ਲੁਧਿਆਣਾ ਦੇ ਵਿੱਚ ਆਗਾਮੀ ਚੋਣਾਂ, ਕੇਂਦਰ ਦੀਆਂ ਨੀਤੀਆਂ ਅਤੇ ਈਡੀ ਦੀਆਂ ਛਾਪੇਮਾਰੀਆਂ ਨੂੰ ਲੈ ਕੇ ਆਪ ਆਗੂਆਂ ਦੀ ਬੈਠਕ, ਅਮਨ ਅਰੋੜਾ ਤੇ ਮਨੀਸ਼ ਸਿਸੋਦੀਆ ਨੇ ਚੁੱਕੇ ਕੇਂਦਰ ਤੇ ਸਵਾਲ।
May19,2026
| Surinder Arora Soni | Ludhiana
ਲੁਧਿਆਣਾ ਦੇ ਗੁਰੂ ਨਾਨਕ ਭਵਨ ਦੇ ਵਿੱਚ ਅੱਜ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰਸ਼ਿਪ ਦੀ ਅਹਿਮ ਬੈਠਕ ਹੈ ਜਿਸ ਦੀ ਅਗਵਾਈ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਮਨੀਸ਼ ਸਿਸੋਦੀਆ ਅਤੇ ਨਾਲ ਅਮਨ ਅਰੋੜਾ ਦੀ ਅਗਵਾਹੀ ਦੇ ਵਿੱਚ ਹੋ ਰਹੀ ਹੈ। ਇਸ ਮੀਟਿੰਗ ਦੇ ਵਿੱਚ ਸਾਰੇ ਹੀ ਲੁਧਿਆਣਾ ਦੇ ਐਮਐਲਏ ਅਤੇ ਹੋਰ ਆਗੂ ਸਣੇ ਪੰਜਾਬ ਦੀ ਸੀਨੀਅਰ ਲੀਡਰਸ਼ਿਪ ਵੀ ਮੌਜੂਦ ਹੈ। ਬੈਠਕ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਜਿੱਥੇ ਮਨੀਸ਼ ਸਿਸੋਦੀਆ ਨੇ ਕਿਹਾ ਕਿ ਅੱਜ ਦੀ ਇਹ ਬੈਠਕ ਕੇਂਦਰ ਵੱਲੋਂ ਜਿਸ ਤਰ੍ਹਾਂ ਚੋਣਾਂ ਦੀ ਤਿਆਰੀ ਲਈ ਇਨਫੋਰਸਮੈਂਟ ਡਾਇਰੈਕਟਰ ਰੇਟ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ ਉਸ ਤੇ ਚਿੰਤਨ ਕਰਨ ਦੇ ਲਈ ਹੈ ਉਹਨਾਂ ਕਿਹਾ ਕਿ ਹਰ ਚੀਜ਼ ਮਹਿੰਗੀ ਹੋ ਗਈ ਹੈ ਪੈਟਰੋਲ ਅਤੇ ਡੀਜ਼ਲ ਦੀਆਂ ਪਿਛਲੇ ਪੰਜ ਦਿਨ ਦੇ ਵਿੱਚ ਦੋ ਵਾਰ ਕੀਮਤਾਂ ਵੱਧ ਚੁੱਕੀਆਂ ਨੇ ਘਰੇਲੂ ਸਿਲਿੰਡਰ ਦੇ ਨਾਲ ਵਪਾਰਕ ਸਲੰਡਰ ਮਹਿੰਗਾ ਹੋ ਚੁੱਕਾ ਹੈ ਹਾਲਾਤ ਇਹ ਨੇ ਕਿ ਦੇਸ਼ ਦੇ ਲੋਕ ਪਰੇਸ਼ਾਨ ਨੇ। ਉਹਨੇ ਕਿਹਾ ਕਿ ਅੱਜ ਦੀ ਬੈਠਕ ਵੀ ਇਹਨਾਂ ਮੁੱਦਿਆਂ ਤੇ ਚਰਚਾ ਨੂੰ ਲੈ ਕੇ ਹੈ। ਇਸ ਦੌਰਾਨ ਉਹਨਾਂ ਐਸ ਆਈਆਰ ਨੂੰ ਲੈ ਕੇ ਵੀ ਸਵਾਲ ਖੜੇ ਕੀਤੇ।
ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ ਅਰੋੜਾ ਵੀ ਇਸ ਬੈਠਕ ਦੇ ਵਿੱਚ ਪਹੁੰਚੇ ਜਿੱਥੇ ਉਹਨਾਂ ਦੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਜਿੱਥੇ ਕੇਂਦਰ ਸਰਕਾਰ ਦੇ ਸਵਾਲ ਖੜੇ ਕੀਤੇ ਉੱਥੇ ਹੀ ਉਹਨਾਂ ਇਹ ਵੀ ਕਿਹਾ ਕਿ ਰਵਨੀਤ ਬਿੱਟੂ ਜਿਹੜੇ ਦਾਅਵੇ ਕਰ ਰਹੇ ਨੇ 1992 ਤੋਂ ਲੈ ਕੇ ਹੁਣ ਤੱਕ ਉਹ ਮੇਰੀ ਕਿਸੇ ਦੇ ਨਾਲ ਕੋਈ ਵੀ ਪੈਸਿਆਂ ਦੀ ਹੇਰਾਫੇਰੀ ਸਾਬਤ ਕਰ ਦੇਵੇ ਤਾਂ ਮੈਂ ਪੰਜਾਬ ਦਾ ਗੁਨਾਹਗਾਰ ਹੋਵਾਂਗਾ ਉਹਨਾਂ ਕਿਹਾ ਕਿ ਅਸੀਂ ਚੋਣਾਂ ਲਈ ਤਿਆਰ ਹਨ ਅਸੀਂ ਲੋਕਾਂ ਦੇ ਲਈ ਕੀਤੇ ਹੋਏ ਕੰਮਾਂ ਨੂੰ ਲੈ ਕੇ ਹੀ ਲੋਕਾਂ ਦੇ ਵਿੱਚ ਵਿਚਰ ਰਹੇ। ਅਮਨ ਅਰੋੜਾ ਨੇ ਬਿਕਰਮ ਮਜੀਠੀਆ ਦੇ ਵੀ ਸਵਾਲਾਂ ਦਾ ਜਵਾਬ ਦਿੰਦਿਆਂ ਹੋਇਆ ਕਿਹਾ ਕਿ ਸਰਕਾਰ ਦੀ ਨੋਟੀਫਿਕੇਸ਼ਨ ਤੇ ਉਹ ਸਵਾਲ ਚੁੱਕ ਰਹੇ ਨੇ ਉਹਨਾਂ ਨੂੰ ਇਸ ਇਨਾ ਹੀ ਨਹੀਂ ਪਤਾ 10 ਸਾਲ ਹੋ ਮੰਤਰੀ ਰਹੇ ਨੇ ਪੰਜ ਸਾਲ ਐਮਐਲਏ ਰਹੇ ਨੇ। ਪਰ ਉਹ ਚੋਣਾਂ ਨੂੰ ਲੈ ਕੇ ਹੋ ਹੁਣ ਇਸ ਨੂੰ ਲੈ ਕੇ ਇਤਰਾਜ ਜਤਾਣਾ ਇਹ ਚੰਗੀ ਗੱਲ ਨਹੀਂ ਉਹਨਾਂ ਕਿਹਾ ਕਿ ਉਹ ਪਹਿਲਾਂ ਹੀ ਸਾਫ ਕਰ ਚੁੱਕੇ ਨੇ ਇਸ ਲਈ ਐਨ ਓਸੀ ਦੀ ਜਰੂਰਤ ਨਹੀਂ ਹੈ। ਇਸ ਤੋਂ ਇਲਾਵਾ ਉਹਨਾਂ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਨੂੰ ਲੈ ਕੇ ਵੀ ਕੇਂਦਰ ਸਰਕਾਰ ਤੇ ਵੱਡਾ ਹਮਲਾ ਕੀਤਾ ਹੈ।
Aap-Leader-Manish-Sisodia-And-Aman-Arora