ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵੱਲੋਂ ਗੁਰੂ ਤੇਗ ਬਹਾਦਰ ਨੈਸ਼ਨਲ ਕਾਲਜ ਦਾਖਾ ਵਿਖੇ ਇੱਕ ਪੁਸਤਕ ਸੰਵਾਦ-17ਵਾਂ ਸਮਾਗਮ ਕਰਵਾਇਆ

Sep2,2025 | Jagrati Lahar Bureau | Ludhiana

ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵੱਲੋਂ ਗੁਰੂ ਤੇਗ ਬਹਾਦਰ
ਨੈਸ਼ਨਲ ਕਾਲਜ ਦਾਖਾ ਵਿਖੇ ਇੱਕ ਪੁਸਤਕ ਸੰਵਾਦ-17ਵਾਂ ਸਮਾਗਮ ਕਰਵਾਇਆ ਗਿਆ। ਜਿਸ ਦੀ
ਪ੍ਰਧਾਨਗੀ ਬਲਵਿੰਦਰ ਗਰੇਵਾਲ ਨੇ ਕੀਤੀ ਤੇ ਉਹਨਾਂ ਨਾਲ ਮੁੱਖ ਮਹਿਮਾਨ ਵਜੋਂ ਡਾ.
ਪ੍ਰਵੀਨ ਕੁਮਾਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਸ਼ਾਮਿਲ ਹੋਏ। ਇਸ ਸਮਾਗਮ ਵਿੱਚ ਕਥਾਕਾਰ
ਸੋਮਾ ਸਬਲੋਕ ਦੇ ਕਹਾਣੀ ਸੰਗ੍ਰਹਿ ‘ਸਕੂਨ ਭਾਲ਼ਦਾ ਮਨੁੱਖ’ ਉੱਪਰ ਵਿਚਾਰ ਚਰਚਾ ਕੀਤੀ
ਗਈ। ਕਾਲਜ ਪਰਬੰਧਕ ਕਮੇਟੀ ਦੇ ਪ੍ਰਧਾਨ ਰਣਧੀਰ ਸਿੰਘ ਸੇਖੋਂ ਨੇ ਹਾਜ਼ਰੀਨ ਨੂੰ ਜੀ ਆਇਆਂ
ਕਹਿੰਦੇ ਹੋਏ, ਵਿਦਿਆਰਥੀਆਂ ਨੂੰ ਆਏ ਵਿਦਵਾਨਾਂ ਦੇ ਵਿਚਾਰ ਸੁਣ ਕੇ ਅਮਲ ਕਰਨ ਲਈ
ਪ੍ਰੇਰਿਆ ਅਤੇ ਸਮੁਚੇ ਮਹਿਮਾਨ ਲੇਖਕਾਂ ਅਤੇ ਸਾਹਿਤ ਪ੍ਮੀਆਂ ਦਾ ਸੁਆਗਤ ਕੀਤਾ ਕਾਲਜ ਦੇ
ਪੰਜਾਬੀ ਵਿਭਾਗ ਦੇ ਪ੍ਰੈ.ਡਾ. ਹਰਜੀਤ ਸਿੰਘ ਨੇ ਸਟੇਜ ਸੰਚਾਲਕ ਦੀ ਭੂਮਿਕਾ ਨਿਭਾਉਂਦੇ
ਹੋਏ ਸਮਾਗਮ ਦੀ ਰੂਪ ਰੇਖਾ ਸੰਖੇਪ ਵਿਚ ਸਾਂਝੀ ਕੀਤੀ। ਉਘੇ ਕਹਾਣੀਕਾਰ ਅਤੇ ਅਲੋਚਕ
ਨਿਰੰਜਨ ਬੋਹਾ ਨੇ ਆਪਣਾ ਪੇਪਰ ਪੜ੍ਹਦਿਆਂ ਕਿਹਾ ਕਿ ਸੰਚਾਰ ਸਾਧਨਾਂ ਨੇ ਮਨੁੱਖ ਨੂੰ
ਆਪਣੀ ਗ੍ਰਿਫਤ ਵਿੱਚ ਜਕੜ ਲਿਆ ਹੈ। ਸੰਸਾਰੀਕਰਨ ਨੇ ਬਜਾਰੀਕਰਨ ਦਾ ਰੂਪ ਧਾਰ ਲਿਆ ਹੈ।
ਸਿਰਲੇਖ ਵਾਲੇ ਨਾਮ ਦੀ ਭਾਵੇਂ ਕੋਈ ਕਹਾਣੀ ਸੰਗ੍ਰਹਿ ਵਿੱਚ ਨਹੀਂ ਹੈ, ਪਰ ਸਾਰੀਆਂ
ਕਹਾਣੀਆਂ ਸਮੁੱਚੇ ਰੂਪ ਵਿੱਚ ਸਕੂਨ ਭਾਲਦੇ ਮਨੁੱਖ ਦੀਆਂ ਕਹਾਣੀਆਂ ਹਨ। ਵਿਚਾਰਧਾਰਕ
ਪਰਪੱਕਤਾ ਸਮਾਜਿਕ ਪ੍ਰਬੰਧ ਨੂੰ ਗੇਰ ਜਿੰਮੇਵਾਰ ਤਰੀਕੇ ਨਾਲ ਨਹੀਂ ਤੋੜਦੀ ਸਗੋਂ ਦੱਸਦੀ
ਹੈ ਕਿ ਮਰਦ ਪ੍ਰਧਾਨ ਸਮਾਜ ਨੂੰ ਚੁਣੌਤੀ ਕਿਵੇਂ ਦਿੱਤੀ ਜਾਵੇ। ਡਾ. ਸੰਦੀਪ ਰਾਣਾ ਨੇ
ਆਪਣੇ ਪੇਪਰ ਵਿੱਚ ਕਿਹਾ ਇਸ ਸੰਗ੍ਰਹਿ ਦੀਆਂ ਕਹਾਣੀਆਂ, ਜੀਵਨ ਦੇ ਮਨੋਵਿਗਿਆਨਿਕ
ਵਿਸ਼ਲੇਸ਼ਣ ਦੇ ਦਵੰਧਾਂ ਦੀਆਂ ਕਹਾਣੀਆਂ ਹਨ। ਵੱਖੋ ਵੱਖਰੀਆਂ ਮਨੁੱਖੀ ਭਾਵਨਾਵਾਂ ਨੂੰ
ਕਲਾਤਮਕ ਢੰਗ ਨਾਲ ਪੇਸ਼ ਕਰਦੀਆਂ ਕਹਾਣੀਆਂ ਹਨ। ਪੜ੍ਹੇ ਗਏ ਪੇਪਰਾਂ ਉੱਤੇ ਸੰਵਾਦ ਦਾ
ਆਰੰਭ ਕਰਦਿਆਂ ਡਾ. ਸਰਬਜੋਤ ਸਿੰਘ ਨੇ ਕਿਹਾ ਕਿ ਇਸ ਪੁਸਤਕ ਵਿੱਚ ਦਸ ਕਹਾਣੀਆਂ ਹਨ
ਜੋਸਮਾਜਿਕ ਮਨੁਖੀ ਮਸਲਿਆਂ ਨਾਲ ਦਸਤਪੰਜਾ ਲੈਦੀਆਂ ਹਨ । ਡਾ. ਹਰੀਸ਼ ਸ਼ਰਮਾਂ ਨੇ ਕਿਹਾ
ਕਿ ਕਹਾਣੀਆਂ ਵਿਚ ਹਿੰਦੂ ਸਮਾਜ ਤੇ ਹਿੰਦੀ ਨਾਵਾਂ ਨਾਲ ਕੋਈ ਸਮੱਸਿਆ ਨਹੀਂ ਉਪਜਦੀ।
ਇਸਤਰੀ ਹੁਣ ਆਪਣੀ ਗੱਲ ਆਪ ਕਰ ਰਹੀ ਹੈ। ਸ੍ਰੀ ਨਵਤੇਜ ਗੜਦੀਵਾਲਾ ਨੇ ਕਿਹਾ ਕਿ
ਕਹਾਣੀਆਂ ਔਰਤਾਂ, ਖਾਸ ਕਰਕੇ ਲੜਕੀਆਂ ਦੇ ਲਈ ਪੜ੍ਹਨ ਯੋਗ ਹਨ। ਡਾ. ਜਗਵਿੰਦਰ ਜੋਧਾ ਨੇ
ਕਿਹਾ ਕਹਾਣੀਆਂ ਬਾਰੇ ਘੋਖਮੀ ਗੱਲ ਨਹੀਂ ਹੋਈ, ਰਿਵਾਇਤ ਹੀ ਪਾਲੀ ਗਈ ਹੈ। ਕਹਾਣੀਆਂ ਦਾ
ਸਾਰ ਸਿਰਲੇਖ ਵਿੱਚ ਪਿਆ ਹੈ ਮਰਦ ਖਿਲਾਫ ਗੱਲ ਕਰਨ ਦੀ ਥਾਂ ਸਾਨੂੰ ੍ਪਿਤਰਕੀ ਸਬੰਧਾਂ
ਵੱਲ ਵਧੇਰੇ ਸਪੱਸਟ ਹੋਣਾ ਪਏਗਾ। ਮੁੱਖ ਮਹਿਮਾਨ ਡਾ. ਪਰਵੀਨ ਕੁਮਾਰ ਨੇ ਕਿਹਾ ਕਿ
ਪੇਪਰਾਂ ਵਿੱਚ ਉਭਰ ਕੇ ਆਇਆ ਹੈ ਕਿ ਔਰਤਾਂ ਸੰਘਰਸ਼ ਨਹੀਂ ਕਰ ਰਹੀਆਂ, ਪਰ ਸਮਕਾਲ ਨਾਲ
ਮੱਥਾ ਲਾਉਣਾ ਸੂਰਮਗਤੀ ਦਾ ਕੰਮ ਹੈ। ਜਿਸ ਵਿੱਚ ਲੇਖਕਾ ਸੋਮਾ ਸਬਲੋਕ ਸਫਲ ਹੋਈ ਹੈ।
ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਬਲਵਿੰਦਰ ਗਰੇਵਾਲ ਨੇ ਕਿਹਾ ਕਿ ਅੱਜ ਕੱਲ ਲੋਕ ਜਿਆਦਾਤਰ
ਮੋਬਾਇਲ ਉੱਤੇ ਲੱਗੇ ਰਹਿੰਦੇ ਹਨ ਮੋਬਾਇਲ ਵਿੱਚ ਵੱਖੋ ਵੱਖਰੇ ਕਿਸਮ ਦੀਆਂ ਖੇਡਾਂ ਹਨ।
ਇਹ ਖੇਡਾਂ ਸਾਡੇ ਜੀਵਨ ਦੇ ਵਿੱਚੋਂ ਹੀ ਉਭਰ ਕੇ ਅਉਂਦੀਆਂ ਹਨ। ਜਿਸ ਵਿੱਚ ਉਹਨਾਂ ਨੇ
ਉਕਾਬ ਨੂੰ ਸ਼ਿਕਾਰੀ ਕਿਸ ਤਰ੍ਹਾਂ ਕਾਬੂ ਕਰਦਾ ਹੈ ਉਸ ਤਰਾਂ ਸਮਝ ਕੇ ਕਾਬੂ ਕਰਨਾ ਹੈ।
ਕੁੜੀਆਂ ਸਟਾਪੂ ਖੇਡਦੀਆਂ ਖੇਡਦੀਆਂ ਹੀ ਆਪਣੀ ਬਣਾਈ ਹੱਦ ਬੰਦੀ ਵਿੱਚ ਕੈਦ ਹੋ ਜਾਂਦੀਆਂ
ਹਨ ਆਦਿ ਭਾਵਪੂਰਤ ਗੱਲਾਂ ਕਰਦੇ ਉਨ੍ਹਾਂ ਕਿਹਾ ਕਿ ਇਹਨਾਂ ਸਾਰੀਆਂ ਗੱਲਾਂ ਦੀ ਵਿਆਖਿਆ
ਕਰਦੀਆਂ ਔਰਤ ਦੇ ਸੰਘਰਸ਼ ਦੀਆਂ ਕਹਾਣੀਆਂ ਹਨ। ਕਾਲਜ ਦੇ ਪਿ੍ਰੰਸੀਪਲ ਡਾ. ਸੰਦੀਪ
ਕਟਾਰੀਆ ਨੇ ਹਾਜ਼ਰੀਨ ਦਾ ਸੁਆਗਤ ਕਰਦੇ ਹੋਏ, ਪੰਜਾਬੀ ਸਾਹਿਤ ਅਕਾਡਮੀ ਦੇ ਉਪਰਾਲੇ ਦੀ
ਸ਼ਲਾਘਾ ਕਰਦੇ ਕਿਹਾ ਕਿ ਇਸ ਤਰ੍ਹਾਂ ਦੇ ਸਮਾਗਮ ਹੋਣ ਨਾਲ ਵਿਦਿਆਰਥੀਆਂ ਨੂੰ ਬਹੁਤ ਲਾਭ
ਪ੍ਰਾਪਤ ਹੁੰਦਾ ਹੈ।ਮਨਦੀਪ ਉੱਘੀ ਕਵਿਤਰੀ ਅੜੇ ਅਲੋਚਕ ਮਨਦੀਪ
‎ਕੌਰ ਭੰਵਰਾ ਨੇ ਸੰਵਾਦ ਵਿਚ ਭਾਗ ਲੈਂਦਿਆਂ ਸੋਮਾ ਦੀਆਂ ਕਹਾਣੀਆਂ ਨੂੰ ਜੁਅਰਤਮੰਦ ਅਤੇ
ਸੰਤੁਲਤ ਪਹੁੰਚ ਦੀਆਂ ਕਹਾਣੀਆਂ ਕਿਹਾ |ਅਖੀਰ ਵਿਚ ਅਕਾਡਮੀ ਦੇ ਜਨਰਲ ਸਕੱਤਰ ਡਾ.
ਗੁਲਜ਼ਾਰ ਸਿੰਘ ਪੰਧੇਰ ਕਿਹਾ ਕਿ  ਇਸ ਸਮੇਂ ਅਕਾਡਮੀ ਦੇ ਮੀਤ ਪ੍ਰਧਾਨ ਡਾ. ਗੁਰਚਰਨ ਕੌਰ
ਕੋਚਰ ਤੇ ਤਰਲੋਚਨ ਲੋਚੀ, ਸਕੱਤਰ ਹਰੀ ਸਿੰਘ ਜਾਚਕ, ਸਕੱਤਰ ਜਸਵੀਰ ਝੱਜ,ਸੁਰਿੰਦਰ
ਕੈਲੇ, ਕੇ.ਸਾਧੂ ਸਿੰਘ, ਇੰਦਰਜੀਤਪਾਲ ਕੌਰ, , ਭਗਵਾਨ ਢਿੱਲੋਂ, ਪ੍ਰਭਜੋਤ ਸੋਹੀ,
ਰਾਜਦੀਪ ਤੂਰ, ਨੇਤਰ ਸਿੰਘ ਮੁਤਿਓ,  , ਸੁਰਜੀਤ ਮਾਜਰੀ, ਸਤਪਾਲ ਕਾਹਲੋ, ਦੇਸ਼ ਰਜ
ਬਾਲੀ, ਰਜਨੀ ਸ਼ਰਮਾ, ਬਿਨੇ ਸ਼ਰਮਾ, ਸੁਰੇਸ਼ ਕੁਮਾਰ ਅਮਰਜੀਤ ਕੌਰ,ਸੁਮਨਦੀਪ ਕੌਰ,
ਡਾਕਟਰ ਦੀਪਕ ਠਾਕਰ  ਸਮੇਤ ਸ. ਭਜਨ ਸਿੰਘ ਡਾ ਯਾਦਵਿੰਦਰ ਸਿੰਘ ਆਦਿ ਹਾਜ਼ਰ ਸਨ ਓਹਨਾ
ਸਾਰਿਆਂ ਸਮੇਤ ਕਾਲਜ ਪਿੰਸੀਪਲ ਅਤੇ ਕਾਲਜ ਪਬੰਧਕ ਕਮੇਟੀ
ਦਾ ਧੰਨਵਾਦ ਕਰਦਿਆਂ ਦੱਸਿਆ ਕਿ ਇਸ ਵਿਸੇਸ਼ ਪੁਸਤਕ ਤੇ ਸੰਵਾਦ ਕਿਓਂ ਰਚਾਇਆ ਹੈ ਸਭ ਤੋ
ਅੰਤ ਵਿੱਚ ਲੇਖਿਕਾ ਸੋਮਾ ਸਬਲੋਕ ਜੀ ਨੇ ਪੰਜਾਬੀ ਸਾਹਿਤ ਅਕਾਡਮੀ ਦਾ ਧੌਨਵਾਦ ਕੀਤਾ ।

Powered by Froala Editor

Punjab-Sahitya-Academy-Ludhiana-News



TOP HEADLINES


ਕਮਿਸ਼ਨਰੇਟ ਪੁਲਿਸ ਲੁਧਿਆਣਾ ਵੱਲੋ ਮੋਟਰਾਂ ਤੋ ਤਾਰਾਂ ਚੋਰੀ ਕਰਨ
*ਮਹਾ ਸ਼ਿਵਰਾਤਰੀ ਮੌਕੇ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਸਿੰਘ ਮਾਨ
ਪੰਜਾਬ ਭਾਜਪਾ ਨੂੰ ਵੱਡਾ ਝਟਕਾ!, ਸੀਨੀਅਰ ਭਾਜਪਾ ਆਗੂ ਅਰਵਿੰਦ ਖੰ
ਬੂਟ ਕਾਰੋਬਾਰੀ ਇੰਦਰਪ੍ਰੀਤ ਸਿੰਘ ਉਰਫ ਹਨੀ ਸੇਠੀ ਨੂੰ ਪੁਲਿਸ ਨੂ
*ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਵੱਡੀ ਸਫ਼ਲਤਾ* *ਕਲਾਨੌਰ ਦ
*ਬਟਾਲਾ ਵਿੱਚ ਹੈਰੋਇਨ ਲੈਂਦੇ ਫੜੇ ਗਏ ਕਾਂਗਰਸੀ ਆਗੂ ਨੇ ਪਾਰਟੀ ਦ
ਪੰਜਾਬ ਰਾਜ ਹਿਊਮਨ ਰਾਇਟਸ ਕਮਿਸ਼ਨ ਦੇ ਮੈਂਬਰ ਪਦਮ ਸ੍ਰੀ ਜਤਿੰਦਰ
*ਆਪ ਨੇ ਦੇਸ਼ ਭਗਤ ਯੂਨੀਵਰਸਿਟੀ ਦੇ ਬਾਹਰ ਹਰਿਆਣਾ ਦੇ ਸੀਐਮ ਨਾਇਬ
ਇਕਾਈ ਹਸਪਤਾਲ ਨੇ ਰਚਿਆ ਇਤਿਹਾਸ – ਪੰਜਾਬ ਵਿੱਚ ਪਹਿਲੀ ਰੋਬੋਟਿਕ
*ਲੁਧਿਆਣਾ ਸ਼ਹਿਰ ਦੇ ਪ੍ਰਸਿੱਧ ਕਾਰੋਬਾਰੀ ਨੂੰ ਡਿਜੀਟਲ ਅਰੈਸਟ ਕਰਨ
*ਭਾਜਪਾ ਪੰਜਾਬ ਐਸਸੀ ਵਿੰਗ ਦੇ ਵਿੱਤ ਸਕੱਤਰ ਅਮਰਜੀਤ ਸਿੰਘ ਕੋਕਰੀ
ਪੰਜਾਬ ਮਾਰਚ-2026 ਦੀਆਂ ਬੋਰਡ ਪ੍ਰੀਖਿਆਵਾਂ ਲਈ ਐਂਡ-ਟੂ-ਐਂਡ ਡਿਜ
*ਦਲਿਤ ਵਿਰੋਧੀ ਕਾਂਗਰਸ ਖਿਲਾਫ ਆਪ ਨੇ ਪੰਜਾਬ ਭਰ ਵਿੱਚ ਕੀਤੇ ਵਿਰ
*ਭਗਵੰਤ ਮਾਨ ਸਰਕਾਰ ਵੱਲੋਂ ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ
*ਭਗਵੰਤ ਮਾਨ ਸਰਕਾਰ ਵੱਲੋਂ 180 ਈ.ਟੀ.ਟੀ. ਅਧਿਆਪਕ ਐਸੋਸੀਏਸ਼ਨ ਦੇ
ਵਿਜੀਲੈਂਸ ਬਿਊਰੋ ਵੱਲੋਂ ਦੋ ਸੀਨੀਅਰ ਇੰਡਸਟਰੀਅਲ ਪ੍ਰਮੋਸ਼ਨਲ ਅਫ਼ਸ
*ਭਾਰਤ-ਅਮਰੀਕਾ ਵਪਾਰ ਸਮਝੌਤੇ ਖ਼ਿਲਾਫ਼ ਆਪ ਦਾ ਪੰਜਾਬ ਭਰ ਵਿੱਚ ਜ
ਕਸਟਮਜ਼ ਵਿਭਾਗ ਨੇ ਜਬਤ ਕੀਤੀਆਂ 35 ਕਿਰਪਾਨਾਂ ਤੇ ਗਾਤਰੇ ਕੀਤੇ ਵ
*ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਕ ਮਹੀਨੇ ਵਿੱਚ ਦੂਜੀ ਵਾਰ ਜਲੰਧ
*ਹਰਜੋਤ ਸਿੰਘ ਬੈਂਸ ਵੱਲੋਂ ਮੋਹਾਲੀ ਦੇ ਸਰਕਾਰੀ ਸਕੂਲ ਦਾ ਅਚਨਚੇਤ

Run by: WebHead
National Punjab International Sports Entertainment Health Business Women Crime Life style Media Politics Religious Technology Education Nri Defence Court Literature Citizen reporter Agriculture Environment Railway Weather Sikh Animal Pollution Accident Election Mc election 2017-18 Local body Art Litrature Financial Tax Happy birthday Marriage anniversary Transfer Lok sabha election-2019 Uttar pradesh Kisan andolan Haryana

About Us


Jagrati Lahar Editor Image

Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.

Gautam Jalandhari (Editor)

Subscribe Us


Vists Counter

HITS : 49182945

Hindi news rss fee image RSS FEED

Address


Jagrati Lahar
Jalandhar Bypass Chowk, G T Road (West), Ludhiana - 141008.
Mobile: +91 161 5010161 Mobile: +91 81462 00161
Land Line: +91 161 5010161
Email: gautamk05@gmail.com, @: jagratilahar@gmail.com
Share your info with Us