ਸੁਨਾਮ,10 ਦਸੰਬਰ (ਜਗਸੀਰ ਲੌਂਗੋਵਾਲ)-ਅੱਜ ਦਾ ਦਿਨ ਸਾਰੇ ਮਾਇਆ ਗਾਰਡਨ ਵਾਸੀਆਂ ਲਈ ਬਹੁਤ ਖੁਸ਼ੀ, ਅਤੇ ਚੰਗੇ ਭਾਗਾਂ ਵਾਲਾ ਦਿਨ ਸੀ ਜਦੋਂ ਸ਼੍ਰੀ ਸ਼ਿਵ ਮੰਦਰ ਮਾਇਆ ਗਾਰਡਨ ਨੂੰ ਇੱਕ ਸ਼ਾਨਦਾਰ ਅਤੇ ਵਿਸ਼ਾਲ ਮੰਦਰ ਬਣਾਉਣ ਲਈ ਨਵਨਿਰਮਾਣ ਦਾ ਕੰਮ ਸ਼ੁਰੂ ਹੋਇਆ। ਸ਼੍ਰੀ ਸ਼ਿਵ ਮੰਦਰ ਧਰਮਸ਼ਾਲਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਦਨ ਕਾਂਸਲ ਅਤੇ ਅੱਜ ਦੇ ਮੁੱਖ ਯਜਮਾਨ ਐਡਵੋਕੇਟ ਪਰਵੀਨ ਜੈਨ ਨੇ ਕਿਹਾ ਕਿ ਅਸੀਂ ਸਾਰੇ ਖੁਸ਼ਕਿਸਮਤ ਹਾਂ ਕਿ ਪ੍ਰਮਾਤਮਾ ਨੇ ਸਾਨੂੰ ਭੂਮੀ ਪੂਜਨ ਅਤੇ ਨੀਂਹ ਪੱਥਰ ਰੱਖਣ ਦੇ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਦਾ ਮੌਕਾ ਦਿੱਤਾ। ਇਸ ਮੌਕੇ ਨੀਂਹ ਪੱਥਰ ਰੱਖਣ ਲਈ ਕੈਬਨਿਟ ਮੰਤਰੀ ਪੰਜਾਬ ਅਮਨ ਅਰੋੜਾ ਅਤੇ ਹਰਿਦੁਆਰ ਤੋਂ ਸੰਤ ਅਕਾਮਾਨੰਦ ਜੀ ਮਹਾਰਾਜ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਹੋਏ। ਕੈਬਨਿਟ ਮੰਤਰੀ ਪੰਜਾਬ ਅਮਨ ਅਰੋੜਾ ਨੇ ਕਲੋਨੀ ਵਾਸੀਆਂ ਨੂੰ ਸੂਬਾ ਸਰਕਾਰ ਵੱਲੋਂ ਚਲਾਈ ਜਾ ਰਹੀ ਸਕੀਮ ਤਹਿਤ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਨ ਦਾ ਸੱਦਾ ਦਿੱਤਾ। ਸੰਤ ਅਕਮਾਨੰਦ ਜੀ ਮਹਾਰਾਜ ਨੇ ਆਪਣੇ ਉਪਦੇਸ਼ਾਂ ਵਿੱਚ ਕਿਹਾ ਕਿ ਸ਼੍ਰੀਮਦ ਭਾਗਵਤ ਸਪਤਾਹ ਕਥਾ ਕਲਯੁਗ ਦੇ ਸਾਰੇ ਪਾਪਾਂ ਦਾ ਨਾਸ਼ ਕਰਨ ਦਾ ਉੱਤਮ ਸਾਧਨ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਐਡਵੋਕੇਟ ਰਾਕੇਸ਼ ਜਿੰਦਲ, ਯਸ਼ ਪਾਲ ਗਰਗ, ਡਾਕਟਰ ਅਮਨਦੀਪ ਸ਼ਾਸਤਰੀ,ਡਾ: ਰਾਕੇਸ਼ ਜਿੰਦਲ, ਮਹੇਸ਼ ਸਿੰਗਲਾ, ਸੀ.ਏ ਰੋਹਿਤ ਕੁਮਾਰ, ਪੁਸ਼ਪਿੰਦਰ ਜਿੰਦਲ, ਅਮਰ ਨਾਥ, ਪ੍ਰਭਾਤ ਜਿੰਦਲ, ਪੰਕਜ ਰਿੰਪੀ, ਪੰਡਿਤ ਰਾਮ ਜੁਆਰੀ, ਤਰੁਣ ਅਦਲਖਾ, ਸੁਮੇਰ ਗਰਗ, ਛੱਜੂ ਰਾਮ, ਆਰ.ਆਰ ਗੁਪਤਾ, ਸਾਹਿਲ, ਕਰੁਣ ਬਾਂਸਲ, ਦੀਪਕ ਕੁਮਾਰ, ਰਜਿੰਦਰ ਕਾਕਾ, ਰਮੇਸ਼ ਬਾਬਾ, ਮੱਖਣ ਲਾਲ, ਰਜਿੰਦਰ ਬਬਲੀ, ਅੰਕਿਤ ਕਾਂਸਲ, ਪਰਵੀਨ ਕੁਮਾਰ, ਹਰਜਿੰਦਰ ਸਿੰਘ, ਅਸ਼ਵਨੀ ਕਾਲਾ, ਯਾਦੂ, ਐਡਵੋਕੇਟ ਅਮਿਤ ਬਾਂਸਲ, ਰਾਜੀਵ ਫੁੱਲ, ਗੌਰਵ ਕਾਂਸਲ, ਸ਼ਿਵਜੀ ਰਾਮ, ਕ੍ਰਿਸ਼ਨ ਸੰਦੋਹਾ, ਜਤਿੰਦਰ ਸ਼ਰਮਾ, ਪ੍ਰਲਾਧ ਸ਼ਰਮਾ, ਮਨੋਜ ਕੁਮਾਰ, ਜਗਦੀਸ਼ ਗੋਇਲ, ਵਿਪਨ ਗੋਇਲ, ਭਾਰਤ ਭੂਸ਼ਣ ਕਾਕਾ, ਡਾ: ਰਾਜ ਕੁਮਾਰ, ਹਰੀਸ਼ ਗੋਇਲ, ਸ਼ਾਮ ਲਾਲ, ਅਨੂਪ ਰਿਖੀ, ਕੇਵਲ ਕ੍ਰਿਸ਼ਨ, ਭੇਭਵ, ਸੰਜੀਵ ਕੁਮਾਰ ਆਦਿ ਹਾਜ਼ਰ ਸਨ |
Aman-Arora-Minister-For-Housing-And-Urban-Development
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari (Editor)