ਨਹਿਰੀ ਪਾਣੀ ਦੀ ਵਰਤੋਂ 78 ਪ੍ਰਤੀਸ਼ਤ ਤੋਂ ਵਧਣਾ ਪੰਜਾਬ ਦੀ ਕਿਰਸਾਨੀ ਲਈ ਚੰਗਾ ਉਪਰਾਲਾ : ਪਰਮਵੀਰ ਸਿੰਘ ਐਡਵੋਕੇਟ

May27,2026 | Jagrati Lahar Bureau | Ludhiana


ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਯੋਗ ਅਗਵਾਹੀ ਹੇਠਾਂ, ਸੂਬੇ ਵਿੱਚ ਖੇਤੀ ਨੂੰ ਮੁੜ ਕੇ ਲਾਹੇਵੰਦ ਧੰਦਾ ਬਣਾਉਣ ਲਈ ਸੁਹਿਰਦ ਕਦਮ ਚੁੱਕੇ ਜਾ ਰਹੇ ਹਨ | ਪੰਜਾਬ ਮੀਡੀਅਮ ਇੰਡਸਟਰੀ ਬੋਰਡ ਦੇ ਵਾਈਸ ਚੇਅਰਮੈਨ ਪਰਮਵੀਰ ਸਿੰਘ ਐਡਵੋਕੇਟ ਨੇ ਵਿਚਾਰ ਸਾਂਝੇ ਕਰਦਿਆਂ ਦੱਸਿਆ ਕਿ, ਪੰਜਾਬ ਵਿੱਚ ਨਹਿਰੀ ਪਾਣੀ ਦੀ ਸਿੰਚਾਈ ਲਈ ਜੋ ਕਾਰਜ ਚਾਲ ਰਹੇ ਹਨ, ਓਹਨਾ ਦੀ ਦੇਖ ਰੇਖ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਆਪ ਕਰ ਰਹੇ ਹਨ | 2022 ਵਿੱਚ ਜਦੋ ਮਾਨ ਸਰਕਾਰ ਨੇ ਅਹਿਦ ਚੁਕਿਆ ਸੀ, ਉਸ ਵੇਲੇ ਵਿਰਾਸਤ ਵਿਚ ਨਹਿਰੀ ਪਾਣੀ ਦਾ ਕੇਵਲ 22 ਪ੍ਰਤੀਸ਼ਤ ਉਪਯੋਗ ਪਿਛਲੀ ਸਰਕਾਰਾਂ ਵੱਲੋ ਵਰਤੋਂ ਵਿਚ ਲਿਆਉਂਦਾ ਗਿਆ ਸੀ | ਮਾਨ ਸਰਕਾਰ ਪਿਛਲੇ 4 ਸਾਲਾਂ ਤੋਂ ਖੇਤਾਂ ਦੀ ਸਿੰਚਾਈ ਸਿੱਧਾ ਨਹਿਰੀ ਪਾਣੀ ਨਾਲ ਕਰਵਾਉਣ ਲਈ ਪੁਰਜ਼ੋਰ ਉਪਰਾਲੇ ਕਰ ਰਹੀ ਹੈ | ਟੇਲਾਂ ਤਕ ਪਾਣੀ ਪਹੁੰਚਣ ਲਈ ਸੂਏ ਅਤੇ ਕੱਸੀਆਂ ਦਰੁਸਤ ਕੀਤੇ ਗਏ ਹਨ | ਸੈਂਕੜੇ ਕਿਲੋਮੀਟਰ ਨਵੀਆਂ ਕੱਸੀਆਂ ਅਤੇ ਪਾਈਪਾਂ ਪਾਈਆਂ ਗਈਆਂ ਹਨ | ਇਨ੍ਹਾਂ ਕੋਸ਼ਿਸ਼ਾਂ ਸਕਦਾ, ਪੰਜਾਬ ਹੁਣ ਨਹਿਰੀ ਪਾਣੀ ਦਾ 78% ਤੋਂ ਵੱਧ ਪਾਣੀ ਵਰਤ ਰਿਹਾ ਹੈ | ਇਸ ਤੋਂ ਇਲਾਵਾ ਅਗਲੇ ਕੁਝ ਮਹੀਨਿਆਂ ਵਿੱਚ ਇਹ ਅੰਕੜਾ 90% ਤੋਂ ਵੱਧ ਲੈ ਕੇ ਜਾਣਾ ਮਾਨ ਸਰਕਾਰ ਦਾ ਟੀਚਾ ਹੈ | ਇਸ ਉਪਰਾਲੇ ਨਾਲ ਪੰਜਾਬ ਦੀ ਧਰਤੀ ਨੂੰ ਕਈ ਤਰ੍ਹਾਂ ਦੇ ਫਾਇਦੇ ਹੋਏ ਹਨ | ਪੰਜਾਬ ਦਾ ਜ਼ਮੀਨ ਹੇਠਲਾ ਪਾਣੀ ਕਾਫੀ ਮਾਤਰਾ ਵਿਚ ਬਚਿਆ ਹੈ ਅਤੇ ਕੇਂਦਰ ਦੇ ਜਲ ਸ਼ਕਤੀ ਮਹਿਕਮੇ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਪੰਜਾਬ ਦਾ ਧਰਤੀ ਹੇਠਲਾ ਪਾਣੀ ਲਗਭਗ 2 ਮੀਟਰ ਉਪਰ ਵੱਲ ਵੱਧ ਚੁਕਿਆ ਹੈ | ਪਿਛਲੇ 20 ਸਾਲਾਂ ਵਿਚ ਇਹ ਵਾਧਾ ਪਹਿਲੀ ਵਾਰ ਰਿਕਾਰਡ ਕੀਤਾ ਗਿਆ ਹੈ | ਇਸ ਤੋਂ ਇਲਾਵਾ ਵੱਡੇ ਪੱਧਰ ਤੇ ਮੋਟਰਾਂ ਨਾ ਚੱਲਣ ਕਰਕੇ ਬਿਜਲੀ ਦੀ ਭਾਰੀ ਬਚਤ ਪੰਜਾਬ ਨੂੰ ਹੋਈ ਹੈ ਜਿਸ ਨੂੰ ਹੋਰ ਵਰਤੋਂ ਵਿਚ ਲਿਆਂਦਾ ਗਿਆ ਹੈ | ਮਾਹਿਰਾਂ ਅਨੁਸਾਰ ਨਹਿਰੀ ਪਾਣੀ ਦੀ ਵਰਤੋਂ ਨਾਲ ਫ਼ਸਲ ਦੀ ਗੁਣਵੱਤਾ ਵਿੱਚ ਵੀ ਵਾਧਾ ਹੋਇਆ ਹੈ  ਜਿਸ ਨਾਲ ਕਿਸਾਨਾਂ ਨੂੰ ਚੰਗਾ ਮੁਨਾਫ਼ਾ ਪ੍ਰਾਪਤ ਹੋਇਆ ਹੈ | ਮੁੱਖ ਮੰਤਰੀ ਦੀ ਦੂਰਅੰਦੇਸ਼ੀ ਸੋਚ ਅਤੇ ਚੰਗੇ ਉਪਰਾਲਿਆਂ ਕਰਕੇ ਪੰਜਾਬ ਤਰੱਕੀ ਦੇ ਰਾਹ ਤੇ ਤੇਜ਼ੀ ਨਾਲ ਵੱਧ ਰਿਹਾ ਹੈ | ਇਕੱਲੇ ਨਹਿਰੀ ਪਾਣੀ ਦੀ ਪਹੁੰਚ ਨੂੰ ਦਰੁਸਤ ਕਰਕੇ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਨੂੰ ਵੱਖੋ ਵੱਖ ਪੱਖਾਂ ਤੋਂ ਫਾਇਦੇ ਦਵਾਏ ਹਨ |

Paramveer-Singh-Advocate-Vice-chairman-Punjab-Medium-Industry-Development-Board-Govt-Of-Punjab



TOP HEADLINES


ਵਿਸ਼ਵ ਫੈਟੀ ਲਿਵਰ ਦਿਵਸ 2026: ਫੈਟੀ ਲਿਵਰ ਰੋਗ ਲਿਵਰ ਦੀ ਸਿਹਤ
*ਬਜ਼ੁਰਗ ਮਾਂ ਦੀ ਪੁਕਾਰ 'ਤੇ ਤੁਰੰਤ ਐਕਸ਼ਨ; ਡਾ. ਬਲਜੀਤ ਕੌਰ ਦੀ
*ਮਾਨ ਸਰਕਾਰ ਵੱਲੋਂ ਪਟਿਆਲਾ ਵਿੱਚ ਹਾਈਬ੍ਰਿਡ ਸਫ਼ਾਈ ਮਾਡਲ ਦਾ ਆਗ
ਚੇਤਨ ਪ੍ਰਕਾਸ਼ ਧਾਲੀਵਾਲ, ਮੈਂਬਰ, ਪੰਜਾਬ ਸਟੇਟ ਫੂਡ ਕਮਿਸ਼ਨ ਵਲੋਂ
*ਨਿਊ ਚੰਡੀਗੜ੍ਹ ਸਟੇਡੀਅਮ ਵਿਖੇ ਪੰਜਾਬ ਦੇ ਮਹਾਨ ਕ੍ਰਿਕਟਰਾਂ ਦੀ
ਵੜਿੰਗ ਨੇ ਕੱਟੜਪੰਥੀਆਂ ਨਾਲ ਨੇੜਤਾ ਵਧਾਉਣ ਖਿਲਾਫ਼ ਭਾਜਪਾ ਨੂੰ ਦ
ਸੱਤਾ ਹਥਿਆਉਣ ਅਤੇ ਪੰਜਾਬ ਨੂੰ ਲੁੱਟਣ ਦਾ ਮੌਕਾਪ੍ਰਸਤ ਸੰਜੋਗ ਹੈ
*ਪੰਜਾਬ ਪੁਲਿਸ ਤੇਲ ਅਤੇ ਗੈਸ ਕੰਪਨੀਆਂ ਦੀਆਂ ਸੁਰੱਖਿਆ ਸਬੰਧੀ ਸ਼ਿ
*ਡਾ. ਬਲਜੀਤ ਕੌਰ ਦੀ ਅਗਵਾਈ ਹੇਠ ‘ਪ੍ਰੋਜੈਕਟ ਜੀਵਨਜੋਤ’ ਬਣਿਆ ਬਾ
*ਪੰਜਾਬ ਦੇ ਸਫਲ ਸੰਸਥਾਪਕਾਂ ਦੀ ਅਗਲੀ ਪੀੜ੍ਹੀ ਨਾ ਸਿਰਫ਼ ਪੰਜਾਬ
ਈਡੀ ਦੀ ਰੇਡ ਕਰਵਾ ਕੇ ਪੰਜਾਬ ਦੇ ਹਿੰਦੂ ਵਪਾਰੀਆਂ ਨੂੰ ਤੰਗ ਕਰ ਰ
*ਬਰਾਬਰ ਅੰਕ, ਬਰਾਬਰ ਰੈਂਕ: ਮਾਨ ਸਰਕਾਰ ਨੇ ਬੋਰਡ ਪ੍ਰੀਖਿਆਵਾਂ ਲ
ਆਪ ਐਮਪੀ ਮਾਲਵਿੰਦਰ ਕੰਗ ਨੇ ਪੰਜਾਬ ਯੂਨੀਵਰਸਿਟੀ ਵਿੱਚ ਪੰਜਾਬੀ ਸ
*ਨਸ਼ਿਆਂ ਨੂੰ ਠੱਲ੍ਹ ਪਾਉਣ ਲਈ ਡੀਜੀਪੀ ਗੌਰਵ ਯਾਦਵ ਨੇ ਪੰਜਾਬ ਪੁਲ
ਐਮ.ਸੀ. ਮੋਹਾਲੀ ਮੇਅਰ ਚੋਣਾਂ: ਸਰਬਜੀਤ ਸਿੰਘ ਸਮਾਣਾ ਮੇਅਰ, ਰਾਜਿ
*ਨਸ਼ਿਆਂ ਨੂੰ ਠੱਲ੍ਹ ਪਾਉਣ ਲਈ ਡੀਜੀਪੀ ਗੌਰਵ ਯਾਦਵ ਨੇ ਪੰਜਾਬ ਪੁਲ
*ਲੋਹੇ ਅਤੇ ਸਟੀਲ ਦੀ ਟੈਕਸ ਚੋਰੀ ਖ਼ਿਲਾਫ਼ ਵੱਡੀ ਕਾਰਵਾਈ, 4.35
ਐਸ.ਆਈ.ਸੀ. ਆਂਧਰਾ ਪ੍ਰਦੇਸ਼ ਨੇ ਪੰਜਾਬ ਦੇ ਰਾਜ ਸੂਚਨਾ ਕਮਿਸ਼ਨਰਾਂ
*ਭਗਵੰਤ ਮਾਨ ਸਰਕਾਰ ਵੱਲੋਂ ਦਿੱਲੀ ਹਵਾਈ ਅੱਡੇ ਲਈ ਲਗਜ਼ਰੀ ਬੱਸਾਂ
*ਸਾਬਕਾ ਸੈਨਿਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀਆਂ ਸਮੱਸਿਆਵਾਂ ਦ

Run by: WebHead
National Punjab International Sports Entertainment Health Business Women Crime Life style Media Politics Religious Technology Education Nri Defence Court Literature Citizen reporter Agriculture Environment Railway Weather Sikh Animal Pollution Accident Election Mc election 2017-18 Local body Art Litrature Financial Tax Happy birthday Marriage anniversary Transfer Lok sabha election-2019 Uttar pradesh Kisan andolan Haryana

About Us


Jagrati Lahar Editor Image

Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.

Gautam Jalandhari (Editor)

Subscribe Us


Vists Counter

HITS : 50353755

Hindi news rss fee image RSS FEED

Address


Jagrati Lahar
Jalandhar Bypass Chowk, G T Road (West), Ludhiana - 141008.
Mobile: +91 161 5010161 Mobile: +91 81462 00161
Land Line: +91 161 5010161
Email: gautamk05@gmail.com, @: jagratilahar@gmail.com
Share your info with Us