ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵੱਲੋਂ ਉੱਤਰੀ ਖੇਤਰ ਸੱਭਿਅਚਾਰਾਕ ਕੇਂਦਰ, ਪਟਿਆਲਾ
(ਸਭਿਆਚਾਰ ਮੰਤਰਾਲਾ, ਭਾਰਤ ਸਰਕਾਰ), ਪੰਜਾਬ ਕਲਾ ਪਰਿਸ਼ਦ, ਭਾਸ਼ਾ ਵਿਭਾਗ ਪੰਜਾਬ,
ਪਟਿਆਲਾ ਅਤੇ ਉੱਤਮ ਸਵੀਟਸ, ਚੰਡੀਗੜ੍ਹ ਦੇ ਸਹਿਯੋਗ ਨਾਲ ਹੋ ਰਹੇ ਸ਼ਹੀਦ-ਏ-ਆਜ਼ਮ ਭਗਤ
ਸਿੰਘ, ਸੁਖਦੇਵ ਅਤੇ ਰਾਜਗੁਰੂ ਦੇ ਸ਼ਹੀਦੀ ਦਿਵਸ ਦੇ ਅਵਸਰ ’ਤੇ 23-27 ਮਾਰਚ, 2025
ਬਲਰਾਜ ਸਾਹਨੀ ਖੁੱਲ੍ਹੇ ਰੰਗਮੰਚ, ਪੰਜਾਬੀ ਭਵਨ, ਲੁਧਿਆਣਾ ਵਿਖੇ ਹੋ ਰਹੇ ਪੰਜ ਰੋਜ਼ਾ
ਨਾਟਕ ਮੇਲੇ ਮੌਕੇ ਚੌਥੇ ਦਿਨ ਅਸਗਰ ਵਜਾਹਤ ਦਾ ਲਿਖਿਆ ਨਾਟਕ ‘ਜਿਸ ਲਾਹੌਰ ਨਹੀਂ
ਵੇਖਿਆ’ ਸ਼੍ਰੋਮਣੀ ਨਾਟਕਕਾਰ ਸ੍ਰੀ ਕੇਵਲ ਧਾਲੀਵਾਲ ਦੀ ਨਿਰਦੇਸ਼ਨਾ ਹੇਠ ਪੰਜਾਬੀ ਭਵਨ,
ਲੁਧਿਆਣਾ ਵਿਖੇ ਖੇਡਿਆ ਗਿਆ ਜਿਸ ਨੂੰ ਵੇਖ ਕੇ ਦਰਸ਼ਕ ਬਾਰ ਬਾਰ ਭਾਵੁਕ ੋ ਹੁੰਦੇ ਰਹੇ
ਅਤੇ ਇਸ ਨਾਟਕ ਦੀ ਵੱਡੀ ਗਿਣਤੀ ਵਿਚ ਦਰਸ਼ਕਾਂ ਨੇ ਤਾੜੀਆਂ ਨਾਲ ਸਰਾਹਣਾ ਕੀਤੀ। ਇਸ
ਮੌਕੇ ਪ੍ਰਧਾਨਗੀ ਸਾਬਕਾ ਵਿਧਾਇਕ ਸ. ਮਲਕੀਅਤ ਸਿੰਘ ਦਾਖਾ ਨੇ ਕੀਤੀ। ਇਸ ਸਮੇਂ ਸ.
ਰਣਜੋਧ ਸਿੰਘ, ਡਾ. ਨਿਰਮਲ ਜੌੜਾ, ਡਾ. ਗੁਰਇਕਬਾਲ ਸਿੰਘ, ਡਾ. ਅਮਰਜੀਤ ਸਿੰਘ ਹੇਅਰ,
ਸ੍ਰੀ ਜਸਵੀਰ ਝੱਜ, ਡਾ. ਹਰੀ ਸਿੰਘ ਜਾਚਕ, ਕਮਲਜੀਤ ਨੀਲੋਂ, ਮਨਦੀਪ ਕੌਰ ਭੰਮਰਾ,
ਸੁਰਿੰਦਰ ਦੀਪ, ਡਾ. ਅਮਨ ਭੋਗਲ, ਸਤਿਨਾਮ ਸਿੰਘ ਕੋਮਲ, ਚਰਨਜੀਤ ਸਿੰਘ ਆਦਿ ਸ਼ਾਮਲ ਸਨ।
ਇਹ ਨਾਟਕ ਅਲੱਗ ਅਲੱਗ ਧਰਮਾਂ ਤੋਂ ਉਪਰ ਉੱਠ ਕੇ ਮਨੁੱਖਤਾਵਾਦ ਦਾ ਸੁਨੇਹਾ ਦੇ ਰਿਹਾ
ਸੀ।
27 ਮਾਰਚ ਨੂੰ ਪੰਜਾਬੀ ਭਵਨ, ਲੁਧਿਆਣਾ ਵਿਖੇ ‘ਜਿਸ ਲਾਹੌਰ ਨਹੀਂ ਵੇਖਿਆ’ ਨਾਟਕ ਬਾਰੇ
ਡਾ. ਗੁਲਜ਼ਾਰ ਸਿੰਘ ਪੰਧੇਰ ਅਤੇ ਸ੍ਰੀ ਮੋਹੀ ਅਮਰਜੀਤ ਸਿੰਘ ਨੇ ਵਿਚਾਰ ਚਰਚਾ ਕੀਤੀ।
ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਕਿਹਾ ਕਿ ਇਹ ਨਾਟਕ ਫ਼ਿਰਕਾਪ੍ਰਸਤੀ ਤੇ ਸਿੱਧਾ ਹਮਲਾ ਕਰਨ
ਦੀ ਥਾਂ ’ਤੇ ਬੜੇ ਸੋਹਣੇ ਮਨੋਵਿਗਿਆਨਕ ਢੰਗ ਨਾਲ ਪੇਸ਼ ਕੀਤਾ ਗਿਆ। ਮੋਹੀ ਅਮਰਜੀਤ ਸਿੰਘ
ਨੇ ਇਸ ਨਾਟਕ ਬਾਰੇ ਕਿਹਾ ਕਿ ਨਾਟਕ ਲੋਕਾਂ ਨਾਲ ਸਿੱਧੀ ਵਾਰਤਾ ਕਰਦਾ ਹੈ ਇਸੇ ਕਰਕੇ ਇਸ
ਨੂੰ ਕਿਸੇ ਵੀ ਭਾਸ਼ਾ ਨੂੰ ਪ੍ਰਫੁੱਲਿਤ ਕਰਨ ਲਈ ਸਭ ਤੋਂ ਸਾਰਥਿਕ ਮੰਨਿਆ ਜਾਂਦਾ ਹੈ।
ਉਨ੍ਹਾਂ ਨੇ ‘ਜਿਸ ਲਾਹੌਰ ਨਹੀਂ ਵੇਖਿਆ’ ਨਾਟਕ ਦੀ ਸਮੀਖਿਆ ਪੂਰੀ ਗੰਭੀਰਤਾ ਨਾਲ ਕੀਤੀ।
ਵਿਚਾਰ ਚਰਚਾ ਵਿਚ ਡਾ. ਹਰੀ ਸਿੰਘ ਜਾਚਕ, ਤਰਲੋਚਨ ਸਿੰਘ ਨਾਟਕਕਾਰ, ਇੰਦਰਜੀਤ ਸਿੰਘ
ਮੋਗਾ, ਮਨਦੀਪ ਕੌਰ ਭੰਮਰਾ ਅਤੇ ਦਮਨ ਕੁਮਾਰ ਨੇ ਭਾਗ ਲਿਆ।
ਵਿਸ਼ਵ ਰੰਗ ਦਿਵਸ ਮੌਕੇ ਉੱਘੇ ਰੰਗਕਰਮੀ ਸ੍ਰੀ ਜਗਜੀਤ ਸਰੀਨ ਨਾਲ ਪੰਜਾਬੀ ਭਵਨ,
ਲੁਧਿਆਣਾ ਵਿਖੇੇ ਰੂ-ਬ-ਰੂ ਸਮਾਗਮ ਕਰਵਾਇਆ ਗਿਆ। ਇੰਦਰਜੀਤ ਮੋਗਾ ਦੇ ਸਵਾਲਾਂ ਦਾ ਜਵਾਬ
ਦਿੰਦਿਆਂ ਸ੍ਰੀ ਜਗਜੀਤ ਸਰੀਨ ਹੋਰਾਂ ਨੇ ਦੱਸਿਆ ਕਿ ਮੈਂ ਦਸਵੀਂ ਕਲਾਸ ਤੋਂ ਹੀ ਨਾਟਕ
ਖੇਡਣਾ ਸ਼ੁਰੂ ਕਰ ਦਿੱਤਾ ਸੀ ਅਤੇ ਸ੍ਰੀ ਹਰਪਾਲ ਟਿਵਾਣਾ ਦੇ ਨਾਟਕ ਵਿਚ ਸ਼ਮੂਲੀਅਤ ਵੀ
ਕੀਤੀ ਸੀ। ਉਲ੍ਹਾਂ ਦੱਸਿਆ ਕਿ ਭਾਅ ਜੀ ਗੁਰਸ਼ਰਨ ਸਿੰਘ ਵੇਲੇ ਨਾਟਕਾਂ ਦੀ ਇਕ ਲਹਿਰ
ਚੱਲੀ ਸੀ। ਅੱਜ ਕਲ੍ਹ ਸੋਲੋ ਨਾਟਕਾਂ ਵਿਚ ਇਕ-ਇਕ ਅਦਾਕਾਰ ਹੀ ਸਾਰੇ ਰੋਲ ਨਿਭਾ ਰਿਹਾ
ਹੈ। ਉਨ੍ਹਾਂ ਨੇ ਅਜੋਕੇ ਸਮੇਂ ਵਿਚ ਡਾ. ਸਾਹਿਬ ਸਿੰਘ ਤੇ ਸ੍ਰੀ ਕੇਵਲ ਧਾਲੀਵਾਲ ਵਲੋਂ
ਖੇਡੇ ਜਾ ਰਹੇ ਨਾਟਕਾਂ ਦੀ ਭਰਪੂਰ ਪ੍ਰਸੰਸਾ ਕੀਤੀ।
ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਜਨਰਲ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ ਸਭ
ਨੂੰ ਜੀ ਆਇਆਂ ਨੂੰ ਕਿਹਾ। ਉਨ੍ਹਾਂ ਦੱਸਿਆ ਕਿ 28 ਮਾਰਚ ਨੂੰ ਉੱਘੇ ਨਾਟਕਕਾਰ ਸ. ਹੀਰਾ
ਸਿੰਘ ਰੰਧਾਵਾ ਨਾਲ ਰੂ-ਬ-ਰੂ ਹੋਵੇਗਾ। ਸਮੂਹ ਨਾਟਕ ਪ੍ਰੇਮੀ ਅਤੇ ਪੰਜਾਬੀ ਪ੍ਰੇਮੀ ਇਸ
ਵਿਚ ਪਹੁੰਚਣ ਦੀ ਕਿਰਪਾਲਤਾ ਕਰਨ।
ਨਾਟਕ ਮੇਲੇ ਦੇ ਸੰਯੋਜਕ ਸ੍ਰੀ ਸੰਜੀਵਨ ਨੇ ਮੰਚ ਸੰਚਾਲਨ ਕਰਦਿਆਂ ਅੱਜ ਦੇ ਮਹਿਮਾਨ
ਸ੍ਰੀ ਜਗਜੀਤ ਸਰੀਨ ਬਾਰੇ ਸੰਖੇਪ ਜਾਣਕਾਰੀ ਸਰੋਤਿਆਂ ਨਾਲ ਸਾਂਝੀ ਕੀਤੀ। ਇਸ ਮੌਕੇ
ਹੋਰਨਾਂ ਤੋਂ ਇਲਾਵਾ ਤ੍ਰੈਲੋਚਨ ਲੋਚੀ, ਜਨਮੇਜਾ ਸਿੰਘ ਜੌਹਲ, ਮਨਦੀਪ ਕੌਰ ਭੰਮਰਾ,
ਸੁਰਿੰਦਰ ਦੀਪ, ਚਰਨਜੀਤ ਸਿੰਘ, ਡਾ. ਬਲਵਿੰਦਰ ਸਿੰਘ ਔਲਖ ਗਲੈਕਸੀ, ਅਮਰਜੀਤ ਸ਼ੇਰਪੁਰੀ,
ਦਰਸ਼ਨ ਸਿੰਘ ਢੋਲਣ, ਅੰਮਿ੍ਰਤਪਾਲ ਸਿੰਘ, ਗੁਰਮੇਲ ਸਿੰਘ ਬੌਡੇ, ਦਲਜੀਤ ਬਾਗ਼ੀ, ਕਰਨ,
ਸਤਨਾਮ ਸਿੰਘ, ਬਲਪ੍ਰੀਤ ਕੌਰ ਸਮੇਤ ਕਾਫ਼ੀ ਗਿਣਤੀ ਵਿਚ ਵਿਦਿਆਰਥੀ ਅਤੇ ਸਰੋਤੇ ਹਾਜ਼ਰ
ਸਨ। ਅੱਜ ਵਿਸ਼ਵ ਰੰਗਮੰਚ ਦਿਵਸ ਤੇ ਹੋ ਰਹੇ ਸਮੁੱਚੇ ਸਮਾਗਮ ਨੂੰ ਲੁਧਿਆਣਾ ਦੇ ਉੱਘੇ
ਨਾਟਕਕਾਰ ਸਵਰਗੀ ਡਾ. ਸਤਿਆ ਨੰਦ ਸੇਵਕ ਜੀ ਨੂੰ ਸਮਰਪਿਤ ਕੀਤਾ ਗਿਆ। ਡਾ. ਗੁਲਜ਼ਾਰ
ਸਿੰਘ ਪੰਧੇਰ ਨੇ ਉਨ੍ਹਾਂ ਦੇ ਜੀਵਨ ਅਤੇ ਰਚਨਾ ਬਾਰੇ ਸੰਖੇਪ ਚਰਚਾ ਵੀ ਕੀਤੀ।
Powered by Froala Editor
Punjabi-Sahit-Academy-Ludhiana-
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari (Editor)