ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵੱਲੋਂ ਉੱਤਰੀ ਖੇਤਰ ਸੱਭਿਅਚਾਰਾਕ ਕੇਂਦਰ, ਪਟਿਆਲਾ
(ਸਭਿਆਚਾਰ ਮੰਤਰਾਲਾ, ਭਾਰਤ ਸਰਕਾਰ), ਪੰਜਾਬ ਕਲਾ ਪਰਿਸ਼ਦ, ਭਾਸ਼ਾ ਵਿਭਾਗ ਪੰਜਾਬ,
ਪਟਿਆਲਾ ਅਤੇ ਉੱਤਮ ਸਵੀਟਸ, ਚੰਡੀਗੜ੍ਹ ਦੇ ਸਹਿਯੋਗ ਨਾਲ ਹੋ ਰਹੇ ਸ਼ਹੀਦ-ਏ-ਆਜ਼ਮ ਭਗਤ
ਸਿੰਘ, ਸੁਖਦੇਵ ਅਤੇ ਰਾਜਗੁਰੂ ਦੇ ਸ਼ਹੀਦੀ ਦਿਵਸ ਦੇ ਅਵਸਰ ’ਤੇ 23-27 ਮਾਰਚ, 2025
ਬਲਰਾਜ ਸਾਹਨੀ ਖੁੱਲ੍ਹੇ ਰੰਗਮੰਚ, ਪੰਜਾਬੀ ਭਵਨ, ਲੁਧਿਆਣਾ ਵਿਖੇ ਪੰਜ ਰੋਜ਼ਾ ਨਾਟਕ
ਮੇਲੇ ਮੌਕੇ ਦੂਜੇ ਦਿਨ ਡਾ. ਸਾਹਿਬ ਸਿੰਘ ਦਾ ਲਿਖਿਆ ਨਾਟਕ ‘ਧੰਨ ਲਿਖਾਰੀ ਨਾਨਕਾ’ ਡਾ.
ਸਾਹਿਬ ਸਿੰਘ ਦੀ ਨਿਰਦੇਸ਼ਨਾ ਹੇਠ ਪੰਜਾਬੀ ਭਵਨ, ਲੁਧਿਆਣਾ ਵਿਖੇ ਖੇਡਿਆ ਗਿਆ ਜਿਸ ਦੀ
ਵੱਡੀ ਗਿਣਤੀ ਵਿਚ ਦਰਸ਼ਕਾਂ ਨੇ ਤਾੜੀਆਂ ਨਾਲ ਸਰਾਹਣਾ ਕੀਤੀ। ਇਸ ਮੌਕੇ ਪ੍ਰਧਾਨਗੀ ਡਾ.
ਨਿਰਮਲ ਜੌੜਾ ਅਤੇ ਮੁੱਖ ਮਹਿਮਾਨ ਵਜੋਂ ਪ੍ਰੋ. ਮੋਹਨ ਸਿੰਘ ਫ਼ਾਊਡੇਸ਼ਨ ਦੇ ਪ੍ਰਧਾਨ ਸ੍ਰੀ
ਰਾਜੀਵ ਲਵਲੀ ਸ਼ਾਮਲ ਹੋਏ। ਸ੍ਰੀ ਰਾਜੀਵ ਲਵਲੀ ਨੇ ਨਾਟਕ ਬਾਰੇ ਗੱਲ ਕਰਦਿਆਂ ਪੰਜਾਬੀ
ਸਾਹਿਤ ਅਕਾਡਮੀ, ਲੁਧਿਆਣਾ ਨੂੰ ਗਿਆਰਾਂ ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤਾ। ਤੀਜੇੇ ਦਿਨ
25 ਮਾਰਚ ਨੂੰ ਉੱਘੇ ਨਾਟਕਕਾਰ ਡਾ. ਸਾਹਿਬ ਸਿੰਘ ਸਰੋਤਿਆਂ ਦੇ ਰੂ-ਬ-ਰੂ ਹੋਏ। ਡਾ.
ਸਾਹਿਬ ਸਿੰਘ ਅਤੇ ਉਨ੍ਹਾਂ ਦੇ ਨਾਟਕ ‘ਧੰਨ ਲਿਖਾਰੀ ਨਾਨਕਾ’ ਬਾਰੇ ਨਾਟਕਕਾਰ ਅਤੇ ਨਾਟ
ਨਿਰਦੇਸ਼ਕ ਪ੍ਰੋ. ਕੁਲਦੀਪ ਮਲਿਕ ਨੇ ਵਿਸਥਾਰਪੂਰਵਕ ਗੱਲਬਾਤ ਕੀਤੀ। ‘ਧੰਨ ਲਿਖਾਰੀ
ਨਾਨਕਾ’ ਨਾਟਕ ਬਾਰੇ ਗੱਲ ਕਰਦਿਆਂ ਪ੍ਰੋ. ਕੁਲਦੀਪ ਮਲਿਕ ਨੇ ਕਿਹਾ ਕਿ ਨਾਟਕ ਨੇ
ਦਰਸ਼ਕਾਂ ਨੂੰ ਮੰਤਰ ਮੁਗਧ ਕਰੀ ਰੱਖਿਆ। ਇਸ ਵਿਚ ਵਰਤਮਾਨ ਅਤੇ ਇਤਿਹਾਸ ਦਾ ਸੁਮੇਲ ਸੀ।
ਨਾਟਕ ਵਿਚ ਪੰਜਾਬ ਅਤੇ ਅੰਤਰਰਾਸ਼ਟਰੀ ਪੱਧਰ ਤੇ ਦਰਪੇਸ਼ ਸਮੱਸਿਆਵਾਂ ਨੂੰ ਪੇਸ਼ ਕੀਤਾ
ਗਿਆ। ਇਸ ਮੌਕੇ ਡਾ. ਸਾਹਿਬ ਸਿੰਘ ਨੇ ਕਿਹਾ ਕਿ ਨਾਟਕਕਾਰ ਦਾ ਇਹ ਨੈਤਿਕ ਫ਼ਰਜ ਹੈ ਕਿ
ਉਹ ਪੂਰੀ ਇਮਾਨਦਾਰੀ ਨਾਲ ਸਮੇਂ ਦੀ ਸਚਾਈ ਨੂੰ ਨਾਟਕਾਂ ਰਾਹੀਂ ਪੇਸ਼ ਕਰੇ। ਉਨ੍ਹਾਂ
ਕਿਹਾ ਜਦੋਂ ਮੈਂ ਨਾਟਕ ਵਿਚ ਰੋਲ ਅਦਾ ਕਰਦਾ ਹਾਂ ਤਾਂ ਮੈਂ ਇਕੋ ਸਮੇਂ ਨਿਰਦੇਸ਼ਕ, ਲੇਖਕ
ਅਤੇ ਅਦਾਕਾਰ ਦੀ ਜ਼ਿੰਮੇਂਵਾਰੀ ਨੂੰ ਰੂਹ ਨਾਲ ਪੇਸ਼ ਕਰਦਾ ਹਾਂ। ਉਨ੍ਹਾਂ ਦੱਸਿਆ ਕਿ ਮੈਂ
ਭਾਅ ਜੀ ਗੁਰਸ਼ਰਨ ਸਿੰਘ ਦਾ ਸ਼ਾਗਿਰਦ ਹਾਂ ਤੇ ਉਨ੍ਹਾਂ ਵਲੋਂ ਖੇਡੇ ਗਏ ਨਾਟਕ ਮੇਰਾ ਮਾਰਗ
ਦਰਸ਼ਕ ਬਣੇ।
ਪ੍ਰਸਿੱਧ ਨਾਟਕਕਾਰ ਡਾ. ਪਾਲੀ ਭੁਪਿੰਦਰ ਸਿੰਘ ਨਾਲ ਪੰਜਾਬੀ ਭਵਨ, ਲੁਧਿਆਣਾ ਵਿਖੇੇ
ਰੂ-ਬ-ਰੂ ਸਮਾਗਮ ਕਰਵਾਇਆ ਗਿਆ। ਡਾ. ਕੁਲਦੀਪ ਸਿੰਘ ਦੀਪ ਦੇ ਸਵਾਲਾਂ ਦਾ ਜਵਾਬ
ਦਿੰਦਿਆਂ ਡਾ. ਪਾਲੀ ਭੁਪਿੰਦਰ ਸਿੰਘ ਨੇ ਕਿਹਾ ਕਿ ਪੰਜਾਬੀ ਸੱਭਿਆਚਾਰ ਨੂੰ ਸਨਮੁੱਖ
ਰੱਖ ਕੇ ਪੰਜਾਬੀ ਨਾਟਕ ਲਿਖਣੇ ਚਾਹੀਦੇ ਹਨ । ਪੰਜਾਬੀਆਂ ਦੀ ਭਾਵਨਾਵਾਂ ਪ੍ਰਗਟ ਕਰਨ
ਵਾਲੇ ਨਾਟਕ ਹੀ ਸਹੀ ਨਾਟਕ ਹਨ। ਉਨ੍ਹਾਂ ਦੱਸਿਆ ਕਿ ਪਿਛਲੇ ਸੌ ਸਾਲਾਂ ਤੋਂ ਲਿਖੇ ਜਾ
ਰਹੇ ਨਾਟਕਾਂ ਦਾ ਅਧਿਐਨ ਕੀਤਾ ਹੈ। ਮੈਨੂੰ ਭਾਈ ਵੀਰ ਸਿੰਘ ਜੀ ਅਤੇ ਸੰਤ ਇੰਦਰ ਸਿੰਘ
ਚੱਕਰਵਰਤੀ ਦੇ ਨਾਟਕ ਬਹੁਤ ਵਧੀਆ ਲੱਗੇ ਹਨ। ਉਨ੍ਹਾਂ ਕਿਹਾ ਕੁਮਿਟਡ ਤੇ ਕਮਰਸ਼ੀਅਲ
ਥੀਏਟਰ ਸਮੇਂ ਦੀ ਲੋੜ ਹੈ।
ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਜਨਰਲ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ ਨੇ
ਡਾ. ਸਾਹਿਬ ਸਿੰਘ, ਪੋ. ਕੁਲਦੀਪ ਮਲਿਕ ਡਾ. ਪਾਲੀ ਭੁਪਿੰਦਰ ਸਿੰਘ, ਡਾ. ਕੁਲਦੀਪ ਸਿੰਘ
ਦੀਪ ਅਤੇ ਸਮੁੱਚੀ ਹਾਜ਼ਰੀਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਕਾਡਮੀ ਸਾਰੇ ਨਾਟਕਕਾਰਾਂ
ਦਾ ਸੁਆਗਤ ਕਰਦੀ ਹੈ ਅਤੇ ਭਵਿੱਖ ਵਿਚ ਵੀ ਪੰਜਾਬੀ ਭਵਨ, ਲੁਧਿਆਣਾ ਦੇ ਖੁੱਲ੍ਹੇ
ਰੰਗਮੰਚ ਵਿਖੇ ਸਾਲਾਨਾ ਨਾਟ ਮੇਲਾ ਕਰਵਾਉਣ ਲਈ ਯਤਨਸ਼ੀਲ ਰਹੇਗੀ। ਡਾ. ਪੰਧੇਰ ਨੇ ਦੱਸਿਆ
26 ਮਾਰਚ ਨੂੰ ਪ੍ਰਸਿੱਧ ਲੋਕ ਗਾਇਕ ਸ੍ਰੀ ਗੁਰਦਿਆਲ ਨਿਰਮਾਣ ਨਾਲ ਰੂ-ਬ-ਰੂ ਸਮਾਗਮ
ਪੰਜਾਬੀ ਭਵਨ, ਲੁਧਿਆਣਾ ਵਿਖੇ ਸਵੇਰੇ 11 ਵਜੇ ਹੋਵੇਗਾ ਅਤੇ ਸ਼ਾਮ ਠੀਕ 6.30 ਵਜੇ ਅਸਗਰ
ਵਜਾਹਤ ਦਾ ਲਿਖਿਆ ਨਾਟਕ ‘ਜਿਸ ਲਾਹੌਰ ਨਹੀਂ ਵੇਖਿਆ’ ਦਾ ਮੰਚਣ ਸ੍ਰੀ ਕੇਵਲ ਧਾਲੀਵਾਲ
ਦੀ ਨਿਰਦੇਸ਼ਨਾ ਹੇਠ ਮੰਚ-ਰੰਗਮੰਚ, ਅੰਮਿ੍ਰਤਸਰ ਦੀ ਟੀਮ ਵਲੋਂ ਹੋਵੇਗਾ। ਡਾ. ਗੁਲਜ਼ਾਰ
ਸਿੰਘ ਪੰਧੇਰ ਨੇ ਅਕਾਡਮੀ ਵਲੋਂ ਸ੍ਰੀ ਰਾਜੀਵ ਲਵਲੀ ਜੀ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ
ਕੀਤਾ।
ਪੰਜ ਰੋਜ਼ਾ ਨਾਟਕ ਮੇਲੇ ਦੇ ਸੰਯੋਜਕ ਸ੍ਰੀ ਸੰਜੀਵਨ ਸਿੰਘ ਨੇ ਮੰਚ ਸੰਚਾਲਨ ਕਰਦਿਆਂ ਅੱਜ
ਦੇ ਮਹਿਮਾਨ ਡਾ. ਪਾਲੀ ਭੁਪਿੰਦਰ ਸਿੰਘ ਅਤੇ ਡਾ. ਕੁਲਦੀਪ ਸਿੰਘ ਦੀਪ ਬਾਰੇ ਸੰਖੇਪ
ਜਾਣਕਾਰੀ ਸਰੋਤਿਆਂ ਨਾਲ ਸਾਂਝੀ ਕੀਤੀ।
ਇਸ ਮੌਕੇ ਡਾ. ਨਿਰਮਲ ਜੌੜਾ, ਡਾ. ਹਰੀ ਸਿੰਘ ਜਾਚਕ, ਡਾ. ਸੰਦੀਪ ਸ਼ਰਮਾ, ਮਨਦੀਪ ਕੌਰ
ਭੰਮਰਾ, ਸੁਰਿੰਦਰ ਦੀਪ, ਚਰਨਜੀਤ ਸਿੰਘ, ਇੰਜ. ਡੀ. ਐਮ. ਸਿੰਘ, ਨਾਟਕਕਾਰ ਤਰਲੋਚਨ
ਸਿੰਘ, ਦੇਵਿੰਦਰ ਕੌਰ, ਮੋਹੀ ਅਮਰਜੀਤ, ਦਰਸ਼ਨ ਸਿੰਘ ਢੋਲਣ, ਬਲਕੌਰ ਸਿੰਘ, ਜਗਜੀਤ
ਸਿੰਘ, ਗੁਰਪ੍ਰੀਤ ਕੌਰ, ਹਰਜੀਤ ਇੰਦਰ ਸਿੰਘ, ਪ੍ਰਦੀਪ ਸ਼ਰਮਾ, ਰਵਿੰਦਰ ਕੌਰ ਸਮੇਤ ਕਾਫ਼ੀ
ਗਿਣਤੀ ਵਿਚ ਵਿਦਿਆਰਥੀ ਅਤੇ ਸਰੋਤੇ ਹਾਜ਼ਰ ਸਨ।
Powered by Froala Editor
Punjabi-sahit-academy-ludhiana-
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari (Editor)