ਸੰਗਰੂਰ, 24 ਜਨਵਰੀ (ਜਗਸੀਰ ਲੌਂਗੋਵਾਲ )- ਬਹੁਜਨ ਸਮਾਜ ਪਾਰਟੀ ਲੋਕ ਸਭਾ ਸੰਗਰੂਰ ਦੇ ਆਗੂਆਂ ਦੀ ਵਿਸ਼ੇਸ਼ ਮੀਟਿੰਗ ਲੈਣ ਲਈ ਡਾਕਟਰ ਅਵਤਾਰ ਸਿੰਘ ਕਰੀਮਪੁਰੀ ਸੂਬਾ ਪ੍ਰਧਾਨ ਬਸਪਾ ਅਤੇ ਸ੍ਰੀ ਅਜੀਤ ਸਿੰਘ ਭੈਣੀ ਪਰਜਾਪਤੀ ਸੂਬੇ ਦੇ ਇੰਚਾਰਜ ਵਿਸ਼ੇਸ਼ ਤੌਰ ਤੇ ਸੰਗਰੂਰ ਦੇ ਰੈਸਟ ਹਾਊਸ ਵਿਖੇ ਪੁੱਜੇ ਉੱਥੇ ਉਹਨਾਂ ਨੇ ਜਿੱਥੇ ਹਰ ਵਿਧਾਨ ਸਭਾ ਵਾਈਜ, ਜਿਲੇ ਵਾਈਜ ਸੰਗਠਨ ਦੀ ਸਮੀਖਿਆ ਕੀਤੀ, ਸੰਗਠਨ ਨੂੰ ਚੁਸਤ ਦਰੁਸਤ ਕਰਨ ਲਈ ਅੱਗੋਂ ਸਮਾਂ ਵੱਧ ਅਦੇਸ਼ ਜਾਰੀ ਕੀਤੇ ਉੱਥੇ ਉਹਨਾਂ ਕਿਹਾ ਕਿ ਬਹੁਜਨ ਸਮਾਜ ਪਾਰਟੀ ਸਾਰੇ ਪੰਜਾਬ ਵਿੱਚ ਹਾਥੀ ਦੇ ਚੋਣ ਨਿਸ਼ਾਨ ਤੇ ਮਿਉਂਸਪਲ ਕਾਰਪੋਰੇਸ਼ਨ ਬਰਨਾਲਾ,ਮਿਊਸਿਪਲ ਕਮੇਟੀ ਲਹਿਰਾ, ਭਵਾਨੀਗੜ੍ਹ, ਧੂਰੀ, ਮਲੇਰਕੋਟਲਾ, ਅਤੇ ਧਨੌਲਾ ਤਪਾ ਭਦੌੜ ਅਹਿਮਦਗੜ ਆਦਿ ਨਗਰ ਪੰਚਾਇਤਾਂ ਦੀਆਂ ਚੋਣਾਂ ਆਪਣੇ ਬਲਬੂਤੇ ਤੇ ਲੜੇਗੀ, ਲੈਕਚਰਾਰ ਅਮਰਜੀਤ ਸਿੰਘ ਜਲੂਰ ਜੋਨ ਇੰਚਾਰਜ ਤਿੰਨ ਜਿਲਿਆਂ (ਬਰਨਾਲਾ ਸੰਗਰੂਰ ਮਲੇਰਕੋਟਲਾ) ਦੇ ਆਲ ਓਵਰ ਆਬਜ਼ਰਵਰ ਹੋਣਗੇ।ਇਸ ਦੀ ਤਿਆਰੀ ਵਜੋਂ ਸ੍ਰ ਨਿਰਮਲ ਸਿੰਘ ਨਿੰਮਾ ਸਾਬਕਾ ਵਿਧਾਇਕ ਬਸਪਾ ਨੂੰ ਬਰਨਾਲਾ, ਧਨੌਲਾ, ਭਦੌੜ ,ਤਪਾ, ਸ੍ਰ ਚਮਕੌਰ ਸਿੰਘ ਵੀਰ ਸੂਬਾ ਜਨਰਲ ਸੈਕਟਰੀ ਬਸਪਾ ਨੂੰ ਭਵਾਨੀਗੜ੍ਹ ਤੇ ਲਹਿਰਾਂ ਦਾ, ਡਾਕਟਰ ਮੱਖਣ ਸਿੰਘ ਜਨਰਲ ਸੈਕਟਰੀ ਨੂੰ ਲੋਂਗੋਵਾਲ, ਧੂਰੀ, ਮਲੇਰਕੋਟਲਾ, ਅਹਿਮਦਗੜ ਤੇ ਅਮਰਗੜ੍ਹ ਦਾ ਓਬਜਰਵਰ ਨਿਯੁਕਤ ਕੀਤਾ। ਡਾਕਟਰ ਅਵਤਾਰ ਸਿੰਘ ਕਰੀਮਪੁਰੀ ਨੇ ਸੰਗਠਨ ਨੂੰ ਚੁਸਤ ਦਰੁਸਤ ਕਰਨ ਲਈ ਹਰ ਵਿਧਾਨ ਸਭਾ ਦੇ ਇੱਕ ਇੱਕ ਆਗੂ ਨੂੰ ਮੁਕੰਮਲ ਤੌਰ ਤੇ ਜਿੰਮੇਵਾਰੀ ਦੇ ਕੇ ਕਰੋ ਜਾਂ ਮਰੋ ਦੀ ਨੀਤੀ ਦੇ ਤਹਿਤ ਹਰ ਹਾਲਤ ਵਿੱਚ 2027 ਵਿੱਚ ਬਸਪਾ ਨੂੰ ਸਤਾ ਦੇ ਭਾਗੀਦਾਰ ਬਣਾਉਣ ਲਈ ਡਿਊਟੀਆਂ ਲਗਾਈਆਂ, ਲੈਕ ਅਮਰਜੀਤ ਸਿੰਘ ਜਲੂਰ ਜਨਰਲ ਸਕੱਤਰ ਅਤੇ ਜੋਨ ਇੰਚਾਰਜ ਪਟਿਆਲਾ ਨੂੰ ਬਰਨਾਲਾ ਹਲਕਾ, ਨਿਰਮਲ ਸਿੰਘ ਨਿੰਮਾ ਸਾਬਕਾ ਵਿਧਾਇਕ ਨੂੰ ਭਦੌੜ, ਸਰਬਜੀਤ ਸਿੰਘ ਖੇੜੀ ਜਿਲਾ ਪ੍ਰਧਾਨ ਬਰਨਾਲਾ ਨੂੰ ਮਹਿਲ ਕਲਾਂ, ਡਾਕਟਰ ਮੱਖਣ ਸਿੰਘ ਨੂੰ ਧੂਰੀ ਅਤੇ ਸੁਨਾਮ,ਸ੍ਰ ਚਮਕੌਰ ਸਿੰਘ ਵੀਰ ਨੂੰ ਸੰਗਰੂਰ ਹਲਕਾ, ਸਤਿਗੁਰ ਸਿੰਘ ਕੌਹਰੀਆਂ ਜਿਲਾ ਪ੍ਰਧਾਨ ਸੰਗਰੂਰ ਨੂੰ ਦਿੜਬਾ, ਅਮਨ ਬੋਧ ਨੂੰ ਲਹਿਰਾ, ਸ਼ਮਸ਼ਾਦ ਅਨਸਾਰੀ ਨੂੰ ਮਲੇਰਕੋਟਲਾ ਅਤੇ ਜਗਤਾਰ ਸਿੰਘ ਨਾਰੀਕੇ ਜਿਲਾ ਪ੍ਰਧਾਨ ਮਲੇਰਕੋਟਲਾ ਨੂੰ ਅਮਰਗੜ੍ਹ ਦੀ ਜਿੰਮੇਵਾਰੀ ਦਿੱਤੀ ਗਈ। ਇਸ ਸਮੇਂ ਸ਼੍ਰੀ ਅਜੀਤ ਸਿੰਘ ਭੈਣੀ ਪਰਜਾਪਤੀ ਸੂਬਾ ਇੰਚਾਰਜ ਨੇ ਕਿਹਾ ਕਿ ਪੰਜਾਬ ਵਿੱਚ ਲੋਕ ਆਮ ਆਦਮੀ ਪਾਰਟੀ, ਸ਼੍ਰੋਮਣੀ ਅਕਾਲੀ ਦਲ ਭਾਜਪਾ ਕਾਂਗਰਸ ਆਦਿ ਨੂੰ ਅਜਮਾ ਚੁੱਕੇ ਹਨ ਹੁਣ ਪੰਜਾਬ ਦੀ ਜਨਤਾ ਵੱਲੋਂ ਬਸਪਾ ਦੀ ਪੰਜਾਬ ਸੰਭਾਲੋ ਮੁਹਿੰਮ ਨੂੰ ਭਰਮਾ ਹੁੰਗਾਰਾ ਮਿਲ ਰਿਹਾ ਹੈ ਜਿਸ ਦੇ ਨਤੀਜੇ ਵਜੋਂ ਬਸਪਾ ਹਰ ਹਾਲਤ ਵਿੱਚ 2027 ਵਿੱਚ ਰਾਜਭਾਗ ਦੀ ਹਿੱਸੇਦਾਰ ਹੋਵੇਗੀ ਇਸ ਸਮੇਂ ਪਵਿੱਤਰ ਸਿੰਘ, ਨਿਰਮਲ ਸਿੰਘ ਮੱਟੂ, ਭੋਲਾ ਸਿੰਘ ਧਰਮਗੜ, ਡਾਕਟਰ ਮਿੱਠੂ ਸਿੰਘ, ਰਾਮਪਾਲ ਸਿੰਘ ਮਹਿਲਾਂ, ਗੁਰਮੇਲ ਸਿੰਘ ਧੂਰੀ, ਮਾਸਟਰ ਰਾਮ ਸਰੂਪ ਸਿੰਘ ਖੇੜੀ, ਸੋਮਾ ਸਿੰਘ, ਦਰਸ਼ਨ ਸਿੰਘ ਬਾਜਵਾ, ਜੋਗਿੰਦਰ ਸਿੰਘ ਅਲੀਪੁਰ ਖਾਲਸਾ, ਗੁਰਪ੍ਰੀਤ ਸਿੰਘ ਮੂੰਮ, ਸਿੰਦਰਪਾਲ ਸਿੰਘ ਜਲੂਰ, ਪ੍ਰਿੰਸੀਪਲ ਪਿਆਰਾ ਸਿੰਘ, ਅੰਮ੍ਰਿਤਪਾਲ ਸਿੰਘ, ਗਿਆਨੀ ਹਰੀ ਰਾਮ, ਆਦਿ ਵੱਡੀ ਗਿਣਤੀ ਵਿੱਚ ਲੋਕ ਸਭਾ ਸੰਗਰੂਰ ਦੇ ਆਗੂ ਮੌਜੂਦ ਸਨ।