ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ ਲੌਂਗੋਵਾਲ ਵਿਖੇ ਲਗਭਗ 11.05 ਕਰੋੜ ਰੁਪਏ ਦੀ ਲਾਗਤ ਵਾਲੇ ਐਸ.ਟੀ.ਪੀ ਦਾ ਉਦਘਾਟਨ
Apr9,2025
| Jagrati Lahar Bureau | Longowal
1.76 ਕਰੋੜ ਨਾਲ ਹੋਣ ਵਾਲੇ ਜ਼ਮੀਨਦੋਜ਼ ਪਾਈਪਲਾਈਨ ਪ੍ਰੋਜੈਕਟ ਦਾ ਨੀਂਹ ਪੱਥਰ ਵੀ ਰੱਖਿਆ
ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਤੇ ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਲੌਂਗੋਵਾਲ ਵਿਖੇ ਲਗਭਗ 11.05 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤੇ ਗਏ 5 ਐਮ.ਐਲ.ਡੀ ਸੀਵਰੇਜ਼ ਪਲਾਂਟ ਦਾ ਉਦਘਾਟਨ ਕਰਦਿਆਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਸੂਬਾ ਵਾਸੀਆਂ ਦੀਆਂ ਜ਼ਰੂਰਤਾਂ ਤੋਂ ਭਲੀਭਾਂਤ ਜਾਣੂ ਹੈ ਅਤੇ ਕਿਸੇ ਵੀ ਖੇਤਰ ਵਿੱਚ ਵਿਕਾਸ ਪੱਖੋਂ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ। ਉਨ੍ਹਾਂ ਦੱਸਿਆ ਕਿ ਇਹ ਸੀਵਰੇਜ਼ ਟਰੀਟਮੈਂਟ ਪਲਾਂਟ ਐਸ.ਬੀ.ਆਰ ਤਕਨੀਕ ਉਤੇ ਆਧਾਰਿਤ ਹੈ ਜ਼ੋ ਕਿ ਸਭ ਤੋਂ ਵਧੀਆ ਸੀਵਰੇਜ਼ ਟਰੀਟਮੈਂਟ ਤਕਨੀਕ ਹੈ ਅਤੇ ਇਸ ਪਲਾਂਟ ਦੀ ਸਥਾਪਨਾ ਦੇ ਨਾਲ ਸ਼ਹਿਰ ਵਿੱਚ ਸੀਵਰੇਜ਼ ਪ੍ਰਬੰਧਨ ਵਿੱਚ ਇੱਕ ਵੱਡਾ ਕਦਮ ਉਠਾਇਆ ਗਿਆ ਹੈ ਜ਼ੋ ਪਾਣੀ ਦੀ ਬੱਚਤ ਅਤੇ ਸਫਾਈ ਯਕੀਨੀ ਬਣਾਉਣ ਦੇ ਨਾਲ ਨਾਲ ਪ੍ਰਦੂਸ਼ਣ ਵਿੱਚ ਕਮੀ ਲਿਆਉਣ ਵਿੱਚ ਮਦਦ ਕਰੇਗਾ। ਉਨ੍ਹਾਂ ਦੱਸਿਆ ਕਿ ਇਹ ਪਾਣੀ ਸ਼ੁਧੀਕਰਨ ਮਗਰੋਂ ਖੇਤਾਂ ਵਿੱਚ ਵਰਤਿਆ ਜਾ ਸਕੇਗਾ ਜਿਸ ਨਾਲ ਵਾਤਾਵਰਣ ਵਿੱਚ ਬਿਹਤਰੀ ਹੋਵੇਗੀ ਅਤੇ ਪਾਣੀ ਦੇ ਸੰਸਾਧਨਾਂ ਦੀ ਬੱਚਤ ਹੋਵੇਗੀ।
ਕੈਬਨਿਟ ਮੰਤਰੀ ਅਮਨ ਅਰੋੜਾ ਨੇ ਲੌਂਗੋਵਾਲ ਵਿਖੇ ਹੀ ਇੱਕ ਹੋਰ ਪ੍ਰੋਜੈਕਟ ਤਹਿਤ ਐਸ.ਟੀ.ਪੀ ਤੋਂ ਸੋਧੇ ਹੋਏ ਪਾਣੀ ਨੂੰ ਜ਼ਮੀਨਦੋਜ਼ ਪਾਈਪਲਾਈਨ ਰਾਹੀਂ ਵਰਤਣ ਲਈ ਸਿੰਚਾਈ ਪ੍ਰੋਜੈਕਟ ਦਾ ਨੀਂਹ ਪੱਥਰ ਵੀ ਰੱਖਿਆ। ਉਨ੍ਹਾਂ ਦੱਸਿਆ ਕਿ ਇਸ ਪ੍ਰੋਜੈਕਟ ਉਤੇ 1 ਕਰੋੜ 76 ਲੱਖ ਦੀ ਲਾਗਤ ਆਵੇਗੀ ਅਤੇ 100 ਫੀਸਦੀ ਸਬਸਿਡੀ ਪੰਜਾਬ ਸਰਕਾਰ ਵੱਲੋਂ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਪ੍ਰੋਜੈਕਟ ਅਧੀਨ ਕੁੱਲ 5.2 ਕਿਲੋਮੀਟਰ ਲੰਬੀ ਐਚਡੀਐਫਈ ਪਾਈਪਲਾਈਨ ਵਿਛਾਈ ਜਾਵੇਗੀ ਅਤੇ ਲਗਭਗ 182 ਹੈਕਟੇਅਰ ਰਕਬਾ ਖੇਤਾਂ ਦੀ ਸਿੰਚਾਈ ਅਧੀਨ ਕਵਰ ਕੀਤਾ ਜਾਵੇਗਾ ਜਿਸ ਨਾਲ ਫਸਲ ਦੀ ਪੈਦਾਵਾਰ ਵਧੇਗੀ ਅਤੇ ਧਰਤੀ ਹੇਠਲੇ ਪਾਣੀ ਨੂੰ ਬਚਾਇਆ ਜਾ ਸਕੇਗਾ।ਇਸ ਮੌਕੇ ਡਿਪਟੀ ਕਮਿਸ਼ਨਰ ਸੰਦੀਪ ਰਿਸ਼ੀ, ਐਸ.ਡੀ.ਐਮ ਚਰਨਜੋਤ ਸਿੰਘ ਵਾਲੀਆ, ਭੂਮੀ ਰੱਖਿਆ ਅਫਸਰ ਕੇਸ਼ਵ ਕੁਮਾਰ ਡਾ.ਅਮ੍ਰਿਤ ਸਿੱਧੂ ਓਐਸਡੀ, ਸੰਜੀਵ ਕੁਮਾਰ ਸੰਜੂ ਪੀਏ,ਨਾਇਬ ਤਹਿਸੀਲਦਾਰ ਲੌਂਗੋਵਾਲ ਵਿੰਨੀ ਮਹਾਜਨ,ਨਗਰ ਕੌਂਸਲ ਲੌਂਗੋਵਾਲ ਦੇ ਪ੍ਰਧਾਨ ਸ੍ਰੀਮਤੀ ਪਰਮਿੰਦਰ ਕੌਰ ਬਰਾੜ,ਬਲਵਿੰਦਰ ਸਿੰਘ ਢਿੱਲੋਂ, ਮੇਲਾ ਸਿੰਘ ਸੂਬੇਦਾਰ ਸਾਬਕਾ ਪ੍ਰਧਾਨ ਮੌਜੂਦਾ ਕੌਂਸਲਰ ,ਅੰਮ੍ਰਿਤਪਾਲ ਸਿੰਘ ਸਿੱਧੂ,ਕਮਲ ਬਰਾੜ, ਆਮ ਆਦਮੀ ਪਾਰਟੀ ਬੀ.ਸੀ ,ਵਿੰਗ ਦੇ ਸੂਬਾ ਜੁਆਇੰਟ ਸਕੱਤਰ ਰਾਜ ਸਿੰਘ ਰਾਜੂ, ਵਿੱਕੀ ਵਸ਼ਿਸਟ ਬਲਾਕ ਪ੍ਰਧਾਨ, ਸਮਾਜ ਸੇਵਕ ਬੰਟੀ ਮਾਨ,ਗੁਰਜੰਟ ਖ਼ਾਨ, ਕੌਂਸਲਰ ਗੁਰਮੀਤ ਸਿੰਘ ਫੌਜੀ, ਕੌਸਲਰ ਰੀਨਾ ਰਾਣੀ,ਕੌਂਸਲਰ ਜਸਪ੍ਰੀਤ ਕੌਰ,
ਕੌਸਲਰ,ਬਲਵਿੰਦਰ ਸਿੰਘ ਸਿੱਧੂ,ਯਾਦਵਿੰਦਰ ਸਿੰਘ ਵਿੱਕੀ ,ਪ੍ਰੀਤਮ ਸਿੰਘ ਮਾਣੀ ਵਾਲਾ,ਨਰੇਸ਼ ਕੁਮਾਰ,ਸਰਪੰਚ ਨਿਹਾਲ ਸਿੰਘ, ਸਰਪੰਚ ਦਰਸ਼ਨ ਸਿੰਘ ਜੱਸੇ ਕਾ,ਸਰਪੰਚ ਗੋਬਿੰਦ ਸਿੰਘ ਉਦੈ ਭਾਨ ਸਿੰਘ ਨਗਰ, ਸਰਪੰਚ ਜਗਰਾਜ ਸਿੰਘ, ਸਰਪੰਚ ਭੀਮ ਦਾਸ ਬਾਵਾ,ਜਤਿੰਦਰ ਰਿਸ਼ੀ,ਆਪ ਆਗੂ ਸਿੱਪੀ ਧੀਮਾਨ,ਸੀਵਰੇਜ ਬੋਰਡ ਮੁਲਾਜ਼ਮ ਜਥੇਬੰਦੀ ਦੇ ਪ੍ਰਧਾਨ ਸ਼ੇਰ ਸਿੰਘ ਖੰਨਾ, ਗੁਰਸੇਵਕ ਸਿੰਘ, ਐਸ.ਡੀ.ਓ ਗੁਰਪ੍ਰੀਤ ਸਿੰਘ, ਜੇ.ਈ. ਸਿਮਰਨਜੀਤ ਸਿੰਘ, ਗੋਪਾਲ ਕ੍ਰਿਸ਼ਨ ਪਾਲੀ ਅਤੇ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ।
Powered by Froala Editor
Finance-Minister-Harpal-Singh-Cheema-Punjab-Roadways-Punbus-prtc-Contract-Workers-Union