ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵੱਲੋਂ ਚਾਰ ਰੋਜ਼ਾ ਪੁਸਤਕ ਮੇਲਾ ਅਤੇ ਸਾਹਿਤ ਉਤਸਵ ਸ਼ੁਰੂ, ਪੰਜਾਬ ਯੂਨੀਵਰਸਿਟੀ ਦੀਆਂ ਸੈਨੇਟ ਚੋਣਾਂ ਦਾ ਐਲਾਨ ਜਲਦੀ ਕੀਤਾ ਜਾਵੇ-ਮਤਾ ਪਾਸ

Nov22,2025 | Jagrati Lahar Bureau | Ludhiana



ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵਲੋਂ 22 ਨਵੰਬਰ ਤੋਂ 25 ਨਵੰਬਰ, 2025 (ਚਾਰ
ਰੋਜ਼ਾ) ਪੁਸਤਕ ਮੇਲਾ ਅਤੇ ਸਾਹਿਤ ਉਤਸਵ ਭਾਸ਼ਾ ਵਿਭਾਗ ਪੰਜਾਬ ਅਤੇ ਪੰਜਾਬ ਸੰਗੀਤ ਨਾਟਕ
ਅਕਾਦਮੀ, ਚੰਡੀਗੜ੍ਹ ਦੇ ਸਹਿਯੋਗ ਨਾਲ ਪੰਜਾਬੀ ਭਵਨ, ਲੁਧਿਆਣਾ ਵਿਖੇ ਆਰੰਭ ਹੋ ਗਿਆ
ਹੈ। ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਸਾਬਕਾ ਪ੍ਰਧਾਨ ਡਾ. ਸ. ਸ.  ਜੌਹਲ ਨੇ
ਮੇਲੇ ਦਾ ਉਦਘਾਟਨ ਕੀਤਾ। ਪ੍ਰਧਾਨਗੀ ਮੰਡਲ ਵਿਚ ਅਕਾਡਮੀ ਦੇ ਪ੍ਰਧਾਨ ਡਾ. ਸਰਬਜੀਤ
ਸਿੰਘ, ਪ੍ਰੋ. ਰਵਿੰਦਰ ਭੱਠਲ, ਡਾ. ਸੁਖਦੇਵ ਸਿੰਘ ਸਿਰਸਾ, ਸੁਵਰਨ ਸਿੰਘ ਵਿਰਕ, ਹਰਦੇਵ
ਵਿਰਕ ਐਡਮਿੰਟਨ, ਡਾ. ਗੁਰਇਕਬਾਲ ਸਿੰਘ, ਤ੍ਰੈਲੋਚਨ ਲੋਚੀ, ਜੰਗ ਬਹਾਦਰ ਗੋਇਲ ਅਤੇ
ਅਕਾਡਮੀ ਦੇ ਜਨਰਲ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ ਸ਼ਾਮਲ ਸਨ।
ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਪ੍ਰਧਾਨ ਡਾ. ਸਰਬਜੀਤ ਸਿੰਘ ਨੇ ਸਵਾਗਤੀ ਸ਼ਬਦ
ਬੋਲਦਿਆਂ ਦਸਿਆ ਕਿ ਇਸ ਚਾਰ ਰੋਜ਼ਾ ਪੁਸਤਕ ਮੇਲੇ ਵਿਚ ਪੰਜਾਬ, ਪੰਜਾਬੀ ਅਤੇ ਪੰਜਾਬੀਅਤ
ਦੇ ਨਾਲ ਨਾਲ ਵਿਭਿੰਨ ਸਾਹਿਤਕ ਸਰਗਰਮੀਆਂ ਉਲੀਕੀਆਂ ਗਈਆਂ ਹਨ। ਉਨ੍ਹਾਂ ਕਿਹਾ ਪਿਛਲੇ
ਮੇਲੇ ਵਿਚ ਪੁਸਤਕ ਪ੍ਰੇਮੀਆਂ ਨੇ ਇਸ ਮੇਲੇ ਦਾ ਗੰਭੀਰ ਨੋਟਿਸ ਲਿਆ ਜਿਸ ਨਾਲ ਸਾਨੂੰ
ਉਤਸ਼ਾਹ ਮਿਲਿਆ ਅਤੇ ਇਸ ਵਾਰ ਅਸੀਂ ਦੂਜੇ ਮੇਲੇ ਦਾ ਆਯੋਜਨ ਕਰ ਰਹੇ ਹਾਂ ਅਤੇ ਆਸ ਕਰਦੇ
ਹਾਂ ਕਿ ਆਉਣ ਵਾਲੀਆਂ ਟੀਮਾਂ ਇਸ ਮੇਲੇ ਨੂੰ ਜਾਰੀ ਰੱਖਣਗੀਆਂ। ਉਨ੍ਹਾਂ ਦਸਿਆ ਕਿ
ਅਕਾਡਮੀ ਦਾ ਆਲੋਚਨਾ ਅਕਾਦਮਿਕ ਪਰਚਾ ਲਗਾਤਾਰ ਪ੍ਰਕਾਸ਼ਿਤ ਹੋ ਰਿਹਾ ਹੈ ਜਿਸ ਦਾ ਅਗਲਾ
ਅੰਕ ਜਨਵਰੀ-ਮਾਰਚ ਜਲਦੀ ਹੀ ਪਾਠਕਾਂ ਦੇ ਹੱਥਾਂ ਵਿਚ ਹੋਵੇਗਾ। ਪ੍ਰੋ. ਕ੍ਰਿਸ਼ਨ ਸਿੰਘ
ਰਚਨਾਵਲੀ ਦੀਆਂ 17 ਪੁਸਤਕਾਂ ਪ੍ਰਕਾਸ਼ਿਤ ਹੋ ਗਈਆਂ ਹਨ ਜਿਨ੍ਹਾਂ ਵਿਚੋਂ ਦਸ ਪੁਸਤਕਾਂ
ਅੱਜ ਲੋਕ ਅਰਪਣ ਕੀਤੀਆਂ ਗਈਆਂ ਹਨ।
ਅੱਜ ਦੇ ਸਮਾਗਮ ਦਾ ਮੁਖ ਭਾਸ਼ਣ ਦਿੰਦਿਆਂ ਸ੍ਰੀ ਜੰਗ ਬਹਾਦਰ ਗੋਇਲ (ਸਾਬਕਾ ਆਈ.ਏ.ਐਸ)
ਨੇ ‘ਆਓ ਸ਼ਬਦਾਂ ਸੰਗ ਸੰਵਾਦ ਕਰੀਏ’ ਵਿਸ਼ੇ ਬਾਰੇ ਵਿਸਥਾਰਪੂਰਵਕ ਗੱਲਬਾਤ ਕੀਤੀ। ਉਨ੍ਹਾਂ
ਕਿਹਾ ਸ਼ਬਦ ਸ਼ਿਲਪੀ ਬਾਰੇ ਸਾਡੇ ਰਿਸ਼ੀਆਂ ਨੇ ‘ਬ੍ਰਮ੍ਹਾ ਦਾ ਸਹੋਦਰ’ (ਛੋਟਾ ਭਰਾ) ਕਿਹਾ
ਹੈ। ਸ਼ਬਦ ਦੀ ਮਹਿਮਾ ਸੰਸਾਰ ਪੱਧਰੀ ਹੈ। ਗੋਰਕੀ ਦੇ ਕਥਨ ਅਨੁਸਾਰ ਕਿਤਾਬ ਦੁਨੀਆਂ ਦਾ
ਵੱਡਾ ਅਜੂਬਾ ਹੈ। ਕਿਤਾਬ ਮਾਰਗ ਦਰਸ਼ਨ ਕਰ ਸਕਦੀ ਹੈ। ਸ਼ਬਦ ਸਾਡੇ ਆਚਾਰ ਵਿਹਾਰ ਦਾ ਗੁਰੂ
ਹੈ, ਗਲਤ ਸਹੀ ਵਿਚ ਨਿਰਣਾ ਕਰਨਾ ਪ੍ਰਦਾਨ ਕਰਦਾ ਹੈ। ਜੇ ਮੁਲਖ਼ ਨੂੰ ਤਬਾਹ ਕਰਨਾ ਹੋਵੇ
ਉਥੇ ਐਟਮ ਬੰਬ ਸੁੱਟਣ ਦੀ ਥਾਂ ਉਥੋਂ ਦੇ ਲੋਕਾਂ ਕੋਲੋਂ ਕਿਤਾਬ ਖੋਹ ਲਉ, ਉਹ ਤਬਾਹ ਹੋ
ਜਾਣਗੇ। ‘ਨਸ਼ੇ ਤੋਂ ਜਵਾਨੀ ਨੂੰ ਬਚਾਉਣ ਦੇ ਲਈ ਕਿਤਾਬਾਂ ਦੇ ਲੜ ਲਾਉਣਾ ਜ਼ਰੂਰੀ ਹੈ’
ਉਨ੍ਹਾਂ ਆਪਣੀ ਗੱਲ ਅਨਵਰ ਆਵਾਸ ਦੀ ਪੁਸਤਕਾਂ ਬਾਰੇ ਲਿਖੀ ਖ਼ੂਬਸੂਰਤ ਕਵਿਤਾ ਸਾਂਝੀ
ਕਰਕੇ ਮੁਕੰਮਲ ਕੀਤੀ।
ਡਾ. ਸ. ਸ. ਜੌਹਲ ਨੇ ਪ੍ਰਧਾਨਗੀ ਭਾਸ਼ਨ ਵਿਚ ਪੁਸਤਕ ਮੇਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ
ਕਿਤਾਬਾਂ ਪੜ੍ਹਨ ਦੀ ਰੁਚੀ ਨਾ ਬਰਾਬਰ ਹੈ। ਅਜਿਹੇ ਹਾਲਾਤ ਵਿਚ ਪੁਸਤਕ ਮੇਲਾ ਲਗਾਉਣਾ
ਵੱਡਾ ਉਪਰਾਲਾ ਹੈ। ਕਿਤਾਬ ਇਕ ਸੰਜੀਵਨੀ ਹੈ ਕਿਤਾਬ ਬਿਨ ਘਰ, ਆਤਮਾ ਬਿਨ ਸਰੀਰ ਵਾਂਗ
ਹੈ। ਹਰ ਕਿਤਾਬ ਵਿਚੋਂ ਕੁਝ ਨਾ ਕੁਝ ਸਿੱਖਣ ਨੂੰ ਜ਼ਰੂਰ ਮਿਲਦਾ ਹੈ। ਇਸ ਸੈਸ਼ਨ ਦਾ
ਮੰਚਾਲਨ ਅਕਾਡਮੀ ਦੇ ਜਨਰਲ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਕੀਤਾ ਅਤੇ ਮੀਤ
ਪ੍ਰਧਾਨ ਸ੍ਰੀ ਤ੍ਰੈਲੋਚਨ ਲੋਚੀ ਨੇ ਸਭ ਦਾ ਧੰਨਵਾਦ ਕੀਤਾ।
ਦੂਜੇ ਸੈਸ਼ਨ ਦੀ ਪ੍ਰਧਾਨਗੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ ਉਪ-ਕੁਲਪਤੀ
ਡਾ. ਸਤਿਬੀਰ ਸਿੰਘ ਗੋਸਲ ਨੇ ਕੀਤੀ। ਉਨ੍ਹਾਂ ਆਪਣੇ ਪ੍ਰਧਾਨਗੀ ਭਾਸ਼ਣ ਵਿਚ ਕਿਹਾ ਕਿ
ਅੱਜ ਕਲ੍ਹ ਮੋਬਾਇਲ ਦੇ ਦੌਰ ਵਿਚ ਜਦੋਂ ਮਨੁੱਖ ਇਕੱਲਾ ਹੋ ਗਿਆ ਅਜਿਹੇ ਮਾਹੌਲ ਵਿਚ
ਅਕਾਡਮੀ ਵਲੋਂ ਸਾਹਿਤ ਉਤਸਵ ਦਾ ਆਯੋਜਨ ਕਰਕੇ ਨੌਜਵਾਨਾਂ ਨੂੰ ਪੁਸਤਕਾਂ ਨਾਲ ਜੋੜਨਾ
ਸ਼ਲਾਘਾਯੋਗ ਉੱਦਮ ਹੈ।
ਇਸ ਸੈਸ਼ਨ ਦਾ ਮੰਚ ਸੰਚਾਲਨ ਡਾ. ਗੁਰਇਕਬਾਲ ਸਿੰਘ ਨੇ ਕੀਤਾ। ਪੁਸਤਕ ਪ੍ਰਕਾਸ਼ਕ ਜਸਵੀਰ
ਬੇਗਮਪੁਰੀ, ਦੀਪ ਦਿਲਬਰ, ਖੁਸ਼ਵੰਤ ਬਰਗਾੜੀ, ਹਰੀਸ਼ ਮੋਦਗਿੱਲ ਨੇ ਪੁਸਤਕ, ਲੇਖਕ,
ਪ੍ਰਕਾਸ਼ਨਾਂ, ਪਾਠਕਾਂ ਬਾਰੇ ਵਿਚਾਰ ਸਾਂਝੇ ਕਰਕੇ ਪੈਨਲ ਸੰਵਾਦ ਕੀਤਾ।
ਇਸ ਮੌਕੇ ਨਵਲਪ੍ਰੀਤ ਰੰਗੀ ਦੁਆਰਾ ਕੈਨੇਡਾ ’ਚ ਵਸੇ ਪੰਜਾਬੀ ਪਰਵਾਸੀਆਂ ਬਾਰੇ
ਦਸਤਾਵੇਜ਼ੀ ਫ਼ਿਲਮ ‘ਸੱਤ ਪੱਤਣਾਂ ਦੇੇ ਤਾਰੂ’ ਦਿਖਾਈ ਗਈ ਅਤੇ ਡਾ. ਪਰਮਜੀਤ ਸਿੰਘ ਸੋਹਲ
ਵਲੋਂ ਫ਼ੋਟੋ ਪ੍ਰਦਰਸ਼ਨੀ ਲਗਾਈ ਗਈ। ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਨਾਲ ਅੱਧੀ ਸਦੀ
ਤੋਂ ਜੁੜੇ ਫ਼ੋਟੋਗ੍ਰਾਫ਼ਰ ਸਮਰਾਟ ਦਾ ਦੋਸ਼ਾਲਾ ਦੇ ਕੇ ਸਨਮਾਨ ਕੀਤਾ ਗਿਆ।
ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੀ ਅੱਜ ਇਕੱਤ੍ਰਤਾ ਸਰਬਸੰਮਤੀ ਨਾਲ ਮਤਾ ਪਾਸ ਕਰਦੀ
ਹੈ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਸੈਨੇਟ ਦੀ ਬਹਾਲੀ ਦੀ ਮੰਗ ਕਰਦੀ ਹੋਈ ਇਹ
ਮੰਗ ਕਰਦੀ ਹੈ ਕਿ ਲੋਕਤੰਤਰੀ ਢਾਂਚੇ ਨੂੰ ਯਕੀਨੀ ਬਣਾਉਣ ਲਈ ਤੁਰੰਤ ਸੈਨੇਟ ਦੀਆਂ
ਚੋਣਾਂ ਕਰਵਾਈਆਂ ਜਾਣ।
ਅਕਾਡਮੀ ਦੇ ਜਨਰਲ ਸਕੱਤਰ ਨੇ ਦਸਿਆ ਕਿ ਅੱਜ ਪੰਜਾਬੀ ਭਵਨ, ਲੁਧਿਆਣਾ ਦੇ ਬਲਰਾਜ ਸਾਹਨੀ
ਖੁੱਲ੍ਹੇ ਰੰਗਮੰਚ ਵਿਖੇ 22 ਨਵੰਬਰ, 2025 ਨੂੰ ‘ਸੁਪਨਾ ਸੂਰਜ ਦਾ’ (ਗਾਥਾ-ਏ-ਹਨੇਰ
ਨਗਰੀ) ਮਾਨਵਤਾ ਕਲਾ ਮੰਚ ਨਗਰ, ਲੇਖਕਾ ਕੁਲਵੰਤ ਕੌਰ ਨਗਰ, ਨਿਰਦੇਸ਼ਕ ਜਸਵਿੰਦਰ ਪੱਪੀ
ਵਲੋਂ ਖੇਡਿਆ ਗਿਆ।
ਇਸ ਮੌਕੇ ਪੰਜਾਬੀ ਦੇ ਪ੍ਰਕਾਸ਼ਕ, ਪੁਸਤਕ ਵਿਕਰੇਤਾ ਤੋਂ ਇਲਾਵਾ ਡਾ. ਨਿਰਮਲ ਜੌੜਾ, ਡਾ.
ਗੁਰਚਰਨ ਕੌਰ ਕੋਚਰ, ਸੁਰਿੰਦਰ ਕੈਲੇ, ਜਸਵੀਰ ਝੱਜ, ਡਾ. ਹਰੀ ਸਿੰਘ ਜਾਚਕ, ਜਨਮੇਜਾ
ਸਿੰਘ ਜੌਹਲ, ਅਮਰੀਕ ਸਿੰਘ ਤਲਵੰਡੀ, ਇੰਦਰਜੀਤਪਾਲ ਕੌਰ, ਮਨਦੀਪ ਕੌਰ ਭੰਮਰਾ, ਸੁਰਿੰਦਰ
ਦੀਪ, ਜਸਪ੍ਰੀਤ ਕੌਰ, ਮਨਦੀਪ ਕੌਰ, ਨੀਲਮ ਗੋਇਲ, ਗੁਰਮੇਜ ਭੱਟੀ, ਮਲਕੀਅਤ ਸਿੰਘ ਔਲਖ,
ਦਲਵੀਰ ਲੁਧਿਆਣਵੀ, ਮੀਨਾ ਖੁਰਾਣਾ, ਬਲਜਿੰਦਰ ਕੌਰ, ਮਨਪ੍ਰੀਤ ਕੌਰ, ਤਰਲੋਚਨ ਝਾਂਡੇ,
ਭਗਵਾਨ ਢਿੱਲੋਂ, ਨਵਤੇਜ ਗੜਦੀਵਾਲ, ਕੇਵਲ ਕਲੋਟੀ, ਰਵੀ ਰਵਿੰਦਰ, ਮੀਤ ਅਨਮੋਲ,
ਗੁਰਸੇਵਕ ਸਿੰਘ ਢਿੱਲੋਂ, ਤਰਨ ਬੱਲ, ਰਜਿੰਦਰ ਕੌਰ ਜੀਤ, ਕਾਜਲ ਮਹਿਰਾ, ਮੁਖਤਿਆਰ ਸਿੰਘ
ਚੱਠਾ, ਕੇ. ਸਾਧੂ ਸਿੰਘ, ਅਮਰਜੀਤ ਸ਼ੇਰਪੁਰੀ, ਦਰਸ਼ਨ ਬੋਪਾਰਾਏ, ਡਾ. ਗੁਰਪ੍ਰੀਤ ਰਤਨ,
ਅਮਰਿੰਦਰ ਸੋਹਲ, ਪ੍ਰਭਜੋਤ ਰਾਮਪੁਰ ਸਮੇਤ ਕਾਫ਼ੀ ਗਿਣਤੀ ਵਿਚ ਲੇਖਕ ਹਾਜ਼ਰ ਸਨ।


Powered by Froala Editor

Punjabi-Sahit-Acadamy-Ludhiana-Book-Fair-



TOP HEADLINES


ਕਮਿਸ਼ਨਰੇਟ ਪੁਲਿਸ ਲੁਧਿਆਣਾ ਵੱਲੋ ਮੋਟਰਾਂ ਤੋ ਤਾਰਾਂ ਚੋਰੀ ਕਰਨ
*ਮਹਾ ਸ਼ਿਵਰਾਤਰੀ ਮੌਕੇ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਸਿੰਘ ਮਾਨ
ਪੰਜਾਬ ਭਾਜਪਾ ਨੂੰ ਵੱਡਾ ਝਟਕਾ!, ਸੀਨੀਅਰ ਭਾਜਪਾ ਆਗੂ ਅਰਵਿੰਦ ਖੰ
ਬੂਟ ਕਾਰੋਬਾਰੀ ਇੰਦਰਪ੍ਰੀਤ ਸਿੰਘ ਉਰਫ ਹਨੀ ਸੇਠੀ ਨੂੰ ਪੁਲਿਸ ਨੂ
*ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਵੱਡੀ ਸਫ਼ਲਤਾ* *ਕਲਾਨੌਰ ਦ
*ਬਟਾਲਾ ਵਿੱਚ ਹੈਰੋਇਨ ਲੈਂਦੇ ਫੜੇ ਗਏ ਕਾਂਗਰਸੀ ਆਗੂ ਨੇ ਪਾਰਟੀ ਦ
ਪੰਜਾਬ ਰਾਜ ਹਿਊਮਨ ਰਾਇਟਸ ਕਮਿਸ਼ਨ ਦੇ ਮੈਂਬਰ ਪਦਮ ਸ੍ਰੀ ਜਤਿੰਦਰ
*ਆਪ ਨੇ ਦੇਸ਼ ਭਗਤ ਯੂਨੀਵਰਸਿਟੀ ਦੇ ਬਾਹਰ ਹਰਿਆਣਾ ਦੇ ਸੀਐਮ ਨਾਇਬ
ਇਕਾਈ ਹਸਪਤਾਲ ਨੇ ਰਚਿਆ ਇਤਿਹਾਸ – ਪੰਜਾਬ ਵਿੱਚ ਪਹਿਲੀ ਰੋਬੋਟਿਕ
*ਲੁਧਿਆਣਾ ਸ਼ਹਿਰ ਦੇ ਪ੍ਰਸਿੱਧ ਕਾਰੋਬਾਰੀ ਨੂੰ ਡਿਜੀਟਲ ਅਰੈਸਟ ਕਰਨ
*ਭਾਜਪਾ ਪੰਜਾਬ ਐਸਸੀ ਵਿੰਗ ਦੇ ਵਿੱਤ ਸਕੱਤਰ ਅਮਰਜੀਤ ਸਿੰਘ ਕੋਕਰੀ
ਪੰਜਾਬ ਮਾਰਚ-2026 ਦੀਆਂ ਬੋਰਡ ਪ੍ਰੀਖਿਆਵਾਂ ਲਈ ਐਂਡ-ਟੂ-ਐਂਡ ਡਿਜ
*ਦਲਿਤ ਵਿਰੋਧੀ ਕਾਂਗਰਸ ਖਿਲਾਫ ਆਪ ਨੇ ਪੰਜਾਬ ਭਰ ਵਿੱਚ ਕੀਤੇ ਵਿਰ
*ਭਗਵੰਤ ਮਾਨ ਸਰਕਾਰ ਵੱਲੋਂ ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ
*ਭਗਵੰਤ ਮਾਨ ਸਰਕਾਰ ਵੱਲੋਂ 180 ਈ.ਟੀ.ਟੀ. ਅਧਿਆਪਕ ਐਸੋਸੀਏਸ਼ਨ ਦੇ
ਵਿਜੀਲੈਂਸ ਬਿਊਰੋ ਵੱਲੋਂ ਦੋ ਸੀਨੀਅਰ ਇੰਡਸਟਰੀਅਲ ਪ੍ਰਮੋਸ਼ਨਲ ਅਫ਼ਸ
*ਭਾਰਤ-ਅਮਰੀਕਾ ਵਪਾਰ ਸਮਝੌਤੇ ਖ਼ਿਲਾਫ਼ ਆਪ ਦਾ ਪੰਜਾਬ ਭਰ ਵਿੱਚ ਜ
ਕਸਟਮਜ਼ ਵਿਭਾਗ ਨੇ ਜਬਤ ਕੀਤੀਆਂ 35 ਕਿਰਪਾਨਾਂ ਤੇ ਗਾਤਰੇ ਕੀਤੇ ਵ
*ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਕ ਮਹੀਨੇ ਵਿੱਚ ਦੂਜੀ ਵਾਰ ਜਲੰਧ
*ਹਰਜੋਤ ਸਿੰਘ ਬੈਂਸ ਵੱਲੋਂ ਮੋਹਾਲੀ ਦੇ ਸਰਕਾਰੀ ਸਕੂਲ ਦਾ ਅਚਨਚੇਤ

Run by: WebHead
National Punjab International Sports Entertainment Health Business Women Crime Life style Media Politics Religious Technology Education Nri Defence Court Literature Citizen reporter Agriculture Environment Railway Weather Sikh Animal Pollution Accident Election Mc election 2017-18 Local body Art Litrature Financial Tax Happy birthday Marriage anniversary Transfer Lok sabha election-2019 Uttar pradesh Kisan andolan Haryana

About Us


Jagrati Lahar Editor Image

Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.

Gautam Jalandhari (Editor)

Subscribe Us


Vists Counter

HITS : 49181469

Hindi news rss fee image RSS FEED

Address


Jagrati Lahar
Jalandhar Bypass Chowk, G T Road (West), Ludhiana - 141008.
Mobile: +91 161 5010161 Mobile: +91 81462 00161
Land Line: +91 161 5010161
Email: gautamk05@gmail.com, @: jagratilahar@gmail.com
Share your info with Us