ਰੋਹਤਕ, 2 ਜੁਲਾਈ: ਬਿਊਰੋ ਆਫ਼ ਇੰਡੀਅਨ ਸਟੈਂਡਰਡਜ਼ (ਬੀਆਈਐਸ), ਹਰਿਆਣਾ ਸ਼ਾਖਾ ਦਫ਼ਤਰ ਵੱਲੋਂ 1 ਜੁਲਾਈ, 2025 ਨੂੰ ਡਿਸਟ੍ਰੀਬਿਊਟਰ ਮੈਸਰਜ਼ ਪੰਚ ਰਤਨ ਫਾਸਟਨਰਜ਼ ਪ੍ਰਾਈਵੇਟ ਲਿਮਟਿਡ (ਯੂਨਿਟ-II), 7-8 ਕਿਲੋਮੀਟਰ ਸਟੋਨ, ਜੀਂਦ ਰੋਡ, ਪਿੰਡ ਅਤੇ ਪੀ.ਓ. ਟਿਟੋਲੀ, ਰੋਹਤਕ-124001 (ਹਰਿਆਣਾ) 'ਤੇ ਇੱਕ ਛਾਪਾ ਮਾਰਿਆ ਗਿਆ।
ਛਾਪੇਮਾਰੀ ਦੌਰਾਨ, ਬੀਆਈਐਸ ਅਧਿਕਾਰੀਆਂ ਨੇ ਪਾਇਆ ਕਿ ਉਕਤ ਯੂਨਿਟ ਕੋਲ ਗੈਰ-ਆਈਐਸਆਈ ਮਾਰਕ ਕੀਤੇ ਹੈਕਸਾਗੋਨਲ ਹੈੱਡ ਸਕ੍ਰੂ ਅਤੇ ਹੈਕਸਾਗੋਨਲ ਹੈੱਡ ਬੋਲਟ ਦਾ ਸਟਾਕ ਸੀ, ਜੋ ਕਿ ਬੋਲਟ, ਨਟਸ ਅਤੇ ਫਾਸਟਨਰ (ਗੁਣਵੱਤਾ ਨਿਯੰਤਰਣ) ਆਰਡਰ, 2024 ਦੇ ਤਹਿਤ ਸੂਚਿਤ ਉਤਪਾਦਾਂ ਵਿੱਚੋਂ ਹਨ।
ਬੀਆਈਐਸ ਟੀਮ, ਜਿਸ ਵਿੱਚ ਸ਼੍ਰੀ ਨੀਰਜ ਮਹਤੋ ਕੁਮਾਰ (ਡਿਪਟੀ ਡਾਇਰੈਕਟਰ) ਅਤੇ ਸ਼੍ਰੀ ਅਨੰਤ ਕੁਮਾਰ (ਡਿਪਟੀ ਡਾਇਰੈਕਟਰ) ਸ਼ਾਮਲ ਹਨ, ਵੱਲੋਂ ਤਲਾਸ਼ੀ ਅਤੇ ਜ਼ਬਤੀ ਕਾਰਵਾਈਆਂ ਕੀਤੀਆਂ ਅਤੇ ਕੁੱਲ 360 ਗੈਰ-ਆਈਐਸਆਈ ਮਾਰਕ ਕੀਤੇ ਉਤਪਾਦ ਜ਼ਬਤ ਕੀਤੇ। ਇਹ ਸਪੱਸ਼ਟ ਤੌਰ 'ਤੇ ਗੁਣਵੱਤਾ ਨਿਯੰਤਰਣ ਆਦੇਸ਼ (QCO) ਦੀ ਉਲੰਘਣਾ ਸੀ। ਇਹ ਕਾਰਵਾਈ ਹਰਿਆਣਾ ਸ਼ਾਖਾ ਦਫ਼ਤਰ ਦੀ ਯੋਜਨਾ ਅਨੁਸਾਰ ਸਫਲਤਾਪੂਰਵਕ ਲਾਗੂ ਕੀਤੀ ਗਈ।
BIS ਮਿਆਰਾਂ ਦੀ ਪਾਲਣਾ ਨੂੰ ਯਕੀਨੀ ਬਣਾਉਣਾ ਅਤੇ QCO ਦੀ ਉਲੰਘਣਾ ਦੀ ਪਛਾਣ ਕਰਨਾ ਇਸ ਕਾਰਵਾਈ ਦੇ ਮੁੱਖ ਉਦੇਸ਼ ਸਨ, ਜੋ ਸਫਲਤਾਪੂਰਵਕ ਪ੍ਰਾਪਤ ਹੋਏ।
ਹਰਿਆਣਾ ਸ਼ਾਖਾ ਦਫ਼ਤਰ ਦੇ ਡਾਇਰੈਕਟਰ ਅਤੇ ਮੁਖੀ ਸ਼੍ਰੀ ਰਮੇਸ਼ ਕੇ ਵੱਲੋਂ ਕਿਹਾ ਕਿ ਦੋਸ਼ੀਆਂ ਵਿਰੁੱਧ ਬਿਊਰੋ ਆਫ਼ ਇੰਡੀਅਨ ਸਟੈਂਡਰਡਜ਼ ਐਕਟ, 2016 ਦੇ ਤਹਿਤ ਕਾਰਵਾਈ ਕੀਤੀ ਜਾਵੇਗੀ। ਇਹ ਉਲੰਘਣਾ ਧਾਰਾ 17(1) ਦੇ ਅਧੀਨ ਆਉਂਦੀ ਹੈ, ਜਿਸਦੀ ਸਜ਼ਾ ਦੋ ਸਾਲ ਤੱਕ ਦੀ ਕੈਦ ਜਾਂ ₹2 ਲੱਖ ਤੱਕ ਦੇ ਜੁਰਮਾਨੇ ਦੀ ਹੈ। ਧਾਰਾ 29(3) ਦੇ ਅਨੁਸਾਰ, ਇਸ 'ਤੇ ਦਸ ਗੁਣਾ ਤੱਕ ਦਾ ਜੁਰਮਾਨਾ ਹੈ। ਮਾਮਲੇ ਦੀ ਕਾਨੂੰਨੀ ਕਾਰਵਾਈ ਸਮਰੱਥ ਅਦਾਲਤ ਵਿੱਚ ਸ਼ੁਰੂ ਕੀਤੀ ਜਾਵੇਗੀ।
BIS ਵੱਲੋਂ ਇਹ ਵੀ ਦੇਖਿਆ ਹੈ ਕਿ ਬਹੁਤ ਸਾਰੀਆਂ ਇਕਾਈਆਂ ਗੁਣਵੱਤਾ ਨਿਯੰਤਰਣ ਆਦੇਸ਼ਾਂ ਦੀ ਉਲੰਘਣਾ ਕਰ ਰਹੀਆਂ ਹਨ ਅਤੇ ਨਕਲੀ ISI ਮਾਰਕ ਕੀਤੇ ਉਤਪਾਦਾਂ ਦਾ ਨਿਰਮਾਣ ਅਤੇ ਵਿਕਰੀ ਕਰਕੇ ਖਪਤਕਾਰਾਂ ਨੂੰ ਗੁੰਮਰਾਹ ਕਰ ਰਹੀਆਂ ਹਨ।
ਜਨਤਾ ਨੂੰ ਅਪੀਲ: ਖਪਤਕਾਰਾਂ ਨੂੰ ਕਿਸੇ ਵੀ ਉਤਪਾਦ ਨੂੰ ਖਰੀਦਣ ਤੋਂ ਪਹਿਲਾਂ ਉਸ 'ਤੇ ISI ਮਾਰਕ ਦੀ ਪ੍ਰਮਾਣਿਕਤਾ ਦੀ ਜਾਂਚ ਕਰਨ ਦੀ ਅਪੀਲ ਕੀਤੀ ਜਾਂਦੀ ਹੈ। ਇਹ ਪੁੱਛਗਿੱਛ BIS ਵੈੱਬਸਾਈਟ www.bis.gov.in ਜਾਂ BIS CARE ਮੋਬਾਈਲ ਐਪ ਰਾਹੀਂ ਕੀਤੀ ਜਾ ਸਕਦੀ ਹੈ।
ਜੇਕਰ ਕਿਸੇ ਖਪਤਕਾਰ ਨੂੰ ISI ਮਾਰਕ ਦੀ ਦੁਰਵਰਤੋਂ ਸੰਬੰਧੀ ਕਿਸੇ ਵੀ ਜਾਣਕਾਰੀ ਬਾਰੇ ਪਤਾ ਹੈ, ਤਾਂ ਉਹ ਇਸਦੀ ਰਿਪੋਰਟ BIS ਹਰਿਆਣਾ ਸ਼ਾਖਾ ਦਫ਼ਤਰ, ਪਲਾਟ ਨੰਬਰ 4A, ਸੈਕਟਰ 27B, ਮਾਧਵੀ ਮਾਰਗ, ਚੰਡੀਗੜ੍ਹ-160019 ਨੂੰ ਕਰ ਸਕਦਾ ਹੈ।
ਸ਼ਿਕਾਇਤਾਂ ਹੇਠ ਲਿਖੇ ਈਮੇਲ ਪਤਿਆਂ 'ਤੇ ਵੀ ਭੇਜੀਆਂ ਜਾ ਸਕਦੀਆਂ ਹਨ: hhrbo@bis.gov.in, mach1@bis.gov.in, complaints@bis.gov.in ਸੰਪਰਕ ਨੰਬਰ: 0172-2650290
ਸਾਰੀਆਂ ਸ਼ਿਕਾਇਤਾਂ ਅਤੇ ਜਾਣਕਾਰੀ ਨੂੰ ਪੂਰੀ ਤਰ੍ਹਾਂ ਗੁਪਤ ਰੱਖਿਆ ਜਾਵੇਗਾ।
Powered by Froala Editor
Bis-Conducts-Enforcement-Raid-At-M-s-Punch-Ratna-Fasteners-Pvt-Ltd-Unit-Iii-Rohtak
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari (Editor)