*ਅਮਿਤ ਸ਼ਾਹ ਆਧੁਨਿਕ ਭਾਰਤ ਦੇ ਲੋਹ ਪੁਰਸ਼, ਪੰਜਾਬ ਬੇਸਬਰੀ ਨਾਲ ਉਨ੍ਹਾਂ ਦੀ ਉਡੀਕ ਕਰ ਰਿਹਾ ਹੈ-ਸੁਨੀਲ ਜਾਖੜ*

Mar7,2026 | Jagrati Lahar Bureau | Chandigarh



*ਪੰਜਾਬੀਆਂ ਨੂੰ ਭਾਜਪਾ ਤੋਂ ਵੱਡੀ ਆਸ, ਮੋਗਾ ਰੈਲੀ ਲਈ ਲੋਕਾਂ ਵਿਚ ਵੱਡਾ ਉਤਸਾਹ*

*ਸਰਕਾਰ ਮਹਿਲਾਵਾਂ ਦੇ 48 ਹਜਾਰ ਦੇ ਬਕਾਏ ਬਾਰੇ ਵੀ ਬਜਟ ਸੈਸ਼ਨ ਵਿਚ ਐਲਾਨ ਕਰੇ*

*ਪ੍ਰਤਾਪ ਬਾਜਵਾ ਨੂੰ ਸਵਾਲ, ਕੀ ਵਿਧਾਨ ਸਭਾ ਵਿਚ ਬੰਸਾਂ ਰੰਗਣ ਲਈ ਰਾਜਸਥਾਨ ਭੇਜਣ ਖਿਲਾਫ ਉਠਾਉਣਗੇ ਵਿਧਾਨ ਸਭਾ ਵਿਚ ਅਵਾਜ*

ਲੁਧਿਆਣਾ 7 ਮਾਰਚ (     ) ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਅੱਜ ਇੱਥੇ 14 ਮਾਰਚ ਨੂੰ ਪਾਰਟੀ ਵੱਲੋਂ ਕੇਂਦਰੀ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਦੀ ਅਗਵਾਈ ਵਿਚ ਕੀਤੀ ਜਾ ਰਹੀ ਮੋਗਾ ਰੈਲੀ ਦੀਆਂ ਤਿਆਰੀਆਂ ਲਈ ਬੈਠਕ ਤੋਂ ਬਾਅਦ ਕਿਹਾ ਕਿ ਪੰਜਾਬ ਦੇ ਲੋਕ ਬੇਸਬਰੀ ਨਾਲ ਕੇਂਦਰੀ ਗ੍ਰਹਿ ਮੰਤਰੀ ਦੀ ਉਡੀਕ ਕਰ ਰਹੇ ਹਨ।
ਭਾਜਪਾ ਸੂਬਾ ਪ੍ਰਧਾਨ ਨੇ ਕਿਹਾ ਕਿ ਇਸ ਸਮੇਂ ਪੰਜਾਬ ਦੇ ਹਾਲਾਤ ਬੇਹੱਦ ਸੰਵੇਦਨਸ਼ੀਲ ਹਨ, ਆਰਥਿਕ ਤੌਰ ਤੇ ਰਾਜ ਭਾਰੀ ਕਰਜ ਦੇ ਬੋਝ ਥੱਲੇ ਹੈ, ਲੋਕ ਸਹਿਮ ਅਤੇ ਡਰ ਵਿਚ ਜੀਵਨ ਜਿਉਣ ਲਈ ਮਜਬੂਰ ਹਨ। ਅਜਿਹੇ ਵਿਚ ਲੋਕ ਇਕ ਆਸ ਨਾਲ ਭਾਰਤੀ ਜਨਤਾ ਪਾਰਟੀ ਵੱਲ ਵੇਖ ਰਹੇ ਹਨ ਅਤੇ ਲੋਕ ਮੰਨ ਚੁੱਕੇ ਹਨ ਕਿ ਭਾਜਪਾ ਦੀ ਮਜਬੂਤ ਲੀਡਰਸ਼ਿਪ ਹੀ ਸੂਬੇ ਨੂੰ ਇਸ ਮੁਸਕਿਲ ਦੌਰ ਵਿਚੋਂ ਕੱਢਣ ਦੀ ਸਮਰੱਥਾ ਰੱਖਦੀ ਹੈ। ਉਨ੍ਹਾਂ ਨੇ ਕਿਹਾ ਕਿ ਜਿਸ ਤਰਾਂ ਲੋਕ ਸਰਦਾਰ ਪਟੇਲ ਨੂੰ ਦੇਸ਼ ਦਾ ਲੋਹ ਪੁਰਸ਼ ਮੰਨਦੇ ਸਨ, ਉਸੇ ਤਰਾਂ ਅਮਿਤ ਸ਼ਾਹ ਨੂੰ ਆਧੁਨਿਕ ਭਾਰਤ ਦੇ ਲੋਹ ਪੁਰਸ਼ ਕਰਾਰ ਦੇ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਸ੍ਰੀ ਅਮਿਤ ਸ਼ਾਹਦੇ ਦਿਲ ਵਿਚ ਪੰਜਾਬ ਲਈ ਵੱਡਾ ਦਰਦ ਹੈ। ਉਨ੍ਹਾਂ ਨੇ ਕਿਹਾ ਕਿ ਦਿਲੀ ਦਾ ਉਪਰਾਜਪਾਲ ਇਕ ਪੰਜਾਬੀ ਨੂੰ ਲਗਾਇਆ ਜਾਣਾ ਪੰਜਾਬ ਲਈ ਮਾਣ ਵਾਲੀ ਗੱਲ ਹੈ।
ਸੁਨੀਲ ਜਾਖੜ ਨੇ ਕਿਹਾ ਕਿ ਅੱਜ ਸੂਬੇ ਦੀ ਆਪ ਸਰਕਾਰ ਹਰ ਮੁਹਾਜ਼ ਤੇ ਫੇਲ ਹੈ ਜਦ ਕਿ ਵਿਰੋਧੀ ਧਿਰ ਕਾਂਗਰਸ ਨੇ ਭਗਵੰਤ ਮਾਨ ਅੱਗੇ ਆਤਮਸਮਰਪਨ ਕਰ ਰੱਖਿਆ ਹੈ ਅਤੇ ਸਰਕਾਰ ਅਤੇ ਵਿਰੋਧੀ ਧਿਰ ਦੋਹਾਂ ਦੇ ਏਂਜਡੇ ਵਿਚੋਂ ਲੋਕ ਮੁੱਦੇ ਗਾਇਬ ਹਨ। ਉਨ੍ਹਾਂ ਨੇ ਕਿਹਾ ਕਿ ਆਪ ਤੇ ਕਾਂਗਰਸ ਦਾ ਗਠਬੰਧਨ ਜਗ ਜਾਹਿਰ ਹੋ ਚੁੱਕਾ ਹੈ। ਇਸੇ ਲਈ ਜਦ ਰਾਹੁਲ ਗਾਂਧੀ ਪੰਜਾਬ ਆਏ ਤਾਂ ਉਨ੍ਹਾਂ ਆਪ ਸਰਕਾਰ ਇਕ ਸ਼ਬਦ ਵੀ ਨਹੀਂ ਬੋਲਿਆ। 
ਉਨ੍ਹਾਂ ਨੇ ਇਸ ਮੌਕੇ ਪੰਜਾਬ ਦੇ ਸੁਪਰ ਸੀਐਮ ਬਣੇ ਅਰਵਿੰਦ ਕੇਜਰੀਵਾਲ ਨੂੰ ਸਵਾਲ ਕਰਦਿਆਂ ਕਿਹਾ ਕਿ ਕੱਲ ਸਰਕਾਰ ਮਹਿਲਾ ਦਿਵਸ ਤੇ ਬਜਟ ਪੇਸ਼ ਕਰਕੇ ਮਹਿਲਾਵਾਂ ਦਾ ਸਤਿਕਾਰ ਕਰਨ ਦਾ ਦਾਅਵਾ ਕਰ ਰਹੀ ਹੈ ਪਰ ਕੀ ਉਹ ਦੱਸਣਗੇ ਕਿ ਵੈਭਵ ਕੁਮਾਰ ਦੀ ਪੰਜਾਬ ਸਰਕਾਰ ਵਿਚ ਕੀ ਭਮਿਕਾ ਹੈ ਜੋ ਇਕ ਪਾਰਟੀ ਦੀ ਮਹਿਲਾ ਸਾਂਸਦ ਨਾਲ ਮਾਰਕੁੱਟ ਕਰ ਚੁੱਕੇ ਹਨ। ਇਸੇ ਤਰਾਂ ਉਨ੍ਹਾਂ ਨੇ ਕਿਹਾ ਕਿ ਸਰਕਾਰ ਵੱਲੋਂ ਮਹਿਲਾਵਾਂ ਨੂੰ ਵਿੱਤੀ ਸਹਾਇਤਾ ਦਾ ਜੋ ਦਾਅਵਾ ਕੀਤਾ ਜਾ ਰਿਹਾ ਹੈ ਪਰ ਪਿੱਛਲੇ 48 ਮਹੀਨਿਆਂ ਦਾ ਜੋ ਕਿ ਪ੍ਰਤੀ ਮਹਿਲਾ 48 ਹਜਾਰ ਰੁਪਏ ਦੀ ਰਕਮ ਬਣਦੀ ਹੈ ਉਸਦਾ ਹਿਸਾਬ ਵੀ ਸਰਕਾਰ ਨੂੰ ਦੇਣਾ ਚਾਹੀਦਾ ਹੈ।
ਵਿਧਾਨ ਸਭਾ ਸੈਸ਼ਨ ਤੇ ਟਿੱਪਣੀ ਕਰਦਿਆਂ ਸੁਨੀਲ ਜਾਖੜ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੂੰ ਸਵਾਲ ਕੀਤਾ ਕਿ ਕੀ ਉਹ ਵਿਧਾਨ ਸਭਾ ਵਿਚ ਪੀਆਰਟੀਸੀ ਦੀਆਂ ਬੱਸਾਂ ਨੂੰ ਆਪ ਪਾਰਟੀ ਦੇ ਰੰਗ ਵਿਚ ਰੰਗੇ ਜਾਣ ਲਈ ਜੈਪੁਰ ਭੇਜੇ ਜਾਣ ਸਬੰਧੀ ਸਵਾਲ ਕਰਨ ਦੀ ਹਿੰਮਤ ਵਿਖਾਉਣਗੇ। ਉਨ੍ਹਾਂ ਨੇ ਕਿਹਾ ਕਿ ਪਿੱਛਲੀ ਕਾਂਗਰਸ ਸਰਕਾਰ ਸਮੇਂ ਰਾਜਸਥਾਨ ਤੋਂ ਬੱਸ ਬਾਡੀਆਂ ਲਗਾਏ ਜਾਣ ਦੀ ਫਾਇਲ ਮੁੱਖ ਮੰਤਰੀ ਸਾਂਭ ਕੇ ਤੁਹਾਡੇ ਆਗੁਆਂ ਨੂੰ ਬਲੈਕਮੇਲ ਕਰ ਰਹੇ ਹਨ ਤੇ ਹੁਣ ਜਦ ਇਹ ਸਰਕਾਰ ਖੁਦ ਜੈਪੁਰ ਬੱਸਾਂ ਰੰਗਣ ਲਈ ਜੈਪੁਰ ਭੇਜ ਰਹੀ ਹੈ ਤਾਂ ਕੀ ਸਵਾਲ ਕਰਨਾ ਨਹੀਂ ਬਣਦਾ। ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿਚ ਕੀ ਕੋਈ ਬੱਸਾਂ ਰੰਗਣ ਵਾਲਾ ਪੈਂਟਰ ਵੀ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਹਰੇਕ ਠੇਕਾ ਪੰਜਾਬ ਤੋਂ ਬਾਹਰ ਕਿਉਂ ਜਾ ਰਿਹਾ ਹੈ। ਇਸ ਪਿੱਛੇ ਕੀ ਲੁਕਿਆ ਹੈ, ਜਨਤਾ ਇਹ ਜਾਣਨਾ ਚਾਹੁੰਦੀ ਹੈ। ਇਸ ਮੌਕੇ ਤੇ ਭਾਜਪਾ ਦੇ ਜਿਲਾ ਪ੍ਰਧਾਨ ਰਜਨੀਸ਼ ਧੀਮਾਨ,ਮੀਤ ਪ੍ਰਧਾਨ ਜਤਿੰਦਰ ਮਿੱਤਲ,ਪ੍ਰਦੇਸ਼ ਜਨਰਲ ਸਕੱਤਰ ਪਰਮਿੰਦਰ ਸਿੰਘ ਬਰਾੜ, ਸਕੱਤਰ ਰੇਣੂ ਥਾਪਰ,ਖਜ਼ਾਨਚੀ ਗੁਰਦੇਵ ਸ਼ਰਮਾ ਦੇਬੀ,ਪ੍ਰਦੇਸ਼ ਬੁਲਾਰੇ ਪ੍ਰਿਤਪਾਲ ਸਿੰਘ ਵਲੀਏਵਾਲ,ਜਿਲਾ ਜਨਰਲ ਸਕੱਤਰ ਸਰਦਾਰ ਨਰਿੰਦਰ ਮੱਲੀ, ਯਸ਼ਪਾਲ ਜਨੋਤਰਾ,ਜਿਲਾ ਪ੍ਰੈਸ ਸਕਟਰ ਡਾਕਟਰ ਸਤੀਸ਼ ਕੁਮਾਰ ਸੋਸ਼ਲ ਮੀਡੀਆ ਸਚੀ ਰਾਜ ਹਾਜ਼ਰ ਸਨ।

Amit-Shah-Is-The-Iron-Man-Of-Modern-India-Punjab-Is-Eagerly-Waiting-For-His-Visit-Sunil-Jakhar



TOP HEADLINES


*ਸ਼ਾਨਦਾਰ 4 ਸਾਲ, ਭਗਵੰਤ ਮਾਨ ਦੇ ਨਾਲ, ਆਪ ਨੇ ਭਗਵੰਤ ਮਾਨ ਸਰਕਾਰ
*ਪੰਜਾਬ ਭਾਰਤ ਦਾ ਮੋਹਰੀ ਸੂਬਾ ਬਣਨ ਵੱਲ ਲਗਾਤਾਰ ਵਧ ਰਿਹਾ ਹੈ -
*ਪੰਜਾਬ ਦੀਆਂ ਸ਼ਹਿਰੀ ਸੜਕਾਂ ਦੇ ਨਵੀਨੀਕਰਨ ਵਿੱਚ ਤੇਜ਼ੀ ਨਾਲ ਵਾ
*ਪੰਜਾਬ ਯੂਨੀਵਰਸਿਟੀ ਵਿੱਚ ਹੋਈ ਗੋਲੀਬਾਰੀ ਦੀ ਘਟਨਾ ਵਿੱਚ ਸ਼ਾਮਲ
*ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਦੇ ਚਾਰ ਸਾਲ ਦੇ ਸ਼ਾਨ
ਡੇਰਾਬੱਸੀ ਪੁਲਿਸ ਵੱਲੋਂ 48 ਘੰਟਿਆਂ ਵਿੱਚ ਕਤਲ ਦੀ ਕੋਸ਼ਿਸ਼ ਦਾ
ਵਿਜੀਲੈਂਸ ਵਿਭਾਗ ਨੇ ਸੇਵਾਮੁਕਤ ਜੇ ਈ ਨੂੰ ਕੀਤਾ ਕਾਬੂ
*ਬਠਿੰਡਾ ਵਿੱਚ ਕਪਾਹ ਵਿਸਥਾਰ ਕਮੇਟੀ ਦੀ ਅਹਿਮ ਮੀਟਿੰਗ ਨਰਮੇ ਹੇਠ
*ਅੰਤਰ-ਰਾਜੀ ਗੈਰ-ਕਾਨੂੰਨੀ ਹਥਿਆਰਾਂ ਦੇ ਸਪਲਾਈ ਮਾਡਿਊਲ ਨਾਲ ਜੁੜ
ਪੰਜਾਬ ਪੁਲਿਸ ਦੀ ਵਿਸ਼ੇਸ਼ ਮੁਹਿੰਮ ਤਹਿਤ 2 ਸ਼ੱਕੀ ਵਿਅਕਤੀ ਰਾਉਂ
*ਮੁੱਖ ਮੰਤਰੀ ਸਿਹਤ ਯੋਜਨਾ ਤਹਿਤ 4 ਲੱਖ ਰੁਪਏ ਦਾ ਜੀਵਨ-ਰੱਖਿਅਕ
ਪੰਜਾਬ ਵਿਚ ਵੱਡਾ ਪ੍ਰਸ਼ਾਸਨਿਕ ਫੇਰਬਦਲ, 9 Ias/pcs ਅਫਸਰਾਂ ਦੇ ਤ
*ਨਸ਼ਿਆਂ ਖਿਲਾਫ਼ ਵਿਆਪਕ ਜੰਗ ਹੈ ‘ਯੁੱਧ ਨਸ਼ਿਆਂ ਵਿਰੁੱਧ’ : ਮਨੀਸ਼ ਸ
ਮਨੀਸ਼ ਸਿਸੋਦੀਆ ਦਾ ਮੰਤਰੀਆਂ ਤੇ ਵਿਧਾਇਕਾਂ ਨੂੰ ਸਪੱਸ਼ਟ ਸੰਦੇਸ਼
*ਵਿਜੀਲਸ ਬਿਊਰੋ ਵੱਲੋਂ 20 ਹਜਾਰ ਰੁਪਏ ਰਿਸ਼ਵਤ ਲੈਂਦਾ ਸਹਾਇਕ ਸਬ
*ਮਾਨ ਸਰਕਾਰ ਨੇ ਪੰਜਾਬ ਦੇ ਕਲਾਸਰੂਮਾਂ ਨੂੰ ਭਵਿੱਖਮੁਖੀ ਬਣਾਇਆ,
ਤੁਹਾਨੂੰ ਸੀਬੀਆਈ ਜਾਂਚ ਦਾ ਆਦੇਸ਼ ਦੇਣ ਲਈ ਕੌਣ ਰੋਕ ਰਿਹਾ ਹੈ, ਵ
ਅਣਪਛਾਤੇ ਚੋਰ ਵੱਲੋਂ ਸੈਕਟਰ 68 ਦੇ ਮਾਂ ਦੁਰਗਾ ਮੰਦਰ ਦੀਆਂ ਗੋਲਕ
*ਆਪ ਸਰਕਾਰ ਦੋਸ਼ਾਂ 'ਤੇ ਤੇਜ਼ੀ ਨਾਲ ਕਾਰਵਾਈ ਕਰਦੀ ਹੈ, ਜਵਾਬਦੇਹ
15 ਸਾਲਾ ਨਾਬਾਲਗ ਨਾਲ ਸਮੂਹਿਕ ਬਲਾਤਕਾਰ ਦੇ ਮਾਮਲੇ 'ਚ ਚਾਰ ਗ੍ਰਿ

Run by: WebHead
National Punjab International Sports Entertainment Health Business Women Crime Life style Media Politics Religious Technology Education Nri Defence Court Literature Citizen reporter Agriculture Environment Railway Weather Sikh Animal Pollution Accident Election Mc election 2017-18 Local body Art Litrature Financial Tax Happy birthday Marriage anniversary Transfer Lok sabha election-2019 Uttar pradesh Kisan andolan Haryana

About Us


Jagrati Lahar Editor Image

Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.

Gautam Jalandhari (Editor)

Subscribe Us


Vists Counter

HITS : 49605368

Hindi news rss fee image RSS FEED

Address


Jagrati Lahar
Jalandhar Bypass Chowk, G T Road (West), Ludhiana - 141008.
Mobile: +91 161 5010161 Mobile: +91 81462 00161
Land Line: +91 161 5010161
Email: gautamk05@gmail.com, @: jagratilahar@gmail.com
Share your info with Us