ਕਾਂਗਰਸ ਵੱਲੋਂ ਸੱਜਣ ਕੁਮਾਰ ਨੂੰ ਮਿਲੀ ਰਾਹਤ ਦਾ ਪੋਸਟਰ ਲਗਵਾ ਕੇ ਜਸ਼ਨ ਮਨਾਏ ਜਾਣਾ ਬਹੁਤ ਹੀ ਨਿੰਦਨਯੋਗ ਹੈ-ਬੱਲੀਏਵਾਲ

Jan24,2026 | Jagrati Lahar Bureau | Chandigarh


 
ਪੰਜਾਬ ਕਾਂਗਰਸ ਆਪਣਾ ਸਟੈਂਡ ਸਪੱਸ਼ਟ ਕਰੇ ਕਿ ਉਹ ਪੀੜਤ ਸਿੱਖਾਂ ਨਾਲ ਹੈ ਜਾ ਸੱਜਣ ਕੁਮਾਰ ਦੇ ਨਾਲ!

ਚੰਡੀਗੜ੍ਹ-1984 ਸਿੱਖ ਕਤਲੇਆਮ ਦੇ ਦੋਸ਼ੀ ਸੱਜਣ ਕੁਮਾਰ ਨੂੰ ਬੀਤੇ ਦਿਨ੍ਹੀਂ ਦਿੱਲੀ ਦੀ ਅਦਾਲਤਤ ਵੱਲੋਂ 1 ਕੇਸ ਵਿੱਚ ਬਰੀ ਕੀਤੇ ਜਾਣ ਤੇ ਜਿੱਥੇ ਸਿੱਖ ਕੌਮ ਦੇ ਮਨਾਂ ਨੂੰ ਠੇਸ ਪਹੁੰਚੀ ਹੈ, ਉੱਥੇ ਹੀ ਕਾਂਗਰਸ ਵੱਲੋਂ ਸੱਜਣ ਕੁਮਾਰ ਦੇ ਬਰੀ ਹੋਣ ਤੇ ਕਾਂਗਰਸ ਵੱਲੋਂ ਜਸ਼ਨ ਮਨਾਏ ਜਾਣਾ ਬਹੁਤ ਹੀ ਮੰਦਭਾਗਾ ਤੇ ਨਿੰਦਨਯੋਗ ਹੈ। 

ਦਿੱਲੀ ਕਾਂਗਰਸ ਦੀ ਮਹਿਲਾ ਵਿੰਗ ਦੀ ਪ੍ਰਦੇਸ਼ ਪ੍ਰਧਾਨ ਪੁਸ਼ਪਾ ਸਿੰਘ ਵੱਲੋਂ ਇਸ ਰਾਹਤ ਦੀ ਖਬਰ ਨੂੰ “ਸੱਚ ਦੀ ਜਿੱਤ” ਵਰਗਾ ਸੁਨੇਹਾ ਦੇਣ ਦੇ ਲਈ ਦਿੱਲੀ ਅੰਦਰ ਪੋਸਟਰ ਤੇ ਬੈਨਰ ਲਗਾਏ ਜਾਣਾ ਸਿੱਖ ਕੌਮ ਦੇ ਜਖ਼ਮਾਂ ’ਤੇ ਲੂਣ ਛਿੜਕਣ ਦੇ ਬਰਾਬਰ ਹੈ। ਇਹ ਕੋਈ ਆਮ ਕਾਨੂੰਨੀ ਅੱਪਡੇਟ ਨਹੀਂ ਹੈ। ਸੱਜਣ ਕੁਮਾਰ ਦਾ ਨਾਮ 1984 ਦੇ ਸਿੱਖ ਕਤਲੇਆਮ ਨਾਲ ਬਹੁਤ ਲੰਬੇ ਸਮੇਂ ਤੋਂ ਜੁੜਿਆ ਹੋਇਆ ਉਸ ਉੱਪਰ 3 ਹੋਰ ਕੇਸ ਵੀ ਦਰਜ਼ ਹਨ। 1984 ਵਾਪਰਿਆ ਇੱਕ ਅਜਿਹਾ ਕਤਲੇਆਮ ਜਿਸਨੂੰ ਅਦਾਲਤਾਂ, ਕਮਿਸ਼ਨਾਂ ਅਤੇ ਇਤਿਹਾਸ ਨੇ ਮਨੁੱਖਤਾ ’ਤੇ ਦਾਗ਼ ਕਰਾਰ ਦਿੱਤਾ ਹੈ। ਇੱਕ ਮਾਮਲੇ ਵਿੱਚ ਮਾਮੂਲੀ ਰਾਹਤ ਮਿਲਣ ਦੀ ਖ਼ਬਰ ਨੂੰ “ਸੱਚ ਦੀ ਜਿੱਤ” ਅਤੇ ਸੱਜਣ ਕੁਮਾਰ ਨੂੰ ਬੱਬਰ ਸ਼ੇਰ ਦੱਸਣਾ ਹਜ਼ਾਰਾਂ ਸਿੱਖ ਪੀੜਤ ਪਰਿਵਾਰਾਂ ਦੇ ਦਰਦ ਦਾ ਮਜ਼ਾਕ ਉਡਾਉਣ ਦੇ ਬਰਾਬਰ ਹੈ।

 ਕਾਂਗਰਸ ਇਹ ਗੱਲ ਜਾਣਬੁੱਝ ਕੇ ਭੁੱਲ ਰਹੀ ਹੈ ਕਿ ਸੱਜਣ ਕੁਮਾਰ ਹੋਰ 1984 ਨਾਲ ਸਬੰਧਿਤ ਮਾਮਲਿਆਂ ਵਿੱਚ ਦੋਸ਼ੀ ਕਰਾਰ ਦਿੱਤਾ ਜਾ ਚੁੱਕਾ ਹੈ ਅਤੇ ਸਜ਼ਾ ਭੁਗਤ ਰਿਹਾ ਹੈ। ਕਈ ਅਦਾਲਤਾਂ ਨੇ ਉਸਨੂੰ ਭੀੜਾਂ ਨੂੰ ਭੜਕਾਉਣ ਅਤੇ ਸਿੱਖਾਂ ਖ਼ਿਲਾਫ਼ ਹਿੰਸਾ ਲਈ ਜ਼ਿੰਮੇਵਾਰ ਮੰਨਿਆ ਹੈ। ਇਸ ਪਿਛੋਕੜ ਵਿੱਚ ਵੀ ਕਾਂਗਰਸ ਵੱਲੋਂ ਅਜਿਹਾ ਜਸ਼ਨ ਵਰਗਾ ਮਾਹੌਲ ਸਿਰਜਣ ਦੀ ਕੋਸ਼ਿਸ਼ ਕੀਤੇ ਜਾਣਾ ਸਿੱਧਾ-ਸਿੱਧਾ ਸਿੱਖ ਕੌਮ ਨੂੰ  ਬੇਇੱਜ਼ਤ ਕਰਨਾ ਹੈ। 

ਕਾਂਗਰਸ ਪੰਜਾਬ ਦੇ ਆਗੂਆਂ ਨੂੰ ਇਸ ਬਾਰੇ ਆਪਮੀ ਸਥਿਤੀ ਸਪੱਸ਼ਟ ਕਰਨੀ ਚਾਹੀਦੀ ਹੈ—ਕੀ ਪੰਜਾਬ ਕਾਂਗਰਸ ਸੱਜਣ ਕੁਮਾਰ ਨਾਲ ਖੜ੍ਹੀ ਹੈ ਜਾਂ 1984 ਦੇ ਪੀੜਤ ਸਿੱਖ ਪਰਿਵਾਰਾਂ ਨਾਲ? ਇਸ ਤੋਂ ਇਲਾਵਾ ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਵੀ ਜਵਾਬ ਜ਼ਰੂਰ ਦੇਵੇ ਨਹੀਂ ਤਾਂ ਇਹ ਚੁੱਪੀ ਕਾਂਗਰਸ ਹਾਈਕਮਾਨ ਦੀ ਸਹਿਮਤੀ ਮੰਨੀ ਜਾਵੇਗੀ। ਦੇਸ਼ ਅਤੇ ਖ਼ਾਸ ਕਰਕੇ ਸਿੱਖ ਕੌਮ ਇਹ ਜਾਣਨਾ ਚਾਹੁੰਦੀ ਹੈ ਕਿ ਕਾਂਗਰਸ ਦਾ ਅਸਲ ਚਿਹਰਾ ਕੀ ਹੈ। 

ਭਾਰਤੀ ਜਨਤਾ ਪਾਰਟੀ ਨੇ ਹਮੇਸ਼ਾ 1984 ਦੇ ਪੀੜਤਾਂ ਲਈ ਇਨਸਾਫ਼ ਦੀ ਲੜਾਈ ਦੇ ਨਾਲ ਲੜੀ ਹੈ—ਕੇਸ ਦੁਬਾਰਾ ਖੋਲ੍ਹੇ ਗਏ, ਦੋਸ਼ੀਆਂ ਨੂੰ ਸਜ਼ਾਵਾਂ ਮਿਲੀਆਂ ਅਤੇ ਸਿੱਖ ਪਰਿਵਾਰਾਂ ਨੂੰ ਸਨਮਾਨ ਮਿਲਿਆ। ਅਸੀਂ ਨਿਆਂ, ਸੱਚ ਅਤੇ ਮਨੁੱਖੀ ਮਰਿਆਦਾ ਤੋਂ ਕਦੇ ਸਮਝੌਤਾ ਨਹੀਂ ਕਰਾਂਗੇ। 

ਕਾਂਗਰਸ ਨੂੰ ਇਸ ਸ਼ਰਮਨਾਕ ਅਤੇ ਅਸੰਵੇਦਨਸ਼ੀਲ ਕੰਮ ਲਈ ਦੇਸ਼ ਭਰ ਦੇ ਸਿੱਖਾਂ ਤੋਂ ਬਿਨਾ ਕਿਸੇ ਸ਼ਰਤ ਦੇ ਮੁਆਫ਼ੀ ਮੰਗਣੀ ਚਾਹੀਦੀ ਹੈ।


Powered by Froala Editor

Punjab-Congress-Must-Clarify-Whether-It-Stands-With-Sikh-Victims-Or-With-Sajjan-Kumar



TOP HEADLINES


ਪੰਜਾਬ ਭਾਜਪਾ ਨੂੰ ਵੱਡਾ ਝਟਕਾ!, ਸੀਨੀਅਰ ਭਾਜਪਾ ਆਗੂ ਅਰਵਿੰਦ ਖੰ
ਬੂਟ ਕਾਰੋਬਾਰੀ ਇੰਦਰਪ੍ਰੀਤ ਸਿੰਘ ਉਰਫ ਹਨੀ ਸੇਠੀ ਨੂੰ ਪੁਲਿਸ ਨੂ
*ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਵੱਡੀ ਸਫ਼ਲਤਾ* *ਕਲਾਨੌਰ ਦ
*ਬਟਾਲਾ ਵਿੱਚ ਹੈਰੋਇਨ ਲੈਂਦੇ ਫੜੇ ਗਏ ਕਾਂਗਰਸੀ ਆਗੂ ਨੇ ਪਾਰਟੀ ਦ
ਪੰਜਾਬ ਰਾਜ ਹਿਊਮਨ ਰਾਇਟਸ ਕਮਿਸ਼ਨ ਦੇ ਮੈਂਬਰ ਪਦਮ ਸ੍ਰੀ ਜਤਿੰਦਰ
*ਆਪ ਨੇ ਦੇਸ਼ ਭਗਤ ਯੂਨੀਵਰਸਿਟੀ ਦੇ ਬਾਹਰ ਹਰਿਆਣਾ ਦੇ ਸੀਐਮ ਨਾਇਬ
ਇਕਾਈ ਹਸਪਤਾਲ ਨੇ ਰਚਿਆ ਇਤਿਹਾਸ – ਪੰਜਾਬ ਵਿੱਚ ਪਹਿਲੀ ਰੋਬੋਟਿਕ
*ਲੁਧਿਆਣਾ ਸ਼ਹਿਰ ਦੇ ਪ੍ਰਸਿੱਧ ਕਾਰੋਬਾਰੀ ਨੂੰ ਡਿਜੀਟਲ ਅਰੈਸਟ ਕਰਨ
*ਭਾਜਪਾ ਪੰਜਾਬ ਐਸਸੀ ਵਿੰਗ ਦੇ ਵਿੱਤ ਸਕੱਤਰ ਅਮਰਜੀਤ ਸਿੰਘ ਕੋਕਰੀ
ਪੰਜਾਬ ਮਾਰਚ-2026 ਦੀਆਂ ਬੋਰਡ ਪ੍ਰੀਖਿਆਵਾਂ ਲਈ ਐਂਡ-ਟੂ-ਐਂਡ ਡਿਜ
*ਦਲਿਤ ਵਿਰੋਧੀ ਕਾਂਗਰਸ ਖਿਲਾਫ ਆਪ ਨੇ ਪੰਜਾਬ ਭਰ ਵਿੱਚ ਕੀਤੇ ਵਿਰ
*ਭਗਵੰਤ ਮਾਨ ਸਰਕਾਰ ਵੱਲੋਂ ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ
*ਭਗਵੰਤ ਮਾਨ ਸਰਕਾਰ ਵੱਲੋਂ 180 ਈ.ਟੀ.ਟੀ. ਅਧਿਆਪਕ ਐਸੋਸੀਏਸ਼ਨ ਦੇ
ਵਿਜੀਲੈਂਸ ਬਿਊਰੋ ਵੱਲੋਂ ਦੋ ਸੀਨੀਅਰ ਇੰਡਸਟਰੀਅਲ ਪ੍ਰਮੋਸ਼ਨਲ ਅਫ਼ਸ
*ਭਾਰਤ-ਅਮਰੀਕਾ ਵਪਾਰ ਸਮਝੌਤੇ ਖ਼ਿਲਾਫ਼ ਆਪ ਦਾ ਪੰਜਾਬ ਭਰ ਵਿੱਚ ਜ
ਕਸਟਮਜ਼ ਵਿਭਾਗ ਨੇ ਜਬਤ ਕੀਤੀਆਂ 35 ਕਿਰਪਾਨਾਂ ਤੇ ਗਾਤਰੇ ਕੀਤੇ ਵ
*ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਕ ਮਹੀਨੇ ਵਿੱਚ ਦੂਜੀ ਵਾਰ ਜਲੰਧ
*ਹਰਜੋਤ ਸਿੰਘ ਬੈਂਸ ਵੱਲੋਂ ਮੋਹਾਲੀ ਦੇ ਸਰਕਾਰੀ ਸਕੂਲ ਦਾ ਅਚਨਚੇਤ
*ਭਾਜਪਾ ਦਾ ਅਮਰ
*ਲੁਧਿਆਣਾ ਪੁਲਿਸ ਵੱਲੋਂ ਮਜ਼ਬੂਤ ਭਾਈਚਾਰਕ ਸਾਂਝ ਲਈ ਇਤਿਹਾਸਕ ਜਨਤ

Run by: WebHead
National Punjab International Sports Entertainment Health Business Women Crime Life style Media Politics Religious Technology Education Nri Defence Court Literature Citizen reporter Agriculture Environment Railway Weather Sikh Animal Pollution Accident Election Mc election 2017-18 Local body Art Litrature Financial Tax Happy birthday Marriage anniversary Transfer Lok sabha election-2019 Uttar pradesh Kisan andolan Haryana

About Us


Jagrati Lahar Editor Image

Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.

Gautam Jalandhari (Editor)

Subscribe Us


Vists Counter

HITS : 49178146

Hindi news rss fee image RSS FEED

Address


Jagrati Lahar
Jalandhar Bypass Chowk, G T Road (West), Ludhiana - 141008.
Mobile: +91 161 5010161 Mobile: +91 81462 00161
Land Line: +91 161 5010161
Email: gautamk05@gmail.com, @: jagratilahar@gmail.com
Share your info with Us