ਪੰਜਾਬ-ਗੁਜਰਾਤ ਜ਼ਿਮਨੀ ਚੋਣਾਂ ਵਿੱਚ ਜਿੱਤ ਦਾ ਸੁਨੇਹਾ, ਪੰਜਾਬ ਵਿੱਚ "ਆਪ" ਵਿੱਚ ਵਿਸ਼ਵਾਸ ਵਧਿਆ, ਗੁਜਰਾਤ ਵਿੱਚ ਬਦਲਾਅ ਦੀ ਹਵਾ- ਕੇਜਰੀਵਾਲ

Jun25,2025 | Jagrati Lahar Bureau | New Delhi


ਪੂਰੇ ਦੇਸ਼ ਵਿੱਚ ਨਸ਼ਾ ਵਿਕਦਾ ਹੈ, ਪਰ ਪੰਜਾਬ ਨੇ ਜਿਸ ਤਰ੍ਹਾਂ ਦਾ ਝਟਕਾ ਨਸ਼ਾ ਤਸਕਰਾਂ ਨੂੰ ਦਿੱਤਾ ਹੈ, ਉਹ ਦੂਜੇ ਰਾਜਾਂ ਵਿੱਚ ਕਦੇ ਨਹੀਂ ਦੇਖਿਆ ਗਿਆ - ਕੇਜਰੀਵਾਲ

ਵੱਡੇ ਨਸ਼ਾ ਤਸਕਰਾਂ ਦੇ ਘਰਾਂ 'ਤੇ ਬੁਲਡੋਜ਼ਰ ਚਲਾਏ ਜਾ ਰਹੇ ਹਨ, ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਰਿਹਾ ਹੈ, ਭਾਵੇਂ ਉਹ ਕਿੰਨਾ ਵੀ ਵੱਡਾ ਨੇਤਾ ਕਿਉਂ ਨਾ ਹੋਵੇ, ਉਸ ਨੂੰ ਬਖ਼ਸ਼ਿਆ ਨਹੀਂ ਜਾਵੇਗਾ - ਕੇਜਰੀਵਾਲ

2027 ਵਿੱਚ ਆਮ ਆਦਮੀ ਪਾਰਟੀ ਗੁਜਰਾਤ ਵਿੱਚ ਸਰਕਾਰ ਬਣਾਏਗੀ - ਕੇਜਰੀਵਾਲ

ਦੇਸ਼ ਦੇ ਲੋਕ ਸੱਤਾ ਤੋਂ ਪੈਸੇ-ਪੈਸੇ ਤੋਂ ਸੱਤਾ ਦੇ ਸਿਸਟਮ ਵਿਰੁੱਧ ਵਿਰੁੱਧ ਲੜ ਰਹੇ, ਆਪ' ਤੋਂ ਉਮੀਦ, ਕਾਂਗਰਸ ਅਤੇ ਭਾਜਪਾ ਤੋਂ ਨਹੀਂ

"ਆਪ" ਦੀ ਕੰਮ ਦੀ ਰਾਜਨੀਤੀ ਨੇ ਦੂਜੀਆਂ ਪਾਰਟੀਆਂ ਨੂੰ ਸਕੂਲਾਂ, ਹਸਪਤਾਲਾਂ, ਬਿਜਲੀ, ਪਾਣੀ ਬਾਰੇ ਗੱਲ ਕਰਨ ਲਈ ਮਜਬੂਰ ਕੀਤਾ - ਭਗਵੰਤ ਮਾਨ

ਪੰਜਾਬ-ਗੁਜਰਾਤ ਜ਼ਿਮਨੀ ਚੋਣਾਂ ਵਿੱਚ ਸ਼ਾਨਦਾਰ ਜਿੱਤ 'ਤੇ ਦਿੱਲੀ ਵਿੱਚ ਆਯੋਜਿਤ ਜਸ਼ਨ ਸਮਾਰੋਹ ਵਿੱਚ 'ਆਪ' ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ, ਸੀਐਮ ਭਗਵੰਤ ਮਾਨ, ਪੰਜਾਬ ਇੰਚਾਰਜ ਮਨੀਸ਼ ਸਿਸੋਦੀਆ, ਗੁਜਰਾਤ ਇੰਚਾਰਜ ਗੋਪਾਲ ਰਾਏ ਸਮੇਤ ਸਾਰੇ ਵੱਡੇ ਨੇਤਾ ਹੋਏ ਸ਼ਾਮਿਲ


ਪੰਜਾਬ ਅਤੇ ਗੁਜਰਾਤ ਜ਼ਿਮਨੀ ਚੋਣਾਂ ਵਿੱਚ ਵੱਡੀ ਜਿੱਤ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਬੁੱਧਵਾਰ ਨੂੰ ਦਿੱਲੀ ਵਿੱਚ ਆਪਣੀ ਜਿੱਤ ਦਾ ਜਸ਼ਨ ਮਨਾਇਆ। ਸਮਾਰੋਹ ਦੇ ਮੁੱਖ ਮਹਿਮਾਨ ਅਤੇ 'ਆਪ' ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਗੁਜਰਾਤ ਅਤੇ ਪੰਜਾਬ ਦੇ ਲੋਕਾਂ ਦਾ ਇਸ ਸ਼ਾਨਦਾਰ ਜਿੱਤ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਅਤੇ ਗੁਜਰਾਤ ਜ਼ਿਮਨੀ ਚੋਣਾਂ ਵਿੱਚ ਜਿੱਤ ਦਾ ਸੁਨੇਹਾ ਸਪੱਸ਼ਟ ਹੈ ਕਿ ਪੰਜਾਬ ਵਿੱਚ ਲੋਕਾਂ ਦਾ 'ਆਪ' ਵਿੱਚ ਵਿਸ਼ਵਾਸ ਵਧਿਆ ਹੈ ਅਤੇ ਗੁਜਰਾਤ ਵਿੱਚ ਬਦਲਾਅ ਦੀ ਲਹਿਰ ਵਗ ਰਹੀ ਹੈ। ਗੁਜਰਾਤ ਦੇ ਲੋਕਾਂ ਨੇ ਬਦਲਾਅ ਦੀ ਰਾਜਨੀਤੀ ਨੂੰ ਅਪਣਾ ਲਿਆ ਹੈ। ਇਹ ਜਿੱਤ ਸਿਰਫ਼ ਚੋਣਾਂ ਦੀ ਨਹੀਂ ਹੈ, ਸਗੋਂ ਵਿਸ਼ਵਾਸ ਅਤੇ ਉਮੀਦ ਦੀ ਵੀ ਹੈ।  ਸਿਰਫ਼ "ਆਪ" ਹੀ ਪੈਸਾ, ਪੈਸੇ ਤੋਂ ਸੱਤਾ ਦੇ ਸਿਸਟਮ ਵਿਰੁੱਧ ਲੜ ਰਹੀ ਹੈ। ਇਸੇ ਲਈ ਦੇਸ਼ ਨੂੰ ਸਿਰਫ਼ 'ਆਪ' ਤੋਂ ਉਮੀਦਾਂ ਹਨ, ਕਾਂਗਰਸ-ਭਾਜਪਾ ਤੋਂ ਨਹੀਂ। ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ, ਪੰਜਾਬ ਇੰਚਾਰਜ ਮਨੀਸ਼ ਸਿਸੋਦੀਆ, ਗੁਜਰਾਤ ਇੰਚਾਰਜ ਗੋਪਾਲ ਰਾਏ ਸਮੇਤ 'ਆਪ' ਦੇ ਹੋਰ ਵੱਡੇ ਆਗੂ ਵੀ ਮੌਜੂਦ ਸਨ।

"ਆਪ" ਦੇਸ਼ ਨੂੰ ਸਾਫ਼-ਸੁਥਰੀ ਰਾਜਨੀਤੀ ਦੇ ਕੇ ਇੱਕ ਲੰਬੀ ਲਕੀਰ ਖਿੱਚਣ ਲਈ ਰਾਜਨੀਤੀ ਵਿੱਚ ਆਈ ਹੈ - ਕੇਜਰੀਵਾਲ

ਅਰਵਿੰਦ ਕੇਜਰੀਵਾਲ ਨੇ ਲੁਧਿਆਣਾ ਪੱਛਮੀ ਤੋਂ ਨਵੇਂ ਚੁਣੇ ਗਏ ਵਿਧਾਇਕ ਸੰਜੀਵ ਅਰੋੜਾ ਅਤੇ ਵਿਸਾਵਦਰ ਤੋਂ ਨਵੇਂ ਚੁਣੇ ਗਏ ਵਿਧਾਇਕ ਗੋਪਾਲ ਇਟਾਲੀਆ ਨੂੰ ਉਨ੍ਹਾਂ ਦੀ ਸ਼ਾਨਦਾਰ ਜਿੱਤ ਲਈ ਵਧਾਈ ਦਿੰਦੇ ਹੋਏ ਕਿਹਾ ਕਿ ਸਾਨੂੰ ਉਮੀਦ ਹੈ ਕਿ ਸੰਜੀਵ ਅਰੋੜਾ ਵਿਧਾਨ ਸਭਾ ਵਿੱਚ ਜਾ ਕੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਹੋਣਗੇ ਤਾਂ ਜੋ ਪੰਜਾਬ ਨੂੰ ਤਰੱਕੀ ਵਿੱਚ ਹੋਰ ਅੱਗੇ ਲਿਜਾਇਆ ਜਾ ਸਕੇ ਅਤੇ ਗੋਪਾਲ ਇਟਾਲੀਆ ਵਿਧਾਨ ਸਭਾ ਵਿੱਚ ਜਾ ਕੇ ਭਾਜਪਾ ਨੂੰ ਸਖ਼ਤ ਟੱਕਰ ਦੇਣਗੇ। ਮੈਂ ਗੁਜਰਾਤ ਅਤੇ ਪੰਜਾਬ ਦੇ ਲੋਕਾਂ ਦਾ "ਆਪ" ਵਿੱਚ ਇੰਨਾ ਵੱਡਾ ਵਿਸ਼ਵਾਸ ਦਿਖਾਉਣ ਲਈ ਧੰਨਵਾਦ ਕਰਦਾ ਹਾਂ। ਉਨ੍ਹਾਂ ਕਿਹਾ ਕਿ "ਆਪ" ਦੇਸ਼ ਨੂੰ ਸਾਫ਼-ਸੁਥਰੀ ਰਾਜਨੀਤੀ ਦੇ ਕੇ ਰਵਾਇਤੀ ਰਾਜਨੀਤੀ ਦੇ ਸਾਹਮਣੇ ਇੱਕ ਲੰਬੀ ਲਕੀਰ ਖਿੱਚਣ ਲਈ ਆਈ ਹੈ। ਸੰਜੀਵ ਅਰੋੜਾ ਅਤੇ ਗੋਪਾਲ ਇਟਾਲੀਆ ਦਾ ਪਿਛੋਕੜ ਬਹੁਤ ਸਾਫ਼ ਹੈ। ਇਹ ਸਾਫ਼-ਸੁਥਰੇ ਅਕਸ ਵਾਲੇ ਸਮਾਜ ਸੇਵਕ ਹਨ। ਉਨ੍ਹਾਂ ਸਮਾਜ ਲਈ ਬਹੁਤ ਕੁਝ ਕੀਤਾ ਹੈ। ਅਜਿਹੇ ਲੋਕਾਂ ਨੂੰ ਸਿਰਫ਼ 'ਆਪ' ਹੀ ਟਿਕਟ ਦੇ ਕੇ ਵਿਧਾਨ ਸਭਾ ਵਿੱਚ ਭੇਜ ਸਕਦੀ ਹੈ, ਕੋਈ ਹੋਰ ਪਾਰਟੀ ਨਹੀਂ। 

ਦੇਸ਼ ਦੇ ਲੋਕ ਗੁੰਡੇ ਅਤੇ ਬਦਮਾਸ਼ਾਂ ਦੀ ਪਾਰਟੀਆਂ ਤੋਂ ਮੁਕਤੀ ਚਾਹੁੰਦੇ ਹਨ - ਕੇਜਰੀਵਾਲ

ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਇੱਕ ਸਮੇਂ ਕਿਹਾ ਜਾਂਦਾ ਸੀ ਕਿ ਚੰਗੇ ਲੋਕਾਂ ਨੂੰ ਰਾਜਨੀਤੀ ਵਿੱਚ ਨਹੀਂ ਆਉਣਾ ਚਾਹੀਦਾ, ਕਿਉਂਕਿ ਰਾਜਨੀਤੀ ਉਨ੍ਹਾਂ ਲਈ ਨਹੀਂ ਹੈ। ਪਰ "ਆਪ" ਨੇ ਇਸ ਧਾਰਨਾ ਨੂੰ ਤੋੜ ਦਿੱਤਾ ਹੈ। ਮੇਰਾ ਮੰਨਣਾ ਹੈ ਕਿ ਚੰਗੇ ਲੋਕਾਂ ਨੂੰ ਰਾਜਨੀਤੀ ਵਿੱਚ ਆਉਣਾ ਚਾਹੀਦਾ ਹੈ, ਪਰ ਉਨ੍ਹਾਂ ਨੂੰ ਸਖ਼ਤ ਮਿਹਨਤ ਵੀ ਕਰਨੀ ਚਾਹੀਦੀ ਹੈ ਤਾਂ ਜੋ ਜਨਤਾ ਉਨ੍ਹਾਂ ਦਾ ਸਮਰਥਨ ਕਰੇ। ਸੰਜੀਵ ਅਰੋੜਾ ਅਤੇ ਗੋਪਾਲ ਇਟਾਲੀਆ ਨੇ ਸਖ਼ਤ ਮਿਹਨਤ ਕੀਤੀ ਅਤੇ ਜਨਤਾ ਨੇ ਉਨ੍ਹਾਂ ਨੂੰ ਵੱਡਾ ਸਮਰਥਨ ਦਿੱਤਾ, ਜੋ ਕਿ ਬਹੁਤ ਵਧੀਆ ਹੈ। ਇਹ ਜਿੱਤ ਦਰਸਾਉਂਦੀ ਹੈ ਕਿ ਇਸ ਦੇਸ਼ ਦੇ ਲੋਕ ਸਾਫ਼-ਸੁਥਰੀ ਰਾਜਨੀਤੀ ਚਾਹੁੰਦੇ ਹਨ। ਜਨਤਾ ਚਾਹੁੰਦੀ ਹੈ ਕਿ ਅੱਜ ਰਾਜਨੀਤਿਕ ਪਾਰਟੀਆਂ ਵਿੱਚ ਮੌਜੂਦ ਗੁੰਡਿਆਂ ਅਤੇ ਬਦਮਾਸ਼ਾਂ ਤੋਂ ਛੁਟਕਾਰਾ ਮਿਲੇ ਅਤੇ ਚੰਗੇ, ਇਮਾਨਦਾਰ, ਸਾਫ਼-ਸੁਥਰੇ ਅਕਸ ਵਾਲੇ ਅਤੇ ਮਿਹਨਤੀ ਲੋਕ ਰਾਜਨੀਤੀ ਵਿੱਚ ਆਉਣ।

ਲੁਧਿਆਣਾ ਵੈਸਟ ਦੀ ਜਿੱਤ ਨੇ 'ਆਪ' ਦੇ ਕੰਮ 'ਤੇ ਲਾਈ ਮੋਹਰ, 2027 ਵਿੱਚ 2022 ਦਾ ਰਿਕਾਰਡ ਤੋੜਾਂਗੇ - ਕੇਜਰੀਵਾਲ

ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਜਿਸ ਤਰ੍ਹਾਂ ਦਾ  ਜਿੱਤ ਦਾ ਫ਼ਰਕ ਹੈ, ਉਹ ਸ਼ਾਨਦਾਰ ਹੈ। ਪੰਜਾਬ ਵਿੱਚ ਦੋ ਸਾਲਾਂ ਬਾਅਦ ਚੋਣਾਂ ਹਨ। ਸਾਡੀ ਸਰਕਾਰ ਤਿੰਨ ਸਾਲਾਂ ਤੋਂ ਚੱਲ ਰਹੀ ਹੈ। ਇਹ ਅਕਸਰ ਕਿਹਾ ਜਾਂਦਾ ਹੈ ਕਿ ਤਿੰਨ ਸਾਲ ਸਰਕਾਰ ਚਲਾਉਣ ਤੋਂ ਬਾਅਦ, ਸਰਕਾਰ ਵਿਰੋਧੀ ਲਹਿਰ ਆ ਜਾਂਦੀ ਹੈ। ਪਰ ਸੰਜੀਵ ਅਰੋੜਾ ਜਿਸ ਫ਼ਰਕ ਨਾਲ ਜਿੱਤੇ, ਉਹ ਦਰਸਾਉਂਦਾ ਹੈ ਕਿ ਸੱਤਾ ਵਿਰੋਧੀ ਲਹਿਰ ਹੋਣ ਦੀ ਬਜਾਏ, ਇੱਕ ਸੱਤਾ ਪੱਖੀ ਲਹਿਰ ਹੈ। ਪਿਛਲੀ ਵਾਰ ਇਸ ਵਿਧਾਨ ਸਭਾ ਵਿੱਚ 1,15,000 ਵੋਟਾਂ ਪਈਆਂ ਸਨ, ਇਸ ਵਾਰ 85,000 ਵੋਟਾਂ ਪਈਆਂ। ਪਿਛਲੀ ਵਾਰ "ਆਪ" 7,500 ਵੋਟਾਂ ਦੇ ਫ਼ਰਕ ਨਾਲ ਜਿੱਤੀ ਸੀ, ਇਸ ਵਾਰ "ਆਪ" 10,700 ਵੋਟਾਂ ਦੇ ਵੱਡੇ ਫ਼ਰਕ ਨਾਲ ਜਿੱਤੀ ਹੈ। ਇਸ ਦਾ ਮਤਲਬ ਹੈ ਕਿ ਲੋਕ ਪਿਛਲੀ ਵਾਰ ਨਾਲੋਂ ਵੱਧ ਸਮਰਥਨ ਦੇ ਰਹੇ ਹਨ। ਲੋਕ ਕਹਿ ਰਹੇ ਹਨ ਕਿ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ, ਅੱਗੇ ਵਧੋ। ਇਹ ਰਾਜਨੀਤੀ ਵਿੱਚ ਅਕਸਰ ਨਹੀਂ ਦੇਖਿਆ ਜਾਂਦਾ। ਜਿਸ ਤਰ੍ਹਾਂ 'ਆਪ' ਸਰਕਾਰ ਪੰਜਾਬ ਵਿੱਚ ਕੰਮ ਕਰ ਰਹੀ ਹੈ, ਉਸ ਤੋਂ ਲੱਗਦਾ ਹੈ ਕਿ ਪਿਛਲੀ ਵਾਰ ਇਸ ਨੂੰ 92 ਸੀਟਾਂ ਮਿਲੀਆਂ ਸਨ, ਇਸ ਵਾਰ ਇਸ ਨੂੰ 100 ਤੋਂ ਵੱਧ ਸੀਟਾਂ ਮਿਲਣਗੀਆਂ।  

ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤੋਂ ਪੰਜਾਬ ਦੇ ਲੋਕ ਖ਼ੁਸ਼ ਹਨ, ਸਾਨੂੰ ਆਸ਼ੀਰਵਾਦ ਦੇ ਰਹੇ - ਕੇਜਰੀਵਾਲ

ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪੰਜਾਬ ਵਿੱਚ ਨਸ਼ਿਆਂ ਵਿਰੁੱਧ ਜੋ ਜੰਗ ਸ਼ੁਰੂ ਕੀਤੀ ਗਈ ਹੈ, ਉਹ ਵੀ ਇੱਕ ਵੱਡੀ ਗੱਲ ਹੈ। ਸਾਨੂੰ ਹਰ ਪਿੰਡ ਤੋਂ, ਛੋਟੇ ਪਰਿਵਾਰਾਂ ਤੋਂ ਜੋ ਆਸ਼ੀਰਵਾਦ ਮਿਲ ਰਿਹਾ ਹੈ, ਉਹ ਇਸ ਲਈ ਹੈ ਕਿਉਂਕਿ ਜਿਨ੍ਹਾਂ ਦੇ ਬੱਚੇ ਨਸ਼ੇ ਦੀ ਲਤ ਵਿੱਚ ਡੁੱਬ ਗਏ ਸਨ, ਉਹ ਹੁਣ ਬਾਹਰ ਆ ਰਹੇ ਹਨ। ਇਹ ਆਸ਼ੀਰਵਾਦ "ਤੁਹਾਨੂੰ" ਤਰੱਕੀ ਦਿੰਦਾ ਹੈ। ਪੂਰੇ ਦੇਸ਼ ਵਿੱਚ, ਦਿੱਲੀ, ਹਰਿਆਣਾ, ਗੁਜਰਾਤ, ਗੋਆ, ਹਰ ਥਾਂ ਨਸ਼ਾ ਹੈ। ਪਰ ਜਿਸ ਤਰ੍ਹਾਂ ਪੰਜਾਬ ਵਿੱਚ ਨਸ਼ਿਆਂ ਨਾਲ ਨਜਿੱਠਿਆ ਜਾ ਰਿਹਾ ਹੈ, ਵੱਡੇ ਤਸਕਰਾਂ ਨੂੰ ਫੜਿਆ ਜਾ ਰਿਹਾ ਹੈ, ਉਨ੍ਹਾਂ ਵਿਰੁੱਧ ਬੁਲਡੋਜ਼ਰ ਵਰਤੇ ਜਾ ਰਹੇ ਹਨ, ਉਸ ਤੋਂ ਇਹ ਸੁਨੇਹਾ ਜਾ ਰਿਹਾ ਹੈ ਕਿ ਕੋਈ ਵੀ ਆਗੂ ਕਿੰਨਾ ਵੀ ਵੱਡਾ ਕਿਉਂ ਨਾ ਹੋਵੇ, ਜੇਕਰ ਉਹ ਨਸ਼ਾ ਤਸਕਰੀ ਵਿੱਚ ਸ਼ਾਮਲ ਹੈ, ਤਾਂ ਉਸ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਪਿਛਲੀਆਂ ਸਰਕਾਰਾਂ ਨੇ ਪੰਜਾਬ ਨੂੰ ਨਸ਼ੇ ਦੀ ਦਲਦਲ ਵਿੱਚ ਧੱਕ ਦਿੱਤਾ, ਉਨ੍ਹਾਂ ਦੇ ਲੋਕ ਮੰਤਰੀ ਹੁੰਦਿਆਂ ਸਰਕਾਰੀ ਗੱਡੀਆਂ ਵਿੱਚ ਨਸ਼ੇ ਵੰਡਦੇ ਸਨ, ਉਹ ਅੰਤਰਰਾਸ਼ਟਰੀ ਤਸਕਰਾਂ ਨੂੰ ਆਪਣੇ ਘਰਾਂ ਵਿੱਚ ਰੱਖਦੇ ਸਨ, ਹੁਣ ਉਨ੍ਹਾਂ ਵਿਰੁੱਧ ਕਾਰਵਾਈ ਕੀਤੀ ਜਾ ਰਹੀ ਹੈ। ਅੱਜ ਪੰਜਾਬ ਵਿੱਚ ਇੱਕ ਲੋਕ-ਪੱਖੀ, ਇਮਾਨਦਾਰ "ਆਪ" ਸਰਕਾਰ ਹੈ। ਕੋਈ ਆਦਮੀ ਕਿੰਨਾ ਵੀ ਵੱਡਾ ਜਾਂ ਸ਼ਕਤੀਸ਼ਾਲੀ ਕਿਉਂ ਨਾ ਹੋਵੇ, ਉਸ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਇਸ ਸੁਨੇਹੇ ਨੂੰ ਪੰਜਾਬ ਦੇ ਲੋਕਾਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ਅਤੇ ਇਸੇ ਕਰਕੇ 'ਆਪ' ਨੇ ਲੁਧਿਆਣਾ ਪੱਛਮੀ ਸੀਟ ਜਿੱਤੀ। 

ਗੁਜਰਾਤ ਦੇ ਲੋਕ ਭਾਜਪਾ ਦੇ ਕੁਸ਼ਾਸਨ ਤੋਂ ਤੰਗ ਆ ਚੁੱਕੇ ਹਨ ਅਤੇ ਉਸ ਨੂੰ ਹਰਾਉਣਾ ਚਾਹੁੰਦੇ ਹਨ - ਕੇਜਰੀਵਾਲ

ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਇਸੇ ਤਰ੍ਹਾਂ ਗੁਜਰਾਤ ਵਿੱਚ ਵੀ 'ਆਪ' ਦੀ ਜਿੱਤ ਦਾ ਫ਼ਰਕ ਪਿਛਲੀ ਵਾਰ ਦੇ ਮੁਕਾਬਲੇ ਦੁੱਗਣਾ-ਤਿੱਗਣਾ ਹੈ। ਪਿਛਲੀ ਵਾਰ "ਆਪ" ਬਹੁਤ ਘੱਟ ਫ਼ਰਕ ਨਾਲ ਜਿੱਤੀ ਸੀ, ਪਰ ਇਸ ਵਾਰ ਇਹ ਪਿਛਲੀ ਵਾਰ ਨਾਲੋਂ ਤਿੰਨ ਗੁਣਾ ਵੱਡੇ ਫ਼ਰਕ ਨਾਲ ਜਿੱਤੀ। ਇਸ ਤੋਂ ਪਤਾ ਲੱਗਦਾ ਹੈ ਕਿ ਗੁਜਰਾਤ ਦੇ ਲੋਕ 30 ਸਾਲਾਂ ਦੇ ਭਾਜਪਾ ਸ਼ਾਸਨ ਤੋਂ ਤੰਗ ਆ ਚੁੱਕੇ ਹਨ। ਮੇਰੀ ਗੁਜਰਾਤ ਫੇਰੀ ਦੌਰਾਨ, ਇੱਕ ਭਾਜਪਾ ਮੰਤਰੀ ਨੇ ਮੈਨੂੰ ਦੱਸਿਆ ਕਿ ਪੂਰੇ ਗੁਜਰਾਤ ਦੇ ਲੋਕ ਭਾਜਪਾ ਤੋਂ ਤੰਗ ਆ ਚੁੱਕੇ ਹਨ ਅਤੇ ਇਸ ਨੂੰ ਹਰਾਉਣਾ ਚਾਹੁੰਦੇ ਹਨ। ਪਰ ਭਾਜਪਾ ਦੀ ਪ੍ਰਸ਼ਾਸਨ ਅਤੇ ਸਿਸਟਮ 'ਤੇ ਇੰਨੀ ਪਕੜ ਹੈ ਕਿ ਇਹ ਮੁਸ਼ਕਲ ਜਾਪਦਾ ਹੈ। ਮੈਂ ਉਨ੍ਹਾਂ ਨੂੰ ਕਿਹਾ ਕਿ ਇਹ ਲੋਕਤੰਤਰ ਹੈ ਅਤੇ ਜਿਸ ਦਿਨ ਲੋਕ ਖੜ੍ਹੇ ਹੋਣਗੇ, ਵੱਡੇ ਤੋਂ ਵੱਡੇ ਤਖ਼ਤ ਵੀ ਹਿੱਲ ਜਾਣਗੇ। 

ਕਾਂਗਰਸ ਦੀ ਪੰਜ ਸੀਟਾਂ 'ਤੇ ਅਸੀਂ ਉਮੀਦਵਾਰ ਨਹੀਂ ਖੜ੍ਹੇ ਕੀਤੇ, ਪਰ ਕਾਂਗਰਸ ਨੇ ਵਿਸਾਵਦਰ ਵਿੱਚ ਇੱਕ ਉਮੀਦਵਾਰ ਖੜ੍ਹਾ ਕੀਤਾ, ਫਿਰ ਵੀ ਅਸੀਂ ਜਿੱਤ ਗਏ - ਕੇਜਰੀਵਾਲ

ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਗੁਜਰਾਤ ਵਿੱਚ ਇਹ ਜਿੱਤ 2027 ਦੀਆਂ ਚੋਣਾਂ ਦਾ ਸੰਕੇਤ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਗੁਜਰਾਤ ਦੇ ਲੋਕ ਭਾਜਪਾ ਤੋਂ ਤੰਗ ਆ ਚੁੱਕੇ ਹਨ ਅਤੇ ਹੁਣ ਉਨ੍ਹਾਂ ਕੋਲ "ਆਪ" ਦੇ ਰੂਪ ਵਿੱਚ ਇੱਕ ਚੰਗਾ ਵਿਕਲਪ ਹੈ। ਕਾਂਗਰਸ ਕੋਈ ਵਿਕਲਪ ਨਹੀਂ ਸੀ। ਕਾਂਗਰਸ ਭਾਜਪਾ ਦੀ ਗੋਦ ਵਿੱਚ ਹੈ, ਉਸ ਦੀ ਜੇਬ ਵਿੱਚ ਹੈ। ਪਿਛਲੀਆਂ ਚੋਣਾਂ ਵਿੱਚ ਕਾਂਗਰਸ ਨੂੰ 17 ਸੀਟਾਂ ਮਿਲੀਆਂ ਸਨ, ਜਿਨ੍ਹਾਂ ਵਿੱਚੋਂ 5 ਵਿਧਾਇਕ ਭਾਜਪਾ ਵਿੱਚ ਚਲੇ ਗਏ ਸਨ। "ਆਪ" ਨੂੰ 5 ਸੀਟਾਂ ਮਿਲੀਆਂ, ਜਿਨ੍ਹਾਂ ਵਿੱਚੋਂ ਇੱਕ ਵਿਧਾਇਕ ਭਾਜਪਾ ਵਿੱਚ ਚਲਾ ਗਿਆ। ਅਸੀਂ ਕਾਂਗਰਸ ਨਾਲ ਚਰਚਾ ਕੀਤੀ ਸੀ ਕਿ ਅਸੀਂ ਉਨ੍ਹਾਂ ਦੀਆਂ 5 ਸੀਟਾਂ 'ਤੇ ਚੋਣ ਨਹੀਂ ਲੜਾਂਗੇ ਅਤੇ ਉਹ 'ਆਪ' ਦੀ ਇੱਕ ਸੀਟ 'ਤੇ ਚੋਣ ਨਹੀਂ ਲੜਨਗੇ। "ਆਪ" ਨੇ ਆਪਣੀਆਂ 5 ਸੀਟਾਂ 'ਤੇ ਕੋਈ ਉਮੀਦਵਾਰ ਖੜ੍ਹਾ ਨਹੀਂ ਕੀਤਾ, ਪਰ ਜਦੋਂ ਸਾਡੀ ਸੀਟ ਲਈ ਚੋਣ ਆਈ, ਤਾਂ ਭਾਜਪਾ ਦੇ ਹੁਕਮਾਂ 'ਤੇ, ਕਾਂਗਰਸ ਨੇ ਧੋਖਾ ਕੀਤਾ ਅਤੇ ਸਾਨੂੰ ਹਰਾਉਣ ਲਈ ਆਪਣਾ ਉਮੀਦਵਾਰ ਖੜ੍ਹਾ ਕੀਤਾ। 

ਭਾਜਪਾ-ਕਾਂਗਰਸ ਇੱਕੋ ਸਿਸਟਮ ਦਾ ਹਿੱਸਾ ਅਤੇ 'ਆਪ' ਇਸ ਸਿਸਟਮ ਵਿਰੁੱਧ ਲੜ ਰਹੀ ਹੈ - ਕੇਜਰੀਵਾਲ
 
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਦੇਸ਼ ਨੂੰ ਕਾਂਗਰਸ ਤੋਂ ਕੋਈ ਉਮੀਦ ਨਹੀਂ ਹੈ। ਕਾਂਗਰਸ ਦੀ ਸਿਖਰਲੀ ਲੀਡਰਸ਼ਿਪ ਭਾਜਪਾ ਨਾਲ ਮਿਲੀਭੁਗਤ ਵਿੱਚ ਹੈ। ਮੈਂ ਇਹ ਪੂਰੀ ਜ਼ਿੰਮੇਵਾਰੀ ਨਾਲ ਕਹਿ ਰਿਹਾ ਹਾਂ ਅਤੇ ਇਸ ਦਾ ਸਬੂਤ ਵੀ ਹੈ। ਆਮ ਕਾਂਗਰਸੀ ਵਰਕਰ ਜੋ ਗਲੀਆਂ ਵਿੱਚ ਘੁੰਮਦਾ ਹੈ, ਉਹ ਠੱਗਿਆ ਹੋਇਆ ਮਹਿਸੂਸ ਕਰਦਾ ਹੈ ਕਿਉਂਕਿ ਉਨ੍ਹਾਂ ਦੀ ਸਿਖਰਲੀ ਲੀਡਰਸ਼ਿਪ ਭਾਜਪਾ ਨਾਲ ਮਿਲ ਗਈ ਹੈ। ਪਰ ਲੋਕਤੰਤਰ ਵਿੱਚ ਲੋਕ ਹੀ ਮਾਲਕ ਹੁੰਦੇ ਹਨ। ਅਸੀਂ ਉਨ੍ਹਾਂ ਲਈ 5 ਸੀਟਾਂ ਛੱਡੀਆਂ, ਫਿਰ ਵੀ ਉਹ ਹਾਰ ਗਏ। ਉਨ੍ਹਾਂ ਨੇ ਸਾਡੀ ਇੱਕ ਸੀਟ 'ਤੇ ਉਮੀਦਵਾਰ ਖੜ੍ਹਾ ਕੀਤਾ, ਫਿਰ ਵੀ ਅਸੀਂ ਜਿੱਤ ਗਏ।  "ਆਪ" ਕਾਂਗਰਸ ਅਤੇ ਭਾਜਪਾ ਵਿਰੁੱਧ ਨਹੀਂ, ਸਗੋਂ ਇਸ ਸਿਸਟਮ ਵਿਰੁੱਧ ਲੜ ਰਹੀ ਹੈ। ਦੋਵੇਂ ਪਾਰਟੀਆਂ ਇੱਕੋ ਸਿਸਟਮ ਦਾ ਹਿੱਸਾ ਹਨ: ਪੈਸੇ ਤੋਂ ਸੱਤਾ, ਤਾਕਤ ਤੋਂ ਪੈਸੇ। ਸੱਤਾ ਹਾਸਲ ਕਰੋ, ਪੈਸਾ ਕਮਾਓ, ਫਿਰ ਸ਼ਰਾਬ, ਸਾੜੀਆਂ, ਭਾਂਡੇ ਵੰਡੋ ਅਤੇ ਚੋਣਾਂ ਜਿੱਤੋ। "ਆਪ" ਇਸ ਸਿਸਟਮ ਵਿਰੁੱਧ ਲੜ ਰਹੀ ਹੈ।

ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪਿਛਲੇ 7-8 ਸਾਲਾਂ ਵਿੱਚ ਗੁਜਰਾਤ ਵਿੱਚ 70 ਵੱਡੇ ਕਾਂਗਰਸੀ ਆਗੂ ਭਾਜਪਾ ਵਿੱਚ ਸ਼ਾਮਲ ਹੋਏ। ਉੱਥੇ ਕਾਂਗਰਸ ਦਾ ਕੀ ਬਚਿਆ ਹੈ? ਹੁਣ ਕਾਂਗਰਸ ਭਾਜਪਾ ਬਣ ਗਈ ਹੈ। ਸਿਰਫ਼ "ਆਪ" ਹੀ ਗੁਜਰਾਤ, ਪੰਜਾਬ ਅਤੇ ਪੂਰੇ ਭਾਰਤ ਲਈ ਇਸ ਸਿਸਟਮ ਨਾਲ ਲੜ ਰਹੀ ਹੈ। ਮੈਂ ਜਨਤਾ ਦਾ "ਆਪ" ਵਿੱਚ ਵਿਸ਼ਵਾਸ ਕਰਨ ਲਈ ਬਹੁਤ ਧੰਨਵਾਦ ਕਰਦਾ ਹਾਂ। ਮੈਂ ਇਸ ਸ਼ਾਨਦਾਰ ਜਿੱਤ ਲਈ ਸਾਰੇ ਵਰਕਰਾਂ ਨੂੰ ਵਧਾਈ ਦਿੰਦਾ ਹਾਂ। ਮੈਨੂੰ ਉਮੀਦ ਹੈ ਕਿ ਗੁਜਰਾਤ ਅਤੇ ਪੰਜਾਬ ਦੀਆਂ ਇਹ ਦੋਵੇਂ ਚੋਣਾਂ ਸੈਮੀਫਾਈਨਲ ਸਾਬਤ ਹੋਣਗੀਆਂ। ਅਸੀਂ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ 100 ਤੋਂ ਵੱਧ ਸੀਟਾਂ ਜਿੱਤਾਂਗੇ ਅਤੇ "ਆਪ" ਗੁਜਰਾਤ ਵਿੱਚ ਆਪਣੀ ਸਰਕਾਰ ਬਣਾਏਗੀ।

ਕੇਜਰੀਵਾਲ ਨੇ ਕੰਮ ਦੀ ਰਾਜਨੀਤੀ ਨੂੰ ਜਨਮ ਦਿੱਤਾ - ਭਗਵੰਤ ਮਾਨ

ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਜਦੋਂ ਸਾਰੀਆਂ ਪਾਰਟੀਆਂ, ਸਾਰਾ ਪੈਸਾ ਅਤੇ ਪੂਰਾ ਸਿਸਟਮ ਇਕੱਠਾ ਹੁੰਦਾ ਹੈ, ਤਾਂ ਜਿੱਤਣਾ ਬਹੁਤ ਵੱਡੀ ਗੱਲ ਹੁੰਦੀ ਹੈ, ਪਰ ਆਮ ਆਦਮੀ ਪਾਰਟੀ ਨੇ ਜਿੱਤ ਕੇ ਦਿਖਾਇਆ। "ਆਪ" ਦੇ ਲੋਕ ਆਮ ਘਰਾਂ ਤੋਂ ਹਨ। ਅਸੀਂ ਕਦੇ ਨਹੀਂ ਸੋਚਿਆ ਸੀ ਕਿ ਅਸੀਂ ਲੋਕ ਸਭਾ, ਰਾਜ ਸਭਾ, ਮੰਤਰੀ ਜਾਂ ਮੁੱਖ ਮੰਤਰੀ ਵਰਗੇ ਅਹੁਦਿਆਂ 'ਤੇ ਪਹੁੰਚਾਂਗੇ। ਚੰਡੀਗੜ੍ਹ ਦੇ ਸੈਕਟਰ 2 ਜਾਂ 4 ਵਿੱਚ ਰਹਿਣ ਵਾਲੇ ਲੋਕ ਆਮ ਲੋਕਾਂ ਨੂੰ ਆਪਣੇ ਨੇੜੇ ਨਹੀਂ ਆਉਣ ਦਿੰਦੇ, ਪਰ ਆਮ ਆਦਮੀ ਪਾਰਟੀ ਨੇ ਆਮ ਲੋਕਾਂ ਨੂੰ ਇਨ੍ਹਾਂ ਉੱਚੀਆਂ ਥਾਵਾਂ 'ਤੇ ਪਹੁੰਚਾਇਆ ਹੈ। ਦੂਜੀਆਂ ਪਾਰਟੀਆਂ ਵਿੱਚ, ਜ਼ਿਲ੍ਹਾ ਮੁਖੀ ਤੱਕ ਦੇ ਅਹੁਦੇ ਉਨ੍ਹਾਂ ਦੇ ਬਚਿਆਂ, ਭਤੀਜਿਆਂ ਤੱਕ ਸੀਮਤ ਸਨ, ਪਰ "ਆਪ" ਨੇ ਇਸ ਧਾਰਨਾ ਨੂੰ ਤੋੜ ਦਿੱਤਾ ਅਤੇ ਇਸ ਨੂੰ ਇੱਕ ਨਵੀਂ ਦਿਸ਼ਾ ਦਿੱਤੀ।  "ਆਪ" ਨੇ ਰਾਜਨੀਤੀ ਪ੍ਰਤੀ ਲੋਕਾਂ ਦੀ ਧਾਰਨਾ ਬਦਲ ਦਿੱਤੀ ਹੈ, ਜਿਸ ਨੂੰ ਪਹਿਲਾਂ ਅਮੀਰ ਲੋਕਾਂ ਅਤੇ ਗੁੰਡਿਆਂ ਦਾ ਖੇਡ ਮੰਨਿਆ ਜਾਂਦਾ ਸੀ। ਰਾਜਨੀਤੀ ਵਿੱਚ ਬੁਰੇ ਲੋਕ ਜ਼ਿਆਦਾ ਹਨ ਕਿਉਂਕਿ ਇਸ ਵਿੱਚ ਚੰਗੇ ਲੋਕ ਘੱਟ ਆਉਂਦੇ ਹਨ।

ਭਗਵੰਤ ਮਾਨ ਨੇ ਕਿਹਾ ਕਿ ਕਪੂਰਥਲਾ ਹਾਊਸ ਕਪੂਰਥਲਾ ਦੇ ਰਾਜੇ ਦਾ ਮਹਿਲ ਸੀ। ਉਨ੍ਹਾਂ ਨੇ ਫ਼ਰੀਦਕੋਟ ਹਾਊਸ, ਪਟਿਆਲਾ ਹਾਊਸ ਅਤੇ ਨਾਭਾ ਹਾਊਸ ਦਾ ਵੀ ਜ਼ਿਕਰ ਕੀਤਾ, ਜੋ ਕਿ ਰਾਜਿਆਂ ਦੇ ਮਹਿਲ ਸਨ। ਉਨ੍ਹਾਂ ਕਿਹਾ, ਅੱਜ ਅਸੀਂ ਇੱਥੇ ਲੋਕਾਂ, ਸੰਵਿਧਾਨ ਅਤੇ ਚੰਗੀ ਸੋਚ ਕਰਕੇ ਹਾਂ। ਸਾਡੀ ਟੀਮ ਇੱਕ ਪਰਿਵਾਰ ਵਾਂਗ ਕੰਮ ਕਰਦੀ ਹੈ ਅਤੇ ਅਰਵਿੰਦ ਕੇਜਰੀਵਾਲ ਪਰਿਵਾਰ ਦੇ ਮੁਖੀ ਹਨ।ਉਨ੍ਹਾਂ ਦਾ ਹਰ ਫ਼ੈਸਲਾ ਪਰਿਵਾਰ ਨੂੰ ਬਚਾਉਣ ਅਤੇ ਵਧਾਉਣ ਦਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਡਰ ਸੀ ਕਿ ਆਜ਼ਾਦੀ ਤੋਂ ਬਾਅਦ ਦੇਸ਼ ਕਾਲੇ ਅੰਗਰੇਜ਼ਾਂ ਦੇ ਹੱਥਾਂ ਵਿੱਚ ਜਾ ਸਕਦਾ ਹੈ। 75 ਸਾਲਾਂ ਬਾਅਦ ਵੀ, ਸੀਵਰੇਜ ਦੇ ਢੱਕਣ ਵਰਗੀਆਂ ਬੁਨਿਆਦੀ ਸਮੱਸਿਆਵਾਂ ਅਜੇ ਵੀ ਬਰਕਰਾਰ ਹਨ ਕਿਉਂਕਿ ਪਿਛਲੀਆਂ ਸਰਕਾਰਾਂ ਨੇ ਕੰਮ ਨਹੀਂ ਕੀਤਾ। ਅਰਵਿੰਦ ਕੇਜਰੀਵਾਲ ਨੇ ਸਿੱਖਿਆ, ਸਿਹਤ, ਬਿਜਲੀ ਅਤੇ ਬੁਨਿਆਦੀ ਢਾਂਚੇ ਬਾਰੇ ਗੱਲ ਕਰਨੀ ਸ਼ੁਰੂ ਕਰ ਦਿੱਤੀ, ਜਿਸ ਨੇ ਦੂਜੀਆਂ ਪਾਰਟੀਆਂ ਦੇ ਮੈਨੀਫੈਸਟੋ ਵੀ ਬਦਲ ਦਿੱਤੇ। ਪਹਿਲਾਂ ਨੂਰਾ ਕੁਸ਼ਤੀ ਚਲਦੀ ਸੀ, ਪਰ ਹੁਣ "ਆਪ" ਨੇ ਰਾਜਨੀਤੀ ਨੂੰ ਇੱਕ ਨਵੀਂ ਦਿਸ਼ਾ ਦਿੱਤੀ ਹੈ।

ਲੁਧਿਆਣਾ ਪੱਛਮੀ ਤੋਂ "ਆਪ" ਦੀ ਇਹ ਜਿੱਤ ਸਕਾਰਾਤਮਿਕ ਅਤੇ ਵਿਕਾਸ ਦੀ ਜਿੱਤ ਹੈ - ਸੰਜੀਵ ਅਰੋੜਾ

ਦੂਜੇ ਪਾਸੇ, ਨਵੇਂ ਚੁਣੇ ਗਏ ਵਿਧਾਇਕ ਸੰਜੀਵ ਅਰੋੜਾ ਨੇ ਲੁਧਿਆਣਾ ਪੱਛਮੀ ਦੇ ਲੋਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਮੈਂ ਇਹ ਚੋਣ ਸਕਾਰਾਤਮਿਕ ਅਤੇ ਵਿਕਾਸ ਲਈ ਲੜੀ ਹੈ। ਮੈਂ ਚਾਹੁੰਦਾ ਹਾਂ ਕਿ ਲੁਧਿਆਣਾ ਵਿੱਚ ਅਸਲ ਤਬਦੀਲੀ ਆਵੇ। ਤਿੰਨ ਸਾਲਾਂ ਵਿੱਚ ਬਹੁਤ ਸਾਰੀਆਂ ਚੰਗੀਆਂ ਤਬਦੀਲੀਆਂ ਆਈਆਂ ਹਨ। ਭਵਿੱਖ ਵਿੱਚ ਵੀ, ਤਬਦੀਲੀ ਸਿਰਫ਼ ਲੁਧਿਆਣਾ ਵਿੱਚ ਹੀ ਨਹੀਂ ਸਗੋਂ ਪੂਰੇ ਪੰਜਾਬ ਵਿੱਚ ਜਾਰੀ ਰਹੇਗੀ। ਇਹ ਪੰਜਾਬ ਵਿੱਚ ਸਾਡੇ ਲਈ ਇੱਕ ਵੱਡੀ ਜਿੱਤ ਹੈ। ਇਸ ਵਾਰ ਸਾਨੂੰ ਪਹਿਲਾਂ ਨਾਲੋਂ ਵੱਧ ਵੋਟਾਂ ਮਿਲੀਆਂ। ਇਹ ਜਿੱਤ ਸਕਾਰਾਤਮਿਕ ਅਤੇ ਵਿਕਾਸ ਦੀ ਜਿੱਤ ਹੈ। ਮੈਂ ਪੂਰੀ ਚੋਣ ਮੁਹਿੰਮ ਦੌਰਾਨ ਇੱਕ ਵਾਰ ਵੀ ਆਪਣੇ ਕਿਸੇ ਵੀ ਵਿਰੋਧੀ ਦਾ ਨਾਂ ਨਹੀਂ ਲਿਆ। ਮੈਂ ਜਨਤਾ ਨੂੰ ਪਿਛਲੇ ਤਿੰਨ ਸਾਲਾਂ ਵਿੱਚ ਕੀਤੇ ਕੰਮਾਂ ਬਾਰੇ ਦੱਸਿਆ। ਮੈਨੂੰ ਨਹੀਂ ਪਤਾ ਸੀ ਕਿ ਮੈਂ ਚੋਣਾਂ ਲੜਾਂਗਾ, ਮੈਂ ਵੋਟਾਂ ਦੇ ਲਾਲਚ ਤੋਂ ਬਿਨਾਂ ਕੰਮ ਕੀਤਾ। ਮੈਂ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਦਾ ਬਹੁਤ ਧੰਨਵਾਦੀ ਹਾਂ ਕਿ ਉਨ੍ਹਾਂ ਨੇ ਮੇਰੇ ਵਿੱਚ ਵਿਸ਼ਵਾਸ ਦਿਖਾਇਆ।

ਪੂਰਾ ਗੁਜਰਾਤ "ਆਪ" ਦੀ ਅਗਵਾਈ ਹੇਠ ਬਦਲਾਅ ਚਾਹੁੰਦਾ ਹੈ - ਗੋਪਾਲ ਇਟਾਲੀਆ

ਵਿਸਾਵਦਰ ਤੋਂ ਨਵੇਂ ਚੁਣੇ ਗਏ ਵਿਧਾਇਕ ਗੋਪਾਲ ਇਟਾਲੀਆ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਨੇ ਦੇਸ਼ ਨੂੰ ਇੱਕ ਨਵੀਂ ਸੋਚ ਅਤੇ ਨਵਾਂ ਵਿਚਾਰ ਦੇਣ ਦਾ ਕੰਮ ਕੀਤਾ ਹੈ। ਸਾਡੇ ਸਾਰਿਆਂ ਦਾ ਸਾਂਝਾ ਵਿਚਾਰ ਸਾਡੀਆਂ ਮੁੱਢਲੀਆਂ ਜ਼ਰੂਰਤਾਂ ਹਨ। ਸਦਨ ਵਿੱਚ ਮੁੱਢਲੀਆਂ ਜ਼ਰੂਰਤਾਂ 'ਤੇ ਚਰਚਾ ਹੋਣੀ ਚਾਹੀਦੀ ਹੈ। ਸਰਕਾਰ ਨੂੰ ਸਾਡੇ ਬੁਨਿਆਦੀ ਅਧਿਕਾਰਾਂ 'ਤੇ ਕੰਮ ਕਰਨਾ ਚਾਹੀਦਾ ਹੈ ਅਤੇ ਸਾਨੂੰ ਸਾਡੇ ਸੰਵਿਧਾਨਕ ਅਧਿਕਾਰ ਦੇਣੇ ਚਾਹੀਦੇ ਹਨ। ਪਰ ਸਰਕਾਰ ਪੈਸੇ ਤੋਂ ਬਣਦੀ ਹੈ ਅਤੇ ਪੈਸਾ ਸਰਕਾਰ ਤੋਂ ਬਣਦਾ ਹੈ। ਇਹ ਖੇਡ ਸਾਲਾਂ ਤੋਂ ਚੱਲ ਰਹੀ ਹੈ। ਦੇਸ਼ ਦੀ ਰਾਜਨੀਤੀ ਵਿੱਚ ਪਹਿਲੀ ਵਾਰ ਅਰਵਿੰਦ ਕੇਜਰੀਵਾਲ ਦੀ ਸੋਚ ਨੇ ਅਜਿਹੀ ਰਾਜਨੀਤੀ ਨੂੰ ਜਨਮ ਦਿੱਤਾ ਜਿੱਥੇ ਨਾ ਤਾਂ ਪੈਸਾ ਸਰਕਾਰ ਬਣਾਉਂਦਾ ਹੈ ਅਤੇ ਨਾ ਹੀ ਪੈਸਾ ਸਰਕਾਰ ਦੁਆਰਾ ਬਣਾਇਆ ਜਾਂਦਾ ਹੈ, ਸਗੋਂ ਲੋਕ ਸਰਕਾਰ ਬਣਾਉਂਦੇ ਹਨ ਅਤੇ ਸਰਕਾਰ ਲੋਕਾਂ ਲਈ ਕੰਮ ਕਰਦੀ ਹੈ। ਵਿਸਾਵਦਰ ਸੀਟ ਜਿੱਥੋਂ ਮੈਂ ਜਿੱਤਿਆ ਹਾਂ, ਭਾਜਪਾ ਨੇ, ਮੰਤਰੀਆਂ ਅਤੇ ਪੈਸਾ ਸਭ ਕੁਝ ਲਗਾ ਦਿੱਤਾ ਸੀ । ਮੈਂ ਕੋਈ ਪੈਸਾ ਨਹੀਂ ਦਿੱਤਾ, ਮੈਂ ਸਿਰਫ਼ ਅਰਵਿੰਦ ਕੇਜਰੀਵਾਲ ਦੇ ਵਿਚਾਰ ਸਾਹਮਣੇ ਰੱਖੇ ਅਤੇ ਕਿਹਾ ਕਿ ਜੇ ਅਸੀਂ ਜਿੱਤ ਗਏ, ਤਾਂ ਅਸੀਂ ਤੁਹਾਡੇ ਲਈ ਕੰਮ ਕਰਾਂਗੇ। ਜਨਤਾ ਨੇ ਉਸ ਸੋਚ ਨੂੰ ਪ੍ਰਵਾਨਗੀ ਦਿੱਤੀ, ਮੈਂ ਸਾਰੇ ਵੋਟਰਾਂ ਦਾ ਧੰਨਵਾਦੀ ਹਾਂ ਕਿ ਉਨ੍ਹਾਂ ਨੇ ਸਹੀ ਨੂੰ ਚੁਣਿਆ ਅਤੇ ਗ਼ਲਤ ਨੂੰ ਭਜਾ ਦਿੱਤਾ। ਗੁਜਰਾਤ ਸਾਲਾਂ ਤੋਂ ਬਦਲਾਅ ਚਾਹੁੰਦਾ ਆ ਰਿਹਾ ਹੈ, ਇਹ ਭਾਜਪਾ ਤੋਂ ਅੱਕ ਚੁੱਕਾ ਹੈ। ਗੁਜਰਾਤ ਦੇ ਲੋਕ ਆਮ ਆਦਮੀ ਪਾਰਟੀ ਦੀ ਅਗਵਾਈ ਹੇਠ ਬਦਲਾਅ ਚਾਹੁੰਦੇ ਹਨ। ਗੁਜਰਾਤ ਦਾ ਫ਼ਤਵਾ ਸਪੱਸ਼ਟ ਹੈ।

Powered by Froala Editor

Victory-In-Gujarat-Punjab-Sends-Clear-Message-trust-In-Aap-Is-Rising-In-Punjab-And-Winds-Of-Change-Are-Blowing-In-Gujarat-Arvind-Kejriwal



TOP HEADLINES


ਕਮਿਸ਼ਨਰੇਟ ਪੁਲਿਸ ਲੁਧਿਆਣਾ ਵੱਲੋ ਮੋਟਰਾਂ ਤੋ ਤਾਰਾਂ ਚੋਰੀ ਕਰਨ
*ਮਹਾ ਸ਼ਿਵਰਾਤਰੀ ਮੌਕੇ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਸਿੰਘ ਮਾਨ
ਪੰਜਾਬ ਭਾਜਪਾ ਨੂੰ ਵੱਡਾ ਝਟਕਾ!, ਸੀਨੀਅਰ ਭਾਜਪਾ ਆਗੂ ਅਰਵਿੰਦ ਖੰ
ਬੂਟ ਕਾਰੋਬਾਰੀ ਇੰਦਰਪ੍ਰੀਤ ਸਿੰਘ ਉਰਫ ਹਨੀ ਸੇਠੀ ਨੂੰ ਪੁਲਿਸ ਨੂ
*ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਵੱਡੀ ਸਫ਼ਲਤਾ* *ਕਲਾਨੌਰ ਦ
*ਬਟਾਲਾ ਵਿੱਚ ਹੈਰੋਇਨ ਲੈਂਦੇ ਫੜੇ ਗਏ ਕਾਂਗਰਸੀ ਆਗੂ ਨੇ ਪਾਰਟੀ ਦ
ਪੰਜਾਬ ਰਾਜ ਹਿਊਮਨ ਰਾਇਟਸ ਕਮਿਸ਼ਨ ਦੇ ਮੈਂਬਰ ਪਦਮ ਸ੍ਰੀ ਜਤਿੰਦਰ
*ਆਪ ਨੇ ਦੇਸ਼ ਭਗਤ ਯੂਨੀਵਰਸਿਟੀ ਦੇ ਬਾਹਰ ਹਰਿਆਣਾ ਦੇ ਸੀਐਮ ਨਾਇਬ
ਇਕਾਈ ਹਸਪਤਾਲ ਨੇ ਰਚਿਆ ਇਤਿਹਾਸ – ਪੰਜਾਬ ਵਿੱਚ ਪਹਿਲੀ ਰੋਬੋਟਿਕ
*ਲੁਧਿਆਣਾ ਸ਼ਹਿਰ ਦੇ ਪ੍ਰਸਿੱਧ ਕਾਰੋਬਾਰੀ ਨੂੰ ਡਿਜੀਟਲ ਅਰੈਸਟ ਕਰਨ
*ਭਾਜਪਾ ਪੰਜਾਬ ਐਸਸੀ ਵਿੰਗ ਦੇ ਵਿੱਤ ਸਕੱਤਰ ਅਮਰਜੀਤ ਸਿੰਘ ਕੋਕਰੀ
ਪੰਜਾਬ ਮਾਰਚ-2026 ਦੀਆਂ ਬੋਰਡ ਪ੍ਰੀਖਿਆਵਾਂ ਲਈ ਐਂਡ-ਟੂ-ਐਂਡ ਡਿਜ
*ਦਲਿਤ ਵਿਰੋਧੀ ਕਾਂਗਰਸ ਖਿਲਾਫ ਆਪ ਨੇ ਪੰਜਾਬ ਭਰ ਵਿੱਚ ਕੀਤੇ ਵਿਰ
*ਭਗਵੰਤ ਮਾਨ ਸਰਕਾਰ ਵੱਲੋਂ ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ
*ਭਗਵੰਤ ਮਾਨ ਸਰਕਾਰ ਵੱਲੋਂ 180 ਈ.ਟੀ.ਟੀ. ਅਧਿਆਪਕ ਐਸੋਸੀਏਸ਼ਨ ਦੇ
ਵਿਜੀਲੈਂਸ ਬਿਊਰੋ ਵੱਲੋਂ ਦੋ ਸੀਨੀਅਰ ਇੰਡਸਟਰੀਅਲ ਪ੍ਰਮੋਸ਼ਨਲ ਅਫ਼ਸ
*ਭਾਰਤ-ਅਮਰੀਕਾ ਵਪਾਰ ਸਮਝੌਤੇ ਖ਼ਿਲਾਫ਼ ਆਪ ਦਾ ਪੰਜਾਬ ਭਰ ਵਿੱਚ ਜ
ਕਸਟਮਜ਼ ਵਿਭਾਗ ਨੇ ਜਬਤ ਕੀਤੀਆਂ 35 ਕਿਰਪਾਨਾਂ ਤੇ ਗਾਤਰੇ ਕੀਤੇ ਵ
*ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਕ ਮਹੀਨੇ ਵਿੱਚ ਦੂਜੀ ਵਾਰ ਜਲੰਧ
*ਹਰਜੋਤ ਸਿੰਘ ਬੈਂਸ ਵੱਲੋਂ ਮੋਹਾਲੀ ਦੇ ਸਰਕਾਰੀ ਸਕੂਲ ਦਾ ਅਚਨਚੇਤ

Run by: WebHead
National Punjab International Sports Entertainment Health Business Women Crime Life style Media Politics Religious Technology Education Nri Defence Court Literature Citizen reporter Agriculture Environment Railway Weather Sikh Animal Pollution Accident Election Mc election 2017-18 Local body Art Litrature Financial Tax Happy birthday Marriage anniversary Transfer Lok sabha election-2019 Uttar pradesh Kisan andolan Haryana

About Us


Jagrati Lahar Editor Image

Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.

Gautam Jalandhari (Editor)

Subscribe Us


Vists Counter

HITS : 49182503

Hindi news rss fee image RSS FEED

Address


Jagrati Lahar
Jalandhar Bypass Chowk, G T Road (West), Ludhiana - 141008.
Mobile: +91 161 5010161 Mobile: +91 81462 00161
Land Line: +91 161 5010161
Email: gautamk05@gmail.com, @: jagratilahar@gmail.com
Share your info with Us