ਖੁਸ਼ਬਾਜ ਜਟਾਣਾ ਦਾ ਧਾਰਮਿਕ ਰੀਤੀ ਰਿਵਾਜਾਂ ਅਨੁਸਾਰ ਹੋਇਆ ਅੰਤਿਮ ਸਸਕਾਰ
Apr3,2026
| Parvinder Jit Singh | Bathinda
ਵੜਿੰਗ ਅਤੇ ਚੰਨੀ ਸਮੇਤ ਵੱਡੀ ਗਿਣਤੀ ਵਿੱਚ ਰਾਜਨੀਤਿਕ ਆਗੂਆਂ ਤੇ ਸਮਰਥਕਾਂ ਨੇ ਨਮ ਅੱਖਾਂ ਨਾਲ ਦਿੱਤੀ ਅੰਤਿਮ ਵਿਦਾਇਗੀ
--ਖੁਸ਼ਬਾਜ ਜਟਾਣਾ ਦਾ ਅਚਨਚੇਤ ਦੁਨੀਆਂ ਤੋਂ ਚਲੇ ਜਾਣਾ ਕਦੇ ਨਾ ਪੂਰਾ ਹੋਣ ਵਾਲਾ ਘਾਟਾ ,,,,,ਚਰਨਜੀਤ ਚੰਨੀ
ਬਠਿੰਡਾ 3ਅਪ੍ਰੈਲ(ਪਰਵਿੰਦਰ ਜੀਤ ਸਿੰਘ):- ਜਿਲਾ ਕਾਂਗਰਸ ਕਮੇਟੀ ਬਠਿੰਡਾ ਦਿਹਾਤੀ ਦੇ ਲੰਬਾ ਸਮਾਂ ਪ੍ਰਧਾਨ ਰਹੇ ਅਤੇ ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਤੋਂ ਕਾਂਗਰਸ ਦੇ ਹਲਕਾ ਇੰਚਾਰਜ ਖੁਸ਼ਬਾਜ ਜਟਾਣਾ ਜਿਨਾਂ ਦਾ ਬੀਤੇ ਦਿਨ ਦਿੱਲੀ ਤੋਂ ਬਠਿੰਡਾ ਆਉਂਦਿਆਂ ਪਾਣੀਪਤ ਕੋਲ ਭਿਆਨਕ ਐਕਸੀਡੈਂਟ ਵਿੱਚ ਦੇਹਾਂਤ ਹੋ ਗਿਆ ਸੀ ਦਾ ਅੰਤਿਮ ਸਸਕਾਰ ਅੱਜ ਧਾਰਮਿਕ ਰੀਤੀ ਰਿਵਾਜਾਂ ਅਨੁਸਾਰ ਦਾਣਾ ਮੰਡੀ ਦੇ ਰਾਮਬਾਗ ਵਿਖੇ ਕੀਤਾ ਗਿਆ। ਇਸ ਮੌਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ,ਵਿਧਾਇਕ ਪ੍ਰਗਟ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਰਾਜਨੀਤਿਕ ਆਗੂਆਂ ਅਤੇ ਸਮਰਥਕਾਂ ਦੇ ਨਾਲ ਪਰਿਵਾਰਕ ਮੈਂਬਰਾਂ ਨੇ ਨਮ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ ਗਈ। ਖੁਸ਼ਬਾਜ ਜਟਾਣਾ ਦਾ ਲੋਕਾਂ ਨਾਲ ਪਿਆਰ ਅੱਜ ਸੜਕਾਂ ਤੇ ਹਰ ਅੱਖ ਰੋਂਦੀ ਦਿਖਾਈ ਦੇਣ ਦੇ ਨਾਲ ਉਮੜੇ ਜਨ ਸੈਲਾਬ ਨਾਲ ਦੇਖਣ ਨੂੰ ਮਿਲਿਆ, ਜਿਸ ਤੋਂ ਪਤਾ ਚੱਲਦਾ ਸੀ ਕਿ ਖੁਸ਼ਬਾਜ ਜਟਾਣਾ ਆਮ ਲੋਕਾਂ ਨਾਲ ਜੁੜੇ ਹੋਏ ਲੀਡਰ ਸਨ, ਜਿਨਾਂ ਦੀ ਅਚਨਚੇਤ ਐਕਸੀਡੈਂਟ ਵਿੱਚ ਹੋਈ ਮੌਤ ਨਾਲ ਜਿਲਾ ਬਠਿੰਡਾ ਕਾਂਗਰਸ ਨੂੰ ਵੱਡਾ ਘਾਟਾ ਪਿਆ ਹੈ । ਖੁਸ਼ਬਾਜ ਜਟਾਣਾ ਨੂੰ ਦਾ ਉਹਨਾਂ ਦੇ ਸਪੁੱਤਰ ਵੱਲੋਂ ਅਗਨੀ ਦਿੱਤੀ ਗਈ ਤੇ ਪੂਰੇ ਪਰਿਵਾਰ ਨੇ ਧਾਰਮਿਕ ਰਾਜਨੀਤੀ ਰਿਵਾਜਾਂ ਅਨੁਸਾਰ ਰਸਮਾਂ ਨਿਭਾਈਆਂ ਗਈਆਂ। ਇਸ ਮੌਕੇ ਰਾਜਾ ਵੜਿੰਗ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਖੁਸ਼ਬਾਜ ਜਟਾਣਾ ਕਾਂਗਰਸ ਦੇ ਨਿਧੜਕ ਲੀਡਰ ਸਨ ਅਤੇ ਬੂਥ ਪੱਧਰ ਤੇ ਜੁੜੇ ਹੋਏ ਲੀਡਰ ਸਨ, ਜਿਨਾਂ ਨੇ ਹਰ ਵਰਗ ਵਿੱਚ ਆਪਣੀ ਵਿਲੱਖਣ ਪਹਿਚਾਣ ਬਣਾਈ, ਉਹਨਾਂ ਦੀ ਐਕਸੀਡੈਂਟ ਵਿੱਚ ਮੌਤ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਉਹਨਾਂ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਾਣੀਪਤ ਦੀ ਪੁਲਿਸ ਕਮਿਸ਼ਨਰ ਵੱਲੋਂ ਵਿਸ਼ਵਾਸ ਦਵਾਇਆ ਗਿਆ ਹੈ ਕਿ ਇਸ ਘਟਨਾ ਦੀ ਨਿਰਪੱਖ ਜਾਂਚ ਹੋਵੇਗੀ ਤੇ ਸਾਰਾ ਸੱਚ ਸਾਹਮਣੇ ਲਿਆਂਦਾ ਜਾਵੇਗਾ। ਉਹਨਾਂ ਦੱਸਿਆ ਕਿ ਗੱਡੀ ਨੂੰ ਟੱਕਰ ਮਾਰਨ ਵਾਲਾ ਟਰੱਕ ਚਾਲਕ ਵੀ ਗ੍ਰਿਫਤਾਰ ਕਰ ਲਿਆ ਹੈ ਅਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਇਸ ਮੌਕੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਵਿਧਾਇਕ ਪ੍ਰਗਟ ਸਿੰਘ ਨੇ ਖੁਸ਼ਬਾਜ ਸਿੰਘ ਜਟਾਣਾ ਨਾਲ ਬਤਾਏ ਸਮੇਂ ਦੀਆਂ ਗੱਲਾਂ ਯਾਦ ਕਰਦੇ ਕਿਹਾ ਕਿ ਦਿਲ ਦਾ ਦਿਲਦਾਰ ਇਨਸਾਨ ਇਸ ਤਰ੍ਹਾਂ ਦੁਨੀਆਂ ਤੋਂ ਚਲੇ ਜਾਣਾ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਹੈ ਕਿਉਂਕਿ ਜਟਾਣਾ ਨੇ ਆਮ ਲੋਕਾਂ ਦੀ ਆਵਾਜ਼ ਉਠਾਈ ਤੇ ਆਪਣੀ ਵਿਲੱਖਣ ਪਹਿਚਾਣ ਬਣਾਈ ਜਿਸ ਦਾ ਰੁਤਬਾ ਪੰਜਾਬ ਦੇ ਨਾਲ ਦਿੱਲੀ ਹਾਈ ਕਮਾਂਡ ਤੱਕ ਵੀ ਸਤਿਕਾਰ ਵਜੋਂ ਸਾਹਮਣੇ ਆਉਂਦਾ ਸੀ ਉਸ ਦੀ ਮੌਤ ਨਾਲ ਜਿੱਥੇ ਪਰਿਵਾਰ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ, ਉੱਥੇ ਹੀ ਕਾਂਗਰਸ ਅਤੇ ਇਲਾਕੇ ਨੂੰ ਵੀ ਵੱਡੀ ਸੱਟ ਲੱਗੀ ਹੈ। ਜਟਾਣਾ ਦੇ ਐਕਸੀਡੈਂਟ ਵਿੱਚ ਡਰਾਈਵਰ ਸਮੇਤ ਹੋਈ ਮੌਤ ਦੇ ਮਾਮਲੇ ਤੇ ਅੱਜ ਰਾਮ ਬਾਗ ਵਿੱਚ ਹਰ ਵਿਅਕਤੀ ਵੱਲੋਂ ਐਕਸੀਡੈਂਟ ਤੇ ਸਵਾਲ ਖੜੇ ਕੀਤੇ ਗਏ ਅਤੇ ਇਸ ਮਾਮਲੇ ਦੀ ਨਿਰਪੱਖ ਜਾਂਚ ਵੀ ਮੰਗੀ ਗਈ।ਇਸ ਮੌਕੇ ਹੋਰਨਾਂ ਤੋਂ ਇਲਾਵਾ ਸਾਬਕਾ ਸੰਸਦੀ ਸਕੱਤਰ ਜਗਦੀਪ ਸਿੰਘ ਨਕਈ ਸਾਬਕਾ ਵਿਧਾਇਕ ਗੁਰਜੰਟ ਸਿੰਘ ਕੁੱਤੀਵਾਲ ਵਿਧਾਇਕ ਜਗਰੂਪ ਸਿੰਘ ਗਿੱਲ ਸਾਬਕਾ ਜ਼ਿਲਾ ਪਰਿਸ਼ਦ ਚੇਅਰਮੈਨ ਬਿਕਰਮ ਸਿੰਘ ਮੋਫਰ ਸਾਬਕਾ ਵਿਧਾਇਕ ਕੁਲਬੀਰ ਸਿੰਘ ਜੀਰਾ ਭਾਰਤ ਭੂਸ਼ਣ ਆਸ਼ੂ ਵਿਜੇਇੰਦਰ ਸਿੰਗਲਾ ਤੇ ਪ੍ਰਧਾਨ ਸ਼ਹਿਰੀ ਰਾਜਨ ਗਰਗ ਸਮੇਤ ਵੱਡੀ ਗਿਣਤੀ ਵਿੱਚ ਵਰਕਰ ਅਤੇ ਸਮਰਥਕ ਹਾਜਰ ਸਨ ਜਿਨਾਂ ਨੇ ਆਪਣੇ ਸਾਥੀ ਖੁਸ਼ਬਾਜ ਜਟਾਣਾਂ ਨੂੰ ਨਮ ਅੱਖਾਂ ਨਾਲ ਅੰਤਿਮਦਾਇਗੀ ਦਿੱਤੀ ਤੇ ਪਰਿਵਾਰ ਨਾਲ ਦੁੱਖ ਪ੍ਰਗਟ ਕੀਤਾ। ਇਸ ਮੌਕੇ ਵਡਿੰਗ ਤੇ ਚੰਨੀ ਨੇ ਵਿਸ਼ਵਾਸ ਦਵਾਇਆ ਕਿ ਸਮੂਹ ਕਾਂਗਰਸ ਪਾਰਟੀ ਪਰਿਵਾਰ ਦੇ ਨਾਲ ਖੜੀ ਹੈ ਅਤੇ ਹਰ ਦੁੱਖ ਸੁੱਖ ਵਿੱਚ ਪੂਰਾ ਸਾਥ ਦਿੱਤਾ ਜਾਵੇਗਾ।
Khushbaaz-Singh-Last-Rites