Aap ਰਾਜਸਭਾ ਸਾਂਸਦ ਅਸ਼ੋਕ ਮਿੱਤਲ ਦੇ ਘਰ Ed ਦੀ ਰੇਡ-ਮੁੱਖਮੰਤਰੀ ਭਗਵੰਤ ਮਾਨ ਨੇ ਪੋਸਟ ਪਾਕੇ ਭਾਜਪਾ ਤੇ ਕਸਿਆ ਤੰਜ
Apr15,2026
| Jagrati Lahar Bureau | Jalandhar/ludhiana
ਇਨਫੋਰਸਮੈਂਟ ਡਾਇਰੈਕਟੋਰੇਟ
(ED) ਨੇ ਅੱਜ ਸਵੇਰੇ ਆਮ ਆਦਮੀ ਪਾਰਟੀ
(AAP) ਦੇ ਰਾਜ ਸਭਾ ਮੈਂਬਰ ਅਤੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ
(LPU) ਦੇ ਸੰਸਥਾਪਕ-ਚਾਂਸਲਰ ਡਾ.
ਅਸ਼ੋਕ ਕੁਮਾਰ ਮਿੱਤਲ ਦੇ
8 ਤੋਂ 9 ਟਿਕਾਣਿਆਂ
'ਤੇ ਛਾਪੇਮਾਰੀ ਕੀਤੀ ਹੈ। ਇਹ ਕਾਰਵਾਈ ਇਸ ਸਮੇਂ ਪੰਜਾਬ ਦੇ ਜਲੰਧਰ ਸਥਿਤ ਉਨ੍ਹਾਂ ਦੇ ਘਰ
'ਤੇ ਚੱਲ ਰਹੀ ਹੈ,
ਜਿੱਥੇ ਉਹ ਵੀ ਮੌਜੂਦ ਹਨ
ਇਸ ਅਚਾਨਕ ਕਾਰਵਾਈ ਨੇ ਸ਼ਹਿਰ ਦੇ ਵਪਾਰਕ ਅਤੇ ਰਾਜਨੀਤਿਕ ਹਲਕਿਆਂ ਵਿੱਚ ਹਲਚਲ ਮਚਾ ਦਿੱਤੀ ਹੈ। ਵਿਭਾਗ ਨੇ ਇਸ ਕਾਰਵਾਈ ਦੇ ਕਾਰਨਾਂ ਬਾਰੇ ਅਜੇ ਤੱਕ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਹੈ।
ਮੁੱਖਮੰਤਰੀ ਪੰਜਾਬ ਭਗਵੰਤ ਮਾਨ ਨੇ ਸੋਸ਼ਲ ਮੀਡੀਆ ਤੇ ਇਕ ਪੋਸਟ ਪਾਕੇ ਇਸ ਕਾਰਵਾਈ ਨੂੰ
"ਪੰਜਾਬ ਚ ਭਾਜਪਾ ਦੀਆਂ ਚੋਣ ਤਿਆਰੀਆਂ"
ਦਸਿਆ -ਮੁੱਖਮੰਤਰੀ ਨੇ ਲਿਖਿਆ
"ਪੰਜਾਬ ਚ ਭਾਜਪਾ ਦੀਆ ਚੋਣ ਤਿਆਰੀਆਂ ਸ਼ੁਰੂ
, AAP ਦੇ ਰਾਜ ਸਭਾ ਮੈਂਬਰ ਅਸ਼ੋਕ ਕੁਮਾਰ ਮਿੱਤਲ ਦੇ ਘਰ ਅਤੇ ਯੂਨੀਵਰਸਿਟੀ ਤੇ
ED ਵਲੋਂ ਛਾਪੇਮਾਰੀ।..typical
Modi ਸਟਾਈਲ...
Ed-Raids-Aap-Rajya-Sabha-Mp-Ashok-Mittal-s-House-Chief-Minister-Bhagwant-Mann-Takes-A-Dig-At-Bjp-In-A-Post