ਨੀਲ ਗਰਗ ਨੇ ਟੈਕਸ ਮੁੱਦੇ 'ਤੇ ਭਾਜਪਾ ਦੇ ਝੂਠ ਦਾ ਕੀਤਾ ਪਰਦਾਫਾਸ਼ , ਕਿਹਾ - 'ਆਪ' ਸਰਕਾਰ ਦੌਰਾਨ ਮਾਲੀਏ ਵਿੱਚ ਹੋਇਆ ਭਾਰੀ ਵਾਧਾ
ਭਾਜਪਾ ਨੇ ਕਾਰੋਬਾਰੀਆਂ ਨੂੰ ਪਰੇਸ਼ਾਨ ਕਰਨ ਅਤੇ ਵਿਰੋਧੀ ਧਿਰ ਨੂੰ ਚੁੱਪ ਕਰਾਉਣ ਲਈ ਈਡੀ-ਆਈਟੀ ਨੂੰ ਬਣਾਇਆ ਰਾਜਨੀਤਿਕ ਹਥਿਆਰ: ਨੀਲ ਗਰਗ
ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਨੇਤਾ ਅਤੇ ਸੀਨੀਅਰ ਬੁਲਾਰੇ ਨੀਲ ਗਰਗ ਨੇ ਪੰਜਾਬ ਸਰਕਾਰ ਦੀਆਂ ਟੈਕਸ ਨੀਤੀਆਂ ਵਿਰੁੱਧ ਬੇਬੁਨਿਆਦ ਦੋਸ਼ ਲਗਾਉਣ ਲਈ ਭਾਜਪਾ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ। ਮੰਗਲਵਾਰ ਨੂੰ 'ਆਪ' ਨੇਤਾ ਗੋਵਿੰਦਰ ਮਿੱਤਲ ਨਾਲ ਇੱਕ ਪ੍ਰੈੱਸ ਕਾਨਫ਼ਰੰਸ ਵਿੱਚ ਬੋਲਦਿਆਂ, ਗਰਗ ਨੇ ਭਾਜਪਾ 'ਤੇ ਦੇਸ਼ ਭਰ ਵਿੱਚ "ਟੈਕਸ ਅੱਤਵਾਦ" ਨੂੰ ਉਤਸ਼ਾਹਿਤ ਕਰਨ ਦਾ ਦੋਸ਼ ਲਗਾਇਆ। ਵਿਆਪਕ ਅੰਕੜੇ ਪੇਸ਼ ਕਰਦੇ ਹੋਏ, ਗਰਗ ਨੇ ਮਾਲੀਆ ਇਕੱਤਰ ਕਰਨ ਅਤੇ ਲੋਕ ਭਲਾਈ ਵਿੱਚ 'ਆਪ' ਦੀਆਂ ਬੇਮਿਸਾਲ ਪ੍ਰਾਪਤੀਆਂ 'ਤੇ ਚਾਨਣਾ ਪਾਇਆ।
ਗਰਗ ਨੇ ਕਿਹਾ "ਇਹ ਹਾਸੋਹੀਣੀ ਗੱਲ ਹੈ ਕਿ ਭਾਜਪਾ ਆਗੂ, ਜਿਨ੍ਹਾਂ ਨੇ ਭਾਰਤ ਵਿੱਚ ਟੈਕਸ ਅੱਤਵਾਦ ਨੂੰ ਅੱਗੇ ਵਧਾਇਆ, ਹੁਣ ਪੰਜਾਬ ਦੀ 'ਆਪ' ਸਰਕਾਰ 'ਤੇ ਹੀ ਇਸ ਨੂੰ ਫੈਲਾਉਣ ਦਾ ਦੋਸ਼ ਲਗਾ ਰਹੇ ਹਨ,"। ਉਨ੍ਹਾਂ ਕਿਹਾ ਭਾਜਪਾ ਨੇ ਦੁੱਧ, ਦਹੀਂ ਅਤੇ ਵਿੱਦਿਅਕ ਸਮੱਗਰੀ ਵਰਗੀਆਂ ਜ਼ਰੂਰੀ ਵਸਤੂਆਂ ਦੇ ਨਾਲ-ਨਾਲ ਮੰਦਰਾਂ ਅਤੇ ਗੁਰਦੁਆਰਿਆਂ ਲਈ ਪੂਜਾ ਸਮੱਗਰੀ 'ਤੇ ਜੀਐਸਟੀ ਲਗਾਇਆ। ਉਨ੍ਹਾਂ ਕਿਹਾ "ਭਾਜਪਾ, ਜਿਸ ਨੇ ਵਾਅਦਾ ਕੀਤਾ ਸੀ ਕਿ ਸੱਤਾ ਵਿੱਚ ਆਉਣ ਤੋਂ ਬਾਅਦ ਕੋਈ ਟੈਕਸ ਨਹੀਂ ਲਗਾਇਆ ਜਾਵੇਗਾ, ਨੇ ਇਸ ਦੇ ਉਲਟ ਆਮ ਆਦਮੀ 'ਤੇ ਇੱਕ ਗੁੰਝਲਦਾਰ ਜੀਐਸਟੀ ਢਾਂਚੇ ਦਾ ਬੋਝ ਪਾਇਆ ਜੋ ਛੋਟੇ ਵਪਾਰੀਆਂ ਅਤੇ ਦੁਕਾਨਦਾਰਾਂ ਨੂੰ ਪਰੇਸ਼ਾਨ ਕਰਦਾ ਹੈ,"।
ਗਰਗ ਨੇ ਭਾਜਪਾ ਦੇ ਸ਼ਾਸਨ ਦੀ ਆਲੋਚਨਾ ਕਰਦਿਆਂ ਕਿਹਾ ਕਿ ਉਹ ਈਡੀ ਅਤੇ ਇਨਕਮ ਟੈਕਸ ਵਿਭਾਗ ਦੇ ਛਾਪਿਆਂ ਰਾਹੀਂ ਡਰ ਦਾ ਮਾਹੌਲ ਪੈਦਾ ਕਰ ਰਹੇ ਹਨ। ਉਨ੍ਹਾਂ ਕਿਹਾ, "ਭਾਜਪਾ ਦੇ ਰਾਜ ਵਿੱਚ, ਇਹ ਛਾਪੇ ਵਪਾਰੀਆਂ ਅਤੇ ਛੋਟੇ ਕਾਰੋਬਾਰਾਂ ਵਿੱਚ ਦਹਿਸ਼ਤ ਪੈਦਾ ਕਰਦੇ ਹਨ। ਇਸ ਦੇ ਬਿਲਕੁਲ ਉਲਟ, ਪੰਜਾਬ ਦੀ 'ਆਪ' ਸਰਕਾਰ ਪਾਰਦਰਸ਼ਤਾ ਅਤੇ ਜਵਾਬਦੇਹੀ ਨੂੰ ਤਰਜੀਹ ਦਿੰਦੀ ਹੈ ਅਤੇ ਬਿਨਾਂ ਕਿਸੇ ਪਰੇਸ਼ਾਨੀ ਦੇ ਵਿਕਾਸ ਨੂੰ ਅੱਗੇ ਵਧਾਉਂਦੀ ਹੈ।"
ਗਰਗ ਨੇ ਆਪ ਦੇ ਸ਼ਾਸਨਕਾਲ ਅਤੇ ਭਾਜਪਾ ਦੇ ਸਹਿਯੋਗੀਆਂ ਦੇ ਸ਼ਾਸਨਕਾਲ ਵਿੱਚ ਵੱਡਾ ਅੰਤਰ ਦਰਸਾਉਂਦੀਆਂ ਪੰਜਾਬ ਦੇ ਰਿਕਾਰਡ-ਤੋੜ ਮਾਲੀਆ ਵਾਧੇ ਨੂੰ ਪੇਸ਼ ਕੀਤਾ
ਆਬਕਾਰੀ ਮਾਲੀਆ: ਆਪ ਦੇ ਸ਼ਾਸਨਕਾਲ ਦੌਰਾਨ ਤਿੰਨ ਸਾਲਾਂ ਵਿੱਚ 28,020 ਕਰੋੜ ਰੁਪਏ, ਅਕਾਲੀ-ਭਾਜਪਾ ਵੇਲੇ (20,545 ਕਰੋੜ ਰੁਪਏ) ਅਤੇ ਕਾਂਗਰਸ ਦੇ (27,395 ਕਰੋੜ ਰੁਪਏ ) ਦੇ ਪੰਜ ਸਾਲਾਂ ਦੇ ਸੰਗ੍ਰਹਿ ਨੂੰ ਪਛਾੜਦਾ ਹੈ।
ਜੀਐਸਟੀ ਤੋਂ ਆਮਦਨ : ਆਪ ਦੇ ਸ਼ਾਸਨਕਾਲ ਦੌਰਾਨ ਤਿੰਨ ਸਾਲਾਂ ਵਿੱਚ 64,253 ਕਰੋੜ ਰੁਪਏ, ਕਾਂਗਰਸ ਦੇ ਪੰਜ ਸਾਲਾਂ ਵਿੱਚ 21,286 ਕਰੋੜ ਰੁਪਏ ਤੋਂ ਤਿੰਨ ਗੁਣਾ ਵੱਧ।
ਸਟੈਂਪ ਡਿਊਟੀ ਅਤੇ ਰਜਿਸਟ੍ਰੇਸ਼ਨ ਫ਼ੀਸ: ਆਪ ਦੇ ਸ਼ਾਸਨਕਾਲ ਦੌਰਾਨ 14,786 ਕਰੋੜ ਰੁਪਏ, ਜਦੋਂ ਕਿ ਕਾਂਗਰਸ ਦੇ ਸਮੇਂ 12,469 ਕਰੋੜ ਰੁਪਏ ਅਤੇ ਅਕਾਲੀ-ਭਾਜਪਾ ਦਾ12,387 ਕਰੋੜ ਰੁਪਏ ਸੀ।
ਸਾਡਾ ਟੈਕਸ ਮਾਲੀਆ: 'ਆਪ' ਸਰਕਾਰ ਦੇ ਤਿੰਨ ਸਾਲਾਂ ਵਿੱਚ 57,919 ਕਰੋੜ ਰੁਪਏ, ਜੋਕਿ ਕਾਂਗਰਸ ਦੇ ਪੰਜ ਸਾਲਾਂ ਵਿੱਚ 37,327 ਕਰੋੜ ਰੁਪਏ ਨਾਲੋਂ 55% ਵੱਧ ਹੈ।
ਬੁਨਿਆਦੀ ਢਾਂਚੇ ਅਤੇ ਵਿਕਾਸ 'ਤੇ 'ਆਪ' ਦੇ ਧਿਆਨ ਨੂੰ ਉਜਾਗਰ ਕਰਦੇ ਹੋਏ ਗਰਗ ਨੇ ਕਿਹਾ ਕਿ ਸਰਕਾਰ ਦਾ ਸਾਲਾਨਾ ਪੂੰਜੀਗਤ ਖ਼ਰਚ 6,603 ਕਰੋੜ ਰੁਪਏ ਹੈ ਜੋਕਿ ਕਾਂਗਰਸ ਦੇ 3,871 ਕਰੋੜ ਰੁਪਏ ਤੋਂ ਲਗਭਗ ਦੁੱਗਣਾ ਅਤੇ ਅਕਾਲੀ-ਭਾਜਪਾ ਦੇ 2,928 ਕਰੋੜ ਰੁਪਏ ਤੋਂ ਦੁੱਗਣੇ ਤੋਂ ਵੀ ਜ਼ਿਆਦਾ ਹੈ। "ਇਹ ਪੰਜਾਬ ਦੇ ਵਿੱਤੀ ਅਤੇ ਵਿਕਾਸ ਦੇ ਦ੍ਰਿਸ਼ ਨੂੰ ਬਦਲਣ ਲਈ 'ਆਪ' ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ।
ਅਕਾਲੀ-ਭਾਜਪਾ 'ਤੇ ਨਿਸ਼ਾਨਾ ਸਾਧਦੇ ਹੋਏ ਗਰਗ ਨੇ ਉਨ੍ਹਾਂ 'ਤੇ "ਮਾਫ਼ੀਆ ਰਾਜ" ਨੂੰ ਉਤਸ਼ਾਹਿਤ ਕਰਨ ਦਾ ਦੋਸ਼ ਲਗਾਇਆ ਜੋ ਨਿੱਜੀ ਲਾਭ ਲਈ ਜਨਤਕ ਫ਼ੰਡਾਂ ਦੀ ਵਰਤੋਂ ਕਰਦੇ ਹਨ। ਉਨ੍ਹਾਂ ਕਿਹਾ, "ਆਪ ਦੇ ਅਧੀਨ, ਇਕੱਠੇ ਕੀਤੇ ਟੈਕਸ ਦਾ ਇੱਕ-ਇੱਕ ਪੈਸਾ ਜਨਤਕ ਭਲਾਈ 'ਤੇ ਖ਼ਰਚ ਕੀਤਾ ਜਾਂਦਾ ਹੈ, ਨਿੱਜੀ ਜੇਬਾਂ 'ਤੇ ਨਹੀਂ।" ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ 'ਆਪ' ਦਾ ਸ਼ਾਸਨ ਮਾਡਲ ਮੁਫ਼ਤ ਬਿਜਲੀ, ਗੁਣਵੱਤਾ ਵਾਲੀ ਸਿਹਤ ਸੰਭਾਲ ਅਤੇ ਬਿਹਤਰ ਸਿੱਖਿਆ ਨੂੰ ਤਰਜੀਹ ਦਿੰਦਾ ਹੈ।
ਗਰਗ ਨੇ ਜ਼ੋਰ ਦੇ ਕੇ ਕਿਹਾ "ਇਹ ਇਮਾਨਦਾਰ ਅਤੇ ਪਾਰਦਰਸ਼ੀ ਸ਼ਾਸਨ ਦੀ ਤਾਕਤ ਹੈ," "ਸਿਰਫ਼ ਤਿੰਨ ਸਾਲਾਂ ਵਿੱਚ, 'ਆਪ' ਨੇ ਰਾਜ ਦੇ ਮਾਲੀਏ ਨੂੰ ਤਿੰਨ ਗੁਣਾ ਵਧਾਇਆ,ਜੋ ਸਾਬਤ ਕਰਦਾ ਹੈ ਕਿ ਜਵਾਬਦੇਹੀ ਅਸਾਧਾਰਨ ਨਤੀਜੇ ਦਿੰਦੀ ਹੈ।"
ਗਰਗ ਨੇ ਭਾਜਪਾ 'ਤੇ 'ਆਪ' ਦੇ ਵਿਕਾਸ ਮਾਡਲ ਦੀ ਆਲੋਚਨਾ ਕਰਨ ਅਤੇ ਆਪਣੀਆਂ ਅਸਫਲਤਾਵਾਂ ਨੂੰ ਨਜ਼ਰਅੰਦਾਜ਼ ਕਰਨ ਦਾ ਦੋਸ਼ ਲਗਾਇਆ। ਉਨ੍ਹਾਂ ਕਿਹਾ, "ਜਿਨ੍ਹਾਂ ਲੋਕਾਂ ਨੇ ਭ੍ਰਿਸ਼ਟਾਚਾਰ ਰਾਹੀਂ ਪੰਜਾਬ ਦਾ ਖ਼ਜ਼ਾਨਾ ਖ਼ਾਲੀ ਕੀਤਾ, ਉਹ ਹੁਣ ਸਵਾਲ ਉਠਾ ਰਹੇ ਹਨ ਕਿ 'ਆਪ' ਵਿਕਾਸ ਲਈ ਫ਼ੰਡ ਕਿਵੇਂ ਇਕੱਠਾ ਕਰ ਰਹੀ ਹੈ। ਜਵਾਬ ਸਰਲ ਹੈ - ਭ੍ਰਿਸ਼ਟਾਚਾਰ ਤੋਂ ਬਿਨਾਂ ਇਮਾਨਦਾਰ ਸ਼ਾਸਨ।"
ਉਨ੍ਹਾਂ ਭਾਜਪਾ ਦੇ ਖੋਖਲੇ ਵਾਅਦਿਆਂ ਦੀ ਵੀ ਨਿੰਦਾ ਕੀਤੀ ਅਤੇ ਉਸ ਦੇ ਨੇਤਾਵਾਂ ਨੂੰ ਆਤਮ-ਨਿਰੀਖਣ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ "ਪੰਜਾਬ 'ਆਪ' ਦੇ ਅਧੀਨ ਬੇਮਿਸਾਲ ਵਿਕਾਸ ਦੇਖ ਰਿਹਾ ਹੈ, ਜੋ ਕਿ ਪਿਛਲੀਆਂ ਸਰਕਾਰਾਂ ਦੌਰਾਨ ਕਲਪਨਾ ਯੋਗ ਨਹੀਂ ਸੀ। ਭਾਜਪਾ ਨੂੰ ਜਨਤਾ ਨੂੰ ਗੁੰਮਰਾਹ ਕਰਨ ਦੀ ਬਜਾਏ ਆਪਣੀਆਂ ਅਸਫਲਤਾਵਾਂ 'ਤੇ ਵਿਚਾਰ ਕਰਨਾ ਚਾਹੀਦਾ ਹੈ।
Powered by Froala Editor
Bjp-s-Lotus-Synonym-Of-Tax-Terrorism-Neel-Garg
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari (Editor)