ਮਹਾਸ਼ਿਵਾਰਤਰੀ ਦੇ ਸੰਬੰਧ ਚ ਅੱਜ ਸਥਾਨਕ ਸ਼੍ਰੀ ਕਲੇਸ਼ਵਰ ਸ਼ਿਵ ਮੰਦਿਰ ਡੱਬੀ ਬਾਜਾਰ ਚੋ 23ਵੀਂ ਵਿਸ਼ਾਲ ਸ਼ਿਵ ਸ਼ੋਭਾ ਯਾਤਰਾ ਦਾ ਆਯੋਜਨ ਕੀਤਾ ਗਿਆ। ਸ਼ੋਭਾ ਯਾਤਰਾ ਦੇ ਸਵਾਗਤ ਲਈ ਸ਼ਹਿਰ ਦੇ ਪ੍ਰਮੁੱਖ ਬਾਜਾਰਾਂ ਵਿੱਚ ਭਾਰੀ ਗਿਣਤੀ ਚ ਉਮੜੀ ਸ਼ਰਧਾਲੂਆਂ ਦੀ ਭੀੜ ਸਦਕਾ ਸਮੱੁਚੇ ਸ਼ਹਿਰ ਚ ਕਿਤੇ ਵੀ ਤਿਲ ਸੁਟਣ ਨੂੰ ਥਾਂ ਨਹੀਂ ਬਚੀ ਅਤੇ ਪ੍ਰਸਿਧ ਕਲਾਕਾਰਾਂ ਵੱਲੋਂ ਤਿਆਰ ਕੀਤੀਆ ਸ਼ਿਵ ਪਰਿਵਾਰ ਨਾਲ ਸੰਬਧਿਤ ਆਕਰਸ਼ਕ ਝਾਕੀਆਂ ਨਾਲ ਸੱਜੀ ਇਸ ਸ਼ੋਭਾ ਯਾਤਰਾ ਦੇ ਸਵਾਗਤ ਲਈ ਸ਼ਹਿਰ ਦੇ ਦੁਕਾਨਦਾਰਾਂ ਅਤੇ ਹੋਰ ਸ਼ਰਧਾਲੂਆਂ ਅਤੇ ਵੱਖ-ਵੱਖ ਧਾਰਮਿਕ ਸੰਸਥਾਵਾਂ ਵੱਲੋਂ ਕਈ ਥਾਵੀਂ ਸਵਾਗਤੀ ਗੇਟ ਸਜਾਏ ਗਏ ਸਨ ਅਨੇਕ ਥਾਵਾਂ ਤੇ ਧਾਰਮਿਕ ਸੰਗਠਨਾਂ ਅਤੇ ਦੁਕਾਨਦਾਰਾਂ ਵੱਲੋਂ ਯਾਤਰਾ ਚ ਸ਼ਾਮਲ ਸ਼ਰਧਾਲੂਆਂ ਲਈ ਤਰਾ-ਤਰਾ ਦੇ ਲੰਗਰ ਲਗਾਏ ਹੋਏ ਸਨ ਤੇ ਕਈ ਥਾਵਾਂ ਤੇ ਤਾਂ ਯਾਤਰਾ ਨੂੰ ਰੋਕ ਕੇ ਸ਼ਿਵ ਭਗਤਾਂ ਵੱਲੋਂ ਸ਼ਰਧਾਲੂਆਂ ਨੂੰ ਫੱਲ, ਮੇਵੇ ਵੀ ਵੰਡੇ ਗਏ। ਇਸ ਸ਼ੋਭਾ ਯਾਤਰਾ ਚ ਮਹਿਲਾਵਾਂ ਦਾ ਠਾਂਠਾ ਮਾਰਦਾ ਇੱਕਠ ਅਤੇ ਵੱਖ-ਵੱਖ ਸਕੀਰਤਨ ਮੰਡਲੀਆਂ ਦੇ ਸ਼ਿਵ ਗੁਣਗਾਣ ਨੇ ਸੱਮੁਚੇ ਸ਼ਹਿਰ ਨੂੰ ਹੀ ਸ਼ਿਵਮਈ ਰੰਗ ਚ ਲੀਨ ਕਰ ਦਿੱਤਾ। ਸ਼ੋਭਾ ਯਾਤਰਾ ਦੇ ਮੱੁਖ ਚੋਕ ਚ ਪੱੁਜਦੇ ਹੀ ਇਸ ਦੇ ਸਵਾਗਤ ਲਈ ਸ਼ਿਵ ਭਗਤਾਂ ਦਾ ਭਾਰੀ ਸੈਲਾਬ ਹੀ ਉਮੜ ਆਇਆ ਅਤੇ ਯਾਤਰਾ ਦੀ ਅਗਵਾਈ ਕਰ ਰਹੇ ਸਾਧੂ-ਮਹਾਤਮਾਵਾਂ ਦੇ ਦਰਸ਼ਨਾਂ ਲਈ ਲੋਕਾਂ ਦੀ ਭੀੜ ਕਾਰਨ ਯਾਤਰਾ ਨੂੰ ਇਥੋਂ ਗੁਜਰਨ ਚ ਕਾਫੀ ਸਮਾ ਲੱਗ ਗਿਆ। ਸਾਰੇ ਸ਼ਹਿਰ ਦੀ ਪਰਿਕਰਮਾਂ ਕਰਦੀ ਹੋਈ ਇਹ ਵਿਸ਼ਾਲ ਸ਼ੋਭਾ ਯਾਤਰਾ ਵਾਪਸ ਸ਼੍ਰੀ ਡੱਬੀ ਬਾਜਾਰ ਵਾਲਾ ਮੰਦਿਰ ਪੱੁਜ ਕੇ ਸੰਪਨ ਹੋਈ।
Maha-Shivratri-2023-Vishal-Shobhayatra-Samrala
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari (Editor)