ਹੁਣ ਆਪ ਦੇ ਵਿਦਿਆਰਥੀ ਸੰਗਠਨ ਦਾ ਨਾਂ ਏਐਸਏਪੀ, ਕੇਜਰੀਵਾਲ ਨੇ ਕੀਤਾ ਲਾਂਚ

May20,2025 | Jagrati Lahar Bureau | New Delhi

ਕੇਜਰੀਵਾਲ ਨੇ ਕਿਹਾ, ਐਸੋਸੀਏਸ਼ਨ ਆਫ਼ ਸਟੂਡੈਂਟਸ ਫ਼ਾਰ ਆਲਟਰਨੇਟਿਵ ਪਾਲਿਟਿਕਸ (ਏਐਸਏਪੀ) ਨੌਜਵਾਨਾਂ ਨੂੰ ਵਿਕਲਪਿਕ ਰਾਜਨੀਤੀ ਦਾ ਮੰਚ ਦੇਵੇਗਾ

ਪਿਛਲੇ 75 ਸਾਲਾਂ ਤੋਂ ਚੱਲ ਰਹੀ ਮੇਨ ਸਟ੍ਰੀਮ ਰਾਜਨੀਤੀ ਹੀ ਅੱਜ ਦੇਸ ਦੀਆਂ ਸਾਰੀਆਂ ਸਮੱਸਿਆਵਾਂ ਦੀ ਜੜ੍ਹ ਹੈ – ਕੇਜਰੀਵਾਲ

ਮੇਨ ਸਟ੍ਰੀਮ ਰਾਜਨੀਤੀ ਵਿੱਚ ਸਿੱਖਿਆ ਮਾਫ਼ੀਆ ਦਾ ਰਾਜ ਅਤੇ ਆਲਟਰਨੇਟਿਵ ਰਾਜਨੀਤੀ ਵਿੱਚ ਸਮਾਨ ਸਿੱਖਿਆ ਦਾ ਹੱਕ ਮਿਲੇਗਾ – ਕੇਜਰੀਵਾਲ

ਭਾਜਪਾ ਤੇ ਕਾਂਗਰਸ ਦੀ ਰਾਜਨੀਤੀ ਹਿੰਦੂ-ਮੁਸਲਮਾਨ ਕਰਾਉਣ ਦੀ ਹੈ, ਤੇ “ਆਪ” ਦੀ ਰਾਜਨੀਤੀ ਭਾਰਤ ਨੂੰ ਨੰਬਰ-1 ਬਣਾਉਣ ਦੀ ਹੈ – ਕੇਜਰੀਵਾਲ

“ਆਪ” ਬਣੀ ਵਿਕਲਪਿਕ ਰਾਜਨੀਤੀ ਦੀ ਪਹਿਚਾਣ, ਸਿੱਖਿਆ ਦੀ ਗੱਲ ਕਰਦੇ ਹੈ ਤਾਂ “ਆਪ” ਦਾ ਨਾਂ ਆਉਂਦਾ ਹੈ – ਮਨੀਸ਼ ਸਿਸੋਦੀਆ

ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਮੰਗਲਵਾਰ ਨੂੰ ਕੰਸਟੀਟਿਊਸ਼ਨ ਕਲੱਬ 'ਚ ਪਾਰਟੀ ਦੇ ਵਿਦਿਆਰਥੀ ਸੰਗਠਨ ਨੂੰ ਨਵੇਂ ਨਾਂ ਅਤੇ ਰੂਪ 'ਚ ਦੁਬਾਰਾ ਲਾਂਚ ਕੀਤਾ। ਹੁਣ ਇਸ ਦਾ ਨਵਾਂ ਨਾਂ ਹੋਵੇਗਾ "ਐਸੋਸੀਏਸ਼ਨ ਆਫ਼ ਸਟੂਡੈਂਟਸ ਫ਼ਾਰ ਆਲਟਰਨੇਟਿਵ ਪਾਲਿਟਿਕਸ (ਏਐਸਏਪੀ)"। ਉਨ੍ਹਾਂ ਨੇ ਨੌਜਵਾਨਾਂ ਨੂੰ ਸ਼ੁੱਭਕਾਮਨਾਵਾਂ ਦਿੰਦਿਆਂ ਕਿਹਾ ਕਿ ਏਐਸਏਪੀ ਨਾ ਸਿਰਫ਼਼਼ ਵਿਦਿਆਰਥੀ ਰਾਜਨੀਤੀ ਨੂੰ ਨਵੀਂ ਦਿਸ਼ਾ ਦੇਵੇਗਾ, ਸਗੋਂ ਵਿਕਲਪਿਕ ਰਾਜਨੀਤੀ ਲਈ ਇੱਕ ਮਜ਼ਬੂਤ ਮੰਚ ਵੀ ਬਣੇਗਾ। ਇਸ ਰਾਹੀਂ ਅਸੀਂ ਇੱਕ ਅਜਿਹੀ ਨੌਜਵਾਨ ਪੀੜ੍ਹੀ ਤਿਆਰ ਕਰਾਂਗੇ ਜੋ ਰਾਜਨੀਤੀ ਦੀ ਪਰਿਭਾਸ਼ਾ ਨੂੰ ਬਦਲ ਕੇ ਦੇਸ਼ ਲਈ ਕੰਮ ਕਰੇਗੀ। ਨੌਜਵਾਨਾਂ ਦੀ ਊਰਜਾ ਹੁਣ ਬਦਲਾਅ ਦੀ ਰਾਜਨੀਤੀ ਵਿੱਚ ਲੱਗੇਗੀ। ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪਿਛਲੇ 75 ਸਾਲਾਂ ਤੋਂ ਚੱਲ ਰਹੀ ਮੇਨ ਸਟਰੀਮ ਰਾਜਨੀਤੀ ਹੀ ਸਾਡੇ ਦੇਸ਼ ਦੀਆਂ ਸਾਰੀਆਂ ਸਮੱਸਿਆਵਾਂ ਦੀ ਜੜ੍ਹ ਹੈ। ਉਨ੍ਹਾਂ ਕਿਹਾ ਕਿ ਮੇਨ ਸਟਰੀਮ ਰਾਜਨੀਤੀ ਵਿੱਚ ਸਿੱਖਿਆ ਮਾਫ਼ੀਆ ਦਾ ਰਾਜ ਹੈ, ਜਦਕਿ ਆਮ ਆਦਮੀ ਪਾਰਟੀ ਦੀ ਵਿਕਲਪਿਕ ਰਾਜਨੀਤੀ ਵਿੱਚ ਹਰ ਕਿਸੇ ਨੂੰ ਬਰਾਬਰ ਸਿੱਖਿਆ ਦਾ ਹੱਕ ਮਿਲੇਗਾ। ਇਸ ਮੌਕੇ ਪੰਜਾਬ ਇੰਚਾਰਜ ਮਨੀਸ਼ ਸਿਸੋਦੀਆ, ਰਾਸ਼ਟਰੀ ਮੀਡੀਆ ਇੰਚਾਰਜ ਅਨੁਰਾਗ ਢਾਂਡਾ, ਸੰਸਦ ਮੈਂਬਰ ਗੁਰਮੀਤ ਸਿੰਘ, ਅਨਮੋਲ ਗਗਨ ਮਾਨ, ਸੀਨੀਅਰ ਆਗੂ ਅਵਧ ਓਝਾ, ਵਿਧਾਇਕ ਜਰਨੈਲ ਸਿੰਘ ਅਤੇ ਹੋਰ ਕਈ ਮਾਣਯੋਗ ਵਿਅਕਤੀ ਮੌਜੂਦ ਸਨ।

ਐਸੋਸੀਏਸ਼ਨ ਆਫ਼ ਸਟੂਡੈਂਟਸ ਫ਼ੋਰ ਆਲਟਰਨੇਟਿਵ ਪਾਲਿਟਿਕਸ (ASAP) ਦਾ ਲੋਗੋ ਲਾਂਚ ਕਰਦੇ ਹੋਏ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਵਿਦਿਆਰਥੀ ਵਿੰਗ ASAP ਨੂੰ ਲਾਂਚ ਕਰਕੇ ਉਨ੍ਹਾਂ ਨੂੰ ਬਹੁਤ ਖ਼ੁਸ਼ੀ ਹੋ ਰਹੀ ਹੈ। ਵਿਕਲਪਿਕ ਰਾਜਨੀਤੀ ਅਤੇ ਮੁੱਖ ਧਾਰਾ ਦੀ ਰਾਜਨੀਤੀ ਕੀ ਹੈ? ਅੱਜ ਸਾਡੇ ਦੇਸ਼ ਅੱਗੇ ਬਹੁਤ ਸਾਰੀਆਂ ਸਮੱਸਿਆਵਾਂ ਹਨ। ਕਿਸੇ ਵੀ ਦੇਸ਼ ਵਿੱਚ ਕਿਸੇ ਵੀ ਸਮੇਂ ਕੁਝ ਨਾ ਕੁਝ ਸਮੱਸਿਆਵਾਂ ਹੁੰਦੀਆਂ ਹੀ ਹਨ, ਪਰ ਅੱਜ ਸਾਡੇ ਦੇਸ਼ ਅੱਗੇ ਬੇਸਿੱਕ ਸਮੱਸਿਆਵਾਂ ਹਨ। ਲੋਕਾਂ ਕੋਲ ਖਾਣ ਲਈ ਰੋਟੀ ਨਹੀਂ ਹੈ, ਸਿੱਖਿਆ ਨਹੀਂ ਹੈ, ਜੇ ਕੋਈ ਬੀਮਾਰ ਹੋ ਜਾਵੇ ਤਾਂ ਇਲਾਜ ਨਹੀਂ ਹੈ। ਭਾਰਤ ਨੂੰ ਆਜ਼ਾਦ ਹੋਏ 75 ਸਾਲ ਹੋ ਚੁੱਕੇ ਹਨ, ਪਰ ਅੱਜ ਵੀ ਲੋੜੀਂਦੇ ਹਸਪਤਾਲ ਨਹੀਂ ਹਨ, ਦਵਾਈਆਂ ਨਹੀਂ ਹਨ, ਸੜਕਾਂ ਨਹੀਂ ਹਨ, ਬੇਰੁਜ਼ਗਾਰੀ ਹੈ। ਅੱਜ ਦੇਸ਼ ਵਿੱਚ ਕੋਈ ਵੀ ਖੁਸ਼ ਨਹੀਂ ਹੈ – ਵਪਾਰੀ, ਔਰਤਾਂ, ਵਿਦਿਆਰਥੀ – ਸਭ ਪਰੇਸ਼ਾਨ ਹਨ। ਉਦਯੋਗਿਕ ਸਥਿਤੀ ਵੀ ਨਾਜ਼ੁਕ ਬਣੀ ਹੋਈ ਹੈ। ਚਾਰ ਪਾਸੇ ਨਿਰਾਸ਼ਾ ਅਤੇ ਬੇਚੈਨੀ ਦਾ ਮਾਹੌਲ ਹੈ। ਇਨ੍ਹਾਂ ਸਾਰੀਆਂ ਸਮੱਸਿਆਵਾਂ ਦੀ ਜੜ੍ਹ ਮੌਜੂਦਾ ਰਾਜਨੀਤੀ ਹੈ, ਜਿਸ ਨੂੰ ਅਸੀਂ ਮੁੱਖ ਧਾਰਾ ਦੀ ਰਾਜਨੀਤੀ (ਮੇਨ ਸਟਰੀਮ ਪਾਲਿਟਿਕਸ) ਕਹਿੰਦੇ ਹਾਂ।

ਕੇਜਰੀਵਾਲ ਨੇ ਦੱਸਿਆ - ਇਹ ਹੁੰਦੀ ਹੈ ਮੈਨ ਸਟਰੀਮ ਰਾਜਨੀਤੀ

ਅਰਵਿੰਦ ਕੇਜਰੀਵਾਲ ਨੇ ਵਿਦਿਆਰਥੀ ਵਿੰਗ ਨੂੰ ਮੁੱਖ ਧਾਰਾ ਦੀ ਰਾਜਨੀਤੀ (ਮੈਨ ਸਟਰੀਮ ਪਾਲਿਟਿਕਸ) ਨੂੰ ਸਮਝਾਉਂਦੇ ਹੋਏ ਕਿਹਾ ਕਿ ਪਿਛਲੇ 75 ਸਾਲ ਤੋਂ ਕਾਂਗਰਸ, ਭਾਜਪਾ ਅਤੇ ਹੋਰ ਦਲ ਇੱਕੋ ਜਿਹੇ ਢੰਗ ਨਾਲ ਰਾਜਨੀਤੀ ਕਰਦੇ ਆ ਰਹੇ ਹਨ। ਇਹੀ ਰਾਜਨੀਤੀ ਮੈਨ ਸਟਰੀਮ ਪਾਲਿਟਿਕਸ ਕਹਾਉਂਦੀ ਹੈ। ਇਨ੍ਹਾਂ 75 ਸਾਲਾਂ ਤੋਂ ਚੱਲ ਰਹੀ ਰਾਜਨੀਤੀ ਨੇ ਹੀ ਅੱਜ ਦੇਸ਼ ਦੀਆਂ ਸਾਰੀਆਂ ਸਮੱਸਿਆਵਾਂ ਪੈਦਾ ਕੀਤੀਆਂ ਹਨ। ਉਨ੍ਹਾਂ ਨੇ ਕਿਹਾ, ਸਾਡੀ ਜ਼ਿੰਦਗੀ ਦੇ ਹਰ ਮਾਮਲੇ 'ਚ ਰਾਜਨੀਤੀ ਸ਼ਾਮਲ ਹੈ। ਇਹ ਜੋ ਬਿਜਲੀ ਘਰਾਂ 'ਚ ਆਉਂਦੀ ਹੈ, ਇਹ ਵੀ ਰਾਜਨੀਤੀ ਕਰਕੇ ਆਉਂਦੀ ਹੈ। ਆਮ ਆਦਮੀ ਪਾਰਟੀ ਨੇ ਦਿੱਲੀ 'ਚ 10 ਸਾਲ ਰਾਜ ਕੀਤਾ, ਉਸ ਸਮੇਂ 24 ਘੰਟੇ ਬਿਜਲੀ ਮਿਲਦੀ ਸੀ। ਪਰ ਅੱਜ ਦਿੱਲੀ 'ਚ ਬਿਜਲੀ ਦੇ ਕੱਟ ਲੱਗ ਰਹੇ ਹਨ।  ਆਮ ਆਦਮੀ ਦੇ ਘਰ ਵਿਚ ਬਿਜਲੀ ਆਵੇਗੀ ਜਾਂ ਨਹੀਂ, ਇਹ ਵੀ ਰਾਜਨੀਤੀ 'ਤੇ ਨਿਰਭਰ ਕਰਦਾ ਹੈ। ਸਸਤੀ ਬਿਜਲੀ ਮਿਲੇਗੀ ਜਾਂ ਮਹਿੰਗੀ, ਸਰਕਾਰੀ ਨੌਕਰੀ ਮਿਲੇਗੀ ਜਾਂ ਨਹੀਂ – ਇਹ ਸਭ ਰਾਜਨੀਤੀ ਨਾਲ ਜੁੜਿਆ ਹੋਇਆ ਹੈ। ਹਰ ਛੋਟੀ ਤੋਂ ਵੱਡੀ ਗੱਲ ਵਿੱਚ ਰਾਜਨੀਤੀ ਹੈ। ਇਸ ਲਈ ਨੌਜਵਾਨਾਂ ਨੂੰ ਰਾਜਨੀਤੀ ਵਿੱਚ ਆਉਣਾ ਪਵੇਗਾ, ਰਾਜਨੀਤੀ ਕਰਨੀ ਪਏਗੀ ਅਤੇ ਇਸ ਵਿੱਚ ਭਾਗੀਦਾਰੀ ਨਿਭਾਉਣੀ ਪਏਗੀ।

ਆਮ ਆਦਮੀ ਪਾਰਟੀ ਕਰਦੀ ਹੈ ਵਿਕਲਪਿਕ ਰਾਜਨੀਤੀ – ਕੇਜਰੀਵਾਲ

ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਦਿੱਲੀ 'ਚ 10 ਸਾਲ ਰਾਜ ਕੀਤਾ ਅਤੇ ਇਸ ਵੇਲੇ ਪੰਜਾਬ 'ਚ ਸਾਡੀ ਸਰਕਾਰ ਹੈ। ਆਮ ਆਦਮੀ ਪਾਰਟੀ ਨੇ ਦਿੱਲੀ ਵਿੱਚ ਜਿਹੜਾ ਕੰਮ ਕੀਤਾ ਅਤੇ ਜਿਹੜੀ ਰਾਜਨੀਤੀ ਕੀਤੀ, ਉਸਨੂੰ ਹੀ ਵਿਕਲਪਿਕ ਰਾਜਨੀਤੀ ਕਿਹਾ ਜਾਂਦਾ ਹੈ।
ਅਸੀਂ ਕਹਿੰਦੇ ਹਾਂ ਕਿ ਵਧੀਆ ਸਕੂਲਾਂ ਦਾ ਨਿਰਮਾਣ ਹੋਣਾ ਚਾਹੀਦਾ ਹੈ, ਪਰ ਮੈਨ ਸਟਰੀਮ ਪਾਲਿਟਿਕਸ ਵਾਲੇ ਕਹਿੰਦੇ ਹਨ ਕਿ ਚੰਗੇ ਸਕੂਲ ਨਹੀਂ ਬਣਨੇ ਚਾਹੀਦੇ। ਅਸੀਂ ਕਹਿੰਦੇ ਹਾਂ ਕਿ ਲੋਕਾਂ ਨੂੰ ਵਧੀਆ ਇਲਾਜ ਮਿਲਣਾ ਚਾਹੀਦਾ ਹੈ। ਪਿਛਲੇ 10 ਸਾਲਾਂ ਵਿੱਚ ਅਸੀਂ ਦਿੱਲੀ ਵਿੱਚ ਬਿਹਤਰੀਨ ਸਰਕਾਰੀ ਸਕੂਲ ਬਣਾਏ। ਸਾਰੇ ਸਰਕਾਰੀ ਸਕੂਲ ਚੰਗੇ ਕਰ ਦਿੱਤੇ। 10 ਸਾਲਾਂ ਤੱਕ ਪ੍ਰਾਈਵੇਟ ਸਕੂਲਾਂ ਨੂੰ ਫ਼ੀਸ ਨਹੀਂ ਵਧਾਉਣ ਦਿੱਤੀ।
ਹੁਣ ਦਿੱਲੀ ਵਿੱਚ ਭਾਜਪਾ ਦੀ ਸਰਕਾਰ ਬਣੇ ਤਿੰਨ ਮਹੀਨੇ ਵੀ ਨਹੀਂ ਹੋਏ, ਉਨ੍ਹਾਂ ਨੇ ਸਰਕਾਰੀ ਸਕੂਲਾਂ ਨੂੰ ਬਰਬਾਦ ਕਰਨਾ ਸ਼ੁਰੂ ਕਰ ਦਿੱਤਾ ਹੈ। ਸੋਸ਼ਲ ਮੀਡੀਆ 'ਤੇ ਬੱਚੇ ਅਤੇ ਮਾਪੇ ਇਹ ਗੱਲਾਂ ਸਾਂਝੀਆਂ ਕਰ ਰਹੇ ਹਨ। ਸਪੈਸ਼ਲਾਈਜ਼ਡ ਐਕਸੀਲੈਂਸ ਵਾਲੇ ਸਕੂਲ – ਜੋ ਸਭ ਤੋਂ ਵਧੀਆ ਹੁੰਦੇ ਸਨ – ਉਨ੍ਹਾਂ ਨੂੰ ਵੀ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ। ਕਿਉਂਕਿ ਵਧੀਆ ਸਕੂਲ ਬਣਾਉਣਾ ਮੈਨ ਸਟਰੀਮ ਰਾਜਨੀਤੀ ਦਾ ਹਿੱਸਾ ਨਹੀਂ ਹੈ। ਸਾਡੀ ਵਿਕਲਪਿਕ ਰਾਜਨੀਤੀ ਦਾ ਮਕਸਦ ਹੈ ਕਿ ਅਮੀਰ-ਗ਼ਰੀਬ ਸਭ ਨੂੰ ਵਧੀਆ ਅਤੇ ਬਰਾਬਰ ਸਿੱਖਿਆ ਮਿਲੇ।

ਮੁੱਖ ਧਾਰਾ ਦੀ ਰਾਜਨੀਤੀ 'ਚ ਫ਼ੀਸ ਨਾ ਦੇਣ 'ਤੇ ਬੱਚਿਆਂ ਨੂੰ ਸਕੂਲ 'ਚ ਦਾਖ਼ਲਾ ਨਹੀਂ ਮਿਲਦਾ – ਕੇਜਰੀਵਾਲ

ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਦਿੱਲੀ ਵਿੱਚ 10 ਸਾਲਾਂ ਤੱਕ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਿੱਖਿਆ ਮਾਫ਼ੀਆ ਨੂੰ ਖਤਮ ਕਰ ਦਿੱਤਾ ਸੀ। ਸਿੱਖਿਆ ਮਾਫ਼ੀਆ ਨੂੰ ਖਤਮ ਕਰਨ ਲਈ ਸਾਨੂੰ ਬਹੁਤ ਮਿਹਨਤ ਕਰਨੀ ਪਈ। ਸਾਨੂੰ ਕਈ ਧਮਕੀਆਂ ਮਿਲੀਆਂ, ਪਰ ਫਿਰ ਵੀ ਅਸੀਂ ਹਿੰਮਤ ਦਿਖਾਈ। ਵੱਡੇ-ਵੱਡੇ ਪ੍ਰਾਈਵੇਟ ਸਕੂਲਾਂ ਦੇ ਮਾਲਕ ਕੋਈ ਛੋਟੇ ਲੋਕ ਨਹੀਂ ਹੁੰਦੇ। ਇਨ੍ਹਾਂ ਵੱਡੇ ਲੋਕਾਂ ਦਾ ਅਸੀਂ ਸਾਹਮਣਾ ਕੀਤਾ ਅਤੇ ਉਨ੍ਹਾਂ ਨੂੰ 10 ਸਾਲ ਤੱਕ ਫ਼ੀਸ ਵਧਾਉਣ ਨਹੀਂ ਦਿੱਤੀ।
ਹੁਣ ਭਾਜਪਾ ਦੀ ਦਿੱਲੀ 'ਚ ਸਰਕਾਰ ਬਣੇ ਤਿੰਨ ਮਹੀਨੇ ਵੀ ਨਹੀਂ ਹੋਏ, ਅਤੇ ਸਾਰੇ ਪ੍ਰਾਈਵੇਟ ਸਕੂਲ ਫ਼ੀਸ ਵਧਾ ਰਹੇ ਹਨ। ਜਿਨ੍ਹਾਂ ਮਾਪਿਆਂ ਨੇ ਵਧੀ ਹੋਈ ਫ਼ੀਸ ਨਹੀਂ ਦਿੱਤੀ, ਉਨ੍ਹਾਂ ਦੇ ਬੱਚਿਆਂ ਨੂੰ ਸਕੂਲ 'ਚ ਦਾਖ਼ਲਾ ਦੇਣ ਤੋਂ ਰੋਕਣ ਲਈ ਸਕੂਲਾਂ ਨੇ ਬਾਊਂਸਰ ਤੱਕ ਲਗਾ ਦਿੱਤੇ ਹਨ। ਇਹੀ ਹੈ ਮੁੱਖ ਧਾਰਾ ਦੀ ਰਾਜਨੀਤੀ – ਜਿੱਥੇ ਸਿੱਖਿਆ ਮਾਫ਼ੀਆ ਦਾ ਰਾਜ ਹੈ, ਅਤੇ ਬੱਚਿਆਂ ਨੂੰ ਸਕੂਲ ਵਿਚ ਜਾਣ ਨਹੀਂ ਦਿੱਤਾ ਜਾਂਦਾ। ਵਿਕਲਪਿਕ ਰਾਜਨੀਤੀ ਵਿਚ ਗਰੀਬ ਤੇ ਅਮੀਰ ਬੱਚਿਆਂ ਨੂੰ ਇੱਕੋ ਜਿਹੀ ਸਿੱਖਿਆ ਮਿਲੇਗੀ

ਮੁੱਖ ਧਾਰਾ ਦੀ ਰਾਜਨੀਤੀ 'ਚ ਪਾਵਰ ਕੱਟ ਲੱਗਦੇ ਹਨ, "ਆਪ" ਦੀ ਵਿਕਲਪਿਕ ਰਾਜਨੀਤੀ 'ਚ 24 ਘੰਟੇ ਬਿਜਲੀ ਮਿਲਦੀ ਹੈ– ਕੇਜਰੀਵਾਲ

ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਦਿੱਲੀ ਵਿੱਚ ਆਪਣੇ 10 ਸਾਲਾਂ ਦੇ ਸ਼ਾਸਨ ਦੌਰਾਨ ਅਸੀਂ 24 ਘੰਟੇ ਲਗਾਤਾਰ ਬਿਜਲੀ ਦਿੱਤੀ ਇਹ ਹੈ ਵਿਕਲਪਿਕ ਰਾਜਨੀਤੀ। ਪਰ ਜਿਵੇਂ ਹੀ ਭਾਜਪਾ ਦੀ ਸਰਕਾਰ ਆਈ, ਦਿੱਲੀ ਵਿੱਚ ਰੋਜ਼ਾਨਾ 3 ਤੋਂ 4 ਘੰਟੇ ਦੇ ਬਿਜਲੀ ਕੱਟ ਲੱਗ ਰਹੇ ਹਨ। ਆਪ ਦੀ ਸਰਕਾਰ ਤੋਂ ਪਹਿਲਾਂ ਦਿੱਲੀ 'ਚ ਕਾਂਗਰਸ ਦੀ ਸਰਕਾਰ ਸੀ, ਜਿਸ ਦੀ ਬਿਜਲੀ ਕੰਪਨੀਆਂ ਨਾਲ ਚੰਗੀ ਮਿਲੀਭੁਗਤ ਸੀ। ਪਰ ਜਦੋਂ ਆਮ ਆਦਮੀ ਪਾਰਟੀ ਆਈ, ਤਾਂ ਅਸੀਂ ਇਨ੍ਹਾਂ ਬਿਜਲੀ ਕੰਪਨੀਆਂ ਦੀ ਮਨਮਾਨੀ ਬੰਦ ਕਰ ਦਿੱਤੀ। ਪਰ ਜਿਵੇਂ ਹੀ "ਆਪ" ਦੀ ਸਰਕਾਰ ਦਿੱਲੀ ਤੋਂ ਗਈ, ਸਿਰਫ਼ ਤਿੰਨ ਮਹੀਨਿਆਂ ਦੇ ਅੰਦਰ ਹੀ ਬਿਜਲੀ ਕੰਪਨੀਆਂ ਨੇ ਫਿਰ ਤੋਂ ਆਪਣੀ ਮਨਮਾਨੀ ਸ਼ੁਰੂ ਕਰ ਦਿੱਤੀ। ਇਹੀ ਹੈ ਮੁੱਖ ਧਾਰਾ ਦੀ ਰਾਜਨੀਤੀ।

ਦੁਨੀਆ ਏਆਈ ਦੀ ਗੱਲ ਕਰ ਰਹੀ ਤੇ ਇਹ ਸਾਡੇ ਬੱਚਿਆਂ ਨੂੰ ਸਿਰਫ਼ ਹਿੰਦੂ-ਮੁਸਲਮਾਨ ਸਿਖਾ ਰਹੇ ਹਨ – ਕੇਜਰੀਵਾਲ

ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਜਦੋਂ ਪੂਰੀ ਦੁਨੀਆ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਦੀ ਗੱਲ ਕਰ ਰਹੀ ਹੈ, ਉੱਥੇ ਹੀ ਦੂਜੇ ਪਾਸੇ ਇਹ ਲੋਕ 24 ਘੰਟੇ ਤੁਹਾਡੇ ਬੱਚਿਆਂ ਨੂੰ ਸਿਰਫ਼ ਹਿੰਦੂ-ਮੁਸਲਮਾਨ ਸਿਖਾ ਰਹੇ ਹਨ। ਜਦੋਂ ਕਿ ਇਹਨਾਂ ਆਗੂਆਂ ਦੇ ਸਾਰੇ ਬੱਚੇ ਵਿਦੇਸ਼ਾਂ ਵਿੱਚ ਪੜ੍ਹ ਰਹੇ ਹਨ। ਉਹ ਲੋਕ ਆਮ ਆਦਮੀ ਦੇ ਬੱਚਿਆਂ ਨੂੰ ਹੱਥਾਂ ਵਿੱਚ ਡੰਡਾ ਦੇ ਕੇ ਮਸਜਿਦਾਂ ਦੇ ਸਾਹਮਣੇ ਭੇਜਦੇ ਹਨ ਅਤੇ ਹਿੰਦੂ-ਮੁਸਲਮਾਨ ਕਰਵਾਉਂਦੇ ਹਨ। ਇਹ ਭਾਜਪਾ-ਕਾਂਗਰਸ ਦੀ ਮੁੱਖ ਧਾਰਾ ਦੀ ਰਾਜਨੀਤੀ ਹੈ। ਆਮ ਆਦਮੀ ਪਾਰਟੀ ਦੀ ਰਾਜਨੀਤੀ 140 ਕਰੋੜ ਲੋਕਾਂ ਨੂੰ ਇਕੱਠਾ ਕਰਕੇ ਭਾਰਤ ਨੂੰ ਦੁਨੀਆ ਦਾ ਨੰਬਰ-ਵਨ ਦੇਸ਼ ਬਣਾਉਣ ਦੀ ਹੈ। ਦੇਸ਼ ਦੇ ਸਰਕਾਰੀ ਪੈਸੇ ਨੂੰ ਲੁੱਟਣਾ ਇਹਨਾਂ ਦੀ ਰਾਜਨੀਤੀ ਹੈ। ਇਹਨਾਂ ਨੇ ਦਿੱਲੀ ਵਿਚ 250 ਕਰੋੜ ਰੁਪਏ ਪ੍ਰਤੀ ਕਿੱਲੋਮੀਟਰ ਲਾਗਤ ਨਾਲ ਇਕ ਸੜਕ ਬਣਾਈ ਹੈ। 1 ਕਿੱਲੋਮੀਟਰ ਸੜਕ ਬਣਾਉਣ ਵਿਚ 250 ਕਰੋੜ ਰੁਪਏ ਖ਼ਰਚ ਕਰ ਦਿੱਤੇ। 
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਇਹਨਾਂ ਨੇ ਦੇਸ਼ ਦਾ ਸਾਰਾ ਸਾਮਾਨ ਆਪਣੇ ਇਕ ਦੋਸਤ ਨੂੰ ਦੇ ਦਿੱਤਾ ਹੈ। ਇਹਨਾਂ ਨੇ ਆਪਣੇ ਦੋਸਤ ਨੂੰ ਏਅਰਪੋਰਟ, ਰੇਲਵੇ ਸਟੇਸ਼ਨ, ਅਸਮਾਨ, ਪਾਤਾਲ ਤੇ ਧਰਤੀ ਵੀ ਸੌਂਪ ਦਿੱਤੀ ਹੈ। ਇਹਨਾਂ ਦੋਹਾਂ ਪਾਰਟੀਆਂ ਦੀ ਸਰਕਾਰਾਂ ਵਿੱਚ ਖੁੱਲ੍ਹ ਕੇ ਭ੍ਰਿਸ਼ਟਾਚਾਰ ਹੁੰਦਾ ਹੈ। ਇਸੇ ਨੂੰ ਮੈਨ ਸਟਰੀਮ ਪਾਲਿਟਿਕਸ ਕਹਿੰਦੇ ਹਨ। ਦੂਜੇ ਪਾਸੇ, ਸਰਕਾਰ ਦੇ ਇਕ-ਇਕ ਪੈਸੇ ਦੀ ਬੱਚਤ ਕਰਨੀ, ਉਸਦਾ ਲੋਕਾਂ ਦੇ ਹਿਤ ਵਿੱਚ ਇਮਾਨਦਾਰੀ ਨਾਲ ਵਰਤਣਾ ਅਤੇ ਸਚਾਈ ਨਾਲ ਸਰਕਾਰ ਚਲਾਉਣਾ ਆਲਟਰਨੇਟਿਵ ਪਾਲਿਟਿਕਸ ਕਹਿੰਦੇ ਹਨ।

"ਦੇਸ਼ ਦਾ ਵਿਕਾਸ ਕਰਕੇ ਉਸਨੂੰ ਉਚਾਈਆਂ 'ਤੇ ਲੈ ਜਾਣਾ 'ਆਪ' ਦੀ ਵਿਕਲਪਿਕ ਰਾਜਨੀਤੀ ਹੈ - ਕੇਜਰੀਵਾਲ

ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਜਦੋਂ ਆਮ ਆਦਮੀ ਪਾਰਟੀ ਦਾ ਗਠਨ ਹੋਇਆ ਸੀ, ਤਾਂ ਲੋਕ ਕਹਿੰਦੇ ਸਨ ਕਿ ਇਮਾਨਦਾਰੀ ਨਾਲ ਚੋਣ ਨਹੀਂ ਲੜੀ ਜਾ ਸਕਦੀ। ਚੋਣਾਂ ਵਿੱਚ ਦੋ ਨੰਬਰ ਦਾ ਪੈਸਾ ਹੀ ਵਰਤਣਾ ਪੈਂਦਾ ਹੈ। ਆਮ ਆਦਮੀ ਪਾਰਟੀ ਨੇ ਇਮਾਨਦਾਰੀ ਨਾਲ ਚੋਣ ਲੜੀ ਅਤੇ ਜਿੱਤ ਕੇ ਦਿਖਾਇਆ । ਬੇਈਮਾਨੀ, ਹਿੰਸਾ, ਗੁੰਡਾਗਰਦੀ, ਫ਼ਰਜ਼ੀ ਵੋਟ ਜੁੜਵਾਉਣਾ, ਸਹੀ ਵੋਟ ਕਟਵਾਉਣਾ, ਵੋਟਰ ਲਿਸਟ ਵਿੱਚ ਛੇੜਛਾੜ ਕਰਨੀ ਇਹ ਸਭ ਮੈਨ ਸਟ੍ਰੀਮ ਰਾਜਨੀਤੀ ਹੈ ਅਤੇ ਇਮਾਨਦਾਰੀ ਨਾਲ ਲੋਕਾਂ ਦਾ ਦਿਲ ਜਿੱਤ ਕੇ ਚੋਣ ਜਿੱਤਣਾ ਵਿਕਲਪਿਕ ਰਾਜਨੀਤੀ ਹੈ। ਜੋ ਤੁਹਾਡੇ ਖ਼ਿਲਾਫ਼ ਬੋਲਦਾ ਹੈ, ਉਸਨੂੰ ਫੜ ਕੇ ਜੇਲ੍ਹ ਭੇਜਣਾ ਮੈਨ ਸਟ੍ਰੀਮ ਰਾਜਨੀਤੀ ਹੈ ਅਤੇ ਵਿਰੋਧੀ ਵਿਚਾਰਧਾਰਾ ਵਾਲਿਆਂ ਨੂੰ ਆਪਣਾ ਪੱਖ ਰੱਖਣ ਦੀ ਆਜ਼ਾਦੀ ਦੇਣਾ ਵਿਕਲਪਿਕ ਰਾਜਨੀਤੀ ਹੈ। ਗੁੰਡਾਗਰਦੀ ਕਰਨੀ, ਗਾਲ੍ਹਾਂ ਦੇਣੀਆਂ, ਹਿੰਸਾ ਕਰਨੀ, ਡਰਾਉਣਾ, ਧਮਕਾਉਣਾ ਇਹਨਾਂ ਦੀ ਮੈਨ ਸਟ੍ਰੀਮ ਰਾਜਨੀਤੀ ਹੈ ਅਤੇ ਦੇਸ਼ ਦਾ ਵਿਕਾਸ ਕਰਕੇ ਉਸਨੂੰ ਉਚਾਈਆਂ 'ਤੇ ਲੈ ਜਾਣਾ ਸਾਡੀ ਵਿਕਲਪਿਕ ਰਾਜਨੀਤੀ ਹੈ।"

ਏਐਸਏਪੀ ਵਿੱਚ ਚਰਚਾ, ਸਮਾਜਿਕ ਅਤੇ ਸੱਭਿਆਚਾਰਕ ਗਰੁੱਪ ਬਣਾਏ ਜਾਣਗੇ - ਕੇਜਰੀਵਾਲ

ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਜਦੋਂ 16-17 ਸਾਲ ਦਾ ਬੱਚਾ ਕਾਲਜ ਵਿੱਚ ਜਾਂਦਾ ਹੈ, ਉਸ ਸਮੇਂ ਉਹ ਆਦਰਸ਼ਵਾਦ ਨਾਲ ਭਰਪੂਰ ਹੁੰਦਾ ਹੈ ਤੇ ਦੇਸ਼-ਸਮਾਜ ਲਈ ਕੁਝ ਕਰਨ ਦੀ ਸੋਚਦਾ ਹੈ। ਪਰ ਕਾਲਜ ਵਿੱਚ ਉਹ ਵਿਦਿਆਰਥੀ ਰਾਜਨੀਤੀ, ਗੁੰਡਾਗਰਦੀ, ਲੜਾਈ-ਝਗੜੇ ਵੇਖਦਾ ਹੈ ਅਤੇ ਕਈ ਬੱਚੇ ਇਸ ਦਾ ਹਿੱਸਾ ਬਣ ਜਾਂਦੇ ਹਨ। ਏਐਸਏਪੀ ਦਾ ਮਕਸਦ ਇਸ ਗ਼ਲਤ ਸਿਸਟਮ ਨੂੰ ਖਤਮ ਕਰਨਾ ਅਤੇ ਇੱਕ ਵਿਕਲਪਿਕ ਰਾਜਨੀਤੀ ਤਿਆਰ ਕਰਨੀ ਹੈ। ਵਿਦਿਆਰਥੀ ਰਾਜਨੀਤੀ ਸਿਰਫ਼ ਚੋਣਾਂ ਲੜਨ ਦੀ ਰਾਜਨੀਤੀ ਨਹੀਂ ਹੋਣੀ ਚਾਹੀਦੀ। ਚੋਣਾਂ ਲੜਨਾ ਵਿਦਿਆਰਥੀ ਰਾਜਨੀਤੀ ਦਾ ਸਿਰਫ਼ ਇਕ ਹਿੱਸਾ ਹੋਣਾ ਚਾਹੀਦਾ ਹੈ। ਦੇਸ਼ ਦੇ ਸਿਰਫ਼ 5% ਕਾਲਜਾਂ ਵਿੱਚ ਹੀ ਚੋਣਾਂ ਹੁੰਦੀਆਂ ਹਨ, ਬਾਕੀ ਕਾਲਜਾਂ ਵਿੱਚ ਚੋਣਾਂ ਨਹੀਂ ਹੁੰਦੀਆਂ। ਏਐਸਏਪੀ ਦੇ ਜ਼ਰੀਏ ਵਿਦਿਆਰਥੀਆਂ ਦੇ ਕਈ ਗਰੁੱਪ ਬਣਾਏ ਜਾਣਗੇ, ਜਿੰਨਾਂ ਵਿੱਚ ਚਰਚਾ, ਸਮਾਜਿਕ ਅਤੇ ਸੱਭਿਆਚਾਰਕ ਗਰੁੱਪ ਸ਼ਾਮਲ ਹੋਣਗੇ। ਵਿਦਿਆਰਥੀਆਂ ਨੂੰ ਸਮਾਜਿਕ ਤੇ ਸੱਭਿਆਚਾਰਕ ਸਰਗਰਮੀਆਂ ਵਿੱਚ ਭਾਗ ਲੈਣ ਅਤੇ ਸਮਾਜ ਨਾਲ ਜੁੜਨ ਲਈ ਬਹੁਤ ਸਾਰੇ ਦਰਵਾਜ਼ੇ ਖੋਲ੍ਹੇ ਜਾਣਗੇ।

ਆਉਣ ਵਾਲੇ ਸਮੇਂ ਵਿੱਚ ਵਿਕਲਪਿਕ ਰਾਜਨੀਤੀ ਹੀ ਦੇਸ਼ ਦੀ ਮੁੱਖ ਧਾਰਾ ਰਾਜਨੀਤੀ ਬਣੇਗੀ - ਕੇਜਰੀਵਾਲ

ਅਰਵਿੰਦ ਕੇਜਰੀਵਾਲ ਨੇ ਉਮੀਦ ਜਤਾਈ ਕਿ ਏਐਸਏਪੀ ਦੇ ਜ਼ਰੀਏ ਦੇਸ਼ ਦੇ ਸਾਰੇ ਕਾਲਜਾਂ ਵਿੱਚ ਐਸਾ ਮਾਹੌਲ ਬਣਾਇਆ ਜਾਵੇਗਾ। ਲੋਕਾਂ ਨੂੰ ਵਿਕਲਪਿਕ ਰਾਜਨੀਤੀ ਅਤੇ ਮੁੱਖ ਧਾਰਾ ਰਾਜਨੀਤੀ ਬਾਰੇ ਸੋਚਣ ਲਈ ਮਜਬੂਰ ਕੀਤਾ ਜਾਵੇਗਾ। ਸਾਨੂੰ ਉਮੀਦ ਹੈ ਕਿ ਇੱਕ ਅਜਿਹਾ ਸਮਾਂ ਆਏਗਾ ਅੱਜ ਮੇਨ ਸਟਰੀਮ ਪਾਲਿਟਿਕਸ ਕਰਨੇ ਵਾਲੀ ਪਾਰਟੀਆਂ ਵੀ ਆਮ ਆਦਮੀ ਪਾਰਟੀ ਦੀ ਵਿਕਲਪਿਕ ਰਾਜਨੀਤੀ ਨੂੰ ਅਪਣਾਉਣਗੀਆਂ ਅਤੇ ਆਉਣ ਵਾਲੇ ਸਮੇਂ ਵਿੱਚ ਵਿਕਲਪਿਕ ਰਾਜਨੀਤੀ ਹੀ ਦੇਸ਼ ਦੀ ਮੁੱਖ ਧਾਰਾ ਰਾਜਨੀਤੀ ਬਣ ਜਾਵੇਗੀ। ਏਐਸਏਪੀ ਦੇ ਜ਼ਰੀਏ ਪੂਰੇ ਦੇਸ਼ ਵਿੱਚ ਇੱਕ ਨਵੀਂ ਪੀੜ੍ਹੀ ਤਿਆਰ ਕੀਤੀ ਜਾਵੇਗੀ ਜੋ ਦੇਸ਼ ਲਈ ਕੰਮ ਕਰੇਗੀ ਅਤੇ ਰਾਜਨੀਤੀ ਦੀ ਪਰਿਭਾਸ਼ਾ ਬਦਲੇਗੀ। ਰਾਜਨੀਤੀ ਇੱਕ ਬਹੁਤ ਗੰਦਾ ਸ਼ਬਦ ਬਣ ਗਿਆ ਹੈ, ਇਸ ਨੂੰ ਸਹੀ ਬਣਾਇਆ ਜਾਵੇਗਾ। ਦੇਸ਼ ਦੇ ਵਿਕਾਸ, ਪਿਆਰ ਅਤੇ ਮੁਹੱਬਤ ਦੀ ਰਾਜਨੀਤੀ ਨੂੰ ਮੁੱਖ ਧਾਰਾ ਰਾਜਨੀਤੀ ਬਣਾਇਆ ਜਾਵੇਗਾ।

ਏਐਸਏਪੀ ਪੂਰੇ ਦੇਸ਼ ਵਿੱਚ ਸਿੱਖਿਆ ਸੁਧਾਰ ਦਾ ਚਿਹਰਾ, ਦਿਮਾਗ਼ ਅਤੇ ਆਵਾਜ਼ ਬਣੇਗਾ - ਮਨੀਸ਼ ਸਿਸੋਦੀਆ

ਦਿੱਲੀ ਦੇ ਸਾਬਕਾ ਉਪ-ਮੁੱਖ ਮੰਤਰੀ ਅਤੇ ਪੰਜਾਬ ਦੇ ਪ੍ਰਭਾਰੀ ਮਨੀਸ਼ ਸਿਸੋਦੀਆ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਇੱਕ ਨਵੀਂ ਸੋਚ ਅਤੇ ਵਿਜ਼ਨ ਦੇ ਨਾਲ ਸਟੂਡੈਂਟਸ ਵਿੰਗ ਨੂੰ ਲਾਂਚ ਕੀਤਾ ਹੈ। ਆਮ ਆਦਮੀ ਪਾਰਟੀ ਵਾਂਗ ਹੀ ਏਐਸਏਪੀ ਵੀ ਵਿਕਲਪਿਕ ਰਾਜਨੀਤੀ ਦੀ ਗੱਲ ਕਰੇਗਾ। ਅੱਜ ਦੇਸ਼ ਵਿੱਚ ਜੋ ਵੀ ਰਾਜਨੀਤੀ ਜਾਂ ਨੀਤੀ ਸੁਧਾਰ ਦੀ ਲੋੜ ਹੈ, ਉਹ ਏਐਸਏਪੀ ਹੈ। ਅਸੀਂ ਬਹੁਤ ਸਾਰੀਆਂ ਚੀਜ਼ਾਂ ਵਿੱਚ ਪਿੱਛੇ ਹਾਂ। ਅਰਵਿੰਦ ਕੇਜਰੀਵਾਲ ਕਹਿੰਦੇ ਹਨ ਕਿ ਆਜ਼ਾਦੀ ਦੇ ਬਾਅਦ ਦੇਸ਼ ਦੇ ਕਿਸੇ ਵੀ ਰਾਜ ਵਿੱਚ ਕੋਈ ਵੀ ਸਰਕਾਰ ਨਹੀਂ ਬਣੀ ਜੋ ਆਪਣਾ ਸਿਰਫ਼ ਸਿੱਖਿਆ ਵਿੱਚ ਸਮਾਂ ਲਗਾਵੇ। ਦੁਨੀਆ ਦੇ ਬਹੁਤ ਸਾਰੇ ਦੇਸ਼ਾਂ ਵਿੱਚ ਨਰਸਰੀ-ਕੇਜੀ ਦੇ ਬੱਚਿਆਂ ਨੂੰ ਏਆਈ (ਆਰਟੀਫੀਸ਼ੀਅਲ ਇੰਟੈਲੀਜੈਂਸ) ਦੇ ਜ਼ਰੀਏ ਇਕ-ਇਕ ਵਿਦਿਆਰਥੀ ਦੀ ਮੈਪਿੰਗ ਅਤੇ ਮਾਰਕਿੰਗ ਕਰਕੇ ਉਸਦਾ ਵਿਕਾਸ ਵੇਖ ਰਹੇ ਹਾਂ। ਕਿ ਉਹ ਵਿਦਿਆਰਥੀ ਕੀ ਸਿੱਖ ਰਿਹਾ ਹੈ, ਉਸਦੇ ਵਿਕਾਸ ਵਿੱਚ ਕਿੱਥੇ ਘਾਟ ਆ ਰਹੀ ਹੈ। ਪਰ ਅਸੀਂ ਭਾਰਤ ਵਿੱਚ ਆਜ਼ਾਦੀ ਦੇ 75 ਸਾਲ ਬਾਅਦ 11ਵੀਂ, 12ਵੀਂ ਦੇ ਵਿਦਿਆਰਥੀਆਂ ਨੂੰ ਸਕੂਲਾਂ ਵਿੱਚ ਕੰਪਿਊਟਰ ਰੱਖ ਕੇ ਟਾਈਪਿੰਗ ਅਤੇ ਕੱਟ-ਪੇਸਟ ਕਰਨਾ ਸਿਖਾ ਰਹੇ ਹਾਂ।

ਸਿੱਖਾਂ ਸਿਸੋਦੀਆ ਨੇ ਕਿਹਾ ਕਿ ਸਾਰਿਆਂ ਨੂੰ ਏਐਸਏਪੀ ਨੂੰ ਯਾਦ ਰੱਖਣਾ ਹੈ। ਸਾਡੇ ਕੋਲ ਸਮਾਂ ਨਹੀਂ ਹੈ, ਹੁਣ ਸਾਨੂੰ ਇਨਕਲਾਬ ਕਰਨਾ ਹੈ। ਆਮ ਆਦਮੀ ਪਾਰਟੀ ਦੀ ਹੁਣ ਤੱਕ ਦੀ ਯਾਤਰਾ ਵਿੱਚ ਇੱਕ ਵੱਡੀ ਉਪਲਬਧੀ ਇਹ ਹੈ ਕਿ ਅੱਜ ਦੇਸ਼ ਵਿੱਚ ਆਮ ਆਦਮੀ ਪਾਰਟੀ ਇੱਕ ਵਿਕਲਪਿਕ ਰਾਜਨੀਤੀ ਦਾ ਨਾਮ ਬਣ ਚੁੱਕੀ ਹੈ। ਜਦੋਂ ਸਿੱਖਿਆ ਦੀ ਗੱਲ ਹੁੰਦੀ ਹੈ ਤਾਂ ਆਮ ਆਦਮੀ ਪਾਰਟੀ ਦਾ ਨਾਮ ਆਉਂਦਾ ਹੈ ਅਤੇ ਜਦੋਂ ਆਮ ਆਦਮੀ ਪਾਰਟੀ ਦੀ ਗੱਲ ਹੁੰਦੀ ਹੈ ਤਾਂ ਸਿੱਖਿਆ ਦਾ ਨਾਮ ਆਉਂਦਾ ਹੈ। ਅਸੀਂ ਉਮੀਦ ਕਰਦੇ ਹਾਂ ਕਿ ਸਟੂਡੈਂਟਸ ਵਿੰਗ ਦੇ ਲੋਕ ਇਸ ਨੂੰ ਵਿਕਲਪਿਕ ਰਾਜਨੀਤੀ ਦੀ ਦਿਸ਼ਾ ਵਿੱਚ ਲੈ ਕੇ ਜਾਣਗੇ। ਏਐਸਏਪੀ ਸਿਰਫ਼ ਆਮ ਆਦਮੀ ਪਾਰਟੀ ਦੇ ਚੋਣ ਲੜਨ ਵਾਲੇ ਵਿਦਿਆਰਥੀਆਂ ਦਾ ਵਿੰਗ ਨਹੀਂ ਹੈ। ਦੇਸ਼ ਦੇ 50 ਹਜ਼ਾਰ ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਡਿਗਰੀ-ਡਿਪਲੋਮਾ ਕਰਨ ਵਾਲੇ ਵਿਦਿਆਰਥੀਆਂ ਦੀ ਗਿਣਤੀ ਲਗਭਗ 8 ਕਰੋੜ ਹੈ। ਇਨ੍ਹਾਂ 50 ਹਜ਼ਾਰ ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚੋਂ ਸਿਰਫ਼ 5 ਫ਼ੀਸਦੀ ਵਿੱਚ ਹੀ ਚੋਣ ਹੁੰਦੀ ਹੈ। ਅਸੀਂ ਚਾਹੁੰਦੇ ਹਾਂ ਕਿ ਇੱਕ ਦਿਨ ਹਰ ਕਾਲਜ ਅਤੇ ਯੂਨੀਵਰਸਿਟੀ ਵਿੱਚ ਏਐਸਏਪੀ ਦਾ ਪ੍ਰਧਾਨ ਅਤੇ ਸਕੱਤਰ ਚੁਣ ਕੇ ਆਵੇ।

ਮਨੀਸ਼ ਸਿਸੋਦੀਆ ਨੇ ਕਿਹਾ ਕਿ ਏਐਸਏਪੀ ਦਾ ਕੰਮ ਕਾਲਜ-ਯੂਨੀਵਰਸਿਟੀ ਦੇ ਵਿਦਿਆਰਥੀਆਂ ਵਿੱਚ ਦੇਸ਼ ਭਗਤੀ ਦੀ ਭਾਵਨਾ ਪੈਦਾ ਕਰਨਾ ਹੈ। ਆਮ ਆਦਮੀ ਪਾਰਟੀ ਨੂੰ ਜਿੱਥੇ ਵੀ ਸਰਕਾਰ ਬਣਾਉਣ ਦਾ ਮੌਕਾ ਮਿਲਦਾ ਹੈ, ਉੱਥੇ ਸਿੱਖਿਆ ਵਿੱਚ ਸੁਧਾਰ ਕਰਨ ਦੀ ਕੋਸ਼ਿਸ਼ ਕਰਦੀ ਹੈ। ਪਰ ਹੋਰ ਪਾਰਟੀਆਂ ਅਤੇ ਸਰਕਾਰਾਂ ਨੂੰ ਵੀ ਸਿੱਖਿਆ ਸੁਧਾਰ ਕਰਨ ਦੀ ਲੋੜ ਹੈ। ਅਸਲ ਸੁਧਾਰ ਵਿਦਿਆਰਥੀਆਂ ਵਿੱਚੋਂ ਆਵੇਗਾ। ਅੱਜ ਦੇ ਵਿਦਿਆਰਥੀ ਸਭ ਤੋਂ ਵੱਧ ਹਾਈਟੈੱਕ ਹਨ। ਏਐਸਏਪੀ ਨੂੰ ਦੇਖਣਾ ਹੋਵੇਗਾ ਕਿ ਸਿੱਖਿਆ ਵਿੱਚ ਕਿੱਥੇ ਕਮੀ ਰਹਿ ਗਈ ਹੈ। ਜਿੱਥੇ ਕਮੀ ਹੈ, ਉੱਥੇ ਏਐਸਏਪੀ ਨੂੰ ਆਵਾਜ਼ ਉਠਾਉਣੀ ਪਵੇਗੀ। ਅੱਜ ਨਵੇਂ ਯੁੱਗ ਦੀ ਯੂਨੀਵਰਸਿਟੀ ਵਿੱਚ ਗਣਿਤ, ਸਮਾਜਿਕ ਵਿਗਿਆਨ ਅਤੇ ਭਾਸ਼ਾ ਸਿਖਾਉਣ ਦੇ ਕਿਹੜੇ ਤਰੀਕੇ ਅਪਣਾਏ ਜਾ ਰਹੇ ਹਨ, ਇਹ ਕਿਹੜੀ ਯੂਨੀਵਰਸਿਟੀ ਵਿੱਚ ਕਿਵੇਂ ਪੜ੍ਹਾਇਆ ਜਾ ਰਿਹਾ ਹੈ, ਇਹ ਦਿੱਲੀ ਯੂਨੀਵਰਸਿਟੀ ਜਾਂ ਹੋਰ ਕਿਸੇ ਯੂਨੀਵਰਸਿਟੀ ਵਿੱਚ ਕਿਉਂ ਨਹੀਂ ਪੜ੍ਹਾਇਆ ਜਾਣਾ ਚਾਹੀਦਾ। ਕੈਲੇਫੋਰਨੀਆ ਦੀ ਯੂਨੀਵਰਸਿਟੀ ਵਿੱਚ ਕੀਤੀ ਗਈ ਰਿਸਰਚ ਗੁਜਰਾਤ-ਪੰਜਾਬ ਦੀਆਂ ਯੂਨੀਵਰਸਿਟੀਆਂ ਵਿੱਚ ਕਿਉਂ ਨਹੀਂ ਪੜ੍ਹਾਈ ਜਾ ਸਕਦੀ। ਇਹ ਆਵਾਜ਼ ਏਐਸਏਪੀ ਉਠਾਏਗਾ। ਜਦੋਂ ਏਐਸਏਪੀ ਸਿੱਖਿਆ ਸੁਧਾਰ ਲਈ ਆਵਾਜ਼ ਉਠਾਏਗਾ, ਤਾਂ ਸਾਰੀਆਂ ਰਾਜਨੀਤਕ ਪਾਰਟੀਆਂ ਸੁਧਾਰ ਲਈ ਮਜਬੂਰ ਹੋ ਜਾਣਗੀਆਂ। ਏਐਸਏਪੀ ਪੂਰੇ ਦੇਸ਼ ਵਿੱਚ ਸਿੱਖਿਆ ਸੁਧਾਰ ਦਾ ਚਿਹਰਾ, ਦਿਮਾਗ਼ ਅਤੇ ਆਵਾਜ਼ ਬਣੇਗਾ। ਆਮ ਆਦਮੀ ਪਾਰਟੀ ਇੱਕ ਪਾਰਟੀ ਹੋਣ ਦੇ ਨਾਤੇ ਇਹ ਵਿਦਿਆਰਥੀ ਵਿੰਗ ਲਾਂਚ ਨਹੀਂ ਕਰ ਰਹੀ, ਬਲਕਿ ਵਿਕਲਪਿਕ ਰਾਜਨੀਤੀ ਕਰਨ ਲਈ ਲਾਂਚ ਕਰ ਰਹੀ ਹੈ।

ਏਐਸਏਪੀ ਇੱਕ ਐਸਾ ਫੋਰਮ ਬਣੇਗਾ, ਜਿੱਥੇ ਦੇਸ਼-ਸਮਾਜ ਲਈ ਕੁਝ ਕਰਨ ਦੀ ਭਾਵਨਾ ਹੋਵੇਗੀ - ਸੌਰਭ ਭਾਰਦਵਾਜ਼

ਦਿੱਲੀ ਦੇ ਸੂਬਾ ਪ੍ਰਧਾਨ ਸੌਰਭ ਭਾਰਦਵਾਜ਼ ਨੇ ਕਿਹਾ ਕਿ ਸਾਡੀ ਕੋਸ਼ਿਸ਼ ਰਹੇਗੀ ਕਿ ਵਿਦਿਆਰਥੀਆਂ ਨੂੰ ਜਿੰਨਾ ਹੋ ਸਕੇ, ਸਮਰਥਨ ਦੇਈਏ। ਅਸੀਂ ਚਾਹੁੰਦੇ ਹਾਂ ਕਿ ਵਿਦਿਆਰਥੀਆਂ ਦਾ ਇੱਕ ਐਸਾ ਫੋਰਮ ਤਿਆਰ ਹੋਵੇ, ਜਿੱਥੇ ਦੇਸ਼ ਭਗਤੀ ਦੀ ਭਾਵਨਾ, ਦੇਸ਼-ਸਮਾਜ ਲਈ ਕੁਝ ਕਰਨ ਦੀ ਭਾਵਨਾ ਹੋਵੇ ਅਤੇ ਉਸ ਊਰਜਾ ਨੂੰ ਸਹੀ ਰਾਹ ਉੱਤੇ ਲਿਆਂਦਾ ਜਾ ਸਕੇ। ਵਿਦਿਆਰਥੀ ਸੰਗਠਨ ਅੱਗੇ ਰਹੇਗਾ ਅਤੇ ਪਿੱਛੋਂ ਆਮ ਆਦਮੀ ਪਾਰਟੀ ਅੱਗੇ ਵਧਾਉਣ ਵਿੱਚ ਮਦਦ ਕਰੇਗੀ। ਸੰਗਠਨ ਦੀ ਅਗਵਾਈ ਵਿਦਿਆਰਥੀਆਂ ਦੇ ਹੱਥ ਵਿੱਚ ਹੋਵੇਗੀ ਅਤੇ ਉਹ ਆਪਣੇ ਤਰੀਕੇ ਨਾਲ ਇਸ ਸੰਗਠਨ ਨੂੰ ਚਲਾਉਣਗੇ।

ਏਐਸਏਪੀ ਦਾ ਉਦੇਸ਼ ਸਿਰਫ਼ ਚੋਣਾਂ ਨਹੀਂ, ਸਗੋਂ ਸਮਾਜਿਕ ਕਾਰਜ ਅਤੇ ਲੋਕਤੰਤਰ ਨੂੰ ਸਮਝਣਾ ਵੀ ਹੈ - ਅਨੁਰਾਗ ਢਾਂਡਾ

“ਆਪ” ਦੇ ਰਾਸ਼ਟਰੀ ਮੀਡੀਆ ਪ੍ਰਭਾਰੀ ਅਨੁਰਾਗ ਢਾਂਡਾ ਨੇ ਕਿਹਾ ਕਿ ਅੱਜ ਏਐਸਏਪੀ ਦੀ ਨਵੀਂ ਸ਼ੁਰੂਆਤ ਹੋਈ ਹੈ। ਮੈਨੂੰ ਪੂਰਾ ਵਿਸ਼ਵਾਸ ਹੈ ਕਿ ਇਹ ਸੰਗਠਨ ਆਪਣੇ ਉਦੇਸ਼ਾਂ ਨੂੰ ਪ੍ਰਾਪਤ ਕਰਨ ਲਈ ਕਠੋਰ ਮਿਹਨਤ ਕਰੇਗਾ। ਅਰਵਿੰਦ ਕੇਜਰੀਵਾਲ ਦੇ ਅਗਵਾਈ ਵਿੱਚ ਇਹ ਸੰਗਠਨ ਵਿਦਿਆਰਥੀਆਂ ਨੂੰ ਸਹੀ ਦਿਸ਼ਾ ਦਿਖਾਏਗਾ ਅਤੇ ਦੇਸ਼ ਦੇ ਲੋਕਤੰਤਰ ਨੂੰ ਮਜ਼ਬੂਤ ਕਰਨ ਵਿੱਚ ਯੋਗਦਾਨ ਪਾਵੇਗਾ। ਅਸੀਂ ਸਭ ਮਿਲ ਕੇ ਇਨ੍ਹਾਂ ਮੰਜ਼ਿਲਾਂ ਨੂੰ ਪ੍ਰਾਪਤ ਕਰਨ ਦਾ ਯਤਨ ਕਰਾਂਗੇ। ਉਨ੍ਹਾਂ ਨੇ ਕਿਹਾ ਕਿ ਕਈ ਲੋਕ ਸੋਚਦੇ ਹਨ ਕਿ ਵਿਦਿਆਰਥੀ ਰਾਜਨੀਤੀ ਸਿਰਫ਼ ਚੋਣਾਂ ਲੜਨ ਤੱਕ ਸੀਮਿਤ ਹੈ। ਪਰ ਇਹ ਧਾਰਨਾ ਗ਼ਲਤ ਹੈ। ਦੇਸ਼ ਵਿੱਚ 50,000 ਤੋਂ ਵੱਧ ਕਾਲਜ ਹਨ, ਪਰ ਉਨ੍ਹਾਂ ਵਿੱਚੋਂ ਸਿਰਫ਼ 5 ਫ਼ੀਸਦੀ ਵਿੱਚ ਹੀ ਵਿਦਿਆਰਥੀ ਸੰਗਠਨਾਂ ਦੀਆਂ ਚੋਣਾਂ ਹੁੰਦੀਆਂ ਹਨ। ਇਸ ਦਾ ਮਤਲਬ ਇਹ ਨਹੀਂ ਕਿ ਇਨ੍ਹਾਂ ਕਾਲਜਾਂ ਵਿੱਚ ਵਿਦਿਆਰਥੀ ਸੰਗਠਨ ਨਹੀਂ ਹੋਣੇ ਚਾਹੀਦੇ। ਵਿਦਿਆਰਥੀ ਸੰਗਠਨ ਦਾ ਉਦੇਸ਼ ਸਿਰਫ਼ ਚੋਣਾਂ ਨਹੀਂ, ਸਗੋਂ ਸਮਾਜਿਕ ਕਾਰਜ, ਦੇਸ਼ ਨਾਲ ਪਿਆਰ ਅਤੇ ਲੋਕਤੰਤਰ ਨੂੰ ਸਮਝਣਾ ਵੀ ਹੈ। ਇਸ ਨਾਲ ਵਿਦਿਆਰਥੀ ਭਵਿੱਖ ਵਿੱਚ ਜ਼ਿੰਮੇਵਾਰ ਨਾਗਰਿਕ ਬਣ ਕੇ ਲੋਕਤੰਤਰ ਵਿੱਚ ਯੋਗਦਾਨ ਦੇ ਸਕਦੇ ਹਨ।

ਜਨੂਨ ਅਤੇ ਜਜ਼ਬੇ ਨਾਲ ਭਰੇ ਨੌਜਵਾਨ ਹੀ ਦੇਸ਼ ਵਿੱਚ ਕ੍ਰਾਂਤੀ ਅਤੇ ਬਦਲਾਅ ਲਿਆਉਂਦੇ ਹਨ - ਅਨਮੋਲ ਗਗਨ

ਪੰਜਾਬ ਸਰਕਾਰ ਵਿੱਚ ਸਾਬਕਾ ਮੰਤਰੀ ਅਨਮੋਲ ਗਗਨ ਮਾਨ ਨੇ ਕਿਹਾ ਕਿ ਨੌਜਵਾਨ ਹੀ ਕ੍ਰਾਂਤੀ ਅਤੇ ਬਦਲਾਅ ਲਿਆਉਂਦੇ ਹਨ, ਕਿਉਂਕਿ ਉਨ੍ਹਾਂ ਵਿੱਚ ਜਨੂਨ, ਤਾਜ਼ਗੀ ਅਤੇ ਦੇਸ਼ ਲਈ ਜਜ਼ਬਾ ਹੁੰਦਾ ਹੈ। ਭਾਰਤ ਆਜ਼ਾਦੀ ਤੋਂ ਬਾਅਦ ਵੀ ਪਿੱਛੇ ਕਿਉਂ ਹੈ? ਕਿਉਂਕਿ ਦੇਸ਼ ਦੇ ਨੇਤਾ ਸਿਰਫ਼ 50 ਸਾਲ ਤੋਂ ਵੱਧ ਉਮਰ ਵਾਲੇ ਵੋਟਰਾਂ ਨੂੰ ਮਹੱਤਵ ਦਿੰਦੇ ਹਨ, ਜਦਕਿ 20 ਤੋਂ 35 ਸਾਲ ਦੇ ਨੌਜਵਾਨ ਵੋਟਿੰਗ ਤੋਂ ਦੂਰ ਰਹਿੰਦੇ ਹਨ। ਅਰਵਿੰਦ ਕੇਜਰੀਵਾਲ ਪਹਿਲੇ ਰਾਜ ਨੇਤਾ ਹਨ ਜਿਨ੍ਹਾਂ ਨੇ ਨੌਜਵਾਨਾਂ ਨੂੰ ਮੌਕਾ ਦਿੱਤਾ। ਮੈਂ ਇਸ ਦੀ ਉਦਾਹਰਨ ਹਾਂ। ਜੌਨ ਐਫ. ਕੈਨੇਡੀ ਦਾ ਕਹਿਣਾ ਹੈ, “ਇਹ ਨਾ ਦੇਖੋ ਕਿ ਦੇਸ਼ ਤੁਹਾਡੇ ਲਈ ਕੀ ਕਰ ਰਿਹਾ ਹੈ, ਬਲਕਿ ਇਹ ਦੇਖੋ ਕਿ ਤੁਸੀਂ ਦੇਸ਼ ਲਈ ਕੀ ਕਰ ਸਕਦੇ ਹੋ।” ਸਿਰਫ਼ ਸੋਸ਼ਲ ਮੀਡੀਆ ਉੱਤੇ ਟਿੱਪਣੀ ਕਰਕੇ ਬਦਲਾਅ ਨਹੀਂ ਆਵੇਗਾ। ਨੌਜਵਾਨਾਂ ਨੂੰ ਸੰਗਠਿਤ ਹੋਣ ਦੀ ਲੋੜ ਹੈ।

ਏਐਸਏਪੀ ਨਾਲ ਜੁੜ ਕੇ ਨੌਜਵਾਨਾਂ ਨੂੰ ਦੇਸ਼ ਦੀ ਦਿਸ਼ਾ ਬਦਲਣ ਦਾ ਮੌਕਾ ਮਿਲੇਗਾ - ਗੁਰਮੀਤ ਸਿੰਘ

ਪੰਜਾਬ ਤੋਂ “ਆਪ” ਦੇ ਲੋਕ ਸਭਾ ਸੰਸਦ ਗੁਰਮੀਤ ਸਿੰਘ ਨੇ ਕਿਹਾ ਕਿ ਏਐਸਏਪੀ ਇੱਕ ਨਵੀਂ ਰਾਜਨੀਤੀ ਦਾ ਮੰਚ ਹੈ, ਜੋ ਸਮਝੌਤਾ ਅਤੇ ਸੈਟਲਮੈਂਟ ਦੀ ਪੁਰਾਣੀ ਰਾਜਨੀਤੀ ਦੇ ਖਿਲਾਫ ਹੈ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਇਸ ਪਹਿਲ ਨਾਲ ਜੁੜ ਕੇ ਦੇਸ਼ ਦੀ ਦਿਸ਼ਾ ਬਦਲਣ ਦਾ ਮੌਕਾ ਮਿਲੇਗਾ। ਅਰਵਿੰਦ ਕੇਜਰੀਵਾਲ ਨੇ ਨਵੀਂ ਰਾਜਨੀਤੀ ਦੀ ਸ਼ੁਰੂਆਤ ਕੀਤੀ, ਜਿਸ ਨੇ ਵੰਸ਼ ਵਾਦ ਨੂੰ ਖਤਮ ਕੀਤਾ। ਇਹ ਮੰਚ ਉਨ੍ਹਾਂ ਨੌਜਵਾਨਾਂ ਲਈ ਹੈ ਜੋ ਪੁਰਾਣੀ ਰਾਜਨੀਤੀ ਨੂੰ ਚੁਣੌਤੀ ਦੇਣਾ ਚਾਹੁੰਦੇ ਹਨ। ਰਾਜਨੀਤੀ ਸਿਰਫ਼ ਵਿਧਾਇਕ ਜਾਂ ਸੰਸਦ ਬਣਨ ਤੱਕ ਸੀਮਿਤ ਨਹੀਂ ਹੈ। ਨੌਜਵਾਨਾਂ ਨੂੰ ਰਾਜਨੀਤੀ ਵਿੱਚ ਰੁਚੀ ਲੈਣੀ ਚਾਹੀਦੀ ਹੈ, ਕਿਉਂਕਿ ਇਹ ਸਿੱਖਿਆ, ਨੌਕਰੀ ਅਤੇ ਬੁਨਿਆਦੀ ਸੁਵਿਧਾਵਾਂ ਜਿਵੇਂ ਬਿਜਲੀ ਨੂੰ ਪ੍ਰਭਾਵਿਤ ਕਰਦੀ ਹੈ। ਜੇ ਨੌਜਵਾਨ ਰਾਜਨੀਤੀ ਤੋਂ ਦੂਰੀ ਬਣਾਉਣਗੇ, ਤਾਂ ਦੇਸ਼ ਦਾ ਭਵਿੱਖ ਤੈਅ ਕਰਨ ਵਿੱਚ ਉਨ੍ਹਾਂ ਦੀ ਭੂਮਿਕਾ ਨਹੀਂ ਹੋਵੇਗੀ।

ਏਐਸਏਪੀ ਦਾ ਮੁੱਖ ਮਕਸਦ ਜਨਤਾ ਨੂੰ ਸ਼ਾਸਨ ਹੋਣ ਦਾ ਅਹਿਸਾਸ ਕਰਵਾਉਣਾ ਹੈ - ਅਵਧ ਓਝਾ

ਸੀਨੀਅਰ ਨੇਤਾ ਅਵਧ ਓਝਾ ਨੇ ਕਿਹਾ ਕਿ ਲੋਕਤੰਤਰ ਦੁਨੀਆ ਦਾ ਸਭ ਤੋਂ ਮਹਾਨ ਸਿਧਾਂਤ ਹੈ। ਮਹਾਤਮਾ ਗਾਂਧੀ ਦਾ ਆਜ਼ਾਦੀ ਸੰਘਰਸ਼ ਵਿੱਚ ਬਹੁਤ ਵੱਡਾ ਯੋਗਦਾਨ ਸੀ, ਪਰ ਉਹ ਲੜਾਈ ਵਿੱਚ ਸਿੱਧੇ ਤੌਰ ‘ਤੇ ਨਹੀਂ ਦਿਖਾਈ ਦਿੱਤੇ। ਉਨ੍ਹਾਂ ਨੇ ਲੜਾਈ ਨਾਲੋਂ ਵੱਧ ਜਾਗਰੂਕਤਾ ਪੈਦਾ ਕਰਨ ਦਾ ਕੰਮ ਕੀਤਾ। ਅੱਜ ਸਾਡੇ ਦੇਸ਼ ਦੀ ਸਭ ਤੋਂ ਵੱਡੀ ਲੋੜ ਇਹ ਹੈ ਕਿ ਦੇਸ਼ ਦੀ ਜਨਤਾ ਇਹ ਸਮਝੇ ਕਿ ਇਸ ਦੇਸ਼ ਦਾ ਪੂਰਾ ਸ਼ਾਸਨ ਸੱਤਾ ਉਸਦੇ ਹੱਥ ਵਿੱਚ ਹੈ ਅਤੇ ਲੋਕਤੰਤਰ ਵਿੱਚ ਉਸਨੇ ਮੰਗਣਾ ਕੀ ਹੈ। ਅਰਵਿੰਦ ਕੇਜਰੀਵਾਲ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਿੱਖਿਆ ਸੁਧਾਰ ਵਿੱਚ ਸਭ ਤੋਂ ਵੱਡਾ ਕੰਮ ਕੀਤਾ। ਮਨੀਸ਼ ਸਿਸੋਦੀਆ ਨੂੰ ਸਿੱਖਿਆ ਸੁਧਾਰ ਦਾ ਜਨਕ ਮੰਨਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਏਐਸਏਪੀ ਦਾ ਮਕਸਦ ਲੋਕਾਂ ਨੂੰ ਇਹ ਅਹਿਸਾਸ ਕਰਵਾਉਣਾ ਹੈ ਕਿ ਉਹ ਹੀ ਸ਼ਾਸਕ ਹਨ ਅਤੇ ਆਪਣੀਆਂ ਜ਼ਰੂਰਤਾਂ ਦੀ ਮੰਗ ਸਰਕਾਰ ਤੋਂ ਕਰਨ। ਉਨ੍ਹਾਂ ਨੇ ਵਿਦਿਆਰਥੀ ਰਾਜਨੀਤੀ ਨੂੰ ਆਧੁਨਿਕ ਦੁਨੀਆ ਵਿੱਚ ਮਹੱਤਵਪੂਰਨ ਦੱਸਦਿਆਂ ਮਾਜੀਨੀ ਦੇ “ਯੰਗ ਇਟਲੀ ਮੂਵਮੈਂਟ” ਅਤੇ ਭਾਰਤ ਦੇ “ਯੰਗ ਬੰਗਾਲ ਮੂਵਮੈਂਟ” ਦੀ ਉਦਾਹਰਨ ਦਿੱਤੀ। ਉਨ੍ਹਾਂ ਆਸ ਜਤਾਈ ਕਿ ਏਐਸਏਪੀ ਭਾਰਤ ਵਿੱਚ ਲੋਕਾਂ ਨੂੰ ਜਾਗਰੂਕ ਕਰਕੇ ਲੋਕਤੰਤਰ ਨੂੰ ਮਜ਼ਬੂਤ ਬਣਾਏਗੀ।

Powered by Froala Editor

Arvind-kejriwal-launches-aap-s-student-wing-asap-association-of-students-for-alternative-politics



TOP HEADLINES


ਬੂਟ ਕਾਰੋਬਾਰੀ ਇੰਦਰਪ੍ਰੀਤ ਸਿੰਘ ਉਰਫ ਹਨੀ ਸੇਠੀ ਨੂੰ ਪੁਲਿਸ ਨੂ
*ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਵੱਡੀ ਸਫ਼ਲਤਾ* *ਕਲਾਨੌਰ ਦ
*ਬਟਾਲਾ ਵਿੱਚ ਹੈਰੋਇਨ ਲੈਂਦੇ ਫੜੇ ਗਏ ਕਾਂਗਰਸੀ ਆਗੂ ਨੇ ਪਾਰਟੀ ਦ
ਪੰਜਾਬ ਰਾਜ ਹਿਊਮਨ ਰਾਇਟਸ ਕਮਿਸ਼ਨ ਦੇ ਮੈਂਬਰ ਪਦਮ ਸ੍ਰੀ ਜਤਿੰਦਰ
*ਆਪ ਨੇ ਦੇਸ਼ ਭਗਤ ਯੂਨੀਵਰਸਿਟੀ ਦੇ ਬਾਹਰ ਹਰਿਆਣਾ ਦੇ ਸੀਐਮ ਨਾਇਬ
ਇਕਾਈ ਹਸਪਤਾਲ ਨੇ ਰਚਿਆ ਇਤਿਹਾਸ – ਪੰਜਾਬ ਵਿੱਚ ਪਹਿਲੀ ਰੋਬੋਟਿਕ
*ਲੁਧਿਆਣਾ ਸ਼ਹਿਰ ਦੇ ਪ੍ਰਸਿੱਧ ਕਾਰੋਬਾਰੀ ਨੂੰ ਡਿਜੀਟਲ ਅਰੈਸਟ ਕਰਨ
*ਭਾਜਪਾ ਪੰਜਾਬ ਐਸਸੀ ਵਿੰਗ ਦੇ ਵਿੱਤ ਸਕੱਤਰ ਅਮਰਜੀਤ ਸਿੰਘ ਕੋਕਰੀ
ਪੰਜਾਬ ਮਾਰਚ-2026 ਦੀਆਂ ਬੋਰਡ ਪ੍ਰੀਖਿਆਵਾਂ ਲਈ ਐਂਡ-ਟੂ-ਐਂਡ ਡਿਜ
*ਦਲਿਤ ਵਿਰੋਧੀ ਕਾਂਗਰਸ ਖਿਲਾਫ ਆਪ ਨੇ ਪੰਜਾਬ ਭਰ ਵਿੱਚ ਕੀਤੇ ਵਿਰ
*ਭਗਵੰਤ ਮਾਨ ਸਰਕਾਰ ਵੱਲੋਂ ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ
*ਭਗਵੰਤ ਮਾਨ ਸਰਕਾਰ ਵੱਲੋਂ 180 ਈ.ਟੀ.ਟੀ. ਅਧਿਆਪਕ ਐਸੋਸੀਏਸ਼ਨ ਦੇ
ਵਿਜੀਲੈਂਸ ਬਿਊਰੋ ਵੱਲੋਂ ਦੋ ਸੀਨੀਅਰ ਇੰਡਸਟਰੀਅਲ ਪ੍ਰਮੋਸ਼ਨਲ ਅਫ਼ਸ
*ਭਾਰਤ-ਅਮਰੀਕਾ ਵਪਾਰ ਸਮਝੌਤੇ ਖ਼ਿਲਾਫ਼ ਆਪ ਦਾ ਪੰਜਾਬ ਭਰ ਵਿੱਚ ਜ
ਕਸਟਮਜ਼ ਵਿਭਾਗ ਨੇ ਜਬਤ ਕੀਤੀਆਂ 35 ਕਿਰਪਾਨਾਂ ਤੇ ਗਾਤਰੇ ਕੀਤੇ ਵ
*ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਕ ਮਹੀਨੇ ਵਿੱਚ ਦੂਜੀ ਵਾਰ ਜਲੰਧ
*ਹਰਜੋਤ ਸਿੰਘ ਬੈਂਸ ਵੱਲੋਂ ਮੋਹਾਲੀ ਦੇ ਸਰਕਾਰੀ ਸਕੂਲ ਦਾ ਅਚਨਚੇਤ
*ਭਾਜਪਾ ਦਾ ਅਮਰ
*ਲੁਧਿਆਣਾ ਪੁਲਿਸ ਵੱਲੋਂ ਮਜ਼ਬੂਤ ਭਾਈਚਾਰਕ ਸਾਂਝ ਲਈ ਇਤਿਹਾਸਕ ਜਨਤ
*ਅੰਮ੍ਰਿਤਸਰ ਵਿੱਚ ਸਰਹੱਦ ਪਾਰੋਂ ਚੱਲ ਰਹੇ ਨਾਰਕੋ-ਤਸਕਰੀ ਨੈੱਟਵਰ

Run by: WebHead
National Punjab International Sports Entertainment Health Business Women Crime Life style Media Politics Religious Technology Education Nri Defence Court Literature Citizen reporter Agriculture Environment Railway Weather Sikh Animal Pollution Accident Election Mc election 2017-18 Local body Art Litrature Financial Tax Happy birthday Marriage anniversary Transfer Lok sabha election-2019 Uttar pradesh Kisan andolan Haryana

About Us


Jagrati Lahar Editor Image

Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.

Gautam Jalandhari (Editor)

Subscribe Us


Vists Counter

HITS : 49176553

Hindi news rss fee image RSS FEED

Address


Jagrati Lahar
Jalandhar Bypass Chowk, G T Road (West), Ludhiana - 141008.
Mobile: +91 161 5010161 Mobile: +91 81462 00161
Land Line: +91 161 5010161
Email: gautamk05@gmail.com, @: jagratilahar@gmail.com
Share your info with Us