ਬਲੈਕ ਆਊਟ ਦੇ ਚਲਦਿਆਂ ਸ਼ਾਮ 7 ਵਜੇ ਤੋਂ ਬਾਅਦ ਬੱਸ ਸੇਵਾ ਕੀਤੀ ਗਈ ਠੱਪ
ਸ੍ਰੀ ਅੰਮ੍ਰਿਤਸਰ ਸਾਹਿਬ ਅਤੇ ਫਰੀਦਕੋਟ ਨੂੰ ਜਾਣ ਵਾਲੇ ਰੂਟ ਕੀਤੇ ਗਏ ਰੱਦ
ਪੀਆਰਟੀਸੀ ਦੇ ਅਧਿਕਾਰੀਆਂ ਲੋਕਾਂ ਨੂੰ ਅਨਾਉਂਸਮੈਂਟ ਕਰਕੇ ਘਰੋ ਘਰੀ ਜਾਣ ਦੀ ਕੀਤੀ ਜਾ ਰਹੀ ਹੈ ਅਪੀਲ
ਬਠਿੰਡਾ (ਪਰਵਿੰਦਰ ਜੀਤ ਸਿੰਘ)ਭਾਰਤ ਤੇ ਪਾਕਿਸਤਾਨ ਵਿਚਕਾਰ ਲਗਾਤਾਰ ਵੱਧ ਰਹੇ ਤਨਾਅ ਦੇ ਦੌਰਾਨ ਪੈਦਾ ਹੋਏ ਹਾਲਾਤਾਂ ਦੇ ਮੱਦੇ ਨਜ਼ਰ ਬਠਿੰਡਾ ਤੋਂ ਸ਼ਾਮ 7 ਵਜੇ ਤੋਂ ਬਾਅਦ ਬਸ ਸੇਵਾ ਪ੍ਰਸ਼ਾਸਨ ਵੱਲੋਂ ਬੰਦ ਕਰਵਾ ਦਿੱਤੀ ਗਈ ਹੈ ਬੱਸ ਬੰਦ ਕੀਤੇ ਜਾਣ ਸਬੰਧੀ ਬਕਾਇਦਾ ਬਠਿੰਡਾ ਦੇ ਬੱਸ ਸਟੈਂਡ ਵਿੱਚ ਅਨਾਉਂਸਮੈਂਟ ਕਰਕੇ ਮੁਸਾਫਰਾਂ ਨੂੰ ਜਾਣੂ ਕਰਵਾਇਆ ਜਾ ਰਿਹਾ ਹੈ ਅਤੇ ਉਹਨਾਂ ਨੂੰ ਜਲਦ ਤੋਂ ਜਲਦ ਆਪਣੀ ਮੰਜ਼ਿਲ ਵੱਲ ਪਹੁੰਚਣ ਦੀ ਅਪੀਲ ਕੀਤੀ ਜਾ ਰਹੀ ਹੈ ਸਰਕਾਰੀ ਬੱਸ ਸੇਵਾ ਦੇ ਇੰਸਪੈਕਟਰ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬਲੈਕ ਆਊਟ ਦੇ ਚਲਦਿਆਂ ਹਦਾਇਤ ਦਿੱਤੀ ਗਈ ਹੈ ਕਿ ਸ਼ਾਮ 7 ਵਜੇ ਤੋਂ ਬਾਅਦ ਬੱਸ ਸੇਵਾ ਬਹਾਲ ਨਾ ਰੱਖੀ ਜਾਵੇ ਇਸ ਦੇ ਚਲਦੇ ਹੀ ਉਹਨਾਂ ਵੱਲੋਂ ਅਡਵਾਂਸ ਵਿੱਚ ਮੁਸਾਫਰਾਂ ਨੂੰ ਅਨਾਉਂਸਮੈਂਟ ਰਾਹੀਂ ਜਾਣਕਾਰੀ ਦਿੱਤੀ ਜਾ ਰਹੀ ਹੈ ਕਿ ਸ਼ਾਮ 7 ਵਜੇ ਤੋਂ ਬਾਅਦ ਬਠਿੰਡਾ ਦੇ ਬੱਸ ਸਟੈਂਡ ਤੋਂ ਸਰਕਾਰੀ ਬੱਸਾਂ ਨਹੀਂ ਚੱਲਣਗੀਆਂ ਉਹਨਾਂ ਦੱਸਿਆ ਕਿ ਲੰਬੇ ਰੂਟ ਦੇ ਫਿਲਹਾਲ ਰੱਦ ਕਰ ਦਿੱਤੇ ਗਏ ਹਨ ਜਿਨਾਂ ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਫਰੀਦਕੋਟ ਅਤੇ ਸ੍ਰੀਨਗਰ ਜਾਣ ਵਾਲੇ ਰੂਟ ਪ੍ਰਮੁੱਖ ਹਨ ਉਹਨਾਂ ਕਿਹਾ ਕਿ ਬਲੈਕ ਆਊਟ ਦੇ ਚਲਦਿਆਂ ਸ਼ਾਮ ਨੂੰ ਚੱਲਣ ਵਾਲੀਆਂ ਬੱਸਾਂ ਬਿਨਾਂ ਲਾਈਟ ਤੋਂ ਨਹੀਂ ਚੱਲ ਸਕਦੀਆਂ ਇਸ ਦੇ ਚਲਦੇ ਹੀ ਇਹ ਬੱਸ ਸੇਵਾ ਠੱਪ ਕੀਤੀ ਗਈ ਹੈ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਪੈਦਾ ਹੋਏ ਹਾਲਾਤਾਂ ਦੇ ਮੱਦੇ ਨਜ਼ਰ ਆਪਣਾ ਸਹਿਯੋਗ ਦੇਣ ਅਤੇ ਘਰਾਂ ਵਿੱਚ ਸੁਰੱਖਿਤ ਰਹਿਣ|
Powered by Froala Editor
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari (Editor)