ਮੈਂ ਦਿਮਾਗੀ ਨਕਸਲ ਹਾਂ, ਕਿਉਂਕਿ ਮੈਂ ਦੇਸ਼ ਭਗਤ ਹਾਂ ਅਤੇ ਮੈਨੂੰ ਇਸ 'ਤੇ ਮਾਣ ਹੈ- ਕੇਜਰੀਵਾਲ

Aug17,2026 | Jagrati Lahar Bureau | New Delhi


 
ਜੋ ਸਵਾਲ ਚੁੱਕੇਗਲੀ-ਸੜੀ ਵਿਵਸਥਾ ਬਦਲਣਾ ਚਾਹੇਭ੍ਰਿਸ਼ਟਾਚਾਰ ਮੁਕਤ ਭਾਰਤ ਦਾ ਸਪਨਾ ਦੇਖੇਪ੍ਰਧਾਨ ਮੰਤਰੀ ਦੇ ਹਿਸਾਬ ਨਾਲ ਉਹ ਦਿਮਾਗੀ ਨਕਸਲ- ਕੇਜਰੀਵਾਲ
 
ਜੇਕਰ ਭਗਤ ਸਿੰਘ ਅਤੇ ਬਾਬਾ ਸਾਹਿਬ ਅੰਬੇਡਕਰ ਜਿਊਂਦੇ ਹੁੰਦੇਤਾਂ ਪ੍ਰਧਾਨ ਮੰਤਰੀ ਉਨ੍ਹਾਂ ਨੂੰ ਵੀ ਨਾ ਛੱਡਦੇ ਅਤੇ ਉਨ੍ਹਾਂ ਨੂੰ ਵੀ ਦਿਮਾਗੀ ਨਕਸਲ ਕਹਿੰਦੇ- ਕੇਜਰੀਵਾਲ
 
 ਪ੍ਰਧਾਨ ਮੰਤਰੀ ਨੇ ਨੌਜਵਾਨਾਂ ਨੂੰ ਦਿਮਾਗੀ ਨਕਸਲ ਕਿਹਾਕੀ ਪੇਪਰ ਲੀਕ ਖਿਲਾਫ਼ ਆਵਾਜ਼ ਚੁੱਕਣ ਵਾਲੇ ਸਾਡੇ ਬੱਚੇ ਦਿਮਾਗੀ ਨਕਸਲ ਹਨ?- ਸੰਜੇ ਸਿੰਘ
 
ਦੇਸ਼ ਦੀ ਜਨਤਾਨੌਜਵਾਨਾਂਛੋਟੇ ਬੱਚਿਆਂਕਿਸਾਨਾਂ ਅਤੇ ਮਾਵਾਂ-ਭੈਣਾਂ ਦਾ ਆਵਾਜ਼ ਚੁੱਕਣਾ ਪ੍ਰਧਾਨ ਮੰਤਰੀ ਨੂੰ ਬਰਦਾਸ਼ਤ ਨਹੀਂ ਹੋ ਰਿਹਾ- ਸੰਜੇ ਸਿੰਘ
 
ਦਿਮਾਗੀ ਨਕਸਲ ਤਾਂ ਝਗੜਾ ਕਰਵਾਉਣ ਵਾਲੀ ਭਾਜਪਾ ਹੈਜਿਨ੍ਹਾਂ ਦੇ ਲੋਕ ਚੰਗੇ ਸਕੂਲ ਦੀ ਮੰਗ 'ਤੇ ਮਾਰਪੁੱਟ ਅਤੇ ਮੁਕੱਦਮਾ ਕਰਵਾਉਂਦੇ ਹਨ- ਸੰਜੇ ਸਿੰਘ
 
 
ਆਮ ਆਦਮੀ ਪਾਰਟੀ ਨੇ ਆਜ਼ਾਦੀ ਦਿਹਾੜੇ 'ਤੇ ਪ੍ਰਧਾਨ ਮੰਤਰੀ ਵੱਲੋਂ ਦੇਸ਼ ਵਿੱਚ ਸਰਕਾਰ ਖਿਲਾਫ਼ ਉੱਠਣ ਵਾਲੀ ਹਰ ਆਵਾਜ਼ ਨੂੰ 'ਦਿਮਾਗੀ ਨਕਸਲਕਹਿਣ 'ਤੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। "ਆਪ" ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਖ਼ੁਦ ਸਾਹਮਣੇ ਆਏ ਹਨ। ਉਨ੍ਹਾਂ ਕਿਹਾ ਕਿ ਹਾਂਮੈਂ ਦਿਮਾਗੀ ਨਕਸਲ ਹਾਂਕਿਉਂਕਿ ਮੈਂ ਦੇਸ਼ ਭਗਤ ਹਾਂ ਅਤੇ ਮੈਨੂੰ ਇਸ 'ਤੇ ਮਾਣ ਹੈ। ਇਸ ਦੇਸ਼ ਵਿੱਚ ਜੋ ਸਵਾਲ ਚੁੱਕੇਗਲੀ-ਸੜੀ ਵਿਵਸਥਾ ਬਦਲਣਾ ਚਾਹੇ ਅਤੇ ਭ੍ਰਿਸ਼ਟਾਚਾਰ ਮੁਕਤ ਭਾਰਤ ਦਾ ਸਪਨਾ ਦੇਖੇਪ੍ਰਧਾਨ ਮੰਤਰੀ ਦੇ ਹਿਸਾਬ ਨਾਲ ਉਹ ਦਿਮਾਗੀ ਨਕਸਲ ਹੈ। ਅੱਜ ਜੇਕਰ ਭਗਤ ਸਿੰਘ ਅਤੇ ਬਾਬਾ ਸਾਹਿਬ ਅੰਬੇਡਕਰ ਜਿਊਂਦੇ ਹੁੰਦੇਤਾਂ ਪ੍ਰਧਾਨ ਮੰਤਰੀ ਉਨ੍ਹਾਂ ਨੂੰ ਵੀ ਨਾ ਛੱਡਦੇ ਅਤੇ ਉਨ੍ਹਾਂ ਨੂੰ ਵੀ ਦਿਮਾਗੀ ਨਕਸਲ ਕਹਿੰਦੇ। ਉਨ੍ਹਾਂ ਕਿਹਾ ਕਿ ਜੇਕਰ ਦੇਸ਼ ਦੇ ਖਿਲਾਫ਼ ਕੋਈ ਕੁਝ ਕਰੇਗਾ ਜਾਂ ਬੋਲੇਗਾਤਾਂ ਮੈਂ ਆਪਣੀ ਪੂਰੀ ਤਾਕਤ ਨਾਲ ਉਸ ਦਾ ਮੁਕਾਬਲਾ ਕਰਾਂਗਾ।
 
ਸੋਮਵਾਰ ਨੂੰ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਜਾਰੀ ਕਰਕੇ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੇ ਹਿਸਾਬ ਨਾਲ ਦਿਮਾਗੀ ਨਕਸਲ ਉਹ ਹੈਜੋ ਇਸ ਦੇਸ਼ ਵਿੱਚ ਪ੍ਰਸ਼ਨ ਚੁੱਕਣ ਦੀ ਹਿੰਮਤ ਕਰਦਾ ਹੈ। ਜੋ ਗਲੀ-ਸੜੀ ਵਿਵਸਥਾ ਨੂੰ ਬਦਲਣਾ ਚਾਹੁੰਦਾ ਹੈਜੋ ਚੰਗੇ ਸਰਕਾਰੀ ਸਕੂਲਹਸਪਤਾਲਬਿਜਲੀਪਾਣੀਸੀਵਰਡ੍ਰੇਨੇਜ ਅਤੇ ਚੰਗੀ ਵਿਵਸਥਾ ਚਾਹੁੰਦਾ ਹੈਜੋ ਭ੍ਰਿਸ਼ਟਾਚਾਰ ਮੁਕਤ ਭਾਰਤ ਦਾ ਸਪਨਾ ਦੇਖਦਾ ਹੈਉਹ ਪ੍ਰਧਾਨ ਮੰਤਰੀ ਦੇ ਹਿਸਾਬ ਨਾਲ ਦਿਮਾਗੀ ਨਕਸਲ ਹੈ। ਜੋ ਪ੍ਰਧਾਨ ਮੰਤਰੀ ਅਤੇ ਭਾਜਪਾ ਤੋਂ ਡਰਦਾ ਨਹੀਂ ਹੈ ਅਤੇ ਇੱਕ ਵਿਕਸਿਤ ਭਾਰਤ ਦਾ ਸਪਨਾ ਦੇਖਦਾ ਹੈਉਹ ਪ੍ਰਧਾਨ ਮੰਤਰੀ ਦੇ ਹਿਸਾਬ ਨਾਲ ਦਿਮਾਗੀ ਨਕਸਲ ਹੈ।
 
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਅੱਜ ਜੇਕਰ ਭਗਤ ਸਿੰਘ ਜਿਊਂਦੇ ਹੁੰਦੇਤਾਂ ਪ੍ਰਧਾਨ ਮੰਤਰੀ ਉਨ੍ਹਾਂ ਨੂੰ ਵੀ ਦਿਮਾਗੀ ਨਕਸਲ ਕਹਿੰਦੇ। ਅੱਜ ਜੇਕਰ ਬਾਬਾ ਸਾਹਿਬ ਅੰਬੇਡਕਰ ਜਿਊਂਦੇ ਹੁੰਦੇਜਿਨ੍ਹਾਂ ਨੇ ਸਭ ਦੀ ਬਰਾਬਰੀ ਲਈ ਲੜਾਈ ਲੜੀ ਸੀਤਾਂ ਪ੍ਰਧਾਨ ਮੰਤਰੀ ਉਨ੍ਹਾਂ ਨੂੰ ਵੀ ਨਾ ਛੱਡਦੇ ਅਤੇ ਉਨ੍ਹਾਂ ਨੂੰ ਵੀ ਦਿਮਾਗੀ ਨਕਸਲ ਕਹਿੰਦੇ। ਮੈਂ ਪ੍ਰਧਾਨ ਮੰਤਰੀ ਨੂੰ ਕਹਿਣਾ ਚਾਹੁੰਦਾ ਹਾਂ ਕਿ ਮੈਂ ਅਰਵਿੰਦ ਕੇਜਰੀਵਾਲ ਉਨ੍ਹਾਂ ਦੇ ਹਿਸਾਬ ਨਾਲ ਦਿਮਾਗੀ ਨਕਸਲ ਹਾਂ ਕਿਉਂਕਿ ਮੈਂ ਦੇਸ਼ ਭਗਤ ਹਾਂ ਅਤੇ ਮੈਨੂੰ ਇਸ ਗੱਲ 'ਤੇ ਮਾਣ ਹੈ। ਜੇਕਰ ਦੇਸ਼ ਦੇ ਖਿਲਾਫ਼ ਕੋਈ ਕੁਝ ਕਰੇਗਾ ਜਾਂ ਬੋਲੇਗਾਤਾਂ ਕੇਜਰੀਵਾਲ ਆਪਣੀ ਪੂਰੀ ਤਾਕਤ ਨਾਲ ਉਸ ਦਾ ਮੁਕਾਬਲਾ ਕਰੇਗਾ।
 
ਉੱਧਰ, "ਆਪ" ਦੇ ਸੀਨੀਅਰ ਨੇਤਾ ਅਤੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਕਿਹਾ ਕਿ ਸਾਡੇ ਪ੍ਰਧਾਨ ਮੰਤਰੀ ਜੀ ਇਸ ਵੇਲੇ ਨੌਜਵਾਨਾਂ ਅਤੇ ਜੇਨ-ਜੀ ਦੇ ਅੰਦੋਲਨ ਤੋਂ ਬਹੁਤ ਪਰੇਸ਼ਾਨ ਹਨ ਅਤੇ ਹੁਣ ਜੇਨ-ਅਲਫ਼ਾ ਵੀ ਸੜਕਾਂ 'ਤੇ ਆ ਗਏ ਹਨ। ਉਹ ਕਹਿ ਰਹੇ ਹਨ ਕਿ ਪੇਪਰ ਲੀਕ ਬੰਦ ਕਰੋਸਾਡੇ ਸਕੂਲ ਠੀਕ ਕਰੋ ਅਤੇ ਸਾਡੀ ਜ਼ਿੰਦਗੀ ਵਿੱਚ ਸੁਧਾਰ ਲਿਆਓ। ਪ੍ਰਧਾਨ ਮੰਤਰੀ ਜੀ ਇੰਨੇ ਪਰੇਸ਼ਾਨ ਹਨ ਕਿ ਕਦੇ ਰਾਤ ਨੂੰ 12 ਵਜੇ ਉੱਠ ਕੇ ਰੀਲ ਬਣਾਉਣ ਲੱਗਦੇ ਹਨ ਅਤੇ ਕਦੇ ਇਨ੍ਹਾਂ ਹੀ ਨੌਜਵਾਨਾਂ ਨੂੰ ਦਿਮਾਗੀ ਨਕਸਲ ਕਹਿੰਦੇ ਹਨ।
 
ਸੰਜੇ ਸਿੰਘ ਨੇ ਪੁੱਛਿਆ ਕਿ ਪ੍ਰਧਾਨ ਮੰਤਰੀ ਜੀ ਤੁਸੀਂ ਦਿਮਾਗੀ ਨਕਸਲ ਕਿਸ ਨੂੰ ਕਹਿੰਦੇ ਹੋਉਹ ਨੌਜਵਾਨ ਜੋ ਕਹਿ ਰਹੇ ਹਨ ਕਿ ਦੇਸ਼ ਵਿੱਚ ਪੇਪਰ ਲੀਕ ਬੰਦ ਕਰੋ ਅਤੇ ਸਾਨੂੰ ਰੋਜ਼ਗਾਰ ਦਿਓਉਹ ਛੋਟੇ-ਛੋਟੇ ਬੱਚੇ ਜੋ ਸੜਕਾਂ 'ਤੇ ਉਤਰ ਕੇ ਕਹਿ ਰਹੇ ਹਨ ਕਿ ਸਾਡੇ ਸਕੂਲ ਦੀ ਛੱਤ ਟੁੱਟ ਰਹੀ ਹੈਬੱਚਿਆਂ ਦੇ ਬੈਠਣ ਲਈ ਕਮਰਾ ਨਹੀਂ ਹੈਮਿਡ-ਡੇ ਮੀਲ ਵਿੱਚ ਲੂਣ-ਰੋਟੀ ਖਾਣ ਨੂੰ ਮਿਲਦੀ ਹੈ ਅਤੇ ਸਾਡੇ ਖਾਣੇ ਵਿੱਚ ਕੀੜੇ ਮਿਲਦੇ ਹਨਇਸ ਨੂੰ ਠੀਕ ਕੀਤਾ ਜਾਵੇ। ਕੀ ਪ੍ਰਧਾਨ ਮੰਤਰੀ ਜੀ ਉਨ੍ਹਾਂ ਨੂੰ ਦਿਮਾਗੀ ਨਕਸਲ ਕਹਿ ਕੇ ਸੰਬੋਧਨ ਕਰ ਰਹੇ ਹਨਪ੍ਰਧਾਨ ਮੰਤਰੀ ਜੀ ਤੋਂ ਇਹ ਬਰਦਾਸ਼ਤ ਨਹੀਂ ਹੋ ਰਿਹਾ ਹੈ ਕਿ ਜਨਤਾਨੌਜਵਾਨਛੋਟੇ-ਛੋਟੇ ਬੱਚੇਕਿਸਾਨ ਅਤੇ ਇਸ ਦੇਸ਼ ਦੀਆਂ ਮਾਵਾਂ-ਭੈਣਾਂ ਆਪਣੇ ਲਈ ਆਵਾਜ਼ ਚੁੱਕਣਾ ਕਿਵੇਂ ਸ਼ੁਰੂ ਕਰ ਦਿੱਤੀਆਂ।
 
ਸੰਜੇ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਫ਼ਰਤਾਂ ਨਾਲ ਭਰੇ ਹੋਏ ਵਿਅਕਤੀ ਹਨ। ਉਹ ਇਨ੍ਹਾਂ ਚੀਜ਼ਾਂ ਨੂੰ ਬਰਦਾਸ਼ਤ ਨਹੀਂ ਕਰ ਪਾ ਰਹੇ ਹਨ ਕਿ ਉਨ੍ਹਾਂ ਦੇ ਖਿਲਾਫ਼ ਕਿਵੇਂ ਛੋਟੇ-ਛੋਟੇ ਬੱਚੇ ਅਤੇ ਨੌਜਵਾਨ ਸੜਕਾਂ 'ਤੇ ਨਿਕਲ ਰਹੇ ਹਨਇਸ ਲਈ ਉਨ੍ਹਾਂ ਨੇ ਉਨ੍ਹਾਂ ਨੂੰ ਦਿਮਾਗੀ ਨਕਸਲ ਕਹਿ ਕੇ ਸੰਬੋਧਨ ਕੀਤਾ। ਮੈਂ ਨੌਜਵਾਨਾਂ ਤੋਂ ਅਤੇ ਖ਼ਾਸ ਤੌਰ 'ਤੇ ਉਨ੍ਹਾਂ ਨੌਜਵਾਨਾਂ ਤੋਂ ਕਹਿਣਾ ਚਾਹੁੰਦਾ ਹਾਂ ਜੋ ਅੱਜ ਸਕੂਲ ਠੀਕ ਕਰੋ ਮੁਹਿੰਮ ਚਲਾ ਰਹੇ ਹਨ ਕਿ ਸੀਜੀਪੀ ਦੇ ਲੋਕੋ ਡਰਨਾ ਨਹੀਂਝੁਕਣਾ ਨਹੀਂਲੜਦੇ ਰਹਿਣਾ ਹੈ ਅਤੇ ਅੱਗੇ ਵਧਦੇ ਰਹਿਣਾ ਹੈ।
 
ਸੰਜੇ ਸਿੰਘ ਨੇ ਕਿਹਾ ਕਿ ਅਸਲੀ ਦਿਮਾਗੀ ਨਕਸਲ ਭਾਜਪਾ ਦੇ ਉਹ ਲੋਕ ਹਨ ਜਿਨ੍ਹਾਂ ਨੇ ਅਬਦੁਲ ਦੇ ਪਿਤਾ ਦਾ ਕਤਲ ਕੀਤਾ। ਦਿਮਾਗੀ ਨਕਸਲ ਉਹ ਲੋਕ ਹਨ ਜਿਨ੍ਹਾਂ ਨੇ ਰਾਜਸਥਾਨ ਜਾ ਕੇ ਛੋਟੇ-ਛੋਟੇ ਬੱਚਿਆਂ ਅਤੇ ਸੀਜੀਪੀ ਦੇ ਕਾਰਜਕਰਤਾਵਾਂ ਨਾਲ ਮਾਰਪੁੱਟ ਕੀਤੀ। ਦਿਮਾਗੀ ਨਕਸਲ ਉਹ ਲੋਕ ਹਨ ਜੋ ਸਕੂਲ ਦੀ ਗੱਲ ਕਹਿਣ 'ਤੇ ਮੁਕੱਦਮਾ ਦਰਜ ਕਰਵਾਉਂਦੇ ਹਨ। ਇਸ ਲਈ ਅਸਲ ਵਿੱਚ ਦਿਮਾਗੀ ਨਕਸਲ ਝਗੜਾ ਕਰਵਾਉਣ ਵਾਲੀ ਭਾਰਤੀ ਝਗੜਾ ਪਾਰਟੀ ਹੈ। ਦਿਮਾਗੀ ਨਕਸਲ ਇਸ ਦੇਸ਼ ਦਾ ਨੌਜਵਾਨ ਨਹੀਂ ਹੈਉਹ ਤਾਂ ਆਪਣੇ ਹੱਕ ਦੀ ਆਵਾਜ਼ ਚੁੱਕ ਰਿਹਾ ਹੈ ਅਤੇ ਹਮੇਸ਼ਾ ਚੁੱਕਦਾ ਰਹੇਗਾ।
 
ਸੰਜੇ ਸਿੰਘ ਨੇ ਐਕਸ 'ਤੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਦੇਸ਼ ਦੇ ਨੌਜਵਾਨਾਂ ਨੂੰ 'ਦਿਮਾਗੀ ਨਕਸਲਕਿਹਾ। ਕੀ ਪੇਪਰ ਲੀਕ ਦੇ ਖਿਲਾਫ਼ ਆਵਾਜ਼ ਚੁੱਕਣ ਵਾਲੀ ਜੇਨ-ਜੀ 'ਦਿਮਾਗੀ ਨਕਸਲਹੈਕੀ ਆਪਣੇ ਸਕੂਲਾਂ ਨੂੰ ਠੀਕ ਕਰਨ ਦੀ ਮੰਗ ਕਰਨ ਵਾਲੇ ਛੋਟੇ-ਛੋਟੇ ਬੱਚੇ 'ਦਿਮਾਗੀ ਨਕਸਲਹਨਜਾਂ ਫਿਰ ਲੜਾਈ ਕਰਵਾਉਣ ਵਾਲੀ 'ਭਾਰਤੀ ਝਗੜਾ ਪਾਰਟੀਦਿਮਾਗੀ ਨਕਸਲ ਹੈ?

-arvindkejriwal-dimaaginaxal-sanjaysingh-aap-pmmodi-indianpolitics-newdelhi



TOP HEADLINES


*ਮਸ਼ਾਲ ਮਾਰਚ ਦੇ ਲੁਧਿਆਣਾ ਪੁੱਜਣ ’ਤੇ ਗੁਰੂ ਨਾਨਕ ਸਟੇਡੀਅਮ ’ਚ
*ਪੇਂਡੂ ਆਵਾਜਾਈ ਨੂੰ ਹੁਲਾਰਾ ਦੇਣ ਲਈ ਭਗਵੰਤ ਮਾਨ ਸਰਕਾਰ 1 ਮਹੀਨ
*ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਟਰਾਂਸਪੋਰਟ ਅਤੇ ਜਲ ਸਪਲ
ਐਸਪੀ (ਡੀ) ਪਵਨਜੀਤ ਨੂੰ ਮੁੱਖ ਮੰਤਰੀ ਮੈਡਲ ਨਾਲ ਕੀਤਾ ਗਿਆ ਸਨਮਾ
ਬਿਜਲੀ ਦੇ ਸ਼ਾਰਟ ਸਰਕਟ ਕਾਰਨ ਇਲੈਕਟ੍ਰਾਨਿਕ ਗੋਦਾਮ ਨੂੰ ਲੱਗੀ ਭਿ
ਸ਼ਹੀਦ ਨਿਰਮਲ ਸਿੰਘ ਦੀ ਸ਼ਹਾਦਤ ਨੂੰ ਸਿਜਦਾ, ਵਿਧਾਇਕ ਅਮਰਗੜ੍ਹ ਪ
ਪੰਜਾਬ 'ਚ ਭਾਜਪਾ ਨੂੰ ਵੱਡਾ ਹੁੰਗਾਰਾ: ਗੜ੍ਹਵਾਲ ਸਮਾਜ ਦੇ 250 ਤ
ਖੇਡਾਂ ਵਤਨ ਪੰਜਾਬ ਦੀਆਂ-ਸੀਜ਼ਨ-4 ਤਹਿਤ ਮਸ਼ਾਲ ਮਾਰਚ ਦਾ ਮਾਲੇਰਕ
ਸੀਆਈਡੀ ਲੁਧਿਆਣਾ ਦੇ ਸਬ ਇੰਸਪੈਕਟਰ ਕਰਮਜੀਤ ਸਿੰਘ ਨੂੰ ਮੁੱਖ ਮੰਤ
*ਹਰਦੀਪ ਸਿੰਘ ਮੁੰਡੀਆਂ ਨੇ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ 5
ਭਗਵੰਤ ਮਾਨ ਸਰਕਾਰ ਨੇ ਖੇਡਾਂ ਵਤਨ ਪੰਜਾਬ ਦੀਆਂ ਨਾਲ ਪੰਜਾਬ ਨੂੰ
ਮੈਂ ਦਿਮਾਗੀ ਨਕਸਲ ਹਾਂ, ਕਿਉਂਕਿ ਮੈਂ ਦੇਸ਼ ਭਗਤ ਹਾਂ ਅਤੇ ਮੈਨੂੰ
ਸੰਗਰੂਰ ਵਿੱਚ ਕਾਂਗਰਸ ਨੂੰ ਵੱਡਾ ਝਟਕਾ: ਸੀਨੀਅਰ ਆਗੂ ਅਤੇ ਪ੍ਰਮੁ
Dmch ਵੱਲੋਂ ਅਕਾਦਮਿਕ ਉਤਕ੍ਰਿਸ਼ਟਤਾ ਨੂੰ ਉਤਸ਼ਾਹਿਤ ਕਰਨ ਅਤੇ ਯੋ
*ਸੁਤੰਤਰਤਾ ਦਿਵਸ ਮੌਕੇ ਪੰਜਾਬ ਨੇ ਯੁੱਧ ਨਸ਼ਿਆਂ ਵਿਰੁੱਧ ਦੇ ਜ਼ਮ
*ਮੁੱਖ ਮੰਤਰੀ ਸਿਹਤ ਯੋਜਨਾ’ ਤਹਿਤ ਮਾਨਸਿਕ ਸਿਹਤ ਦਾ ਇਲਾਜ ਕਰਵਾਉ
*ਪਹਿਲੀ ਵਾਰ ਕਿਸੇ ਸਰਕਾਰ ਨੇ ਮਾਵਾਂ-ਧੀਆਂ ਦੀਆਂ ਲੋੜਾਂ, ਸਨਮਾਨ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਸ਼ਹੀ
*ਪੰਜਾਬ ਪੁਲਿਸ ਨੇ ਪੁਲਿਸ ਅਦਾਰੇ 'ਤੇ ਹਮਲੇ ਦੀ ਸਾਜ਼ਿਸ਼ ਨੂੰ ਕੀ
ਆਈ.ਪੀ.ਆਰ.ਓ. ਅਮਨਪ੍ਰੀਤ ਸਿੰਘ ਮਨੌਲੀ ਦੇ ਪਿਤਾ ਮਨਜੀਤ ਸਿੰਘ ਮਨੌ

Run by: WebHead
National Punjab International Sports Entertainment Health Business Women Crime Life style Media Politics Religious Technology Education Nri Defence Court Literature Citizen reporter Agriculture Environment Railway Weather Sikh Animal Pollution Accident Election Mc election 2017-18 Local body Art Litrature Financial Tax Happy birthday Marriage anniversary Transfer Lok sabha election-2019 Uttar pradesh Kisan andolan Haryana

About Us


Jagrati Lahar Editor Image

Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.

Gautam Jalandhari (Editor)

Subscribe Us


Vists Counter

HITS : 51400966

Hindi news rss fee image RSS FEED

Address


Jagrati Lahar
Jalandhar Bypass Chowk, G T Road (West), Ludhiana - 141008.
Mobile: +91 161 5010161 Mobile: +91 81462 00161
Land Line: +91 161 5010161
Email: gautamk05@gmail.com, @: jagratilahar@gmail.com
Share your info with Us