sikh-organization-dharna-staff-apolgy-
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari (Editor)