ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵਲੋਂ 14 ਤੋਂ 17 ਨਵੰਬਰ ਨੂੰ ਪੁਸਤਕ ਮੇਲਾ ਅਤੇ ਸਾਹਿਤ ਉਤਸਵ ਪੰਜਾਬੀ ਭਵਨ ਲੁਧਿਆਣਾ ਵਿਖੇ

Nov12,2024 | Gautam Jalandhari | Ludhiana


ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਪ੍ਰਧਾਨ ਡਾ. ਸਰਬਜੀਤ ਸਿੰਘ ਨੇੇ ਦਸਿਆ ਕਿ 14
ਤੋਂ 17 ਨਵੰਬਰ ਤੱਕ ਪੰਜਾਬੀ ਭਵਨ, ਲੁਧਿਆਣਾ ਵਿਖੇ ਚਾਰ ਰੋਜ਼ਾ ਪੁਸਤਕ ਮੇਲਾ ਅਤੇ
ਸਾਹਿਤ ਉਤਸਵ ਦਾ ਆਯੋਜਨ ਕੀਤਾ ਜਾ ਰਿਹਾ ਹੈ। ਉਨ੍ਹਾਂ ਸਾਹਿਤ ਉਤਸਵ ਬਾਰੇ ਜਾਣਕਾਰੀ
ਦਿੰਦਿਆਂ ਦੱਸਿਆ ਕਿ ਪਹਿਲਾ ਦਿਨ 14 ਨਵੰਬਰ ਬਾਲ-ਦਿਵਸ ਨੂੰ ਸਮਰਪਿਤ ਕੀਤਾ ਗਿਆ ਹੈ।
ਸਵੇਰੇ 10 ਵਜੇ ਸ. ਹਰਦੀਪ ਸਿੰਘ ਮੁੰਡੀਆਂ, ਕੈਬਨਿਟ ਮੰਤਰੀ ਪੰਜਾਬ ਸਰਕਾਰ ਪੁਸਤਕ
ਮੇਲੇ ਅਤੇ ਸਾਹਿਤ ਉਤਸਵ ਦਾ ਪੰਜਾਬੀ ਭਵਨ, ਲੁਧਿਆਣਾ ਵਿਖੇ ਉਦਘਾਟਨ ਕਰਨਗੇ। ਉਦਘਾਟਨੀ
ਸੈਸ਼ਨ ਦੀ ਪ੍ਰਧਾਨਗੀ ਸਾਬਕਾ ਚਾਂਸਲਰ ਡਾ. ਸ. ਸ. ਜੌਹਲ ਕਰਨਗੇ। ਸਮਾਗਮ ਮੌਕੇ ਵਿਸ਼ੇਸ਼
ਮਹਿਮਾਨ ਵਜੋਂ ਸ. ਅਮਰਜੀਤ ਸਿੰਘ ਟਿੱਕਾ ਪ੍ਰਧਾਨ, ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ,
ਸ. ਪਿ੍ਰਤਪਾਲ ਸਿੰਘ ਪ੍ਰਧਾਨ ਗੁਰਦੁਆਰਾ; ਦੂਖ ਨਿਵਾਰਣ ਸਾਹਿਬ ਲੁਧਿਆਣਾ ਅਤੇ ਸਾਬਕਾ
ਮੇਅਰ ਸ. ਹਰਚਰਨ ਸਿੰਘ ਗੋਹਲਵੜੀਆ ਸ਼ਿਰਕਤ ਕਰਨਗੇ। ਉਨ੍ਹਾਂ ਦਸਿਆ ‘ਆਓ ਕਿਤਾਬਾਂ
ਪੜ੍ਹੀਏ’ ਵਿਸ਼ੇ ’ਤੇ ਵਿਚਾਰ ਚਰਚਾ ਹੋਵੇਗੀ ਜਿਸ ਦਾ ਮੁੱਖ ਭਾਸ਼ਣ ਜੰਗ ਬਹਾਦਰ ਗੋਇਲ
ਦੇਣਗੇ।
ਸੀਨੀਅਰ ਮੀਤ ਪ੍ਰਧਾਨ ਡਾ. ਪਾਲ ਕੌਰ ਨੇ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵਲੋਂ
ਸਮੂਹ ਪੰਜਾਬੀ ਪਿਆਰਿਆਂ ਨੂੰ ਇਸ ਚਾਰ ਰੋਜ਼ਾ ਪੁਸਤਕ ਮੇਲੇ ਅਤੇ ਸਾਹਿਤ ਉਤਸਵ ਮੌਕੇ
ਪਹੁੰਚਣ ਦਾ ਸੱਦਾ ਦਿੰਦਿਆਂ ਕਿਹਾ ਕਿ ਇਹ ਸਾਡੇ ਸਾਰਿਆਂ ਲਈ ਮਾਣ ਵਾਲੀ ਗੱਲ ਹੈ ਕਿ
ਪੰਜਾਬੀ ਭਵਨ, ਲੁਧਿਆਣਾ ਵਿਖੇ ਏਨੀ ਵੱਡੀ ਗਿਣਤੀ ਵਿਚ ਪ੍ਰਕਾਸ਼ਕਾਂ ਅਤੇ ਪੁਸਤਕ
ਵਿਕ੍ਰੇਤਾਵਾਂ ਵੱਲੋਂ ਪੁਸਤਕਾਂ ਦੇ ਸਟਾਲ ਲਗਾਏ ਜਾ ਰਹੇ ਹਨ ਜਿਥੋਂ ਪਾਠਕ ਆਪੋ ਆਪਣੀ
ਪਸੰਦ ਦੀਆਂ ਕਿਤਾਬਾਂ ਖ੍ਰੀਦ ਸਕਦੇ ਹਨ।
ਅਕਾਡਮੀ ਦੇ ਜਨਰਲ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਸਾਹਿਤ ਉਤਸਵ ਬਾਰੇ ਜਾਣਕਾਰੀ
ਦਿੰਦਿਆਂ ਦਸਿਆ ਕਿ 14 ਨਵੰਬਰ ਬਾਲ ਦਿਵਸ ਨੂੰ ਸਮਰਪਿਤ ਹੋਵੇਗਾ। ਪੰਜਾਬੀ ਸਾਹਿਤ
ਅਕਾਡਮੀ, ਲੁਧਿਆਣਾ ਦੇ ਪ੍ਰਧਾਨ ਡਾ. ਸਰਬਜੀਤ ਸਿੰਘ ਸੁਆਗਤ ਕਰਨਗੇ ਅਤੇ ਅਕਾਡਮੀ ਦੇ
ਸੀਨੀਅਰ ਮੀਤ ਪ੍ਰਧਾਨ ਡਾ. ਪਾਲ ਕੌਰ ਧੰਨਵਾਦ ਕਰਨਗੇ ਅਤੇ ਮੰਚ ਸੰਚਾਲਨ ਅਕਾਡਮੀ ਦੇ
ਜਨਰਲ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ ਕਰਨਗੇ। ਇਸੇ ਦਿਨ ਸਵੇਰੇ 11 ਵਜੇ ਤੋਂ ਲੈ ਕੇ
ਸ਼ਾਮ ਤੱਕ ‘ਬਲਰਾਜ ਸਾਹਨੀ ਖੁੱਲ੍ਹੇ ਰੰਗਮੰਚ’ ਵਿਖੇ  ਉੱਘੇ ਨਿਰਦੇਸ਼ਕਾਂ ਦੀ ਨਿਰਦੇਸ਼ਨਾ
ਹੇਠ ਪੰਜ ਚੋਣਵੇਂ ਨਾਟਕਾਂ ਦੀਆਂ ਪੇਸ਼ਕਾਰੀਆਂ ਕੀਤੀਆਂ ਜਾਣਗੀਆਂ। ਨਾਟ-ਕਲਾ ਕੇਂਦਰ
ਜਗਰਾਉਂ ਦੀ ਪੇਸ਼ਕਾਰੀ ‘ਪੰਛੀ ਬੋਲਣ ਮਿੱਠੜੇ ਬੋਲ’ ਬਾਲ ਨਾਟਕ ਮੋਹੀ ਅਮਰਜੀਤ ਸਿੰਘ ਦੀ
ਨਿਰਦੇਸ਼ਨਾ ਹੇਠ, ਸਿਰਜਣਾ ਆਰਟ ਗਰੁੱਪ ਰਾਏਕੋਟ ਦੀ ਪੇਸ਼ਕਾਰੀ ‘ਸਾਡੀ ਕਿਹੜੀ ਧਰਤ ਵੇ
ਲੋਕਾ’ ਡਾ. ਕੰਵਲ ਢਿੱਲੋਂ ਦੀ ਨਿਰਦੇਸ਼ਨਾ ਹੇਠ, ਥੀਏਟਰ ਅਤੇ ਫ਼ਿਲਮ ਪ੍ਰੋਡਕਸ਼ਨ ਵਿਭਾਗ
ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਪੇਸ਼ਕਾਰੀ ‘ਏਵਮ ਇੰਦਰਜੀਤ’ ਡਾ. ਜਸਪਾਲ ਕੌਰ ਦੀ
ਨਿਰਦੇਸ਼ਨਾ ਹੇਠ, ਇਪਟਾ ਮੁਹਾਲੀ ਅਤੇ ਯੂਨੀਵਰਸਲ ਆਰਟ ਐਂਡ ਵੈਲਫੇਅਰ ਸੁਸਾਇਟੀ ਦੇ
ਪੇਸ਼ਕਾਰੀ ‘ਮੇਰਾ ਉੱਜੜਿਆ ਗੁਆਂਢੀ’ (ਸੰਤੋਖ ਸਿੰਘ ਧੀਰ ਦੀ ਕਹਾਣੀ ’ਤੇ ਅਧਾਰਿਤ) ਜਿਸ
ਦੇ ਲੇਖਕ ਸੰਜੀਵਨ ਅਤੇ ਨਰਿੰਦਰ ਪਾਲ ਨੀਨਾ ਦੀ ਨਿਰਦੇਸ਼ਨਾ ਹੇਠ, ਰੰਗਮੰਚ ਰੰਗਨਗਰੀ
(ਰਜਿ.) ਲੁਧਿਆਣਾ ਦੀ ਪੇਸ਼ਕਾਰੀ ‘ਸੱਚ ਦੀ ਸਰਦਲ ਤੋਂ’ (ਹਿੰਦੀ ਨਾਟਕ ਚੌਰਾਹੇ ਪਰ) ਦੇ
ਲੇਖਕ ਅੰਮਿ੍ਰਤ ਲਾਲ ਮਦਾਨ, ਅਨੁਵਾਦ ਹੀਰਾ ਸਿੰਘ ਰੰਧਾਵਾ, ਤਰਲੋਚਨ ਸਿੰਘ ਦੇ
ਨਿਰਦੇਸ਼ਨਾ ਹੇਠ, ਪੇਸ਼ ਕੀਤਾ ਜਾਵੇਗਾ। ਇਸ ਸੈਸ਼ਨ ਦੇ ਕੋਆਰਡੀਨੇਟਰ ਸੰਜੀਵਨ ਹੋਣਗੇ। 15
ਨਵੰਬਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੋਵੇਗਾ। ਸਵੇਰੇ
10.30 ਵਜੇ ਪਹਿਲੇ ਸੈਸ਼ਨ ਵਿਚ ‘ਰੇਪ ਮਾਨਸਿਕਤਾ ਅਤੇ ਔਰਤ’ ਵਿਸ਼ੇ ’ਤੇ ਵਿਚਾਰ ਵਟਾਂਦਰਾ
ਹੋਵੇਗਾ ਜਿਸ ਦੀ ਪ੍ਰਧਾਨਗੀ ਡਾ. ਪਾਲ ਕੌਰ, ਮੁੱਖ ਮਹਿਮਾਨ ਪ੍ਰੋ. ਜਗਮੋਹਨ ਸਿੰਘ ਅਤੇ
ਵਿਸ਼ੇਸ਼ ਮਹਿਮਾਨ ਪਰਮਿੰਦਰ ਸਵੈਚ ਹੋਣਗੇ। ਇਸ ਸੈਸ਼ਨ ਦੇ ਪੈਨਲਿਸਟ ਜਸਵੀਰ ਕੌਰ ਨੱਤ,
ਅਮਨਦੀਪ ਕੌਰ, ਹਰਦੀਪ ਕੋਟਲਾ, ਡਾ. ਮਨਮਿੰਦਰ ਕੌਰ, ਹਰਵੀਰ ਕੌਰ ਹੋਣਗੇ। 2.30 ਵਜੇ
ਦੂਜੇ ਸੈਸ਼ਨ ਵਿਚ ਕਵੀ ਦਰਬਾਰ ਹੋਵੇਗਾ ਜਿਸ ਦੀ ਪ੍ਰਧਾਨਗੀ ਮਨਜੀਤ ਇੰਦਰਾ, ਮੁੱਖ
ਮਹਿਮਾਨ ਡਾ. ਆਤਮ ਰੰਧਾਵਾ ਅਤੇ ਵਿਸ਼ੇਸ਼ ਮਹਿਮਾਨ ਸੁਰਿੰਦਰ ਗੀਤ ਹੋਣਗੇ। ਕਵੀ ਦਰਬਾਰ
ਵਿਚ ਸੋਮਾ ਸਬਲੋਕ, ਜਸਲੀਨ ਕੌਰ, ਅੰਜਨਾ ਮੈਨਨ, ਜਸਪ੍ਰੀਤ ਫ਼ਲਕ, ਮਨਦੀਪ ਔਲਖ, ਗੁਰਮੀਤ
ਕੌਰ, ਕਮਲ ਸੇਖੋਂ, ਅੰਜੂ ਅਮਨਦੀਪ ਗਰੋਵਰ, ਪੁਸ਼ਪਿੰਦਰ ਵਿਰਕ, ਅੰਮਿ੍ਰਤਪਾਲ ਬਰਾੜ,
ਕੁਲਜੀਤ ਕੌਰ ਮੰਡ, ਜੋਗਿੰਦਰ ਨੂਰਮੀਤ, ਹਰਸਿਮਰਨ ਕੌਰ, ਦੀਪ ਇੰਦਰ, ਰਾਜਵਿੰਦਰ ਜਟਾਣਾ,
ਮਨਿੰਦਰ ਕੌਰ ਬਸੀ, ਸਿਮਰਨ ਅਕਸ, ਰਮਨਦੀਪ ਵਿਰਕ, ਜਿੇਤਾ ਭਾਰਦਵਾਜ, ਹਰਪ੍ਰੀਤ ਕੌਰ
ਸੰਧੂ, ਸਤਨਾਮ ਚੌਹਾਨ, ਜਸਪ੍ਰੀਤ ਅਮਲਤਾਸ ਸ਼ਾਮਲ ਹੋਣਗੇ। ਕਵੀ ਦਰਦਬਾਰ ਦੇ ਸੰਯੋਜਕ ਡਾ.
ਅਰਵਿੰਦਰ ਕੌਰ ਕਾਕੜਾ, ਡਾ. ਗੁਰਚਰਨ ਕੌਰ ਕੋਚਰ ਅਤੇ ਨਰਿੰਦਰਪਾਲ ਕੌਰ ਹਨ। 16 ਨਵੰਬਰ
ਨੂੰ ਤੀਜਾ ਦਿਨ ਸ਼ਾਇਰੀ ਦਾ ‘ਸਰਵਰ’ ਪੰਜਾਬ ਮਾਹ ਨੂੰ ਸਮਰਪਤ ਹੋਵੇਗਾ। ਇਸ ਦੀ
ਪ੍ਰਧਾਨਗੀ ਅਕਾਡਮੀ ਦੇ ਸਾਬਕਾ ਪ੍ਰਧਾਨ ਪ੍ਰੋ. ਰਵਿੰਦਰ ਸਿੰਘ ਭੱਠਲ ਅਤੇ ਡਾ. ਮਨਮੋਹਨ
ਕਰਨਗੇ। ਭਾਸ਼ਾ ਵਿਭਾਗ ਦੇ ਡਾਇਰੈਕਟਰ ਸ੍ਰੀ ਜਸਵੰਤ ਜ਼ਫ਼ਰ ਮੁੱਖ ਮਹਿਮਾਨ ਵਜੋਂ ਅਤੇ ਆਰਟ
ਕਾਉਂਸਲ ਦੇ ਚੇਅਰਮੈਨ ਸ੍ਰੀ ਸਵਰਨਜੀਤ ਸਵੀ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਣਗੇ। ਕਵੀ
ਦਰਬਾਰ ਵਿਚ ਪ੍ਰੋ. ਸੁਰਜੀਤ ਜੱਜ, ਹਰਮਿੰਦਰ ਕੋਹਾਰਵਾਲਾ, ਵਿਜੈ ਵਿਵੇਕ, ਰਤਨ ਸਿੰਘ
ਢਿੱਲੋਂ, ਗੁਲ ਚੌਹਾਨ, ਗੁਰਪ੍ਰੀਤ ਮਾਨਸਾ, ਬਲਵਿੰਦਰ ਸੰਧੂ, ਮਦਨਵੀਰਾ, ਸਵਾਮੀ ਅੰਤਰ
ਨੀਰਵ, ਵਾਹਿਦ (ਸਤਨਾਮ ਸਿੰਘ), ਜਗਤਾਰ ਸਾਲਮ, ਰਮਨ ਸੰਧੂ, ਮੁਕੇਸ਼ ਆਲਮ, ਤਨਵੀਰ,
ਕੁਲਵਿੰਦਰ ਬੱਛੋਆਣਾ, ਬਲਕਾਰ ਔਲਖ, ਸੁਰਜੀਤ ਸਿਰੜੀ, ਲਿੱਪੀ ਦਾ ਮਹਾਂਦੇਵ, ਰਾਜਦੀਪ
ਤੂਰ ਸ਼ਾਮਲ ਹੋਣਗੇ। ਕਵੀ ਦਰਬਾਰ ਦੇ ਸੰਯੋਜਕ ਡਾ. ਜਗਵਿੰਦਰ ਜੋਧਾ ਹੋਣਗੇ। ਦੂਜੇ ਸੈਸ਼ਨ
ਵਿਚ ਦੁਪਹਿਰ 2.30 ਵਜੇ ਨਵਲਪ੍ਰਤੀ ਰੰਗੀ (ਕੈਨੇਡਾ) ਵਲੋਂ ਦਸਤਾਵੇਜ਼ੀ ਫ਼ਿਲਮਾਂ ਦੀ
ਪੇਸ਼ਕਾਰੀ ਅਤੇ ਮਨੂੰੰ ਬੁਆਣੀ ਵਲੋਂ ‘ਸ਼ਹੀਦੋਂ ਤੁਹਾਡੀ ਸੋਚ ’ਤੇ’ ਦਸਤਾਵੇਜ਼ੀ ਫ਼ਿਲਮਾਂ
ਦੀ ਪੇਸ਼ਕਾਰੀ ਹੋਵੇਗੀ। 17 ਨਵੰਬਰ ‘ਪੰਜਾਬ ਦੇ ਚੰਗੇਰੇ ਭਵਿੱਖ’ ਨੂੰ ਸਮਰਪਤ ਹੋਵੇਗਾ।
ਇਸ ਦਿਨ ਸਵੇਰੇ 10 ਵਜੇ ‘ਪੰਜਾਬ ਦਾ ਅੱਜ ਅਤੇ ਭਵਿੱਖ’ ਵਿਸ਼ੇ ਬਾਰੇ ਵਿਚਾਰ ਵਟਾਂਦਰਾ
ਹੋਵੇਗਾ ਜਿਸ ਦੀ ਪ੍ਰਧਾਨਗੀ ਅਕਾਡਮੀ ਦੇ ਸਾਬਕਾ ਪ੍ਰਧਾਨ ਡਾ. ਸੁਖਦੇਵ ਸਿੰਘ ਸਿਰਸਾ
ਅਤੇ ਮੁੱਖ ਮਹਿਮਾਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾ. ਸ.
ਪ. ਹੋਣਗੇ। ਪੈਨਲਿਸਟ ਡਾ. ਗਿਆਨ ਸਿੰਘ ‘ਪੇਂਡੂ ਪੰਜਾਬ ਤੋਂ ਕੌਮਾਂਤਰੀ ਪਰਵਾਸ ਦੇ
ਹੂੰਝੇ-ਪੂੰਝੇ-ਕਪੂੰਝੇ’, ਡਾ. ਬਲਵਿੰਦਰ ਸਿੰਘ ਔਲਖ ‘ਪੰਜਾਬ ਦਾ ਸਿਹਤ ਸੰਕਟ’, ਸ.
ਗੁਰਪ੍ਰੀਤ ਸਿੰਘ ਤੂਰ ‘ਪੰਜਾਬ ਅਤੇ ਪਰਵਾਸ’, ਡਾ. ਪਰਮਜੀਤ ਸਿੰਘ ਢੀਂਗਰਾ ‘ਪੰਜਾਬ :
ਅਤੀਤ ਅਤੇ ਅੱਜ’ ਬਾਰੇ ਪੇਪਰ ਪੇਸ਼ ਕਰਨਗੇ। ਇਸ ਸੈਸ਼ਨ ਦੇ ਸੰਯੋਜਕ ਅਕਾਡਮੀ ਦੇ ਸਕੱਤਰ
ਸਾਹਿਤ ਸਰਗਰਮੀਆਂ ਡਾ. ਹਰੀ ਸਿੰਘ ਜਾਚਕ ਹੋਣਗੇ ਅਤੇ ਸਮੁੱਚਾ ਧੰਨਵਾਦ ਅਕਾਡਮੀ ਦੇ
ਸੀਨੀਅਰ ਮੀਤ ਪ੍ਰਧਾਨ ਡਾ. ਪਾਲ ਕੌਰ ਕਰਨਗੇ। ਇਸ ਪੁਸਤਕ ਮੇਲੇ ਦੇ ਕਨਵੀਨਰ ਸ੍ਰੀ
ਖੁਸ਼ਵੰਤ ਬਰਗਾੜੀ ਅਤੇ ਸਾਹਿਤ ਉਤਸਵ ਦੇ ਕਨਵੀਨਰ ਡਾ. ਸਰਬਜੀਤ ਕੌਰ ਸੋਹਲ ਹਨ। ਇਸ
ਕਮੇਟੀ ਵਿਚ ਜਸਪਾਲ ਮਾਨਖੇੜਾ, ਡਾ. ਅਰਵਿੰਦਰ ਕੌਰ ਕਾਕੜਾ, ਤ੍ਰੈਲੋਚਨ ਲੋਚੀ, ਡਾ.
ਗੁਰਚਰਨ ਕੌਰ ਕੋਚਰ, ਡਾ. ਹਰਵਿੰਦਰ ਸਿੰਘ ਸਿਰਸਾ, ਡਾ. ਬਲਦੇਵ ਸਿੰਘ, ਦੀਪ ਦਿਲਬਰ,
ਸੁਭਾਸ਼ ਭਾਸਕਰ, ਸ. ਜਨਮੇਜਾ ਸਿੰਘ ਜੌਹਲ ਹਨ।
ਇਸ ਮਾਣਮੱਤੇ ਸਾਹਿਤਕ ਮੇਲੇ ਦੇ ਸ਼ੁਭ ਅਵਸਰ ਦੀਆਂ ਤਿਆਰੀਆਂ ਆਖ਼ਰੀ ਛੋਹਾਂ ’ਤੇ ਹਨ। ਇਹ
ਸਮੂਹ ਪੰਜਾਬੀਆਂ ਦਾ ਆਪਣਾ ਮੇਲਾ ਸਾਬਤ ਹੋਵੇ, ਅਸੀਂ ਇਸ ਲਈ ਆਸਵੰਦ ਹਾਂ! ਪੰਜਾਬੀ
ਸਾਹਿਤ ਅਕਾਡਮੀ, ਲੁਧਿਆਣਾ ਦੇ ਸਮੂਹ ਅਹੁਦੇਦਾਰ ਅਤੇ ਪ੍ਰਬੰਧਕੀ ਬੋਰਡ ਦੇ ਮੈਂਬਰ ਆਪ
ਸਭ ਨੂੰ ਇਸ ਪੁਸਤਕ ਮੇਲੇ ਅਤੇ ਸਾਹਿਤ ਉਤਸਵ ਵਿਚ ਹੁੰਮ-ਹੁੰਮਾ ਕੇ ਪੰਜਾਬੀ ਭਵਨ,
ਲੁਧਿਆਣਾ ਵਿਖੇ ਪਹੁੰਚਣ ਦਾ ਹਾਰਦਿਕ ਖੁੱਲ੍ਹਾ ਸੱਦਾ ਦਿੰਦੇ ਹਨ।


Powered by Froala Editor

Punjabi-Sahit-Academy-Ludhiana-Book-Fair-Literature-Celebration-



TOP HEADLINES


*ਪੰਜਾਬ ਦੇ ਘਰੇਲੂ, ਵਪਾਰਕ ਅਤੇ ਉਦਯੋਗਿਕ ਖਪਤਕਾਰਾਂ ਲਈ ਬਿਜਲੀ ਦ
*ਮਾਨ ਸਰਕਾਰ ਦਾ ‘ਮਹਿਲਾ ਉੱਦਮੀ ਸਨਮਾਨ ਪ੍ਰੋਗਰਾਮ’ ਮਹਿਲਾ ਸਸ਼ਕਤ
पंजाब सरकार ‘रंगला पंजाब’ के सपने को साकार करने के लिए
*punjab Govt Committed To Dedicated Service & Developm
*ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਵਜ਼ਾਰਤ ਵੱਲੋਂ ਸਾਲ 2026-27
ਪੰਜਾਬ ਦੇ ਇੱਕ Ips ਅਤੇ ਦੋ Pps ਅਫ਼ਸਰਾਂ ਦੇ ਤਬਾਦਲੇ
*ਗਲਾਡਾ ਦਾ ਜ਼ੀਰੋ-ਟਾਲਰੈਂਸ ਰੁਖ, ਮਨਜ਼ੂਰਸ਼ੁਦਾ ਯੋਜਨਾ ਤੋਂ ਬਾਹ
ਪੰਜਾਬ ਨੇ ਭੋਜਨ ਪਦਾਰਥਾਂ ਦੀ ਜਾਂਚ ਲਈ ਵਿਸ਼ਾਲ ਰਾਜ ਵਿਆਪੀ ਮੁਹਿ
ਜੋਧੇਵਾਲ ਪੁਲਿਸ ਵੱਲੋਂ ਟਰੱਕ ਖੋਹਣ ਵਾਲੇ 3 ਦੋਸ਼ੀ ਕਾਬੂ, ਖੋਹ ਕ
*ਜਦੋਂ ਤੱਕ ਪੰਜਾਬ ਵਿੱਚ 'ਆਪ' ਸਰਕਾਰ ਹੈ, ਮੁਫ਼ਤ ਬਿਜਲੀ ਜਾਰੀ ਰ
*ਸੱਤ ਨਵੇਂ ਮੈਡੀਕਲ ਕਾਲਜਾਂ ਨਾਲ ਉੱਨਤ ਸਿਹਤ ਸੰਭਾਲ ਢਾਂਚੇ ਦਾ ਸ
ਪੱਤਰਕਾਰ ਗੌਤਮ ਜਲੰਧਰੀ, ਬਲਰਾਜ ਖੰਨਾ ਅਤੇ ਸੱਨੀ ਖੰਨਾ ਦੀ ਮਾਤਾ
ਵਿਧਾਇਕ ਬੱਗਾ ਵੱਲੋਂ ਆਪਣਾ ਕਾਰੋਬਾਰ, ਆਪਣੀ ਪਹਿਚਾਨ ਮੁਹਿੰਮ ਤਹਿ
ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਮੱਧ ਪੂਰਬ ਵਿੱਚ ਫਸੇ ਪੰਜਾਬੀਆਂ
ਪੱਛਮੀ ਏਸ਼ੀਆ ਵਿੱਚ ਜੰਗੀ ਹਾਲਾਤਾਂ ਦਰਮਿਆਨ ਦੁਬਈ ਤੋਂ ਵਾਪਸ ਆਏ
ਪੀ.ਪੀ.ਸੀ.ਬੀ. ਵੱਲੋਂ ਐਸ.ਜੀ.ਪੀ.ਸੀ. ਦੇ ਸਹਿਯੋਗ ਸਫਲਤਾਪੂਰਵਕ ਚ
ਹਿੰਦੂ ਨਿਆ ਪੀਠ ਨੇ ਦੀਪਕ ਅਰੋੜਾ ਨੂੰ ਸੌਂਪੀ ਹਿੰਦੂ ਨਿਆ ਪੀਠ ਦੇ
ਮਾਨ ਸਰਕਾਰ ਵੱਲੋਂ ਅਨੁਸੂਚਿਤ ਜਾਤੀਆਂ ਦੇ 4,817 ਲਾਭਪਾਤਰੀਆਂ ਲਈ
ਵਿਧਾਇਕ ਬੱਗਾ ਨੇ ਗੁਰੂ ਹਰਰਾਏ ਨਗਰ ਵਿੱਚ 94 ਲੱਖ ਰੁਪਏ ਦੀ ਲਾਗਤ
ਉਦਯੋਗ ਮੰਤਰੀ ਸੰਜੀਵ ਅਰੋੜਾ ਵੱਲੋਂ ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸ

Run by: WebHead
National Punjab International Sports Entertainment Health Business Women Crime Life style Media Politics Religious Technology Education Nri Defence Court Literature Citizen reporter Agriculture Environment Railway Weather Sikh Animal Pollution Accident Election Mc election 2017-18 Local body Art Litrature Financial Tax Happy birthday Marriage anniversary Transfer Lok sabha election-2019 Uttar pradesh Kisan andolan Haryana

About Us


Jagrati Lahar Editor Image

Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.

Gautam Jalandhari (Editor)

Subscribe Us


Vists Counter

HITS : 49387193

Hindi news rss fee image RSS FEED

Address


Jagrati Lahar
Jalandhar Bypass Chowk, G T Road (West), Ludhiana - 141008.
Mobile: +91 161 5010161 Mobile: +91 81462 00161
Land Line: +91 161 5010161
Email: gautamk05@gmail.com, @: jagratilahar@gmail.com
Share your info with Us