ਸੱਰੀ(ਕੈਨੇਡਾ) ਦੇ ਸੰਪਾਦਕਾਂ ਹਰਕੀਰਤ ਸਿੰਘ ਕੋਲਾਰ ਤੇ ਰਛਪਾਲ ਸਿੰਘ ਗਿੱਲ ਦਾ ਸ਼ਹੀਦ ਭਗਤ ਸਿੰਘ ਰਾਜਗੁਰੂ ਤੇ ਸੁਖਦੇਵ ਜੀ ਦੇ ਸ਼ਹੀਦੀ ਦਿਹਾੜੇ ਤੇ ਸਨਮਾਨ

Mar23,2026 | Jagrati Lahar Bureau | Ludhiana



ਸੱਰੀ(ਕੈਨੇਡਾ) ਤੋਂ ਛਪਦੇ ਦੇ  ਹਫ਼ਤਾਵਾਰੀ ਅਖ਼ਬਾਰਾਂ “ਅਕਾਲ ਗਾਰਡੀਅਨ” ਅਤੇ “ਪੰਜਾਬੀ ਟ੍ਰਿਬਿਊਨ ਕੈਨੇਡਾ”ਸੰਪਾਦਕਾਂ ਹਰਕੀਰਤ ਸਿੰਘ ਕੋਲਾਰ ਤੇ ਰਛਪਾਲ ਸਿੰਘ  ਗਿੱਲ ਦਾ ਸ਼ਹੀਦ ਭਗਤ ਸਿੰਘ ਰਾਜਗੁਰੂ ਤੇ ਸੁਖਦੇਵ ਜੀ ਦੇ ਸ਼ਹੀਦੀ ਦਿਹਾੜੇ ਤੇ ਪੰਜਾਬੀ ਲੋਕ ਵਿਰਾਸਤ ਅਕਾਡਮੀ ਵੱਲੋਂ ਪੁਸਤਕਾਂ “ਅੱਖਰ ਅੱਖਰ”(ਗੁਰਭਜਨ ਗਿੱਲ)”ਗੰਗਾ ਸਾਗਰ”(ਡਾ. ਗੁਰਦੇਵ ਸਿੰਘ ਸਿੱਧੂ)”ਰਾਵੀ ਦਾ ਰਾਠ “ ਤੇ “ਜੱਗਾ ਸੂਰਮਾ”(ਧਰਮ ਸਿੰਘ ਗੋਰਾਇਆ)ਤੇ ਕੁਝ ਹੋਰ ਸਾਹਿੱਤਕ ਪੁਸਤਕਾਂ ਦਾ ਸੈੱਟ ਭੇਂਟ ਕਰਕੇ ਸਨਮਾਨਤ ਕੀਤਾ ਗਿਆ।
ਵਰਣਨਯੋਗ ਤੇ ਮਾਣ ਵਾਲੀ ਗੱਲ ਇਹ ਹੈ ਕਿ ਹਰਕੀਰਤ ਸਿੰਘ ਕੋਲਾਰ ਤੇ ਰਛਪਾਲ ਸਿੰਘ ਗਿੱਲ ਪਿਛਲੇ 35 ਸਾਲ ਤੋਂ ਕੈਨੇਡਾ ਵਿੱਚ ਲਗਾਤਾਰ ਪੰਜਾਬੀ ਅਖ਼ਬਾਰ ਪ੍ਰਕਾਸ਼ਿਤ ਕਰ  ਰਹੇ ਹਨ।
ਸ. ਹਰਕੀਰਤ ਸਿੰਘ ਕੋਲਾਰ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਸਰਪ੍ਰਸਤ ਵੀ ਹਨ। ਉਨ੍ਹਾਂ ਸੁਝਾਅ ਦਿੱਤਾ ਕਿ  ਅਕਾਡਮੀ ਵਿੱਚ ਕੈਨੇਡਾ ਵੱਸਦੇ ਕਿਸੇ ਇੱਕ ਲੇਖਕ ਨੂੰ ਆਪਣਾ ਪ੍ਰਤੀਨਿਧ ਨਾਮਜ਼ਦ ਕੀਤਾ ਜਾਵੇ ਜਿਸ ਰਾਹੀਂ ਅਕਾਡਮੀ ਦੇ ਪੁਸਤਕ ਪ੍ਰਕਾਸ਼ਨ ਜਾਂ ਕਿਸੇ ਵੀ ਹੋਰ ਪ੍ਰਾਜੈਕਟ ਲਈ ਵੱਡੀ ਧਿਰ ਬਣਿਆ ਜਾ ਸਕਦਾ ਹੈ। ਇਸ ਸਬੰਧੀ ਉਨ੍ਹਾਂ ਫੋਨ ਤੇ ਸਾਬਕਾ ਪ੍ਰਧਾਨ ਪੰਜਾਬੀ ਸਾਹਿੱਤ ਅਕਾਡਮੀ ਨੂੰ ਵੀ ਆਪਣੀ ਭਾਵਨਾ ਤੋਂ ਜਾਣੂੰ ਕਰਵਾਇਆ।
ਸ. ਹਰਕੀਰਤ ਸਿੰਘ ਕੋਲਾਰ ਨੇ ਸਾਬਕਾ ਮੈਂਬਰ ਪਾਰਲੀਮੈਂਟ ਸ. ਤਰਲੋਚਨ ਸਿੰਘ ਤੇ ਕੁਝ ਹੋਰ ਲੇਖਕਾਂ ਨੂੰ ਵੀ ਸੰਪਰਕ ਕਰਕੇ ਅਪੀਲ ਕੀਤੀ ਕਿ ਉਹ ਮਾਂ ਬੋਲੀ ਪੰਜਾਬੀ ਦੇ ਵਿਕਾਸ, ਵਿਸ਼ਵ ਅਮਨ ਦੀ ਸਲਾਮਤੀ ਅਤੇ ਮਾਣ ਮੱਤੀ ਵਿਰਾਸਤ ਬਾਰੇ ਵੱਧ ਤੋਂ ਵੱਧ ਲਿਖ ਕੇ ਸਾਡੇ ਅਖ਼ਬਾਰਾਂ ਨੂੰ ਭੇਜਣ ਜਿਸ ਨਾਲ ਉੱਥੇ ਵੱਸਦੇ ਪੰਜਾਬੀਆਂ ਨੂੰ ਪੰਜਾਬ ਦੀ ਧਰਤੀ ਨਾਲ ਹੋਰ ਨੇੜਿਉਂ ਜੋੜਿਆ ਜਾ ਸਕੇ।
ਦੋਹਾਂ ਸੰਪਾਦਕਾਂ ਨੇ ਆਖਿਆ ਕਿ ਪੰਜਾਬੀ ਲੋਕ ਵਿਰਾਸਤ  ਅਕਾਦਮੀ ਨੂੰ ਸਾਲਾਨਾ ਲੁਧਿਆਣਾ ਕਵਿਤਾ ਮੇਲਾ ਕਰਵਾ ਕੇ ਚੋਣਵੀਂ ਪੰਜਾਬੀ ਕਵਿਤਾ ਦੇ ਸੰਗ੍ਰਹਿ ਛਾਪਣੇ ਚਾਹੀਦੇ ਹਨ। ਇਸ ਕਾਰਜ ਲਈ ਉਹ ਪੂਰਾ ਸਹਿਯੋਗ ਦੇਣਗੇ।
ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ  ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਉਹ ਕਵਿਤਾ ਮੇਲੇ ਲਈ ਸਹਿਯੋਗੀਆਂ ਨਾਲ ਸਲਾਹ ਮਸ਼ਵਰਾ ਕਰਕੇ ਹੀ ਫ਼ੈਸਲਾ ਲੈ ਸਕਣਗੇ। ਉਨ੍ਹਾਂ ਕਿਹਾ ਕਿ ਮੈਨੂੰ ਆਪਣੇ ਵਿਦਿਆਰਥੀ ਰਛਪਾਲ ਸਿੰਘ ਗਿੱਲ ਤੇ ਹਰਕੀਰਤ ਸਿੰਘ ਕੋਲਾਰ ਦੀ ਭਾਵਨਾ ਦਾ ਸਤਿਕਾਰ ਹੈ। ਨੇੜ ਭਵਿੱਖ ਵਿੱਚ ਪੰਜਾਬੀ ਲੋਕ ਵਿਰਾਸਤ ਅਕਾਡਮੀ ਵੱਲੋਂ ਸ. ਜਰਨੈਲ ਸਿੰਘ ਅਰਸ਼ੀ ਦੀ ਕਾਵਿ ਪੁਸਤਕ “ਲਲਕਾਰ”, ਪ੍ਰੋ. ਦੀਦਾਰ ਸਿੰਘ ਜੀ ਦੀ ਅਮਰ ਕਾਵਿ ਰਚਨਾ “ ਕਿੱਸਾ ਸ਼ਹੀਦ ਭਗਤ ਸਿੰਘ” ਤੇ “ਨੰਦ ਲਾਲ ਨੂਰਪੁਰੀ ਸੰਪੂਰਨ ਗੀਤ -ਰਚਨਾਵਲੀ” ਛਾਪਣ ਦੀ ਯੋਜਨਾ ਹੈ। ਇਸ ਕਾਰਜ ਵਿੱਚ ਵੀ ਉਹ ਸਹਿਯੋਗੀ ਬਣ ਸਕਦੇ ਹਨ।

Gurbhajan-Singh-Gill-An-Eminent-Punjabi-Poet-



TOP HEADLINES


ਦੋਰਾਹਾ ਪੁਲਿਸ ਨੇ ਨਾਕਾਬੰਦੀ ਦੌਰਾਨ ਇੱਕ ਵਿਅਕਤੀ ਨੂੰ ਗ੍ਰਿਫ਼ਤਾ
ਅਸੀਂ 13 ਅਪ੍ਰੈਲ ਨੂੰ 'ਬੇਅਦਬੀ' ਕਾਨੂੰਨ ਵਿੱਚ ਸੋਧ ਕਰਾਂਗੇ; ਸ੍
*ਹੁਣ ਪ੍ਰਧਾਨ ਮੰਤਰੀ ਮੋਦੀ ਲਈ ਅੱਗੇ ਵਧਣ ਅਤੇ ਅਸਲ ਵਿੱਚ ਜੰਗ ਰੋ
*ਗੈਂਗਸਟਰਾਂ ‘ਤੇ ਵਾਰ ਦਾ 67ਵਾਂ ਦਿਨ: ਪੰਜਾਬ ਪੁਲਿਸ ਵੱਲੋਂ 526
*ਭਗਵੰਤ ਮਾਨ ਸਰਕਾਰ ਦੀ 'ਸਿੱਖਿਆ ਕ੍ਰਾਂਤੀ' ਨੂੰ ਭਰਵਾਂ ਹੁੰਗਾਰਾ
ਭਗਵੰਤ ਸਿੰਘ ਮਾਨ ਸਰਕਾਰ ਨੇ ਨਵੀਂ ਉਦਯੋਗਿਕ ਨੀਤੀ ‘ਚ ਫੂਡ ਪ੍ਰੋਸ
ਸਾਬਕਾ ਕੈਬਨਿਟ ਮੰਤਰੀ ਲਾਲ ਸਿੰਘ ਦਾ ਲੰਬੀ ਬਿਮਾਰੀ ਤੋਂ ਬਾਅਦ ਦਿ
*ਪੰਜਾਬ ਭਰ ਵਿੱਚ 'ਸਿਹਤ ਕ੍ਰਾਂਤੀ' ਨੇ ਪੈਰ ਪਸਾਰੇ; ਅਰਵਿੰਦ ਕੇਜ
ਅਮਰੀਕਾ ਤੋਂ ਡਿਪੋਰਟ ਹੋ ਕੇ ਆਏ ਨੌਜਵਾਨ ਨੂੰ ਦਿੱਲੀ ਤੋਂ ਚੁੱਕ ਲ
ਇਨੋਸੈਂਟ ਹਾਰਟਸ ਸਕੂਲ ਨੇ "ਦਿਸ਼ਾ" - ਇੱਕ ਪਹਿਲਕਦਮੀ ਦੇ ਤਹਿਤ ਅ
ਇਨੋਸੈਂਟ ਹਾਰਟਸ ਗਰੁੱਪ ਆਫ ਇੰਸਟੀਚਿਊਸ਼ਨਜ਼, ਲੋਹਾਰਾਂ ਦੇ ਵਿਦਿਆ
ਫਾਜ਼ਿਲਕਾ ਵਿੱਚ ਭਾਰਤੀ ਸੈਨਾ ਵੱਲੋਂ ਪ੍ਰਚਾਰ ਵੈਨ ਰਾਹੀ ਭਰਤੀ ਜਾ
*ਜੱਚਾ-ਬੱਚਾ ਸਿਹਤ ਸੰਭਾਲ ਵਿੱਚ ਕ੍ਰਾਂਤੀ ਲਿਆਉਣ ਲਈ ਐਨਐਚਐਮ ਪੰਜ
ਪੰਜਾਬ ਵਿੱਚ ਨਿਵੇਸ਼ ਦੀ ਰਫ਼ਤਾਰ ਜਾਰੀ: ਅੰਮ੍ਰਿਤਸਰ ਲਈ 400 ਕਰੋੜ
ਮਾਲੇਰਕੋਟਲਾ ਵਿੱਚ 5 ਨਵੇਂ ਆਮ ਆਦਮੀ ਕਲੀਨਿਕ ਲੋਕ ਅਰਪਿਤ, ਜ਼ਿਲ੍
ਗੈਂਗਸਟਰਵਾਦ ਦੇ ਖਿਲਾਫ਼ ਮਾਨ ਸਰਕਾਰ ਦੀ ਮੁਹਿੰਮ ਨੂੰ ਮਿਲ ਰਿਹਾ
*140 ਲੱਖ ਮੀਟਰਕ ਟਨ ਪੈਦਾਵਾਰ ਦੀ ਸੰਭਾਵਨਾ ਵਾਲੇ ਕਣਕ ਵਾਢੀ ਦਾ
ਅਫ਼ਵਾਵਾਂ ਤੋਂ ਬਚਣ ਦੀ ਲੋੜ : Bhagwant Mann Cm Punjab ਅਹ
*20% ਜੁਰਮਾਨੇ ਅਤੇ 18% ਸਾਲਾਨਾ ਵਿਆਜ ਤੋਂ ਬਚਣ ਲਈ 31 ਮਾਰਚ ਤ
*ਗੈਂਗਸਟਰ ਵਿਰੋਧੀ ਹੈਲਪਲਾਈਨ 93946-93946 ਵੱਡੀ ਸਫ਼ਲਤਾ ਵਜੋਂ

Run by: WebHead
National Punjab International Sports Entertainment Health Business Women Crime Life style Media Politics Religious Technology Education Nri Defence Court Literature Citizen reporter Agriculture Environment Railway Weather Sikh Animal Pollution Accident Election Mc election 2017-18 Local body Art Litrature Financial Tax Happy birthday Marriage anniversary Transfer Lok sabha election-2019 Uttar pradesh Kisan andolan Haryana

About Us


Jagrati Lahar Editor Image

Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.

Gautam Jalandhari (Editor)

Subscribe Us


Vists Counter

HITS : 49633077

Hindi news rss fee image RSS FEED

Address


Jagrati Lahar
Jalandhar Bypass Chowk, G T Road (West), Ludhiana - 141008.
Mobile: +91 161 5010161 Mobile: +91 81462 00161
Land Line: +91 161 5010161
Email: gautamk05@gmail.com, @: jagratilahar@gmail.com
Share your info with Us