ਉਮੀਦਵਾਰਾਂ ਦੇ ਚੋਣ ਪ੍ਰਚਾਰ ਦੇ ਕੰਟੈਂਟ ਦੀ ਪ੍ਰੀ-ਸਰਟੀਫਿਕੇਸ਼ਨ ਕਰੇਗੀ, ਐਮ.ਸੀ.ਐਮ.ਸੀ. ਕਮੇਟੀ ਸੋਸ਼ਲ ਮੀਡੀਆ ਦੀ ਵੀ ਲਗਾਤਾਰ ਹੋਵੇਗੀ ਮੋਨੀਟਰਿੰਗ ਪ੍ਰਿੰਟ ਅਤੇ ਇਲੈਕਟ੍ਰੋਨਿਕ ਮੀਡੀਆ ਵਿੱਚ ਦਿੱਤੇ ਜਾਣ ਵਾਲੇ ਇਸ਼ਤਿਹਾਰਾਂ ਅਤੇ ਹੋਰ ਪ੍ਰਚਾਰ ਸਮੱਗਰੀ ਜਿਵੇਂ ਕਿ ਪੈਂਫਲੇਟ, ਪੋਸਟਰ, ਬੈਨਰ, ਫਲੈਕਸ ਹੋਰਡਿੰਗਜ਼ ਆਦਿ ਤੇ ਪ੍ਰਿੰਟਰ, ਪਬਲੀਸ਼ਰ ਦਾ ਨਾਮ ਤੇ ਪਤਾ ਲਾਜ਼ਮੀ--- ਲੋਕ ਸਭਾ ਚੋਣ-2024 ਦੇ ਮੱਦੇਨਜ਼ਰ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਮਾਲੇਰਕੋਟਲਾ ਵਿਖੇ ਜ਼ਿਲ੍ਹਾ ਪੱਧਰੀ ਮੀਡੀਆ ਸਰਟੀਫਿਕੇਸ਼ਨ ਅਤੇ ਮੋਨੀਟਰਿੰਗ ਸੈਲ ਦਫ਼ਤਰ ਡਿਪਟੀ ਕਮਿਸ਼ਨਰ ਵਿਖੇ ਸਥਾਪਿਤ ਕੀਤਾ ਗਿਆ ਹੈ ਜੋ ਕਿ ਜ਼ਿਲ੍ਹਾ ਪੱਧਰੀ ਮੀਡੀਆ ਸਰਟੀਫਿਕੇਸ਼ਨ ਅਤੇ ਮੋਨੀਟਰਿੰਗ ਸੈਲ ਪੇਡ ਨਿਊਜ ਤੇ ਲਗਾਤਾਰ ਨਿਗ੍ਹਾ ਰੱਖਣ ਦੇ ਨਾਲ-ਨਾਲ ਉਮੀਦਵਾਰਾਂ ਦੀ ਸਿਆਸੀ ਪ੍ਰਚਾਰ ਸਮੱਗਰੀ ਦੇ ਹਰ ਤਰ੍ਹਾਂ ਦੇ ਕੰਟੈਂਟ ਦੀ ਪ੍ਰੀ-ਸਰਟੀਫਿਕੇਸ਼ਨ ਕਰਕੇ ਮਨਜ਼ੂਰੀ ਦੇਵੇਗਾ। ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਡਾ ਪੱਲਵੀ, ਜੋ ਕਿ ਐਮ.ਸੀ.ਐਮ.ਸੀ ਦੇ ਚੇਅਰਮੈਨ ਹਨ, ਨੇ ਅੱਜ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਅਪਣਾਈ ਜਾ ਰਹੀ ਪ੍ਰਕਿਰਿਆ ਦੀ ਸਮੀਖਿਆ ਕਰਦਿਆ ਕਿਹਾ ਕਿ ਐਮ.ਸੀ.ਐਮ.ਸੀ. ਸੈਲ ਵਿਖੇ ਵੱਖ-ਵੱਖ ਵਿਭਾਗਾਂ ਦੇ ਕਰਮਚਾਰੀਆਂ ਵਲੋਂ ਨਿਰਧਾਰਿਤ ਸਮਾਂ ਅਧੀਨ ਲਗਾਤਾਰ ਨਿਊਜ ਚੈਨਲਾਂ ਅਤੇ ਪ੍ਰਿੰਟ ਮੀਡੀਆ ਵਿੱਚ ਛਪਣ ਵਾਲੀਆਂ ਖ਼ਬਰਾਂ ਦੀ ਨਜ਼ਰਸਾਨੀ ਕੀਤੀ ਜਾ ਰਹੀ ਹੈ ਤਾਂ ਜੋ ਚੋਣ ਲੜ ਰਹੇ ਉਮੀਦਵਾਰਾਂ/ਪਾਰਟੀਆਂ ਵਲੋਂ ਇਸ਼ਤਿਹਾਰਾਂ ਅਤੇ ਹੋਰ ਪ੍ਰਚਾਰ ਸਮੱਗਰੀ ਉਤੇ ਕੀਤੇ ਜਾ ਰਹੇ ਖ਼ਰਚਿਆਂ ਦੇ ਵੇਰਵੇ ਵੀ ਚੋਣ ਖ਼ਰਚਾ ਕਮੇਟੀ ਨੂੰ ਭੇਜ ਕੇ ਉਮੀਦਵਾਰਾਂ ਦੇ ਚੋਣ ਖ਼ਰਚੇ ਵਿੱਚ ਸ਼ਾਮਿਲ ਕਰਵਾਏ ਜਾ ਸਕਣ । ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਉਮੀਦਵਾਰਾਂ ਵਲੋਂ ਪ੍ਰੀ-ਸਰਟੀਫਿਕੇਸ਼ਨ ਲਈ ਦਿੱਤੇ ਪ੍ਰਚਾਰ ਕੰਟੈਂਟ ਦੀ ਪ੍ਰਵਾਨਗੀ ਤੇ ਕਮੇਟੀ ਵਲੋਂ ਫੈਸਲਾ ਬਿਨੈਪੱਤਰ ਪ੍ਰਾਪਤ ਹੋਣ ਤੋਂ ਦੋ ਦਿਨਾਂ ਦੌਰਾਨ ਲਿਆ ਜਾਵੇ । ਇਸੇ ਤਰ੍ਹਾਂ ਸੋਸ਼ਲ ਮੀਡੀਆ ਅਤੇ ਅਖ਼ਬਾਰਾਂ ਦੇ ਈ-ਪੇਪਰ ਪਲੇਟਫਾਰਮਾਂ ਤੇ ਕੀਤੀ ਜਾਣ ਵਾਲੀ ਸਿਆਸੀ ਇਸ਼ਤਿਹਾਰਬਾਜ਼ੀ ਦੀ ਵੀ ਐਮ.ਸੀ.ਐਮ.ਸੀ. ਤੋਂ ਅਗਾਊਂ ਪ੍ਰਵਾਨਗੀ ਲੈਣੀ ਹੋਵੇਗੀ। ਉਮੀਦਵਾਰਾਂ ਵਲੋਂ ਨਾਮਜ਼ਦਗੀਆਂ ਭਰਨ ਵਾਲੀ ਤਾਰੀਕ ਤੋਂ ਪੇਡ ਨਿਊਜ, ਜੇਕਰ ਹੋਵੇ, ਤਾਂ ਇਸ ਸਬੰਧੀ ਮਾਮਲੇ ਵਿਚਾਰੇ ਜਾਣਗੇ। ਚੋਣ ਲੜ ਰਹੇ ਉਮੀਦਵਾਰਾਂ ਵਲੋਂ ਜਨਤਕ ਥਾਵਾਂ ਤੇ ਸਿਆਸੀ ਇਸ਼ਤਿਹਾਰਾਂ ਲਈ ਤਿਆਰ ਕਰਵਾਏ ਆਡੀਓ-ਵੀਜਿਊਅਲ ਡਿਸਪਲੇਅ ਦੀ ਵੀ ਸਰਟੀਫਿਕੇਸ਼ਨ ਕਰਵਾਉਣਾ ਵੀ ਜਰੂਰੀ ਹੈ। ਉਨ੍ਹਾਂ ਕਿਹਾ ਕਿ ਉਮੀਦਵਾਰਾਂ ਵਲੋਂ ਪ੍ਰਿੰਟ ਅਤੇ ਇਲੈਕਟ੍ਰੋਨਿਕ ਮੀਡੀਆ ਵਿੱਚ ਦਿੱਤੇ ਜਾਣ ਵਾਲੇ ਇਸ਼ਤਿਹਾਰਾਂ ਅਤੇ ਹੋਰ ਪ੍ਰਚਾਰ ਸਮੱਗਰੀ ਜਿਵੇਂ ਕਿ ਪੈਂਫਲੇਟ, ਪੋਸਟਰ, ਬੈਨਰ, ਫਲੈਕਸ ਹੋਰਡਿੰਗਜ਼ ਆਦਿ ਜਿਸ ਤੇ ਪ੍ਰਿੰਟਰ, ਪਬਲੀਸ਼ਰ ਦਾ ਨਾਮ ਤੇ ਪਤਾ ਲਾਜ਼ਮੀ ਲਿਖਿਆ ਹੋਣਾ ਚਾਹੀਦਾ ਹੈ ਦੀ ਪ੍ਰੀ ਸਰਟੀਫਿਕੇਸ਼ਨ ਐਮ.ਸੀ.ਐਮ.ਸੀ. ਵਲੋਂ ਕੀਤੀ ਜਾਵੇਗੀ ਜਿਸ ਦਾ ਖ਼ਰਚਾ ਚੋਣ ਖ਼ਰਚੇ ਵਿੱਚ ਜੋੜਿਆ ਜਾ ਸਕੇ । ਉਨ੍ਹਾਂ ਨੇ ਮੀਡੀਆ ਸਰਟੀਫਿਕੇਸ਼ਨ ਅਤੇ ਮੋਨੀਟਰਿੰਗ ਕਮੇਟੀ ਮੈਂਬਰਾਂ ਨੂੰ ਹਦਾਇਤ ਕੀਤੀ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਪਾਲਣਾ ਨੂੰ ਹਰ ਹਾਲ ਯਕੀਨੀ ਬਣਾਇਆ ਜਾਵੇ। ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਦਿੱਤੇ ਜਾਣ ਵਾਲੇ ਸਿਆਸੀ ਇਸ਼ਤਿਹਾਰਾਂ ਦੀ ਵੀ ਪ੍ਰੀ-ਸਰਟੀਫਿਕੇਸ਼ਨ ਜਰੂਰੀ ਹੈ ਅਤੇ ਸੋਸ਼ਲ ਮੀਡੀਆ ਤੇ ਵੀ ਸੈਲ ਦੀ ਵਿਸ਼ੇਸ਼ ਨਜ਼ਰ ਰੱਖੀ ਜਾਵੇ । ਉਨ੍ਹਾਂ ਨੇ ਪ੍ਰਿੰਟ ਅਤੇ ਇਲੈਕਟਰੋਨਿਕ ਮੀਡੀਆ ਨੂੰ ਵੀ ਅਪੀਲ ਕੀਤੀ ਕਿ ਚੋਣਾਂ ਸਬੰਧੀ ਕਿਸੇ ਵੀ ਤਰ੍ਹਾਂ ਦੇ ਪ੍ਰਚਾਰ ਸਮੱਗਰੀ ਨੂੰ ਐਮ.ਸੀ.ਐਮ.ਸੀ.ਵਲੋਂ ਦਿੱਤੀ ਮਨਜ਼ੂਰੀ ਅਨੁਸਾਰ ਹੀ ਛਾਪਿਆ/ਟੈਲੀਕਾਸਟ ਕੀਤਾ ਜਾਵੇ। ਉਨ੍ਹਾਂ ਸਿਆਸੀ ਪਾਰਟੀਆਂ ਨੂੰ ਅਪੀਲ ਕਰਦਿਆ ਕਿਹਾ ਕਿ ਸਿਆਸੀ ਚੋਣ ਪ੍ਰਚਾਰ ਦੌਰਾਨ ਥੋਕ ਵਿੱਚ ਐਸ.ਐਮ.ਐਸ. ਅਤੇ ਵਾਇਸ ਮੈਸੇਜ ਲਈ ਵੀ ਸਰਟੀਫਿਕੇਸ਼ਨ ਕਰਵਾਉਣਾ ਅਤੀ ਜਰੂਰੀ ਹੈ। ਇਸਤਿਹਾਰਾਂ ਅਤੇ ਸਿਆਸੀ ਪ੍ਰਚਾਰ ਸਮੱਗਰੀ ਦੀ ਸਰਟੀਫਿਕੇਸ਼ਨ ਲਈ ਬਿਨੈਕਾਰ ਨੂੰ ਇਸ਼ਤਿਹਾਰ ਅਤੇ ਇਸ ਸਬੰਧੀ ਆਉਣ ਵਾਲੇ ਖ਼ਰਚੇ ਬਾਰੇ ਲੋੜੀਂਦੇ ਵੇਰਵੇ ਦਿੰਦਿਆਂ ਐਮ.ਸੀ.ਐਮ.ਸੀ. ਨੂੰ ਬਿਨੈਪੱਤਰ ਦੇਵੇਗਾ। ਇਸ ਮੌਕੇ ਜਿਲ੍ਹਾ ਚੋਣ ਅਫਸਰ ਕਮ-ਵਧੀਕ ਡਿਪਟੀ ਕਮਿਸ਼ਨਰ(ਜ) ਸ੍ਰੀ ਰਾਜਪਾਲ ਸਿੰਘ ,ਸਹਾਇਕ ਰਿਟਰਨਿੰਗ ਅਫ਼ਸਰ ਲੋਕ ਸਭਾ ਹਲਕਾ 12 ਸੰਗਰੂਰ (ਅਸੈਂਬਲੀ ਸੈਗਮੈਂਟ 105 ਮਾਲੇਰਕੋਟਲਾ)ਸ੍ਰੀਮਤੀ ਅਪਰਨਾ ਐਮ.ਬੀ, ਸਹਾਇਕ ਰਿਟਰਨਿੰਗ ਅਫਸਰ (ਅਸੈਂਬਲੀ ਸੈਗਮੈਂਟ 106 ਅਮਰਗੜ੍ਹ) ਕਮ ਐਸ.ਡੀ.ਐਮ ਅਹਿਮਦਗੜ੍ਹ ਸ਼੍ਰੀ ਗੁਰਮੀਤ ਕੁਮਾਰ ਬਾਂਸਲ, ਸਹਾਇਕ ਕਮਿਸ਼ਨਰ ਸ੍ਰੀ ਹਰਬੰਸ ਸਿੰਘ,ਸਹਾਇਕ ਲੋਕ ਸੰਪਰਕ ਅਫ਼ਸਰ ਸ੍ਰੀ ਦੀਪਕ ਕਪੂਰ, ਪੱਤਰਕਾਰ ਦੀ ਟ੍ਰਿਬਿਊਨ ਸ੍ਰੀ ਮਹੇਸ ਸ਼ਰਮਾ, ਚੋਣ ਤਹਿਸ਼ੀਲਦਾਰ ਸ੍ਰੀ ਬ੍ਰਿਜ ਮੋਹਨ, ਮਨਪ੍ਰੀਤ ਸਿੰਘ ,ਸ੍ਰੀ ਪ੍ਰੇਮ ਸਿੰਘ, ਸ੍ਰੀ ਭਰਭੂਰ ਸਿੰਘ ਤੋਂ ਇਲਾਵਾ ਹੋਰ ਐਮ.ਸੀ.ਐਮ.ਸੀ ਕਮੇਟੀ ਮੈਂਬਰ ਮੌਜੂਦ ਸਨ ।
Loksabha-Election-2024-Paid-News-Mcc-Dc-Palavi-Ias-Malerkotla
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari (Editor)