24 ਨਵੰਬਰ ਨੂੰ ਇੱਕ ਲੱਖ ਰੁਪਏ ਦਾ ਪਦਮਸ਼੍ਰੀ ਡਾ. ਰਤਨ ਸਿੰਘ ਜੱਗੀ ਯਾਦਗਾਰੀ ਪੰਜਾਬ
ਰਤਨ ਸਨਮਾਨ ਡਾ. ਸ. ਸ. ਜੌਹਲ ਨੂੰ
ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵੱਲੋਂ ਤੀਸਰਾ ਸਾਲਾਨਾ ਚਾਰ ਰੋਜ਼ਾ ਪੁਸਤਕ ਮੇਲਾ
ਅਤੇ ਸਾਹਿਤ ਉਤਸਵ 2026 ਪੰਜਾਬੀ ਭਵਨ, ਲੁਧਿਆਣਾ ਵਿਖੇ 21 ਤੋਂ 24 ਨਵੰਬਰ ਤੱਕ
ਕਰਵਾਇਆ ਜਾ ਰਿਹਾ ਹੈ। ਉਪਰੋਕਤ ਜਾਣਕਾਰੀ ਦਿੰਦਿਆਂ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ
ਦੇ ਪ੍ਰਧਾਨ ਡਾ. ਸਰਬਜੀਤ ਸਿੰਘ ਨੇ ਦੱਸਿਆ ਕਿ ਇਸ ਵਾਰ ਮੇਲਾ ਉੱਘੇ ਵਿਦਵਾਨ ਡਾ. ਰਤਨ
ਸਿੰਘ ਜੱਗੀ ਜੀ ਨੂੰ ਸਮਰਪਿਤ ਕੀਤਾ ਜਾ ਰਿਹਾ ਹੈ। ਅਕਾਡਮੀ ਦੇ ਸੀਨੀਅਰ ਮੀਤ ਪ੍ਰਧਾਨ
ਅਤੇ ਪੁਸਤਕ ਮੇਲੇ ਅਤੇ ਸਾਹਿਤ ਉਤਸਵ ਦੇ ਕਨਵੀਨਰ ਡਾ. ਪਾਲ ਕੌਰ ਨੇ ਦੱਸਿਆ ਕਿ 21
ਨਵੰਬਰ ਨੂੰ ਉਦਘਾਟਨੀ ਸ਼ੈਸਨ ਸਵੇਰੇ 10 ਵਜੇ ਆਰੰਭ ਹੋਵੇਗਾ। ਸਮਾਗਮ ਵਿਚ ਮੁੱਖ ਮਹਿਮਾਨ
ਵਜੋਂ ਸ. ਹਰਦੀਪ ਸਿੰਘ ਮੁੰਡੀਆਂ (ਕੈਬਨਿਟ ਮੰਤਰੀ, ਪੰਜਾਬ ਸਰਕਾਰ) ਹੋਣਗੇ ਅਤੇ
ਲੁਧਿਆਣਾ ਦੇ ਮੇਅਰ ਪਿ੍ਰੰ. ਇੰਦਰਜੀਤ ਕੌਰ ਪੁਸਤਕ ਮੇਲੇ ਦਾ ਉਦਘਾਟਨ ਦਾ ਉਦਘਾਟਨ
ਕਰਨਗੇ।
ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਜਨਰਲ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ ਨੇ
ਦੱਸਿਆ ਕਿ 21 ਨਵੰਬਰ ਨੂੰ ਸਮਾਗਮ ਦਾ ਆਰੰਭ ਕਰਦਿਆਂ ਡਾ. ਸਰਬਜੀਤ ਸਿੰਘ ਸਭ ਦਾ ਸਵਾਗਤ
ਕਰਨਗੇ। ਇਸੇ ਦਿਨ ‘‘ਆਓ ਪੁਸਤਕਾਂ ਪੜ੍ਹੀਏ’’ ਵਿਸ਼ੇ ’ਤੇ ਪ੍ਰੋ. ਕਿਰਪਾਲ ਕਜ਼ਾਕ ਮੁੱਖ
ਬੁਲਾਰੇ ਹੋਣਗੇ ਅਤੇ ਧੰਨਵਾਦ ਡਾ. ਪਾਲ ਕੌਰ ਕਰਨਗੇ ਅਤੇ ਪ੍ਰੋਗਰਾਮ ਕਨਵੀਨਰ ਡਾ. ਹਰੀ
ਸਿੰਘ ਜਾਚਕ ਹੋਣਗੇ। ਉਨ੍ਹਾਂ ਦੱਸਿਆ ਬਾਅਦ ਦੁਪਿਹਰ ਰੂ-ਬ-ਰੂ ਪ੍ਰੋਗਰਾਮ ਹੋਵੇਗਾ ਜਿਸ
ਦੇ ਸੰਚਾਲਕ ਡਾ. ਗੁਰਇਕਬਾਲ ਸਿੰਘ ਹੋਣਗੇ। ਇਸੇ ਦਿਨ ਸ਼ਾਮ 4 ਵਜੇ ਰੰਗਮੰਚ ਰੰਗਨਗਰੀ
ਵੱਲੋਂ ਡਾ. ਸਵਰਾਜਬੀਰ ਦਾ ਨਾਟਕ ਸਕੈਲਪਲ ਦਾ ਮੰਚਨ ਹੋਵੇਗਾ। ਡਾ. ਪੰਧੇਰ ਨੇ ਦੱਸਿਆ
ਕਿ ਸਾਹਿਤ ਉਤਸਵ ਦੇ ਦੂਜੇ ਦਿਨ 22 ਨਵੰਬਰ ਨੂੰ ਸਵੇਰੇ 10 ਵਜੇ ‘‘ਨਵੀਂ ਪੀੜ੍ਹੀ ਦੀਆਂ
ਕੁੜੀਆਂ ਦਾ ਪਿਤਰ ਸੱਤਾ ਨਾਲ ਦਸਤ ਪੰਜਾ’’ ਵਿਸ਼ੇ ’ਤੇ ਵਿਚਾਰ ਚਰਚਾ ਹੋਵੇਗੀ ਜਿਸ ਵਿਚ
ਡਾ. ਕੰਵਲਜੀਤ ਢਿੱਲੋਂ, ਡਾ. ਜਗਦੀਸ਼ ਕੌਰ, ਡਾ. ਅਰਵਿੰਦਰ ਕੌਰ ਕਾਕੜਾ, ਡਾ. ਕੁਲਦੀਪ
ਕੌਰ ਭਾਗ ਲੈਣਗੇ। ਉਪਰੰਤ ਕਵੀ ਦਰਬਾਰ ਦੀ ਪ੍ਰਧਾਨਗੀ ਡਾ. ਵਨੀਤਾ ਕਰਨਗੇ। ਕਵੀ ਦਰਬਾਰ
ਵਿਚ ਡਾ. ਗੁਰਮਿੰਦਰ ਸਿੱਧੂ, ਬਿਪਨਪ੍ਰੀਤ, ਸਿਮਰਤ ਗਗਨ, ਦਵੀ ਦਵਿੰਦਰ, ਡਾ. ਕੁਲਜੀਤ,
ਡਾ. ਦਵਿੰਦਰ ਦਿਲਰੂਪ, ਅਨੂ ਬਾਲਾ, ਡਾ. ਸਿਮਰਜੀਤ ਗਿੱਲ, ਅਰਸ਼ ਬਿੰਦੂ, ਕੋਮਲਦੀਪ,
ਨਰਿੰਦਰਪਾਲ ਕੌਰ, ਹਰਪ੍ਰੀਤ ਸੰਧੂ, ਨਵਦੀਪ ਵਿਰਕ, ਰਮਨਦੀਪ ਵਿਰਕ, ਕਮਲ ਸੇਖੋਂ, ਸਤਨਾਮ
ਚੌਹਾਨ, ਸੰਦੀਪ ਜੈਸਵਾਲ, ਰਿਤੂ ਵਾਸਦੇਵ, ਜਸਪ੍ਰੀਤ ਅਮਲਤਾਸ ਸ਼ਾਮਲ ਹੋਣਗੇ। ਇਸ ਸੈਸ਼ਨ
ਦਾ ਧੰਨਵਾਦ ਡਾ. ਗੁਰਚਰਨ ਕੌਰ ਕੋਚਰ ਕਰਨਗੇ। ਮੰਚ ਸੰਚਾਲਕ ਡਾ. ਅਰਵਿੰਦਰ ਕੌਰ ਕਾਕੜਾ
ਕਰਨਗੇ ਅਤੇ ਪ੍ਰੋਗਰਾਮ ਕਨਵੀਨਰ ਡਾ. ਸਿਮਰਜੀਤ ਕੌਰ ਗਿੱਲ ਹੋਣਗੇ। ਬਾਅਦ ਦੁਪਿਹਰ ਡਾ.
ਵਨੀਤਾ ਨਾਲ ਰੂਬਰੂ ਹੋਵੇਗਾ ਜਿਸ ਦੇ ਸੰਚਾਲਕ ਡਾ. ਗੁਰਇਕਬਾਲ ਸਿੰਘ ਹੋਣਗੇ।
ਅਕਾਡਮੀ ਦੇ ਸਕੱਤਰ ਸਰਗਰਮੀਆਂ ਡਾ. ਹਰੀ ਸਿੰਘ ਜਾਚਕ, ਦਫ਼ਤਰ ਸਕੱਤਰ ਸ੍ਰੀ ਕੇ. ਸਾਧੂ
ਸਿੰਘ ਅਤੇ ਸਕੱਤਰ ਭਵਨ ਪ੍ਰਬੰਧਕ ਸ੍ਰੀ ਪ੍ਰਭਜੋਤ ਸੋਹੀ ਨੇ ਸਾਹਿਤ ਉਤਸਵ ਬਾਰੇ
ਜਾਣਕਾਰੀ ਦਿੰਦਿਆਂ ਦੱਸਿਆ ਕਿ ਤੀਸਰੇ ਦਿਨ 23 ਨਵੰਬਰ ਨੂੰ ਪਹਿਲਾ ਸੈਸ਼ਨ ਸਵੇਰੇ 10
ਵਜੇ ਆਦਿ ਧਰਮ ਮੰਡਲ ਲਹਿਰ ਦੀ ਸ਼ਤਾਬਦੀ ਨੂੰ ਸਮਰਪਿਤ ਹੋਵੇਗਾ। ਆਦਿ ਧਰਮ ਮੰਡਲ ਅਤੇ
ਸਮਕਾਲੀ ਰਾਜਨੀਤੀ ਵਿਸ਼ੇ ’ਤੇ ਡਾ. ਜਸਵੰਤ ਰਾਏ ਮੁੱਖ ਬੁਲਾਰੇ ਹੋਣਗੇ। ਉਪਰੰਤ ਕਵੀ
ਦਰਬਾਰ ਹੋਵੇਗਾ ਜਿਸ ਦੀ ਪ੍ਰਧਾਨਗੀ ਸ੍ਰੀ ਗੁਰਤੇਜ ਕੁਹਾਰਵਾਲਾ ਕਰਨਗੇ। ਕਵੀ ਦਰਬਾਰ ਦੇ
ਮੁੱਖ ਮਹਿਮਾਨ ਵਜੋਂ ਸ. ਜਸਵੰਤ ਸਿੰਘ ਜ਼ਫਰ ਅਤੇ ਵਿਸ਼ੇਸ਼ ਮਹਿਮਾਨ ਵਜੋਂ ਸ. ਅਮਰਜੀਤ
ਸਿੰਘ ਟਿੱਕਾ ਸ਼ਾਮਲ ਹੋਣਗੇ। ਕਵੀ ਦਰਬਾਰ ਵਿੱਚ ਬੀਬਾ ਬਲਵੰਤ, ਪ੍ਰੋ. ਰਵਿੰਦਰ ਭੱਠਲ,
ਅਮਰਜੀਤ ਕੌਂਕੇ, ਡਾ. ਰਤਨ ਸਿੰਘ ਢਿੱਲੋਂ, ਡਾ. ਗੁਰਮੀਤ ਕੱਲਰਮਾਜਰੀ, ਅੰਬਰੀਸ਼,
ਵਿਸ਼ਾਲ, ਗੁਰਪ੍ਰੀਤ, ਹਰਮੀਤ ਵਿਦਿਆਰਥੀ, ਭੁਪਿੰਦਰ ਸਿੰਘ ਪ੍ਰੀਤ, ਮਦਨਵੀਰਾ, ਡਾ. ਮੋਹਨ
ਤਿਆਗੀ, ਤਰਸੇਮ, ਵਾਹਿਦ, ਸ਼ਮਸ਼ੇਰ ਮੋਹੀ, ਡਾ. ਸੰਤੋਖ ਸਿੰਘ ਸੁੱਖੀ, ਮੱਖਣ ਮਾਨ,
ਪ੍ਰਭਜੋਤ ਸੋਹੀ, ਗੁਰਦੇਵ ਦੇਵ, ਕੁਲਵੰਤ ਰਫੀਕ ਸ਼ਾਮਲ ਹੋਣਗੇ। ਕਵੀ ਦਰਬਾਰ ਦਾ ਮੰਚ
ਸੰਚਾਲਨ ਸ੍ਰੀ ਤ੍ਰੈਲੋਚਨ ਲੋਚੀ ਕਰਨਗੇ ਅਤੇ ਧੰਨਵਾਦ ਸ. ਸਹਿਜਪ੍ਰੀਤ ਸਿੰਘ ਮਾਂਗਟ
ਕਰਨਗੇ। ਕਵੀ ਦਰਬਾਰ ਦੇ ਪ੍ਰੋਗਰਾਮ ਕਨਵੀਨਰ ਸ੍ਰੀ ਕੇ. ਸਾਧੂ ਸਿੰਘ ਹੋਣਗੇ। ਉਪਰੰਤ
ਮਿਸਰਦੀਪ ਭਾਟੀਆ ਨਾਲ ਡਾ. ਗੁਰਇਕਬਾਲ ਸਿੰਘ ਰੂ-ਬ-ਰੂ ਕਰਨਗੇ। ਉਨ੍ਹਾਂ ਦੱਸਿਆ ਅਖ਼ੀਰਲੇ
ਦਿਨ 24 ਨਵੰਬਰ ਨੂੰ 10 ਵਜੇ ਸਵੇਰੇ ਪਦਮਸ਼੍ਰੀ ਡਾ. ਰਤਨ ਸਿੰਘ ਜੱਗੀ ਯਾਦਗਾਰੀ ਸਨਮਾਨ
ਸਮਾਗਮ ਦਾ ਆਯੋਜਨ ਕੀਤਾ ਜਾਵੇਗਾ। ਪਦਮਸ਼੍ਰੀ ਡਾ. ਰਤਨ ਸਿੰਘ ਜੱਗੀ ਯਾਦਗਾਰੀ ਪੰਜਾਬ
ਰਤਨ ਸਨਮਾਨ ਡਾ. ਸ. ਸ. ਜੌਹਲ ਨੂੰ ਭੇਟਾ ਕੀਤਾ ਜਾਵੇਗਾ। ਪਦਮਸ਼੍ਰੀ ਡਾ. ਰਤਨ ਸਿੰਘ
ਜੱਗੀ ਯਾਦਗਾਰੀ ਭਾਸ਼ਣ ਡਾ. ਗੁਰਮੇਲ ਸਿੰਘ ਦੇਣਗੇ। ਸਮਾਗਮ ਦੀ ਪ੍ਰਧਾਨਗੀ ਅਕਾਡਮੀ ਦੇ
ਸਾਬਕਾ ਪ੍ਰਧਾਨ ਡਾ. ਸੁਖਦੇਵ ਸਿੰਘ ਸਿਰਸਾ ਕਰਨਗੇ। ਮੁੱਖ ਮਹਿਮਾਨ ਵਜੋਂ ਖੇਤੀਬਾੜੀ
ਯੂਨੀਵਰਸਿਟੀ ਦੇ ਉਪ-ਕੁਲਪਤੀ ਡਾ. ਹਰਵਿੰਦਰ ਸਿੰਘ ਧਾਲੀਵਾਲ ਹੋਣਗੇ ਅਤੇ ਵਿਸ਼ੇਸ਼
ਮਹਿਮਾਨ ਵਜੋਂ ਇੰਜ. ਮਨਵਿੰਦਰ ਸਿੰਘ ਗਿਆਸਪੁਰਾ ਐਮ.ਐਲ.ਏ. ਸ਼ਾਮਲ ਹੋਣਗੇ। ਪ੍ਰੋਗਰਾਮ
ਕਨਵੀਨਰ ਸ੍ਰੀ ਜਸਪਾਲ ਮਾਨਖੇੜਾ ਹੋਣਗੇ ਅਤੇ ਧੰਨਵਾਦ ਸ. ਮਾਲਵਿੰਦਰ ਸਿੰਘ ਜੱਗੀ (
ਸਾਬਕਾ ਆਈ.ਏ.ਐੱਸ.) ਕਰਨਗੇ।
ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਪ੍ਰਧਾਨ ਡਾ. ਸਰਬਜੀਤ ਸਿੰਘ, ਸੀਨੀਅਰ ਮੀਤ
ਪ੍ਰਧਾਨ ਡਾ. ਪਾਲ ਕੌਰ, ਜਨਰਲ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ ਅਤੇ ਪ੍ਰਬੰਧਕੀ ਬੋਰਡ
ਨੇ ਅਕਾਡਮੀ ਦੇ ਸਮੂਹ ਮੈਂਬਰਾਂ, ਲੇਖਕਾਂ, ਵਿਦਵਾਨਾਂ, ਅਧਿਆਪਕਾਂ, ਵਿਦਿਆਰਥੀਆਂ,
ਸਰੋਤਿਆਂ, ਪੁਸਤਕ ਪ੍ਰੇਮੀਆਂ ਅਤੇ ਪੁਸਤਕ ਵਿਕ੍ਰੇਤਾਵਾਂ ਨੂੰ ਇਸ ਚਾਰ ਰੋਜ਼ਾ ਪੁਸਤਕ
ਮੇਲੇ ਅਤੇ ਸਾਹਿਤ ਉਤਸਵ ਵਿਚ ਹੁੰਮ ਹੁੰਮਾ ਕੇ ਪਹੁੰਚਣ ਦਾ ਹਾਰਦਿਕ ਸੱਦਾ ਦਿੱਤਾ ਹੈ।
-punjabisahityaacademy-ludhianabookfair-punjabiliterature-drssjohal-ratansinghjaggiaward
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari (Editor)