ਅਸੀਂ ਨਿਆਂਪਾਲਿਕਾ ਦਾ ਬਹੁਤ ਸਤਿਕਾਰ ਕਰਦੇ ਹਾਂ, ਪਰ ਕੁਝ ਅਜਿਹੀਆਂ ਸਥਿਤੀਆਂ ਪੈਦਾ ਹੋਈਆਂ ਹਨ ਕਿ ਸਾਨੂੰ ਇਹ ਸੱਤਿਆਗ੍ਰਹਿ ਕਰਨਾ ਪੈ ਰਿਹਾ ਹੈ- ਕੇਜਰੀਵਾਲ

Apr28,2026 | Jagrati Lahar Bureau | New Delhi


 
ਮੇਰਾ ਅਟੁੱਟ ਵਿਸ਼ਵਾਸ ਹੈ ਕਿ ਬਾਪੂ ਦੇ ਅਸ਼ੀਰਵਾਦ ਨਾਲ ਸੱਤਿਆਗ੍ਰਹਿ ਦੇ ਇਸ ਔਖੇ ਰਸਤੇ 'ਤੇ ਅਸੀਂ ਪੂਰੀ ਨਿਸ਼ਠਾ ਨਾਲ ਅਡੋਲ ਰਹਾਂਗੇ- ਕੇਜਰੀਵਾਲ
 
ਗਾਂਧੀ ਜੀ ਨੇ ਸਾਨੂੰ ਹਮੇਸ਼ਾ ਸੱਚ ਦੇ ਰਸਤੇ 'ਤੇ ਅਡੋਲ ਰਹਿਣ ਅਤੇ ਸੱਚ ਲਈ ਆਤਮ-ਬਲ ਨਾਲ ਸੱਤਿਆਗ੍ਰਹਿ ਕਰਨ ਦੀ ਪ੍ਰੇਰਨਾ ਦਿੱਤੀ ਹੈ- ਮਨੀਸ਼ ਸਿਸੋਦੀਆ
 
 
ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਸੀਨੀਅਰ ਆਗੂ ਤੇ ਪੰਜਾਬ ਇੰਚਾਰਜ ਮਨੀਸ਼ ਸਿਸੋਦੀਆ ਮੰਗਲਵਾਰ ਨੂੰ ਰਾਜਘਾਟ ਪਹੁੰਚ ਕੇ ਮਹਾਤਮਾ ਗਾਂਧੀ ਦੀ ਸਮਾਧੀ 'ਤੇ ਨਤਮਸਤਕ ਹੋਏ। ਉਨ੍ਹਾਂ ਦੇ ਨਾਲ ਪਾਰਟੀ ਦੇ ਵਿਧਾਇਕ ਅਤੇ ਵੱਡੀ ਗਿਣਤੀ ਵਿੱਚ ਵਰਕਰ ਵੀ ਮੌਜੂਦ ਸਨ। ਉਨ੍ਹਾਂ ਨੇ ਵਰਕਰਾਂ ਦੇ ਨਾਲ ਸੱਤਿਆਗ੍ਰਹਿ ਦੀ ਰਾਹ ਦਿਖਾਉਣ ਵਾਲੇ ਰਾਸ਼ਟਰਪਿਤਾ ਮਹਾਤਮਾ ਗਾਂਧੀ ਜੀ ਨੂੰ ਨਮਨ ਕਰਦਿਆਂ ਸੱਤਿਆਗ੍ਰਹਿ ਦੇ ਮਾਰਗ 'ਤੇ ਚੱਲਣ ਦਾ ਸੰਕਲਪ ਦੁਹਰਾਇਆ। ਇਸ ਦੌਰਾਨ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਅਸੀਂ ਨਿਆਂਪਾਲਿਕਾ ਦਾ ਬਹੁਤ ਸਤਿਕਾਰ ਕਰਦੇ ਹਾਂਪਰ ਕੁਝ ਅਜਿਹੀਆਂ ਸਥਿਤੀਆਂ ਪੈਦਾ ਹੋਈਆਂ ਹਨ ਕਿ ਸਾਨੂੰ ਇਹ ਸੱਤਿਆਗ੍ਰਹਿ ਕਰਨਾ ਪੈ ਰਿਹਾ ਹੈ। ਮੇਰਾ ਅਟੁੱਟ ਵਿਸ਼ਵਾਸ ਹੈ ਕਿ ਬਾਪੂ ਦੇ ਅਸ਼ੀਰਵਾਦ ਨਾਲ ਸੱਤਿਆਗ੍ਰਹਿ ਦੇ ਇਸ ਔਖੇ ਪੈਂਡੇ 'ਤੇ ਅਸੀਂ ਪੂਰੀ ਨਿਸ਼ਠਾ ਨਾਲ ਅਡੋਲ ਰਹਾਂਗੇ।
 
ਅਰਵਿੰਦ ਕੇਜਰੀਵਾਲ ਨੇ ਐਕਸ 'ਤੇ ਕਿਹਾ ਕਿ ਅੱਜ ਮਨੀਸ਼ ਸਿਸੋਦੀਆ ਅਤੇ ਹੋਰ ਸਾਥੀਆਂ ਨਾਲ ਰਾਜਘਾਟ ਪਹੁੰਚ ਕੇ ਰਾਸ਼ਟਰਪਿਤਾ ਮਹਾਤਮਾ ਗਾਂਧੀ ਜੀ ਨੂੰ ਪ੍ਰਣਾਮ ਕੀਤਾ। ਮੇਰੀ ਬਾਪੂ ਅੱਗੇ ਇਹੋ ਪ੍ਰਾਰਥਨਾ ਹੈ ਕਿ ਉਨ੍ਹਾਂ ਦੇ ਦਿਖਾਏ 'ਸੱਤਿਆਗ੍ਰਹਿਦੇ ਮਾਰਗ 'ਤੇ ਚੱਲਣ ਦੇ ਸਾਡੇ ਸੰਕਲਪ ਨੂੰ ਉਹ ਹਮੇਸ਼ਾ ਸ਼ਕਤੀ ਦੇਣ। ਮੇਰਾ ਅਟੁੱਟ ਵਿਸ਼ਵਾਸ ਹੈ ਕਿ ਬਾਪੂ ਦੇ ਅਸ਼ੀਰਵਾਦ ਸਦਕਾਸੱਤਿਆਗ੍ਰਹਿ ਦੇ ਇਸ ਕਠਿਨ ਮਾਰਗ 'ਤੇ ਅਸੀਂ ਪੂਰੀ ਦ੍ਰਿੜਤਾ ਨਾਲ ਡਟੇ ਰਹਾਂਗੇ।
 
ਉੱਥੇ ਹੀਮੀਡੀਆ ਨਾਲ ਗੱਲਬਾਤ ਦੌਰਾਨ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਮਾਮਲਾ ਅਦਾਲਤ ਦਾ ਹੈ। ਅਸੀਂ ਅਦਾਲਤ ਦਾ ਬਹੁਤ ਸਤਿਕਾਰ ਕਰਦੇ ਹਾਂ। ਅਸੀਂ ਆਪਣੇ ਦੇਸ਼ ਦੀ ਨਿਆਂ ਪ੍ਰਣਾਲੀ ਦਾ ਬਹੁਤ ਸਨਮਾਨ ਕਰਦੇ ਹਾਂਕਿਉਂਕਿ ਇਸੇ ਨਿਆਂ ਪ੍ਰਣਾਲੀ ਅਤੇ ਨਿਆਂਪਾਲਿਕਾ ਨੇ ਸਾਨੂੰ ਜ਼ਮਾਨਤ ਦਿਵਾਈ ਅਤੇ ਦੋਸ਼ ਮੁਕਤ ਕੀਤਾ ਹੈ। ਅੱਜ ਜੇਕਰ ਅਸੀਂ ਆਜ਼ਾਦ ਘੁੰਮ ਰਹੇ ਹਾਂਤਾਂ ਆਪਣੀ ਨਿਆਂ ਪ੍ਰਣਾਲੀ ਕਰਕੇ ਹੀ ਘੁੰਮ ਰਹੇ ਹਾਂ। ਪਰ ਕੁਝ ਅਜਿਹੀਆਂ ਸਥਿਤੀਆਂ ਬਣ ਗਈਆਂ ਹਨਜਿਨ੍ਹਾਂ ਕਾਰਨ ਸਾਨੂੰ ਇਹ ਸੱਤਿਆਗ੍ਰਹਿ ਕਰਨਾ ਪੈ ਰਿਹਾ ਹੈ। ਉਹ ਸਾਰੀਆਂ ਗੱਲਾਂ ਅਸੀਂ ਜੱਜ ਸਾਹਿਬਾ ਨੂੰ ਲਿਖੀ ਚਿੱਠੀ ਵਿੱਚ ਬਿਆਨ ਕਰ ਦਿੱਤੀਆਂ ਹਨ।
 
ਦੂਜੇ ਪਾਸੇ, 'ਆਪਦੇ ਸੀਨੀਅਰ ਆਗੂ ਅਤੇ ਦਿੱਲੀ ਦੇ ਸਾਬਕਾ ਉਪ-ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਬਾਪੂ ਦੀ ਸਮਾਧੀ 'ਤੇ ਨਤਮਸਤਕ ਹੋਣ ਤੋਂ ਬਾਅਦ 'ਐਕਸ' 'ਤੇ ਕਿਹਾ ਕਿ ਮੰਗਲਵਾਰ ਨੂੰ ਰਾਜਘਾਟ ਜਾ ਕੇ ਪੂਜਨੀਕ ਬਾਪੂ ਦੀ ਸਮਾਧੀ 'ਤੇ ਅਰਵਿੰਦ ਕੇਜਰੀਵਾਲ ਨਾਲ ਮੱਥਾ ਟੇਕਿਆ। ਮਹਾਤਮਾ ਗਾਂਧੀ ਜੀ ਨੇ ਸਾਨੂੰ ਹਮੇਸ਼ਾ ਸੱਚ ਦੇ ਰਸਤੇ 'ਤੇ ਅਡੋਲ ਰਹਿਣ ਅਤੇ ਸੱਚ ਲਈ ਆਤਮ-ਬਲ ਨਾਲ ਸੱਤਿਆਗ੍ਰਹਿ ਕਰਨ ਦੀ ਪ੍ਰੇਰਨਾ ਦਿੱਤੀ ਹੈ। ਅੱਜ ਉਸੇ ਰਾਹ 'ਤੇ ਚੱਲਣ ਦਾ ਸੰਕਲਪ ਹੋਰ ਵੀ ਮਜ਼ਬੂਤ ਹੋਇਆ ਹੈ।
 

Arvind-Kejriwal-Manish-Sisodia-Pay-Homage-At-Mahatma-Gandhi-s-Samadhi



TOP HEADLINES


*ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅਤਿ-ਆਧੁਨਿਕ ਕਮਿਊਨਿਟੀ ਹੈਲਥ
*ਪੰਜਾਬ ਦੇ ਸਮਾਜਿਕ-ਆਰਥਿਕ ਭਵਿੱਖ ਦੀ ਰਾਖੀ ਲਈ ਮਰਦਮਸ਼ੁਮਾਰੀ-202
*ਪੰਜਾਬ ਨੇ ਸਰਹੱਦ ਦੇ ਪਿੱਛੇ ਖੜ੍ਹੀ ਕੀਤੀ ਗੁਪਤ ਦੀਵਾਰ ; ਅਪਰਾਧ
*ਭਗਵੰਤ ਮਾਨ ਸਰਕਾਰ ਦੀ ‘ਮੁੱਖ ਮੰਤਰੀ ਸਿਹਤ ਯੋਜਨਾ’ ਦੇ ਤਹਿਤ 4,
*ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 14.63 ਕਰੋੜ ਰੁਪਏ ਦੇ ਖੇਡ ਸ
*ਲੁਧਿਆਣਾ ਪੁਲਿਸ ਵੱਲੋਂ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ
*ਲੁਧਿਆਣਾ ਪੁਲਿਸ ਵੱਲੋਂ ਵੱਡੀ ਸਫਲਤਾ ਹਾਸਿਲ ਕਰਦੇ ਹੋਏ 15 ਪੇਟੀ
*ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 2010 ਤੋਂ ਬਾਅਦ ਬੋਰਡ ਪ੍ਰੀਖ
*ਵਿਜੀਲੈਂਸ ਬਿਊਰੋ ਨੇ ਪਟਵਾਰੀ ਨੂੰ 4000 ਰੁਪਏ ਰਿਸ਼ਵਤ ਲੈਣ ਦੇ
*ਚੀਨੀ ਸੀਸੀਟੀਵੀ ਕੈਮਰਿਆਂ ਦੀ ਵਰਤੋਂ ਕਰਕੇ ਪਾਕਿਸਤਾਨ ਨੂੰ ਲਾਈਵ
*ਕੈਬਨਿਟ ਮੰਤਰੀ ਸੰਜੀਵ ਅਰੋੜਾ ਵੱਲੋਂ ਮਾਨਸੂਨ ਤੋਂ ਪਹਿਲਾਂ ਸੀਵਰ
*ਭਗਵੰਤ ਮਾਨ ਸਰਕਾਰ ਜੀ.ਐਸ.ਟੀ. ਕਾਨੂੰਨਾਂ ਦੀ ਸਖ਼ਤ ਪਾਲਣਾ ਯਕੀਨ
ਅਕਾਲੀ ਦਲ ਨੇ ਬਿਜਲੀ ਕੱਟਾਂ ਵਿਰੁੱਧ ਮੋਹਾਲੀ ਡੀ.ਸੀ. ਦਫ਼ਤਰ ਅੱਗ
*ਕਿਸਾਨਾਂ ਨੂੰ ਸਿੰਚਾਈ ਲਈ ਕੋਈ ਕਮੀ ਨਹੀਂ ਆਵੇਗੀ, ਨਹਿਰਾਂ ਵਿੱਚ
ਆਮ ਆਦਮੀ ਪਾਰਟੀ ਪੂਰੀ ਤਰ੍ਹਾਂ ਇੱਕਜੁੱਟ; ਸੂਬਾ ਵਾਸੀ ਭਾਜਪਾ ਦੀਆ
*ਮੋਹਿੰਦਰ ਭਗਤ ਵੱਲੋਂ ਸੈਨਿਕ ਸਕੂਲ ਕਪੂਰਥਲਾ ਦੀ ਇਮਾਰਤ ਦੀ ਰੈਸਟ
ਇੰਨੋਸੈਂਟ ਹਾਰਟਸ ਸਕੂਲ ਵਿੱਚ ਚੁਣੀ ਗਈ ਸਟੂਡੈਂਟ ਕੌਂਸਲ ਲਈ ਇਨਵੈ
ਭਾਜਪਾ ਪੰਜਾਬ 1 ਮਈ ਨੂੰ ਚੰਡੀਗੜ੍ਹ ਵਿੱਚ ਕਰੇਗੀ ਜਨਤਾ ਦੀ ਵਿਧਾਨ
*ਮਜ਼ਦੂਰ ਦਿਵਸ ਮੌਕੇ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਸੱਦਣਾ ਇੱਕ
ਫਰੀਦਕੋਟ ਪੁਲਿਸ ਵੱਲੋਂ 161 ਵਾਹਨਾਂ ਦੀ ਖੁੱਲ੍ਹੀ ਨਿਲਾਮੀ : ਐਸਐ

Run by: WebHead
National Punjab International Sports Entertainment Health Business Women Crime Life style Media Politics Religious Technology Education Nri Defence Court Literature Citizen reporter Agriculture Environment Railway Weather Sikh Animal Pollution Accident Election Mc election 2017-18 Local body Art Litrature Financial Tax Happy birthday Marriage anniversary Transfer Lok sabha election-2019 Uttar pradesh Kisan andolan Haryana

About Us


Jagrati Lahar Editor Image

Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.

Gautam Jalandhari (Editor)

Subscribe Us


Vists Counter

HITS : 49962602

Hindi news rss fee image RSS FEED

Address


Jagrati Lahar
Jalandhar Bypass Chowk, G T Road (West), Ludhiana - 141008.
Mobile: +91 161 5010161 Mobile: +91 81462 00161
Land Line: +91 161 5010161
Email: gautamk05@gmail.com, @: jagratilahar@gmail.com
Share your info with Us