· ਜਾਅਲੀ ਬਿਰਤਾਂਤ ਸਿਰਜ ਕੇ ਡਰਪੋਕ ਮੋਦੀ ਗਾਂਧੀ ਪਰਿਵਾਰ ਦੇ ਅਕਸ ਨੂੰ ਖ਼ਰਾਬ ਕਰਨਾ ਚਾਹੁੰਦਾ ਹੈ: ਵੜਿੰਗ
ਪੰਜਾਬ ਕਾਂਗਰਸ ਨੇ ਅੱਜ ਸ੍ਰੀਮਤੀ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਖ਼ਿਲਾਫ਼ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਦਾਇਰ ਚਾਰਜਸ਼ੀਟ ਖ਼ਿਲਾਫ਼ ਵਿਸ਼ਾਲ ਪ੍ਰਦਰਸ਼ਨ ਕੀਤਾ।
ਪ੍ਰਦੇਸ਼ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ 'ਚ ਸੈਂਕੜੇ ਕਾਂਗਰਸੀ ਕਾਰਕੁਨ ਪੰਜਾਬ ਕਾਂਗਰਸ ਭਵਨ ਵਿਖੇ ਇਕੱਠੇ ਹੋਏ ਅਤੇ ਬਾਅਦ 'ਚ ਸੈਕਟਰ 9 ਸਥਿਤ ਈ.ਡੀ ਦਫਤਰ ਵੱਲ ਮਾਰਚ ਕੀਤਾ।
ਇਸ ਮੌਕੇ ਵੜਿੰਗ ਨੇ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ ਅਤੇ ਗਾਂਧੀ ਪਰਿਵਾਰ ਵਿਰੁੱਧ ਝੂਠਾ ਬਿਆਨ ਅਤੇ ਧਾਰਨਾ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਮੋਦੀ ਵੀ ਜਾਣਦੇ ਹਨ ਕਿ ਇਸ ਕੇਸ ਵਿੱਚ ਕੁਝ ਵੀ ਨਹੀਂ ਹੈ ਅਤੇ ਕਿਸੇ ਵੀ ਜਾਂਚ ਲੲੳਿ ਬੇਬੁਨਿਆਦ ਹੈ।
ਪਰ, ਪੀਸੀਸੀ ਪ੍ਰਧਾਨ ਨੇ ਅੱਗੇ ਕਿਹਾ, ਮੋਦੀ ਈਡੀ ਦੀ ਦੁਰਵਰਤੋਂ ਕਰਨਾ ਚਾਹੁੰਦੇ ਹਨ, ਉਹ ਸ੍ਰੀਮਤੀ ਸੋਨੀਆ ਗਾਂਧੀ ਅਤੇ ਸ੍ਰੀ ਰਾਹੁਲ ਗਾਂਧੀ ਵਿਰੁੱਧ ਭ੍ਰਿਸ਼ਟਾਚਾਰ ਦੀ ਧਾਰਨਾ ਬਣਾਉਣਾ ਚਾਹੁੰਦੇ ਹਨ।
ਵੜਿੰਗ ਨੇ ਕਿਹਾ, ਯੂਪੀਏ ਦੇ 10 ਸਾਲਾਂ ਦੇ ਸ਼ਾਸਨ ਦੌਰਾਨ ਮੋਦੀ ਨੂੰ ਗਾਂਧੀ ਦੀ ਭੂਮਿਕਾ ਦੇ ਵਿਰੁੱਧ ਇੱਕ ਵੀ ਚੀਜ਼ ਨਹੀਂ ਲੱਭੀ ਅਤੇ ਫਿਰ ਉਸਨੇ ਨੈਸ਼ਨਲ ਹੈਰਾਲਡ ਦਾ ਮੁੱਦਾ ਚੁੱਕਿਆ। ਮੋਦੀ ਦੇ ਇਲਜ਼ਾਮ ਅਨੁਸਾਰ ਲਾਂਡਰਿੰਗ ਕੀਤੀ ਗਈ ਰਕਮ ਕਿੱਥੇ ਹੈ? ਉਨ੍ਹਾਂ ਸਵਾਲ ਕੀਤਾ ਕਿ ਜੇਕਰ ਮੋਦੀ ਇਹ ਮੰਨਦੇ ਹਨ ਕਿ ਉਹ ਆਪਣੇ ਫਰਜ਼ੀ ਬਿਆਨਾਂ ਨਾਲ ਗਾਂਧੀਆਂ ਨੂੰ ਬਦਨਾਮ ਕਰ ਸਕਦੇ ਹਨ ਤਾਂ ਉਹ ਬੁਰੀ ਤਰ੍ਹਾਂ ਗਲਤ ਹੈ।
ਲੁਧਿਆਣਾ ਦੇ ਸੰਸਦ ਮੈਂਬਰ ਨੇ ਮੋਦੀ 'ਤੇ ਵਿਅੰਗ ਕੀਤਾ ਕਿ ਉਹ ਦੇਸ਼ ਲਈ ਗਾਂਧੀ ਪਰਿਵਾਰ ਦੀਆਂ ਮਹਾਨ ਕੁਰਬਾਨੀਆਂ ਦੇ ਇਤਿਹਾਸ ਲਈ ਈਰਖਾ ਮਹਿਸੂਸ ਕਰ ਰਹੇ ਹਨ। “ਮੋਦੀ ਨੂੰ ਇਨ੍ਹਾਂ ਕੁਰਬਾਨੀਆਂ ਨਾਲ ਮੇਲ ਖਾਣ ਲਈ ਸੱਤ ਜਨਮ ਲੈਣੇ ਪੈਣਗੇ”, ਉਸਨੇ ਟਿੱਪਣੀ ਕਰਦਿਆਂ ਕਿਹਾ, ਹੁਣ ਉਹ (ਮੋਦੀ) ਸਿਰਫ ਉਨ੍ਹਾਂ ਦੇ ਅਕਸ ਨੂੰ ਖ਼ਰਾਬ ਕਰਕੇ ਅਨੰਦ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।
ਇਸ ਮੌਕੇ ‘ਤੇ ਪ੍ਰਤਾਪ ਸਿੰਘ ਬਾਜਵਾ ਸੀ.ਐਲ.ਪੀ ਲੀਡਰ, ਸੁਖਜਿੰਦਰ ਸਿੰਘ ਰੰਧਾਵਾ ਸਾਬਕਾ ਉਪ ਮੁੱਖ ਮੰਤਰੀ, ਪੰਜਾਬ ਮਹਿਲਾ ਕਾਂਗਰਸ ਦੇ ਪ੍ਰਧਾਨ ਗੁਰਸ਼ਰਨ ਕੌਰ ਰੰਧਾਵਾ, ਸ਼ੇਰ ਸਿੰਘ ਘੁਬਾਇਆ ਐਮ.ਪੀ., ਜਸਬੀਰ ਸਿੰਘ ਡਿੰਪਾ ਸਾਬਕਾ ਐਮ.ਪੀ, ਰਾਣਾ ਗੁਰਜੀਤ ਸਿੰਘ, ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਗੁਰਕੀਰਤ ਸਿੰਘ ਕੋਟਲੀ, ਰਜ਼ੀਆ ਸੁਲਤਾਨਾ, ਜਨਰਲ ਕੈਪਟਨ ਸੰਦੀਪ ਸਿੰਘ ਸੰਧੂ ਸੁਖਬਿੰਦਰ ਸਿੰਘ ਸਰਕਾਰੀਆ, ਹੰਸ ਰਾਜ ਜੋਸਨ, ਮਹਿੰਦਰ ਕੁਮਾਰ, ਹਰਜੀਤ ਸਿੰਘ ਸਾਬਕਾ ਮੰਤਰੀ, ਹਰਜੀਤ ਸਿੰਘ ਲਾਲੀ, ਮਦਨ ਲਾਲ ਜਲਾਲਪੁਰ, ਰਜਿੰਦਰ ਸਿੰਘ ਸਮਾਣਾ, ਦਵਿੰਦਰ ਸਿੰਘ ਘੁਬਾਇਆ, ਇੰਦਰਬੀਰ ਸਿੰਘ ਬੁਲਾਰੀਆ, ਪਰਮਿੰਦਰ ਸਿੰਘ ਪਿੰਕੀ, ਲਖਵੀਰ ਸਿੰਘ ਲੱਖਾ ਸਾਬਕਾ ਵਿਧਾਇਕ, ਹਰਿੰਦਰ ਸਿੰਘ ਹੈਰੀ ਮਾਨ, ਦੀਪਇੰਦਰ ਸਿੰਘ ਢਿੱਲੋਂ, ਵਿਕਰਮ ਸਿੰਘ ਬਾਜਵਾ, ਗਗਨਦੀਪ ਸਿੰਘ ਬੌਬੀ ਚੇਅਰਮੈਨ ਆਰ.ਜੀ.ਪੀ.ਆਰ.ਐਸ.,ਗੁਰਦਵਿੰਦਰ ਸਿੰਘ ਵੈਦ, ਅਜੈ ਮੰਗੂਪੁਰ ਜ਼ਿਲ੍ਹਾ ਪ੍ਰਧਾਨ ਐਸ.ਬੀ.ਐਸ.ਨਗਰ, ਅਸ਼ਵਨੀ ਸ਼ਰਮਾ, ਗੁਰਤੇਜ ਸਿੰਘ ਪੰਨੂ ਚੇਅਰਮੈਨ ਸੋਸ਼ਲ ਮੀਡੀਆ, ਭਗਵੰਤ ਪਾਲ ਸਿੰਘ ਸੱਚਰ, ਕਾਮਲ ਅਮਰ ਸਿੰਘ ਰਾਏਕੋਟ ਸਮੇਤ ਕਈ ਹੋਰ ਆਗੂ ਹਾਜ਼ਰ ਸਨ।